ETV Bharat / bharat

World Consumer Day: ਖ਼ਪਤਕਾਰ ਮਾਮਲੇ 'ਚ 6 ਅਧਿਕਾਰਾਂ ਨੂੰ ਕੀਤਾ ਗਿਆ ਸੂਚੀਬੱਧ

ਖ਼ਪਤਕਾਰਾਂ ਦੇ ਅਧਿਕਾਰਾਂ ਅਤੇ ਲੋੜਾਂ ਬਾਰੇ ਜਾਗਰੂਕਤਾ ਫੈਲਾਉਣ ਲਈ ਹਰ ਸਾਲ 15 ਮਾਰਚ ਨੂੰ ਵਿਸ਼ਵ ਖ਼ਪਤਕਾਰ ਅਧਿਕਾਰ ਦਿਵਸ ਵਜੋਂ ਮਨਾਇਆ ਜਾਂਦਾ ਹੈ। ਇਹ ਦਿਨ ਖ਼ਪਤਕਾਰਾਂ ਦੇ ਅਧਿਕਾਰਾਂ ਦੀ ਰੱਖਿਆ ਲਈ ਵਿਸ਼ਵ ਪੱਧਰ 'ਤੇ ਮਨਾਇਆ ਜਾ ਰਿਹਾ ਹੈ।

author img

By

Published : Mar 15, 2022, 12:58 PM IST

World Consumer Day Listed 6 rights in consumer Rights

ਹੈਦਰਾਬਾਦ: ਖ਼ਪਤਕਾਰਾਂ ਦੇ ਅਧਿਕਾਰਾਂ ਅਤੇ ਲੋੜਾਂ ਬਾਰੇ ਜਾਗਰੂਕਤਾ ਫੈਲਾਉਣ ਲਈ ਹਰ ਸਾਲ 15 ਮਾਰਚ ਨੂੰ ਵਿਸ਼ਵ ਖ਼ਪਤਕਾਰ ਅਧਿਕਾਰ ਦਿਵਸ ਵਜੋਂ ਮਨਾਇਆ ਜਾਂਦਾ ਹੈ। ਇਹ ਦਿਨ ਖ਼ਪਤਕਾਰਾਂ ਦੇ ਅਧਿਕਾਰਾਂ ਦੀ ਰੱਖਿਆ ਲਈ ਵਿਸ਼ਵ ਪੱਧਰ 'ਤੇ ਮਨਾਇਆ ਜਾ ਰਿਹਾ ਹੈ। ਜਿਸ ਰਾਹੀਂ ਇਹ ਵੀ ਯਕੀਨੀ ਬਣਾਇਆ ਜਾਂਦਾ ਹੈ ਕਿ ਖ਼ਪਤਕਾਰ ਦੇ ਹੱਕ ਬਾਜ਼ਾਰਵਾਦ ਅਤੇ ਸਮਾਜਿਕ ਅਨਿਆਂ ਦਾ ਸ਼ਿਕਾਰ ਨਾ ਹੋਣ। ਆਓ ਜਾਣਦੇ ਹਾਂ ਵਿਸ਼ਵ ਖ਼ਪਤਕਾਰ ਅਧਿਕਾਰਾਂ ਦਾ ਇਤਿਹਾਸ ਅਤੇ ਮਹੱਤਤਾ...

ਵਿਸ਼ਵ ਖ਼ਪਤਕਾਰ ਅਧਿਕਾਰ ਦਿਵਸ ਦੀ ਮਹੱਤਤਾ

ਭਾਰਤ ਵਿੱਚ, ਰਾਸ਼ਟਰੀ ਖ਼ਪਤਕਾਰ ਅਧਿਕਾਰ ਦਿਵਸ 24 ਦਸੰਬਰ ਨੂੰ ਮਨਾਇਆ ਜਾਂਦਾ ਹੈ। ਕਿਉਂਕਿ ਭਾਰਤ ਦੇ ਰਾਸ਼ਟਰਪਤੀ ਨੇ ਉਸੇ ਦਿਨ ਹੀ ਇਤਿਹਾਸਕ ਖ਼ਪਤਕਾਰ ਸੁਰੱਖਿਆ ਐਕਟ, 1949 ਨੂੰ ਮਨਜ਼ੂਰੀ ਦੇ ਦਿੱਤੀ ਸੀ। ਹਾਲਾਂਕਿ, ਵਿਸ਼ਵ ਖ਼ਪਤਕਾਰ ਅਧਿਕਾਰ ਦਿਵਸ ਇਸ ਦਿਨ ਭਾਵ 15 ਮਾਰਚ ਨੂੰ ਹੀ ਮਨਾਇਆ ਜਾ ਰਿਹਾ ਹੈ।

ਕੀ ਤੁਹਾਨੂੰ ਪਤਾ ਹੈ ਕਿ ਭਾਰਤ ਵਿੱਚ ਖ਼ਪਤਕਾਰਾਂ ਦੇ ਕੀ ਅਧਿਕਾਰ ਹਨ? ਖ਼ਪਤਕਾਰ ਅਧਿਕਾਰ ਦੀ ਪਰਿਭਾਸ਼ਾ 'ਜਾਣਕਾਰੀ ਦਾ ਅਧਿਕਾਰ' ਹੈ, ਖ਼ਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲੇ ਨੇ ਹੇਠਾਂ ਦਿੱਤੇ ਅਧਿਕਾਰਾਂ ਨੂੰ ਸੂਚੀਬੱਧ ਕੀਤਾ ਹੈ:

  1. ਸੁਰੱਖਿਆ ਦਾ ਅਧਿਕਾਰ
  2. ਸੂਚਿਤ ਕਰਨ ਦਾ ਅਧਿਕਾਰ
  3. ਚੋਣ ਕਰਨ ਦਾ ਅਧਿਕਾਰ
  4. ਸੁਣਨ ਦਾ ਅਧਿਕਾਰ
  5. ਸਮੱਸਿਆ ਹੱਲ ਕਰਨ ਦਾ ਅਧਿਕਾਰ
  6. ਖ਼ਪਤਕਾਰ ਸਿੱਖਿਆ ਦਾ ਅਧਿਕਾਰ

ਵਿਸ਼ਵ ਖ਼ਪਤਕਾਰ ਦਿਵਸ ਦਾ ਇਤਿਹਾਸ

ਵਿਸ਼ਵ ਖ਼ਪਤਕਾਰ ਅਧਿਕਾਰ ਦਿਵਸ ਦਾ ਵਿਚਾਰ ਰਾਸ਼ਟਰਪਤੀ ਜੌਹਨ ਐਫ ਕੈਨੇਡੀ ਦੁਆਰਾ ਪੇਸ਼ ਕੀਤਾ ਗਿਆ ਸੀ। 15 ਮਾਰਚ, 1962 ਨੂੰ, ਰਾਸ਼ਟਰਪਤੀ ਜੌਹਨ ਐਫ. ਕੈਨੇਡੀ ਨੇ ਯੂਐਸ ਕਾਂਗਰਸ ਨੂੰ ਰਸਮੀ ਤੌਰ 'ਤੇ ਸੰਬੋਧਨ ਕੀਤਾ, ਖ਼ਪਤਕਾਰਾਂ ਦੇ ਅਧਿਕਾਰਾਂ ਦੇ ਮੁੱਦੇ ਨੂੰ ਜ਼ੋਰਦਾਰ ਢੰਗ ਨਾਲ ਉਠਾਇਆ।

ਜੌਨ ਐਫ ਕੈਨੇਡੀ ਉਪਭੋਗਤਾ ਅਧਿਕਾਰਾਂ ਬਾਰੇ ਗੱਲ ਕਰਨ ਵਾਲੇ ਪਹਿਲੇ ਵਿਸ਼ਵ ਨੇਤਾ ਸਨ। ਦੱਸ ਦੇਈਏ ਕਿ 9 ਅਪ੍ਰੈਲ 1985 ਨੂੰ ਸੰਯੁਕਤ ਰਾਸ਼ਟਰ ਨੇ ਖ਼ਪਤਕਾਰ ਸੁਰੱਖਿਆ ਲਈ ਆਮ ਦਿਸ਼ਾ-ਨਿਰਦੇਸ਼ਾਂ ਨੂੰ ਮਨਜ਼ੂਰੀ ਦਿੱਤੀ ਸੀ। ਸਾਲ 1983 ਵਿੱਚ ਪਹਿਲੀ ਵਾਰ ਵਿਸ਼ਵ ਖ਼ਪਤਕਾਰ ਅਧਿਕਾਰ ਦਿਵਸ ਮਨਾਇਆ ਗਿਆ। ਉਦੋਂ ਤੋਂ ਹਰ ਸਾਲ 15 ਮਾਰਚ ਨੂੰ ਵਿਸ਼ਵ ਖ਼ਪਤਕਾਰ ਅਧਿਕਾਰ ਦਿਵਸ ਮਨਾਇਆ ਜਾਂਦਾ ਹੈ।

ਇਹ ਵੀ ਪੜ੍ਹੋ: 11 ਸਾਲ ਦੀ ਨਾਬਾਲਿਗ ਨੇ ਦਿੱਤਾ ਬੱਚੇ ਨੂੰ ਜਨਮ, ਵਿਆਹ ਦਾ ਝਾਂਸਾ ਦੇ ਕੇ ਕੀਤਾ ਸੀ ਕੁਕਰਮ

ETV Bharat Logo

Copyright © 2024 Ushodaya Enterprises Pvt. Ltd., All Rights Reserved.