ETV Bharat / bharat

ਏਮਜ਼ ਵਿੱਚ ਹਾਦਸੇ ਤੋਂ ਬਾਅਦ 7 ਮਹੀਨਿਆਂ ਤੋਂ ਬੇਹੋਸ਼ ਰਹੀ ਔਰਤ ਨੇ ਦਿੱਤਾ ਬੱਚੀ ਨੂੰ ਜਨਮ - Woman unconscious for 7 months after accident

ਉੱਤਰ ਪ੍ਰਦੇਸ਼ ਦੇ ਬੁਲੰਦਸ਼ਹਿਰ ਦੀ ਇੱਕ 23 ਸਾਲਾ ਔਰਤ ਜੋ ਪਿਛਲੇ 7 ਮਹੀਨਿਆਂ ਤੋਂ ਏਮਜ਼ ਵਿੱਚ ਬੇਹੋਸ਼ੀ ਦੀ ਹਾਲਤ ਵਿੱਚ ਪਈ ਹੈ, ਨੇ ਇੱਕ ਬੱਚੀ ਨੂੰ ਜਨਮ (unconscious Woman gave birth to baby girl) ਦਿੱਤਾ ਹੈ। 31 ਮਾਰਚ 2022 ਨੂੰ, ਔਰਤ ਦਾ ਐਕਸੀਡੈਂਟ ਹੋਇਆ ਸੀ, ਜਿਸ ਵਿੱਚ ਉਸਦੇ ਸਿਰ ਵਿੱਚ ਕਈ ਡੂੰਘੀਆਂ ਅਤੇ ਗੰਭੀਰ ਸੱਟਾਂ ਲੱਗੀਆਂ ਸੀ।

unconscious woman gave birth to a baby girl
7 ਮਹੀਨਿਆਂ ਤੋਂ ਬੇਹੋਸ਼ ਰਹੀ ਔਰਤ ਨੇ ਦਿੱਤਾ ਬੱਚੀ ਨੂੰ ਜਨਮ
author img

By

Published : Oct 28, 2022, 1:54 PM IST

ਨਵੀਂ ਦਿੱਲੀ: ਉੱਤਰ ਪ੍ਰਦੇਸ਼ ਦੇ ਬੁਲੰਦਸ਼ਹਿਰ ਦੀ ਰਹਿਣ ਵਾਲੀ 23 ਸਾਲਾ ਔਰਤ ਪਿਛਲੇ 7 ਮਹੀਨਿਆਂ ਤੋਂ ਬੇਹੋਸ਼ ਹੈ। ਸੜਕ ਹਾਦਸੇ 'ਚ ਸਿਰ 'ਤੇ ਸੱਟ ਲੱਗਣ ਤੋਂ ਬਾਅਦ ਕਈ ਵਾਰ ਸਰਜਰੀ ਕਰਨ ਤੋਂ ਬਾਅਦ ਔਰਤ ਬੇਹੋਸ਼ ਪਈ ਹੈ। ਉਸ ਨੇ ਪਿਛਲੇ ਹਫ਼ਤੇ ਏਮਜ਼ ਵਿੱਚ ਇੱਕ ਸਿਹਤਮੰਦ ਬੱਚੀ ਨੂੰ ਜਨਮ ਦਿੱਤਾ ਹੈ। ਡਾਕਟਰਾਂ ਮੁਤਾਬਕ ਹਾਦਸੇ ਦੇ ਸਮੇਂ ਔਰਤ ਆਪਣੇ ਪਤੀ ਨਾਲ ਬਾਈਕ 'ਤੇ ਜਾ ਰਹੀ ਸੀ। ਇਸ ਦੌਰਾਨ ਉਸ ਨੇ ਹੈਲਮੇਟ ਨਹੀਂ ਪਾਇਆ ਹੋਇਆ ਸੀ। ਘਟਨਾ ਇਸ ਸਾਲ 31 ਮਾਰਚ ਦੀ ਹੈ। ਇਸ ਹਾਦਸੇ 'ਚ ਔਰਤ ਦੇ ਸਿਰ 'ਤੇ ਕਾਫੀ ਡੂੰਘੀਆਂ ਅਤੇ ਗੰਭੀਰ ਸੱਟਾਂ ਲੱਗੀਆਂ ਹਨ। ਹਾਲਾਂਕਿ ਇਸ ਹਾਦਸੇ 'ਚ ਉਸ ਦੀ ਜਾਨ ਤਾਂ ਬਚ ਗਈ ਪਰ ਉਹ ਬੇਹੋਸ਼ ਹੀ ਰਹੀ।

ਨਿਊਰੋਸਰਜਰੀ ਵਿਭਾਗ ਦੇ ਪ੍ਰੋਫੈਸਰ ਦੀਪਕ ਗੁਪਤਾ ਨੇ ਕਿਹਾ ਕਿ "ਉਹ ਆਪਣੀਆਂ ਅੱਖਾਂ ਖੋਲ੍ਹਦੀ ਹੈ, ਪਰ ਉਹ ਸਮਝਣ ਜਾਂ ਪ੍ਰਤੀਕ੍ਰਿਆ ਕਰਨ ਦੀ ਸਥਿਤੀ ਵਿੱਚ ਨਹੀਂ ਹੈ। ਡਾਕਟਰ ਗੁਪਤਾ ਨੇ ਕਿਹਾ ਕਿ ਜੇਕਰ ਔਰਤ ਨੇ ਹੈਲਮੇਟ ਪਹਿਨਿਆ ਹੁੰਦਾ ਤਾਂ ਉਸਦੀ ਜ਼ਿੰਦਗੀ ਵੱਖਰੀ ਹੋਣੀ ਸੀ। ਸ਼ਾਇਦ ਉਹ ਹੁਣ ਤੱਕ ਠੀਕ ਹੋ ਚੁੱਕੀ ਹੋਵੇਗੀ। ਔਰਤ ਦਾ ਪਤੀ ਇੱਕ ਪ੍ਰਾਈਵੇਟ ਕੰਪਨੀ ਵਿੱਚ ਡਰਾਈਵਰ ਵਜੋਂ ਕੰਮ ਕਰਦਾ ਸੀ, ਪਰ ਇਸ ਹਾਦਸੇ ਤੋਂ ਬਾਅਦ ਉਸਨੇ ਆਪਣੀ ਪਤਨੀ ਦੀ ਦੇਖਭਾਲ ਲਈ ਨੌਕਰੀ ਛੱਡ ਦਿੱਤੀ ਅਤੇ ਉਹ ਆਪਣੀ ਪਤਨੀ ਦੀ ਦੇਖਭਾਲ ਕਰ ਰਿਹਾ ਹੈ।"

ਡਾਕਟਰ ਨੇ ਦੱਸਿਆ ਕਿ ਹਾਦਸੇ ਤੋਂ ਬਾਅਦ ਜਦੋਂ ਔਰਤ ਨੂੰ ਏਮਜ਼ ਲਿਆਂਦਾ ਗਿਆ ਤਾਂ ਉਹ 40 ਦਿਨਾਂ ਦੀ ਗਰਭਵਤੀ ਸੀ। ਗਾਇਨੀਕੋਲੋਜਿਸਟ ਦੀ ਟੀਮ ਨੇ ਉਸ ਦੀ ਹਾਲਤ ਦਾ ਜਾਇਜ਼ਾ ਲਿਆ ਅਤੇ ਪਾਇਆ ਕਿ ਬੱਚਾ ਸਿਹਤਮੰਦ ਹੈ। ਗਰਭ ਅਵਸਥਾ ਦੇ ਖਤਮ ਹੋਣ ਦਾ ਕੋਈ ਸੰਕੇਤ ਨਹੀਂ ਸੀ। ਡਾਕਟਰਾਂ ਨੇ ਫੈਸਲਾ ਮਰੀਜ਼ ਦੇ ਪਰਿਵਾਰ 'ਤੇ ਛੱਡ ਦਿੱਤਾ। ਡਾਕਟਰ ਨੇ ਕਿਹਾ ਕਿ ਉਸ ਦੇ ਪਤੀ ਨੇ ਗਰਭ ਅਵਸਥਾ ਨੂੰ ਖਤਮ ਕਰਨ ਲਈ ਅਦਾਲਤ ਤੱਕ ਪਹੁੰਚ ਕਰਨ ਦੀ ਥਾਂ ਬੱਚੇ ਨੂੰ ਰੱਖਣ ਦਾ ਫੈਸਲਾ ਕੀਤਾ। ਫਿਲਹਾਲ ਮਰੀਜ਼ ਬੇਹੋਸ਼ ਹੈ ਇਸ ਲਈ ਉਹ ਬੱਚੇ ਨੂੰ ਦੁੱਧ ਪਿਲਾਉਣ ਦੇ ਯੋਗ ਨਹੀਂ ਹੈ। ਫਿਲਹਾਲ ਬੱਚੇ ਨੂੰ ਬੋਤਲ ਤੋਂ ਦੁੱਧ ਦਿੱਤਾ ਜਾ ਰਿਹਾ ਹੈ।

ਇਹ ਵੀ ਪੜੋ: ਹਰਿਆਣਾ ਵਿੱਚ ਪਰਾਲੀ ਸਾੜਨ ਦੇ ਮਾਮਲੇ ਘਟੇ, ਪਰ ਪੰਜਾਬ ਵਿੱਚ ਹਰਿਆਣਾ ਨਾਲੋਂ 5 ਗੁਣਾ ਵੱਧ

ETV Bharat Logo

Copyright © 2025 Ushodaya Enterprises Pvt. Ltd., All Rights Reserved.