ਅਸੀਂ ਬਿਨਾਂ ਕਿਸੇ ਕਾਰਨ ਦੇ ਆਪਣੇ ਭੈਣ-ਭਰਾਵਾਂ ਨਾਲ ਲੜ੍ਹਾਈ ਕਰਦੇ ਹਾਂ ਅਤੇ ਉਨ੍ਹਾਂ ਨਾਲ ਆਪਣੀ ਹਰ ਗੱਲ ਸਾਂਝੀ ਵੀ ਕਰਦੇ ਹਾਂ ਅਤੇ ਸਭ ਤੋਂ ਮਹੱਤਵਪੂਰਨ ਇਹ ਹੈ ਕਿ ਅਸੀਂ ਚਾਹੇ ਆਪਣੇ ਭੈਣ-ਭਰਾਵਾਂ ਨਾਲ ਕਿੰਨੀ ਵੀ ਲੜ੍ਹਾਈ ਕਰ ਲਈਏ, ਪਰ ਅਸੀਂ ਉਨ੍ਹਾਂ ਬਿਨਾਂ ਨਹੀਂ ਰਹਿ ਸਕਦੇ। ਇੱਕ ਕਹਾਵਤ ਹੈ ਕਿ ਜਦੋਂ ਤੁਸੀਂ ਆਪਣੇ ਭੈਣ-ਭਰਾ ਦੇ ਨਾਲ ਹੁੰਦੇ ਹੋ ਤਾਂ ਤੁਸੀਂ ਕਿੰਨੇ ਵੀ ਵੱਡੇ ਕਿਉਂ ਨਾ ਹੋ ਜਾਵੋ ਜਾਂ ਆਪਣੀ ਜ਼ਿੰਦਗੀ ਵਿੱਚ ਕਿੰਨੇ ਵੀ ਵਿਅਸਤ ਹੋ ਜਾਵੋ, ਪਰ ਭੈਣ-ਭਰਾ ਨਾਲ ਤੁਹਾਡਾ ਵਿਵਹਾਰ ਬੱਚਿਆ ਵਾਂਗ ਹੀ ਰਹਿੰਦਾ ਹੈ। ਇਸ ਬੰਧਨ ਨੂੰ ਹਮੇਸ਼ਾ ਕਾਇਮ ਰੱਖਣ ਲਈ ਹਰ ਸਾਲ 10 ਅਪ੍ਰੈਲ ਨੂੰ ਭੈਣ-ਭਰਾ ਦਿਵਸ ਮਨਾਇਆ ਜਾਂਦਾ ਹੈ।
ਭੈਣ-ਭਰਾ ਦਿਵਸ ਦਾ ਇਤਿਹਾਸ: ਭੈਣ-ਭਰਾ ਦਿਵਸ ਦਾ ਇਤਿਹਾਸ 1995 ਤੋਂ ਸ਼ੁਰੂ ਹੁੰਦਾ ਹੈ, ਜਦੋਂ ਨਿਊਯਾਰਕ ਦੀ ਇੱਕ ਫ੍ਰੀਲਾਂਸ ਪੈਰਾਲੀਗਲ ਕਲੌਡੀਆ ਈਵਾਰਟ ਨੇ ਆਪਣੇ ਮਰਹੂਮ ਭੈਣ-ਭਰਾਵਾਂ ਦੇ ਸਨਮਾਨ ਵਿੱਚ ਇਸਦੀ ਸਥਾਪਨਾ ਕੀਤੀ ਸੀ। ਕਲੌਡੀਆ ਨੇ ਅਲੱਗ-ਅਲੱਗ ਹਾਦਸਿਆਂ ਵਿੱਚ ਆਪਣੇ ਦੋ ਭੈਣ-ਭਰਾ ਐਲਨ ਅਤੇ ਲਿਸਕੇਟ ਨੂੰ ਖੋ ਦਿੱਤਾ ਸੀ। ਉਨ੍ਹਾਂ ਦੀ ਯਾਦ ਅਤੇ ਸਨਮਾਨ ਵਿੱਚ ਅਤੇ ਉਨ੍ਹਾਂ ਦੇ ਜੀਵਨ ਦਾ ਜਸ਼ਨ ਮਨਾਉਣ ਲਈ ਕਲਾਉਡੀਆ ਨੇ ਭੈਣ-ਭਰਾ ਦਿਵਸ ਦੀ ਸਥਾਪਨਾ ਕੀਤੀ।
ਸ਼ੁਰੂ ਵਿੱਚ ਸਿਬਲਿੰਗ ਡੇਅ 10 ਅਪ੍ਰੈਲ ਨੂੰ ਮਨਾਇਆ ਜਾਂਦਾ ਸੀ, ਜੋ ਕਿ ਕਲਾਉਡੀਆ ਦੇ ਭਰਾ ਲਿਸਕੇਟ ਦਾ ਜਨਮ ਦਿਨ ਸੀ। ਭੈਣ-ਭਰਾ ਦਿਵਸ ਮਨਾਉਣ ਨੂੰ ਕਈ ਸਾਲਾਂ ਬਾਅਦ ਮਾਨਤਾ ਮਿਲੀ। 1998 ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਬਿਲ ਕਲਿੰਟਨ ਅਤੇ ਅਮਰੀਕਾ ਦੇ 39 ਰਾਜਾਂ ਦੇ ਗਵਰਨਰਾਂ ਨੇ ਅਧਿਕਾਰਤ ਤੌਰ 'ਤੇ ਭੈਣ-ਭਰਾ ਦਿਵਸ ਨੂੰ ਜਸ਼ਨ ਵਜੋਂ ਮਾਨਤਾ ਦਿੱਤੀ ਹੈ। ਹੌਲੀ-ਹੌਲੀ ਭੈਣ-ਭਰਾ ਦਿਵਸ ਨੇ ਪੂਰੀ ਦੁਨੀਆ ਵਿੱਚ ਪ੍ਰਸਿੱਧੀ ਹਾਸਲ ਕੀਤੀ ਅਤੇ ਹੁਣ ਹਰ ਸਾਲ 10 ਅਪ੍ਰੈਲ ਨੂੰ ਭੈਣ-ਭਰਾ ਦਿਵਸ ਮਨਾਇਆ ਜਾਂਦਾ ਹੈ।
ਭੈਣ-ਭਰਾ ਦਿਵਸ ਦੀ ਮਹੱਤਤਾ: ਭੈਣ-ਭਰਾ ਦਿਵਸ ਦਾ ਬਹੁਤ ਮਹੱਤਵ ਹੈ ਕਿਉਂਕਿ ਇਹ ਭੈਣ-ਭਰਾ ਦੇ ਵਿਚਕਾਰ ਅਣੋਖੇ ਬੰਧਨ ਦਾ ਜਸ਼ਨ ਹੈ ਅਤੇ ਸਾਡੇ ਜੀਵਨ ਵਿੱਚ ਉਨ੍ਹਾਂ ਦੀ ਮਹੱਤਤਾ ਨੂੰ ਉਜਾਗਰ ਕਰਦਾ ਹੈ। ਇਹ ਦਿਵਸ ਸਾਡੇ ਭੈਣਾਂ-ਭਰਾਵਾਂ ਪ੍ਰਤੀ ਪਿਆਰ, ਕਦਰ ਅਤੇ ਧੰਨਵਾਦ ਪ੍ਰਗਟ ਕਰਨ ਦਾ ਮੌਕਾ ਵੀ ਪ੍ਰਦਾਨ ਕਰਦਾ ਹੈ। ਇਹ ਦਿਵਸ ਸਾਨੂੰ ਉਨ੍ਹਾਂ ਨਾਲ ਸਾਂਝੇ ਕੀਤੇ ਗਏ ਬੰਧਨ 'ਤੇ ਵਿਚਾਰ ਕਰਨ ਅਤੇ ਉਸ ਬੰਧਨ ਨੂੰ ਮਜ਼ਬੂਤ ਕਰਨ ਲਈ ਉਤਸ਼ਾਹਿਤ ਕਰਦਾ ਹੈ। ਇਹ ਉਸ ਰਿਸ਼ਤੇ ਦਾ ਸਨਮਾਨ ਕਰਨ ਦਾ ਦਿਨ ਹੈ ਜੋ ਰਿਸ਼ਤਾ ਸਾਡਾ ਆਪਣੇ ਭੈਣ-ਭਰਾ ਨਾਲ ਹੁੰਦਾ ਹੈ। ਇਸ ਤੋਂ ਇਲਾਵਾ, ਇਹ ਦਿਵਸ ਭੈਣ-ਭਰਾ ਨਾਲ ਹੋਈ ਸਾਡੀ ਲੜ੍ਹਾਈ ਨੂੰ ਵੀ ਹੱਲ ਕਰਨ ਲਈ ਉਤਸ਼ਾਹਿਤ ਕਰਦਾ ਹੈ।
ਭੈਣ-ਭਰਾ ਦਿਵਸ 2023 ਦਾ ਥੀਮ: ਇਸ ਸਾਲ ਦੇ ਭੈਣ-ਭਰਾ ਦਿਵਸ ਦਾ ਥੀਮ Sibling Strengths ਹੈ। ਇਹ ਥੀਮ ਸੁਝਾਅ ਦਿੰਦਾ ਹੈ ਕਿ ਲੋਕ ਭੈਣਾਂ-ਭਰਾਵਾਂ ਨਾਲ ਆਪਣੇ ਬੰਧਨ 'ਤੇ ਵਿਚਾਰ ਸਾਂਝੇ ਕਰਨ ਅਤੇ ਆਪਣੇ ਆਪ ਤੋਂ ਪੁੱਛਣ ਕਿ ਉਨ੍ਹਾਂ ਦੀ ਤਾਕਤ ਕੀ ਹੈ ਅਤੇ ਉਹ ਕਿਹੜੇ ਭੈਣ-ਭਰਾ ਦੀ ਸਭ ਤੋਂ ਵੱਧ ਪ੍ਰਸ਼ੰਸਾ ਕਰਦੇ ਹਨ।
ਇਹ ਵੀ ਪੜ੍ਹੋ: Daily Love Rashifal ਜਾਣੋ ਕਿਹੜੀ ਰਾਸ਼ੀ ਵਾਲੇ ਰਹਿਣਗੇ ਉਦਾਸ ਤੇ ਖੁਸ਼ ਜਾਣ ਲਈ, ਪੜ੍ਹੋ ਅੱਜ ਦਾ ਲਵ ਰਾਸ਼ੀਫਲ