ਹਰਿਆਣਾ/ਹਿਸਾਰ: ਹਿਸਾਰ ਦੀ ਹਾਊਸਿੰਗ ਬੋਰਡ ਕਲੋਨੀ ਵਿੱਚ ਰਹਿਣ ਵਾਲੇ 38 ਸਾਲਾ ਰਾਜੀਵ ਕੌਸ਼ਿਕ ਦਾ ਡੰਡਿਆਂ ਅਤੇ ਤੇਜ਼ਧਾਰ ਹਥਿਆਰਾਂ ਨਾਲ ਕੁੱਟ-ਕੁੱਟ ਕੇ ਕਤਲ ਕਰ ਦਿੱਤਾ ਗਿਆ। ਦੇਰ ਰਾਤ ਰਾਜੀਵ ਦੀ ਲਾਸ਼ ਘਰ ਦੇ ਅੰਦਰੋਂ ਫਰਸ਼ 'ਤੇ ਖੂਨ ਨਾਲ ਲੱਥਪੱਥ ਹਾਲਤ 'ਚ ਮਿਲੀ। ਰਾਜੀਵ ਕੌਸ਼ਿਕ ਕਾਰ ਡਰਾਈਵਿੰਗ ਸਕੂਲ ਚਲਾਉਂਦਾ ਸੀ। ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਇਸ ਕਤਲ ਦਾ ਦੋਸ਼ ਰਾਜੀਵ ਦੀ ਪਤਨੀ ਸੁਨੀਤਾ 'ਤੇ ਹੈ। ਰਿਸ਼ਤੇਦਾਰਾਂ ਦਾ ਅਰੋਪ ਹੈ ਕਿ ਰਾਜੀਵ ਦੀ ਪਤਨੀ ਸੁਨੀਤਾ ਦੇ ਦੀਪਕ ਨਾਂ ਦੇ ਨੌਜਵਾਨ ਨਾਲ ਨਾਜਾਇਜ਼ ਸਬੰਧ ਸਨ। ਇਸ ਕਾਰਨ ਉਸ ਦਾ ਕਤਲ ਕਰ ਦਿੱਤਾ ਗਿਆ।
ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ ਕਿ ਨਜਾਇਜ਼ ਸਬੰਧਾਂ ਦੀ ਸੂਚਨਾ ਮਿਲਣ ਤੋਂ ਬਾਅਦ ਰਾਜੀਵ ਅਤੇ ਉਸ ਦੀ ਪਤਨੀ ਵਿਚਕਾਰ ਲੜਾਈ-ਝਗੜਾ ਰਹਿੰਦਾ ਸੀ। ਜਿਸ ਕਾਰਨ ਸੁਨੀਤਾ ਨੇ ਦੀਪਕ ਅਤੇ ਹੋਰ 5-6 ਲੋਕਾਂ ਨਾਲ ਮਿਲ ਕੇ ਅੜਿੱਕੇ ਨੂੰ ਵਿਚਕਾਰੋਂ ਹਟਾਉਣ ਲਈ ਉਸ ਦਾ ਕਤਲ ਕਰ ਦਿੱਤਾ।
ਮਾਮਲੇ ਦੀ ਸੂਚਨਾ ਮਿਲਣ 'ਤੇ ਐਚ.ਟੀ.ਐਮ ਸਟੇਸ਼ਨ ਇੰਚਾਰਜ ਸੰਦੀਪ ਟੀਮ ਸਮੇਤ ਮੌਕੇ 'ਤੇ ਪਹੁੰਚੇ ਅਤੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ। ਮਾਮਲੇ ਦੀ ਜਾਂਚ ਕਰ ਰਹੇ ਏਐਸਆਈ ਰਣਵੀਰ ਸਿੰਘ ਦਾ ਕਹਿਣਾ ਹੈ ਕਿ ਮ੍ਰਿਤਕ ਦੇ ਵੱਡੇ ਭਰਾ ਸੰਦੀਪ ਦੇ ਬਿਆਨਾਂ ’ਤੇ ਮ੍ਰਿਤਕ ਦੀ ਪਤਨੀ ਸੁਨੀਤਾ, ਦੀਪਕ, ਮੀਨੂੰ, ਸੋਨੀਆ ਅਤੇ ਹੋਰਾਂ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰ ਲਿਆ ਗਿਆ ਹੈ। ਮਾਮਲੇ ਦੀ ਜਾਂਚ ਅਜੇ ਜਾਰੀ ਹੈ।
ਮ੍ਰਿਤਕ ਦੇ ਵੱਡੇ ਭਰਾ ਸੰਜੀਵ ਕੌਸ਼ਿਕ ਜੋ ਕਿ ਮਾਡਲ ਟਾਊਨ ਐਕਸਟੈਨਸ਼ਨ ਵਿੱਚ ਰਹਿੰਦੇ ਸਨ, ਜਿੰਨ੍ਹਾਂ ਨੇ ਦੱਸਿਆ ਕਿ ਉਸ ਦਾ ਭਰਾ ਦਿੱਲੀ ਵਿੱਚ ਡਰਾਈਵਿੰਗ ਸਕੂਲ ਚਲਾਉਂਦਾ ਸੀ। ਉਹ ਸੈਕਟਰ 14 ਸਥਿਤ ਹਾਊਸਿੰਗ ਬੋਰਡ ਕਲੋਨੀ ਵਿੱਚ ਪਰਿਵਾਰ ਸਮੇਤ ਰਹਿੰਦਾ ਸੀ। ਉਸ ਨੇ ਦੱਸਿਆ ਕਿ ਭਰਾ ਦੀ ਪਤਨੀ ਸੁਨੀਤਾ ਦੇ ਦੀਪਕ ਨਾਂ ਦੇ ਨੌਜਵਾਨ ਨਾਲ ਨਾਜਾਇਜ਼ ਸਬੰਧ ਸਨ। ਜਦੋਂ ਭਰਾ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਇਸ ਗੱਲ ਨੂੰ ਲੈ ਕੇ ਦੋਵਾਂ 'ਚ ਕਾਫੀ ਝਗੜਾ ਹੋ ਗਿਆ। ਇਸ ਝਗੜੇ ਵਿਚ ਭਰਾ ਦੀ ਪਤਨੀ ਸੁਨੀਤਾ ਨੇ ਆਪਣੇ ਦੋਸਤ ਦੀਪਕ ਅਤੇ ਹੋਰਾਂ ਨਾਲ ਮਿਲ ਕੇ ਭਰਾ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ।
ਇਹ ਵੀ ਪੜ੍ਹੋ: ਚੋਰੀ ਦੇ ਸ਼ੱਕ 'ਚ ਉਲਟਾ ਲਟਕਾ ਕੇ ਕੁੱਟਿਆ ਚੌਕੀਦਾਰ, 3 ਗ੍ਰਿਫਤਾਰ