ਆਂਧਰਾ ਪ੍ਰਦੇਸ਼: ਥੋਟਾਗੋਡੀਪੁਟ ਅਲੂਰੀ ਸੀਤਾਮਾਰਾਜੂ ਜ਼ਿਲ੍ਹੇ ਦੀ ਜੋਲਾਪੁਟ ਪੰਚਾਇਤ ਵਿੱਚ ਇੱਕ ਪਹਾੜੀ ਉੱਤੇ ਸਥਿਤ ਇੱਕ ਕਬਾਇਲੀ ਪਿੰਡ ਹੈ। ਉਥੇ ਜਾਣ ਦਾ ਕੋਈ ਰਸਤਾ ਨਹੀਂ ਹੈ। ਪਿੰਡ ਤੱਕ ਪਹੁੰਚਣ ਲਈ ਤਿੰਨ ਕਿਲੋਮੀਟਰ ਦੇ ਤੰਗ ਰਸਤੇ ਤੋਂ ਪੱਥਰਾਂ ਅਤੇ ਕੰਡਿਆਂ ਨੂੰ ਪਾਰ ਕਰਨਾ ਪੈਂਦਾ ਹੈ। ਜੇਕਰ ਵਾਪਸੀ ਦਾ ਸਫਰ ਲੇਟ ਹੋ ਜਾਵੇ, ਤਾਂ ਹਨ੍ਹੇਰੇ ਦਾ ਡਰ ਬਣਿਆ ਰਹਿੰਦਾ ਹੈ। ਅਚਨਚੇਤ ਹਾਦਸੇ ਵੀ ਵਾਪਰ ਸਕਦੇ ਹਨ। ਇਸ ਕਾਰਨ ਪਿੰਡ ਦੇ ਕਈ ਪਰਿਵਾਰ ਦੂਜੀਆਂ ਥਾਵਾਂ ਉੱਤੇ ਚਲੇ ਗਏ।
ਇਲਾਕੇ ਵਿੱਚ ਸੜਕ ਦੀ ਘਾਟ, ਕਿਸੇ ਨੇ ਨਹੀਂ ਲਈ ਸਾਰ: ਫਿਰ ਡੋਰਾ ਜੈਮੇ ਨਾਂਅ ਦੀ ਮਹਿਲਾ ਨੇ ਇਸ ਨੂੰ ਠੀਕ ਕਰਨ ਦਾ ਫੈਸਲਾ ਕੀਤਾ। ਉਹ ਕੋਈ ਸਿਆਸਤਦਾਨ ਜਾਂ ਬਹੁਤ ਅਮੀਰ ਪਰਿਵਾਰ ਨਾਲ ਸਬੰਧਤ ਨਹੀਂ ਹੈ। ਉਹ ਇੱਕ ਸਧਾਰਨ ਸਿਹਤ ਕਰਮਚਾਰੀ ਹੈ। ਆਪਣੀ ਤਨਖ਼ਾਹ ਚੋਂ ਇਕੱਠੇ ਕੀਤੇ ਹਰ ਇੱਕ ਪੈਸਾ ਖ਼ਰਚ ਕਰਕੇ, ਅੱਜ ਉਹ ਸਾਰਿਆਂ ਲਈ ਪ੍ਰੇਰਨਾ ਸਰੋਤ ਬਣ ਗਈ ਹੈ।
ਘਰ ਲਈ ਜੋੜੇ ਪੈਸਿਆਂ ਤੋਂ ਬਣਾਈ ਪਿੰਡ ਦੀ ਸੜਕ: ਡੋਰਾ ਜੈਮੇ ਨੇ ਦੱਸਿਆ ਕਿ ਸੜਕ ਦਾ ਮਸਲਾ ਅਧਿਕਾਰੀਆਂ ਨੂੰ ਕਿੰਨੀ ਵਾਰ ਦੱਸਿਆ, ਪਰ ਨਾ ਤਾਂ ਅਧਿਕਾਰੀਆਂ ਨੇ ਅਤੇ ਨਾ ਹੀ ਕਿਸੇ ਸਿਆਸੀ ਆਗੂਆਂ ਨੇ ਸਾਡੀ ਸਮੱਸਿਆ ਵੱਲ ਧਿਆਨ ਦਿੱਤਾ। ਕਈ ਸਾਲ ਬੀਤ ਜਾਣ ਦੇ ਬਾਵਜੂਦ ਵੀ, ਸਥਿਤੀ ਨਹੀਂ ਬਦਲੀ। ਡੋਰਾ ਜੈਮੇ ਕੋਲ ਕੋਈ ਕੋਠੀ ਜਾਂ ਵਧੀਆਂ ਘਰ ਨਹੀਂ ਹੈ। ਉਹ ਘਰ ਬਣਾਉਣ ਲਈ ਲਈ ਇੱਕ-ਇੱਕ ਪੈਸਾ ਬਚਾ ਰਹੀ ਸੀ, ਪਰ ਇੱਕ ਦਿਨ ਉਸ ਨੇ ਇਨ੍ਹਾਂ ਹੀ ਪੈਸਿਆਂ ਨਾਲ ਸੜਕ ਦੀ ਸਮੱਸਿਆ ਨੂੰ ਹੱਲ ਕਰਨ ਦਾ ਫੈਸਲਾ ਕੀਤਾ। ਉਹ ਆਪਣੇ ਪਤੀ ਦੀ ਮਦਦ ਨਾਲ ਦੋ ਲੱਖ ਰੁਪਏ ਨਾਲ ਤਿੰਨ ਕਿਲੋਮੀਟਰ ਕੱਚੀ ਸੜਕ ਬਣਾ ਰਹੀ ਹੈ। ਕਰੀਬ ਦੋ ਕਿਲੋਮੀਟਰ ਦਾ ਕੰਮ ਪੂਰਾ ਹੋ ਚੁੱਕਾ ਹੈ।
ਪਿੰਡ 'ਚ ਹਰ ਵੇਲ੍ਹੇ ਗਰਭਪਾਤ ਅਤੇ ਮੌਤ ਦਾ ਖ਼ਤਰਾ: ਡੋਰਾ ਜੈਮੇ ਨੇ ਦੱਸਿਆ ਕਿ, “ਸਾਡਾ ਪਿੰਡ ਅਰਾਕੂ ਦੇ ਕੋਲ ਹੈ। ਜਦੋਂ ਮੈਂ ਛੋਟੀ ਸੀ, ਤਾਂ ਮੇਰੇ ਪਿਤਾ ਦੀ ਮੌਤ ਹੋ ਗਈ ਸੀ। ਮੇਰੀ ਮਾਂ ਨੇ ਦੋ ਵੱਡੇ ਭਰਾਵਾਂ ਅਤੇ ਮੈਨੂੰ ਪਾਲਣ ਲਈ ਸਖ਼ਤ ਮਿਹਨਤ ਕੀਤੀ। ਮੈਂ 2017 ਵਿੱਚ ਵਿਆਹ ਕਰਵਾ ਲਿਆ ਅਤੇ ਥੋਟਾਗੋਡੀਪੁਟ ਵਿੱਚ ਸ਼ਿਫਟ ਹੋ ਗਈ, ਜੋ ਮੇਰੇ ਪਤੀ ਦਾ ਜੱਦੀ ਸਥਾਨ ਹੈ। ਮੇਰੇ ਦੋ ਮੁੰਡੇ ਹਨ। ਸਾਰਿਆਂ ਦੇ ਚਲੇ ਜਾਣ ਨਾਲ, ਪਿੰਡ ਵਿੱਚ ਸਿਰਫ਼ 9 ਪਰਿਵਾਰ ਹੀ ਰਹਿ ਗਏ ਹਨ। ਇਹ ਦੁੱਖ ਦੀ ਗੱਲ ਹੋਵੇਗੀ, ਜੇ ਹਰ ਕੋਈ ਇਸ ਤਰ੍ਹਾਂ ਪਿੰਡ ਨੂੰ ਛੱਡ ਕੇ ਚਲਾ ਜਾਵੇਗਾ।"
ਡੋਰਾ ਜੈਮੇ ਨੇ ਦੱਸਿਆ ਕਿ, "ਮੈਂ ਇੱਕ ਸਿਹਤ ਕਰਮਚਾਰੀ ਹਾਂ। ਮੈਨੂੰ 4000 ਰੁਪਏ ਪ੍ਰਤੀ ਮਹੀਨਾ ਤਨਖਾਹ ਮਿਲਦੀ ਹੈ। ਕੁਝ ਦਿਨ ਪਹਿਲਾਂ ਇੱਕ ਗਰਭਵਤੀ ਔਰਤ ਦੀ ਸਿਹਤ ਵਿਗੜ ਗਈ ਸੀ। ਡੌਲੀ ਨੂੰ ਹਸਪਤਾਲ ਲਿਜਾਣ ਲਈ ਕੋਈ ਆਦਮੀ ਨਹੀਂ ਹੈ। ਹਰ ਕੋਈ ਕੰਮ ਲਈ ਪਹਾੜੀ ਤੋਂ ਹੇਠਾਂ ਆ ਚੁੱਕਾ ਸੀ। ਸਮੇਂ ਸਿਰ ਹਸਪਤਾਲ ਨਾ ਪਹੁੰਚਣ ਕਾਰਨ ਲੜਕੀ ਦੀ ਹਾਲਤ ਜ਼ਿਆਦਾ ਵਿਗੜ ਗਈ ਅਤੇ ਉਸ ਦਾ ਗਰਭਪਾਤ ਹੋ ਗਿਆ। ਪਰ, ਲੜਕੀ ਦਾ ਬਚਾਅ ਹੋ ਗਿਆ, ਕਿਉਂਕਿ ਏਐਨਐਮ ਅਤੇ ਡਾਕਟਰਾਂ ਨੇ ਪਿੰਡ ਪਹੁੰਚ ਕੇ ਉਸ ਦਾ ਇਲਾਜ ਕੀਤਾ। ਬਿਮਾਰ ਹੋਣ ਉੱਤੇ ਪਿੰਡ ਦੇ ਬਜ਼ੁਰਗਾਂ ਦਾ ਵੀ ਇਹੀ ਹਾਲ ਹੈ। ਪੀਣ ਵਾਲੇ ਪਾਣੀ ਲਈ ਦੂਰ-ਦੂਰ ਤੱਕ ਜਾਣਾ ਪੈਂਦਾ ਹੈ। ਇਹ ਇੱਕ ਸਮੱਸਿਆ ਹੈ। ਇਹ ਸਭ ਦੇਖਣ ਤੋਂ ਬਾਅਦ, ਮੈਂ ਮਹਿਸੂਸ ਕੀਤਾ ਕਿ ਇਕ ਸੜਕ ਜੋ ਹਰ ਕਿਸੇ ਦੀ ਮਦਦ ਕਰ ਸਕਦੀ ਹੈ, ਉਸ ਦੇ ਘਰ ਨਾਲੋਂ ਜ਼ਿਆਦਾ ਮਹੱਤਵਪੂਰਨ ਹੋਵੇਗੀ, ਜੋ ਸਿਰਫ ਮੇਰੇ ਲਈ ਲਾਭਦਾਇਕ ਹੈ।"
ਸੜਕ ਦਾ ਕੰਮ ਲਗਭਗ ਪੂਰਾ: ਇਹ ਅਜਿਹਾ ਇਲਾਕਾ ਹੈ ਜਿੱਥੇ ਆਟੋ, ਗੱਡੀ ਤਾਂ ਦੂਰ ਦੀ ਗੱਲ ਹੈ, ਇੱਥੇ ਸਾਇਕਲ ਵੀ ਨਹੀਂ ਆ ਸਕਦਾ। ਨਤੀਜੇ ਵਜੋਂ ਉਨ੍ਹਾਂ ਦੇ ਇਲਾਕੇ ਵਿੱਚ ਕੋਈ ਰਿਸ਼ਤੇਦਾਰ ਵੀ ਨਹੀਂ ਆਉਂਦਾ ਸੀ। ਫਿਰ ਡੋਰਾ ਨੇ ਵੀ ਇਸ ਪਿੰਡ ਨੂੰ ਛੱਡਣ ਜਾ ਮਨ ਬਣਾ ਲਿਆ ਸੀ, ਪਰ ਫਿਰ ਉਸ ਨੇ ਸੋਚਿਆ ਕਿ ਜੇਕਰ ਅਜਿਹਾ ਸੋਚ ਕੇ ਸਾਰੇ ਇਥੋ ਪ੍ਰਵਾਸ ਕਰ ਜਾਣਗੇ, ਤਾਂ ਇਹ ਪਿੰਡ ਅਲੋਪ ਹੋ ਜਾਵੇਗਾ। ਡੋਰਾ ਨੇ ਦੱਸਿਆ ਕਿ, "ਫਿਰ ਸੜਕ ਬਣਾਉਣ ਦਾ ਹੀ ਫੈਸਲਾ ਕੀਤਾ। ਪਿੰਡ ਵਾਸੀਆਂ ਨੂੰ ਵੀ ਉਸ ਦੇ ਫੈਸਲੇ ਬਾਰੇ ਉਦੋਂ ਤੱਕ ਪਤਾ ਨਹੀਂ ਲੱਗਾ ਜਦੋਂ ਤੱਕ ਜੇਸੀਬੀ ਨੇ ਆ ਕੇ ਕੰਮ ਸ਼ੁਰੂ ਨਹੀਂ ਕੀਤਾ। ਉਸ ਨੇ ਜੇਸੀਬੀ ਡਰਾਈਵਰਾਂ ਨੂੰ ਹੋਰ ਖ਼ਰਚਿਆਂ ਸਮੇਤ 16,000 ਰੁਪਏ ਪ੍ਰਤੀ ਦਿਨ ਦੇਣ ਲਈ ਰਾਜ਼ੀ ਕੀਤਾ। ਮੰਨਿਆ ਜਾ ਰਿਹਾ ਹੈ ਕਿ ਜੇਕਰ ਸੜਕ ਦੀ ਸਹੂਲਤ ਆਵੇਗੀ, ਤਾਂ ਤਾਜ਼ਾ ਪਾਣੀ ਅਤੇ ਬੋਰਵੈੱਲ ਵੀ ਬਣ ਸਕਦੇ ਹਨ। ਗੱਡੀਆਂ ਅਤੇ ਐਂਬੂਲੈਂਸਾਂ ਫਿਰ ਇਸ ਪਿੰਡ ਵਿੱਚ ਆਸਾਨੀ ਨਾਲ ਆਉਣਗੀਆਂ। ਮੇਰੀ ਗੱਲ ਸੁਣ ਕੇ ਪਿੰਡ ਦੇ ਕੁਝ ਹੋਰ ਲੋਕ ਵੀ ਮਦਦ ਲਈ ਅੱਗੇ ਆ ਰਹੇ ਹਨ। ਮੇਰੀ ਬਚਤ ਲਗਭਗ ਖ਼ਤਮ ਹੋ ਗਈ ਹੈ, ਪਰ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਮੈਂ ਇਸ ਸੜਕ ਨੂੰ ਕਿਸੇ ਵੀ ਕੀਮਤ 'ਤੇ ਪੂਰਾ ਕਰ ਸਕਦੀ ਹਾਂ।"