ਚੰਡੀਗੜ੍ਹ: ਗ੍ਰਹਿ ਮੰਤਰਾਲੇ (Ministry of Home Affairs) ਨੇ ਪੰਜਾਬ, ਪੱਛਮੀ ਬੰਗਾਲ ਅਤੇ ਅਸਾਮ ਵਿੱਚ ਸੀਮਾ ਸੁਰੱਖਿਆ ਬਲ (BSF) ਦੇ ਅਧਿਕਾਰ ਖੇਤਰ ਨੂੰ ਵਧਾ ਦਿੱਤਾ ਹੈ। ਕੇਂਦਰ ਦੇ ਇਸ ਫੈਸਲਾ ਦਾ ਜਿੱਥੇ ਵਿਰੋਧ ਹੋ ਰਿਹਾ ਹੈ ਉਥੇ ਹੀ ਪੰਜਾਬ ਵੀ ਇਸ ’ਤੇ ਸਿਆਸਤ ਵੀ ਜੋਰਾ ’ਤੇ ਹੋ ਰਹੀ ਹੈ।
ਇਹ ਵੀ ਪੜੋ: BSF ਨੂੰ ਮਿਲਿਆ ਅਧਿਕਾਰ, ਸਰਕਾਰ ‘ਚ ਤਕਰਾਰ, ਕੈਪਟਨ ਖੜਿਆ ਬਣਕੇ ਦੀਵਾਰ
ਸੁਖਬੀਰ ਬਾਦਲ ਨੇ ਕੀਤੀ ਇਹ ਮੰਗ
ਉਥੇ ਹੀ ਮਾਮਲੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ (Sukhbir Singh Badal) ਨੇ ਟਵੀਟ ਕਰਦੇ ਹੋਏ ਲਿਖਿਆ ਹੈ ਕਿ ‘ਅਕਾਲੀ ਦਲ ਅੱਧੇ ਸੂਬੇ ਨੂੰ ਬੀਐਸਐਫ਼ ਨੂੰ ਸੌਂਪਣ ਦੇ ਫੈਸਲੇ ਨੂੰ ਰੱਦ ਕਰਨ ਦੀ ਮੰਗ ਕਰਦਾ ਹੈ। 80 ਵਿਆਂ ਦੇ ਕੇਂਦਰੀ ਸ਼ਾਸਨ ਦੇ ਕਾਲੇ ਦੌਰ ਵਿੱਚ ਖਤਰਨਾਕ ਅਤੇ ਅਸੰਵਿਧਾਨਕ ਵਾਪਸੀ। ਸੂਬਾ ਸਰਕਾਰ ਇੰਨੀ ਘਬਰਾਹਟ ਵਿੱਚ ਫਸਣ ਲਈ ਕੀ ਕਰ ਰਹੀ ਹੈ ਜਾਂ ਕੀ ਸਿਰਫ ਕਾਸਮੈਟਿਕ ਵਿਰੋਧ ਦੇ ਨਾਲ ਪ੍ਰਵਾਨਗੀ ਦੇ ਪਿੱਛੇ ਸਾਜ਼ਿਸ਼ ਹੈ ?
ਹਰਸਿਮਰਤ ਬਾਦਲ ਨੇ ਘੇਰਿਆ ਮੁੱਖ ਮੰਤਰੀ
ਇਸ ਮਾਮਲੇ ਵਿੱਚ ਹਰਸਿਮਰਤ ਕੌਰ ਬਾਦਲ (Harsimrat Kaur Badal) ਨੇ ਟਵੀਟ ਕਰਦੇ ਹੋਏ ਲਿਖਿਆ ਹੈ ਕਿ ‘ਪੰਜਾਬ ਪੁਲਿਸ ਦੰਦ ਰਹਿਤ ਹੋ ਗਈ ਹੈ ਅਤੇ ਆਪਣੀ ਸਾਰਥਕਤਾ ਗੁਆ ਚੁੱਕੀ ਹੈ। ਇਸ ਮਾਮਲੇ ਵਿੱਚ ਮੁੱਖ ਮੰਤਰੀ ਚੰਨੀ ਭਾਰਤ ਸਰਕਾਰ ਦੀ ਹਲਕੀ ਆਲੋਚਨਾ ਤੋਂ ਬਚ ਨਹੀਂ ਸਕਦੇ, ਜਾਂ ਤਾਂ ਉਹ ਐਲਾਨ ਕਰਦਾ ਹੈ ਕਿ ਕਿਵੇਂ ਉਸਦੀ ਸਰਕਾਰ ਕੇਂਦਰ ਨੂੰ ਪੰਜਾਬ ਵਿੱਚ ਲੋਕਤੰਤਰੀ ਪ੍ਰਕਿਰਿਆ ਅਤੇ ਸੰਘੀ ਸਿਧਾਂਤ ਨੂੰ ਤੋੜਨ ਤੋਂ ਰੋਕਣ ਦਾ ਪ੍ਰਸਤਾਵ ਦਿੰਦੀ ਹੈ, ਜਾਂ ਉਸਨੇ ਤਿਆਗ ਕਰ ਦਿੱਤਾ ਹੈ।
ਉਥੇ ਹੀ ਹਰਸਿਮਰਤ ਕੌਰ ਬਾਦਲ (Harsimrat Kaur Badal) ਨੇ ਇੱਕ ਹੋਰ ਟਵੀਟ ਕਰਦੇ ਲਿਖਿਆ ਕਿ ‘ ‘ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪਿਛਲੇ ਹਫਤੇ ਦੀ ਮੁਲਾਕਾਤ ਵਿੱਚ ਯੂਨੀਅਨ ਐਚਐਮ ਨਾਲ ਕੀ ਚਰਚਾ ਕੀਤੀ ਹੈ, ਇਸਦਾ ਖੁਲਾਸਾ ਕਰਨਾ ਚਾਹੀਦਾ ਹੈ, ਜਾਪਦਾ ਹੈ ਕਿ ਉਸਨੇ ਭਾਰਤ ਦੇ ਅੱਧੇ ਰਾਜ ਬੀਐਸਐਫ਼ ਨੂੰ ਸੌਂਪਣ ਦੇ ਭਾਰਤ ਸਰਕਾਰ ਦੇ ਬਹੁਤ ਹੀ ਖਤਰਨਾਕ ਕਦਮ ਲਈ ਡੈਕ ਸਾਫ਼ ਕਰ ਦਿੱਤੇ ਹਨ। ਪੰਜਾਬ ਸਰਕਾਰ ਦੀ ਸਹਿਮਤੀ ਤੋਂ ਬਿਨਾਂ ਇਹ ਨਹੀਂ ਕੀਤਾ ਜਾ ਸਕਦਾ ਸੀ !
ਕੀ ਹੈ ਨਵਾਂ ਫੈਸਲਾ ?
ਦੱਸ ਦਈਏ ਕਿ ਹਿ ਮੰਤਰਾਲੇ ਨੇ ਪੰਜਾਬ, ਪੱਛਮੀ ਬੰਗਾਲ ਅਤੇ ਅਸਾਮ ਵਿੱਚ ਸੀਮਾ ਸੁਰੱਖਿਆ ਬਲ (BSF) ਦੇ ਅਧਿਕਾਰ ਖੇਤਰ ਨੂੰ ਵਧਾ ਦਿੱਤਾ ਹੈ। ਹੁਣ BSF ਦੇ ਅਧਿਕਾਰੀ ਦੇਸ਼ ਦੀ ਸਰਹੱਦ ਤੋਂ 50 ਕਿਲੋਮੀਟਰ ਤੱਕ ਇਨ੍ਹਾਂ ਸੂਬਿਆਂ ਵਿੱਚ ਤਲਾਸ਼ੀ, ਗ੍ਰਿਫਤਾਰੀਆਂ ਅਤੇ ਜ਼ਬਤ ਕਰਨ ਦੇ ਯੋਗ ਹੋਣਗੇ। ਭਾਵ 50 ਕਿਲੋਮੀਟਰ ਦੇ ਦਾਇਰੇ ਦੇ ਅੰਦਰ ਹੁਣ ਬੀਐਸਐਫ ਦੇ ਅਧਿਕਾਰ ਪੁਲਿਸ ਦੇ ਲਗਭਗ ਬਰਾਬਰ ਹੋ ਜਾਣਗੇ। ਪੰਜਾਬ ਅਤੇ ਪੱਛਮੀ ਬੰਗਾਲ ਵਿੱਚ ਵਿਰੋਧੀ ਪਾਰਟੀਆਂ ਦੀ ਸਰਕਾਰ ਦੇ ਮੱਦੇਨਜ਼ਰ ਗ੍ਰਹਿ ਮੰਤਰਾਲੇ ਦੇ ਇਸ ਕਦਮ ਉੱਤੇ ਵਿਵਾਦ ਹੋ ਸਕਦਾ ਹੈ।
ਇਹ ਵੀ ਪੜੋ: ਦਿੱਲੀ ਜਾਣਗੇ ਨਵਜੋਤ ਸਿੰਘ ਸਿੱਧੂ, ਇਹਨਾਂ ਆਗੂਆਂ ਨਾਲ ਕਰਨਗੇ ਮੁਲਾਕਾਤ