ਹੈਦਰਾਬਾਦ: ਵਿਸ਼ਵ ਪਸ਼ੂ ਦਿਵਸ ਹਰ ਸਾਲ 4 ਅਕਤੂਬਰ ਨੂੰ ਮਨਾਇਆ ਜਾਂਦਾ ਹੈ। ਇਹ ਦਿਨ ਪਸ਼ੂਆ ਨੂੰ ਸਮਰਪਿਤ ਕੀਤਾ ਗਿਆ ਹੈ। ਵਿਸ਼ਵ ਪਸ਼ੂ ਦਿਵਸ ਪਸ਼ੂਆਂ ਦੇ ਅਧਿਕਾਰਾਂ ਅਤੇ ਉਨ੍ਹਾਂ ਦੀ ਸੁਰੱਖਿਆ ਕਰਨ ਲਈ ਮਨਾਇਆ ਜਾਂਦਾ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਵਿਸ਼ਵ ਪਸ਼ੂ ਦਿਵਸ ਇੱਕ ਅੰਦੋਲਨ ਹੈ ਅਤੇ ਇਸ ਅੰਦੋਲਨ ਨੂੰ ਐਨਕਾ ਸਵੇਨਸਕਾ, ਬ੍ਰਾਇਨ ਬਲੇਸਡ ਅਤੇ ਮੇਲਾਨੀ ਸੀ ਵਰਗੀਆਂ ਕਈ ਮਸ਼ਹੂਰ ਹਸਤੀਆਂ ਦੁਆਰਾ ਸਮਰਥਨ ਪ੍ਰਾਪਤ ਹੈ।
ਵਿਸ਼ਵ ਪਸ਼ੂ ਦਿਵਸ ਦਾ ਇਤਿਹਾਸ: ਜਾਣਕਾਰੀ ਅਨੁਸਾਰ, ਪਹਿਲੀ ਵਾਰ ਵਰਲਡ ਐਨੀਮਲ ਡੇ 24 ਮਾਰਚ, 1925 'ਚ ਜਰਮਨੀ ਦੇ ਬਰਲਿਨ ਵਿੱਚ ਸਿਨੋਲਾਜਿਸਟ ਹੇਨਰਿਕ ਜਿੰਮਰਮਨ ਦੀ ਪਹਿਲ 'ਤੇ ਮਨਾਇਆ ਗਿਆ ਸੀ। ਇਸ ਦਿਨ ਨੂੰ ਪਸ਼ੂਆਂ ਦੀ ਸੁਰੱਖਿਆਂ ਅਤੇ ਅਧਿਕਾਰਾਂ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਮਨਾਇਆ ਜਾਂਦਾ ਹੈ। ਦੁਨੀਆਂ 'ਚ ਵਿਸ਼ਵ ਪਸ਼ੂ ਦਿਵਸ ਨੂੰ ਅਲੱਗ-ਅਲੱਗ ਤਰੀਕਿਆਂ ਨਾਲ ਮਨਾਇਆ ਜਾਂਦਾ ਹੈ। ਵਰਤਮਾਨ ਸਮੇਂ 'ਚ ਪਸ਼ੂਆਂ ਦੀ ਸੁਰੱਖਿਆ ਸਭ ਤੋਂ ਵੱਡਾ ਵਿਸ਼ਾ ਹੈ। ਪਿਛਲੇ 50-60 ਸਾਲਾਂ ਤੋਂ ਜਾਨਵਰਾਂ ਦੀ ਹਾਲਤ ਖਰਾਬ ਰਹਿੰਦੀ ਸੀ। ਇਸ ਸਿਲਸਿਲੇ 'ਚ 1970 ਤੋਂ ਲੈ ਕੇ ਹੁਣ ਤੱਕ ਕਾਫੀ ਗਿਣਤੀ 'ਚ ਪਸ਼ੂਆ ਦੀਆਂ ਕਈ ਕਿਸਮਾਂ ਅਲੋਪ ਹੋ ਗਈਆ ਹਨ।
ਵਿਸ਼ਵ ਪਸ਼ੂ ਦਿਵਸ ਦਾ ਉਦੇਸ਼: ਵਿਸ਼ਵ ਪਸ਼ੂ ਦਿਵਸ ਦਾ ਉਦੇਸ਼ ਪਸ਼ੂਆਂ ਦੀ ਰਾਖੀ ਕਰਨਾ, ਉਨ੍ਹਾਂ ਨੂੰ ਪਿਆਰ ਕਰਨਾ ਅਤੇ ਉਨ੍ਹਾਂ ਦੀ ਪਹਿਚਾਣ ਬਣਾਏ ਰੱਖਣਾ ਹੈ। ਇਸ ਦਿਨ ਨੂੰ ਪਸ਼ੂ ਪ੍ਰੇਮੀ ਦਿਵਸ ਦੇ ਰੂਪ 'ਚ ਵੀ ਮਨਾਇਆ ਜਾਂਦਾ ਹੈ।
ਪਸ਼ੂਆਂ 'ਤੇ ਵਧ ਰਹੇ ਜ਼ੁਲਮ: ਸਰਵੇ ਦੀ ਰਿਪੋਰਟ ਅਨੁਸਾਰ, ਹਰ ਸਾਲ ਵਿਸ਼ਵਭਰ 'ਚ ਲਗਭਗ 56 ਅਰਬ ਜਾਨਵਰਾਂ ਨੂੰ ਮਾਰ ਦਿੱਤਾ ਜਾਂਦਾ ਹੈ। ਇਹ ਕਤਲ ਚਾਹੇ ਧਾਰਮਿਕ ਉਦੇਸ਼ ਨਾਲ ਹੋਵੇ ਜਾਂ ਫਿਰ ਕਿਸੇ ਹੋਰ ਕਾਰਨਾਂ ਕਰਕੇ। ਦੁਨੀਆਂ ਭਰ 'ਚ ਲਗਭਗ 3,000 ਜਾਨਵਰਾਂ ਦੀ ਜਾਨ ਜਾ ਰਹੀ ਹੈ। ਇਸਦਾ ਸਮਾਜ ਅਤੇ ਵਾਤਾਵਰਣ 'ਤੇ ਬੂਰਾ ਪ੍ਰਭਾਵ ਪੈਂਦਾ ਹੈ। ਪਸ਼ੂਆਂ 'ਤੇ ਵੱਧ ਰਹੇ ਹਮਲੇ ਨੂੰ ਦੇਖਦੇ ਹੋਏ ਕਈ ਤਰ੍ਹਾਂ ਦੇ ਕਾਨੂੰਨ ਵੀ ਬਣਾਏ ਗਏ ਹਨ। ਪਰ ਫਿਰ ਵੀ ਪਸ਼ੂਆਂ ਦੇ ਨਾਲ ਹੋ ਰਹੇ ਜ਼ੁਲਮ ਰੁਕਣ ਦਾ ਨਾਮ ਨਹੀਂ ਲੈ ਰਹੇ।
ਵਿਸ਼ਵ ਪਸ਼ੂ ਦਿਵਸ ਦੇ ਦਿਨ ਇਨ੍ਹਾਂ ਪ੍ਰੋਗਰਾਮਾਂ ਦਾ ਕੀਤਾ ਜਾਂਦਾ ਆਯੋਜਿਤ: ਇਸਨੂੰ ਦੇਖਦੇ ਹੋਏ ਪਸ਼ੂਪਾਲਨ ਵਿਭਾਗ ਹਰ ਸਾਲ ਪਸ਼ੂ ਕਲਿਆਨ ਪਖਵਾੜਾ ਆਯੋਜਿਤ ਕਰਦਾ ਹੈ। ਇਸ ਦਿਨ ਪਸ਼ੂ ਸ਼ੂਲ ਇਲਾਜ ਸ਼ਿਵਿਰ ਲਗਾਏ ਜਾਂਦੇ ਹਨ। ਇਸ ਦੌਰਾਨ ਪਸ਼ੂਆਂ 'ਤੇ ਹੋ ਰਹੇ ਜ਼ੁਲਮਾਂ ਨੂੰ ਰੋਕਣ ਅਤੇ ਸੁਰੱਖਿਆ ਸੰਬੰਧੀ ਜਾਣਕਾਰੀ ਲੋਕਾਂ ਨੂੰ ਦਿੱਤੀ ਜਾਂਦੀ ਹੈ। ਭਾਰਤ 'ਚ ਪਸ਼ੂਆਂ ਦੀ ਸੁਰੱਖਿਆਂ ਲਈ ਜਾਨਵਰਾਂ ਦੇ ਪ੍ਰਤੀ ਕਰੂਰਤਾ ਦੀ ਰੋਕਥਾਮ ਐਕਟ 1966 ਲਿਆਂਦਾ ਗਿਆ। ਪਰ ਇਸ ਐਕਟ ਦੇ ਆਉਣ ਤੋਂ ਬਾਅਦ ਵੀ ਪਸ਼ੂਆਂ 'ਤੇ ਹੋ ਰਹੇ ਜ਼ੁਲਮ ਘਟਣ ਦਾ ਨਾਮ ਨਹੀਂ ਲੈ ਰਹੇ। ਇਨ੍ਹਾਂ ਜ਼ੁਲਮਾਂ ਨੂੰ ਰੋਕਣ ਲਈ ਲੋਕਾਂ ਨੂੰ ਜਾਗਰੂਕ ਹੋਣ ਦੀ ਲੋੜ ਹੈ।