ETV Bharat / bharat

ਕੀ ਰਾਹੁਲ ਦੀ ਟੀਮ ਹੱਲ ਕਰ ਸਕੇਗੀ ਪੰਜਾਬ ਕਾਂਗਰਸ ਦਾ ਕਲੇਸ਼ ? - ਦਖਲਅੰਦਾਜ਼ੀ

ਪੰਜਾਬ ਕਾਂਗਰਸ ’ਚ ਚੱਲ ਰਹੀ ਘਸਮਾਨ ’ਚ ਹਾਈਕਮਾਨ ਨੇ ਦਖਲਅੰਦਾਜ਼ੀ ਕਰ 3 ਮੈਂਬਰੀ ਕਮੇਟੀ ਦਾ ਗਠਨ ਕੀਤਾ ਹੈ ਇਹ 3 ਮੈਂਬਰੀ ਕਮੇਟੀ ਨਾਰਾਜ਼ ਆਗੂਆਂ ਨਾਲ ਮੁਲਾਕਾਤ ਕਰ ਮਸਲੇ ਦਾ ਹੱਲ ਕਰਨ ਦੀ ਕੋਸ਼ਿਸ਼ ਕਰੇਗੀ।

ਕੀ ਰਾਹੁਲ ਦੀ ਟੀਮ ਹੱਲ ਕਰ ਸਕੇਗੀ ਪੰਜਾਬ ਕਾਂਗਰਸ ਦਾ ਆਪਸੀ ਕਲੇਸ਼ ?

author img

By

Published : May 21, 2021, 8:02 PM IST

ਚੰਡੀਗੜ੍ਹ: ਬੇਅਦਬੀ ਮਾਮਲੇ ’ਚ ਹਾਈ ਕੋਰਟ ਦੇ ਆਦੇਸ਼ਾਂ ’ਤੇ ਸਰਕਾਰ ਦੁਆਰਾ ਗਠਿਤ ਕੀਤੀ ਗਈ ਨਵੀਂ ਐਸਆਈਟੀ ਨੇ ਬਿਨਾਂ ਸ਼ੱਕ ਇਸ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ, ਪਰ ਕਾਂਗਰਸ ਦੇ ਸੀਨੀਅਰ ਸਿਆਸਤਦਾਨਾਂ ਵੱਲੋਂ ਇਸ ਮਾਮਲੇ ’ਚ ਸਰਕਾਰ ਨੂੰ ਘੇਰਦੇ ਹੋਏ ਸ਼ੁਰੂ ਕੀਤਾ ਆਪਸੀ ਵਿਵਾਦ ਖ਼ਤਮ ਹੁੰਦਾ ਪ੍ਰਤੀਤ ਨਹੀਂ ਹੋ ਰਿਹਾ ਹੈ। ਕਾਂਗਰਸ ਸਰਕਾਰ ਵਿੱਚ ਚੱਲ ਰਹੀ ਘਸਮਾਨ ਦੀ ਰਾਜਨੀਤੀ ਗਾਲੇਰੀਆਂ ਵਿੱਚ ਚਰਚਾ ਦਾ ਵਿਸ਼ਾ ਬਣ ਰਹੀ ਹੈ ਅਤੇ ਇਸ ਨਾਲ ਨਾ ਸਿਰਫ ਪੰਜਾਬ ਵਿੱਚ ਬਲਕਿ ਹੋਰਨਾਂ ਸੂਬਿਆਂ ਵਿੱਚ ਵੀ ਕਾਂਗਰਸ ਦੀ ਬਦਨਾਮੀ ਹੋਈ ਹੈ।

ਇਹ ਵੀ ਪੜੋ: ਦੀਪ ਸਿੱਧੂ ਵੱਲੋਂ ਜਥੇਬੰਦੀਆਂ ਨੂੰ ਮਨ ਮੁਟਾਵ ਦੂਰ ਕਰਨ ਦੀ ਕੀਤੀ ਅਪੀਲ

ਇਸ ਲਈ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਵੀ ਇਸ ਮਾਮਲੇ ਨੂੰ ਗੰਭੀਰ ਲੈਂਦੇ ਹੋਏ ਦਖਲ ਦਿੱਤਾ ਹੈ। ਰਾਹੁਲ ਗਾਂਧੀ ਨੇ ਇਸ ਮੁੱਦੇ ਨੂੰ ਜਲਦੀ ਤੋਂ ਜਲਦੀ ਹੱਲ ਕਰਨ ਲਈ ਤਿੰਨ ਮੈਂਬਰੀ ਕਮੇਟੀ ਦਾ ਗਠਨ ਕੀਤਾ ਹੈ। ਕਮੇਟੀ ਦੇ 2 ਮੈਂਬਰਾਂ ਵਿੱਚ ਕਾਂਗਰਸ ਪਾਰਟੀ ਦੇ ਸੀਨੀਅਰ ਜਨਰਲ ਸਕੱਤਰ ਵੇਣੂ ਗੋਪਾਲ ਤੇ ਪੰਜਾਬ ਕਾਂਗਰਸ ਦੇ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਸ਼ਾਮਲ ਹਨ। ਜਦੋਂ ਕਿ ਦੋਵੇਂ ਤੀਜੇ ਮੈਂਬਰ ਦੀ ਖੁਦ ਚੋਣ ਕਰਨਗੇ। ਦੱਸਿਆ ਜਾ ਰਿਹਾ ਹੈ ਕਿ ਇਹ ਮੈਂਬਰ ਪੰਜਾਬ ਦਾ ਨਹੀਂ ਬਲਕਿ ਸੰਸਦ ਮੈਂਬਰ ਹੋਵੇਗਾ। ਇਹ ਕਮੇਟੀ ਪਾਰਟੀ ਦੇ ਸਾਰੇ ਨਾਰਾਜ਼ ਆਗੂਆਂ ਨਾਲ ਨਿੱਜੀ ਤੌਰ ‘ਤੇ ਇੱਕ-ਇੱਕ ਮੀਟਿੰਗ ਕਰਕੇ ਮਸਲੇ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰੇਗੀ।

ਤਿੰਨ ਮੈਂਬਰੀ ਟੀਮ ਅਗਲੇ ਹਫਤੇ ਪਹੁੰਚਣ ਵਾਲੀ ਹੈ ਪੰਜਾਬ
ਜੇ ਸੂਤਰਾਂ ਦੀ ਮੰਨੀਏ ਤਾਂ ਪੰਜਾਬ ਕਾਂਗਰਸ ਦਰਮਿਆਨ ਮਤਭੇਦ ਦੂਰ ਕਰਨ ਲਈ ਬਣਾਈ ਗਈ ਤਿੰਨ ਮੈਂਬਰੀ ਟੀਮ ਅਗਲੇ ਹਫਤੇ ਪੰਜਾਬ ਦਾ ਦੌਰਾ ਕਰ ਸਕਦੀ ਹੈ ਅਤੇ ਸਾਰੇ ਨਾਰਾਜ਼ ਆਗੂਆਂ ਦੀ ਨਾਰਾਜ਼ਗੀ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰੇਗੀ।
ਨਾਰਾਜ਼ ਆਗੂਆਂ ਨੇ ਪਹਿਲਾਂ ਵੀ ਕੀਤੀਆਂ ਹਨ ਮੀਟਿੰਗਾਂ
ਇਸ ਤੋਂ ਪਹਿਲਾਂ ਸੁਖਜਿੰਦਰ ਸਿੰਘ ਰੰਧਾਵਾ, ਪ੍ਰਤਾਪ ਸਿੰਘ ਬਾਜਵਾ, ਪ੍ਰਗਟ ਸਿੰਘ ਅਤੇ ਚਰਨਜੀਤ ਸਿੰਘ ਚੰਨੀ ਨੇ ਕੈਪਟਨ ਨਾਲ ਆਪਣੀ ਨਾਰਾਜ਼ਗੀ ਜ਼ਾਹਰ ਕਰਦੇ ਹੋਏ ਇੱਕ ਮੀਟਿੰਗ ਕੀਤੀ ਸੀ ਅਤੇ ਨਵਜੋਤ ਸਿੰਘ ਸਿੱਧੂ ਤੇ ਬੇਅਦਬੀ ਮਾਮਲੇ ਦੇ ਇਨਸਾਫ ਪ੍ਰਤੀ ਮੁੱਦਾ ਚੁੱਕਿਆ ਸੀ। ਹੁਣ ਵੇਖਣਾ ਇਹ ਹੋਵੇਗਾ ਕਿ ਪੰਜਾਬ ਕਾਂਗਰਸ ਦਰਮਿਆਨ ਵਿਵਾਦ ਖ਼ਤਮ ਹੁੰਦਾ ਹੈ ਜਾਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਇਸਦਾ ਅਸਰ ਦੇਖਣ ਨੂੰ ਮਿਲੇਗਾ।

ਹਰੀਸ਼ ਰਾਵਤ ਦੀ ਬੈਠਕ ਮੁਲਤਵੀ ਕੀਤੀ

ਹੁਣ ਜਦੋਂ ਕਿ ਰਾਹੁਲ ਗਾਂਧੀ ਨੇ ਇੱਕ ਕਮੇਟੀ ਬਣਾਈ ਹੈ, ਇਸ ਲਈ ਹੁਣ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਇਕੱਲੇ ਕਿਸੇ ਨਾਲ ਗੱਲ ਨਹੀਂ ਕਰਨਗੇ। ਪਹਿਲਾਂ ਉਨ੍ਹਾਂ ਨੇ ਸਾਰੇ ਨਾਰਾਜ਼ ਮੈਂਬਰਾਂ ਨਾਲ ਇੱਕ ਤੋਂ ਬਾਅਦ ਇੱਕ ਮੀਟਿੰਗ ਕੀਤੀ ਸੀ। ਸ਼ਨੀਵਾਰ ਨੂੰ ਹੋਣ ਵਾਲੀ ਇਹ ਬੈਠਕ ਰਾਹੁਲ ਗਾਂਧੀ ਦੇ ਆਦੇਸ਼ ਤੋਂ ਬਾਅਦ ਮੁਲਤਵੀ ਕਰ ਦਿੱਤੀ ਗਈ ਹੈ।

ਕਮੇਟੀ ਤੋਂ ਪਹਿਲਾਂ ਕੈਪਟਨ ਨਾਰਾਜ਼ ਮੈਂਬਰਾਂ ਨਾਲ ਕਰਨਗੇ ਮੁਲਾਕਾਤ

ਜਿਥੇ ਹਾਈ ਕਮਾਨ ਇਸ ਮਾਮਲੇ ਵਿੱਚ ਦਖਲਅੰਦਾਜ਼ੀ ਕਰ ਰਹੀ ਹੈ, ਉਥੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਕਮੇਟੀ ਦੇ ਪਹੁੰਚਣ ਤੋਂ ਪਹਿਲਾਂ ਇਨ੍ਹਾਂ ਨਾਰਾਜ਼ ਪਾਰਟੀ ਮੈਂਬਰਾਂ ਨਾਲ ਮਿਲ ਕੇ ਮਾਮਲੇ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰਨਗੇ। ਇਹ ਕਿਹਾ ਜਾਂਦਾ ਹੈ ਕਿ ਮੁੱਖ ਮੰਤਰੀ ਸਾਰਿਆਂ ਨਾਲ ਇੱਕ ਤੋਂ ਬਾਅਦ ਇਕ ਬੈਠਕ ਕਰਨਗੇ। ਸੂਤਰ ਦੱਸਦੇ ਹਨ ਕਿ ਕੈਪਟਨ ਸਭ ਤੋਂ ਪਹਿਲਾਂ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨਾਲ ਗੱਲਬਾਤ ਕਰਨਗੇ, ਕਿਉਂਕਿ ਰੰਧਾਵਾ ਉਨ੍ਹਾਂ ਦੇ ਕਰੀਬੀ ਰਹੇ ਹਨ। ਉਸ ਤੋਂ ਬਾਅਦ ਨਵਜੋਤ ਸਿੰਘ ਸਿੱਧੂ, ਪ੍ਰਤਾਪ ਸਿੰਘ ਬਾਜਵਾ ਅਤੇ ਚਰਨਜੀਤ ਸਿੰਘ ਚੰਨੀ ਨੂੰ ਮਿਲਣਗੇ।

ਇਹ ਵੀ ਪੜੋ: ਸੰਯੁਕਤ ਕਿਸਾਨ ਮੋਰਚਾ ਵੱਲੋਂ PM ਮੋਦੀ ਨੂੰ ਚਿੱਠੀ, ਅੰਦੋਲਨ ਪ੍ਰਤੀ ਬੇਰੁਖੀ ਤੋੜਨ ਦੀ ਅਪੀਲ

ETV Bharat Logo

Copyright © 2025 Ushodaya Enterprises Pvt. Ltd., All Rights Reserved.