ਗੁਰੂਗ੍ਰਾਮ: ਸੁਨਾਹਰਿਆ ਜੇਲ੍ਹ ਵਿੱਚ ਸਜਾ ਕੱਟ ਰਹੇ ਗੁਰਮੀਤ ਰਾਮ ਰਹੀਮ ਕੋਰੋਨਾ ਸਕੰਰਮਿਤ ਹੋ ਗਏ ਹਨ। ਇਲਾਜ ਲਈ ਗੁਰਮੀਤ ਸਿੰਘ ਰਾਮ ਰਹੀਮ ਨੂੰ ਗੁਰੂਗ੍ਰਾਮ ਦੇ ਮੇਦਾਂਤਾ ਹਸਪਤਾਲ ਵਿੱਚ ਭਰਤੀ ਕਰਵਾਇਆ ਹੈ।
ਖ਼ਬਰਾਂ ਵਿੱਚ ਆ ਰਿਹਾ ਹੈ ਕਿ ਰਾਮ ਰਹੀਮ ਕੋਰੋਨਾ ਪੌਜ਼ੀਟਿਵ ਹੋਣ ਦੇ ਬਾਅਦ ਆਪਣੀ ਮੁੰਹਬੋਲੀ ਕੁੜੀ ਹਨੀਪ੍ਰੀਤ ਨੂੰ ਯਾਦ ਕਰ ਰਿਹਾ ਹੈ। ਉਹ ਹਨੀਪ੍ਰੀਤ ਨੂੰ ਮਿਲਣਾ ਚਾਹੁੰਦਾ ਹੈ ਅਤੇ ਇਸ ਲਈ ਉਸ ਨੇ ਹਸਪਤਾਲ ਮੇਦਾਂਤਾ ਵਿੱਚ ਹੰਗਾਮਾ ਵੀ ਕੀਤਾ ਹੈ।
ਇਹ ਵੀ ਪੜ੍ਹੋ: ਵੈਕਸੀਨ ਮਾਮਲੇ 'ਚ ਅੱਜ ਅਕਾਲੀ ਦਲ ਕਰੇਗਾ ਸਿਹਤ ਮੰਤਰੀ ਦਾ ਘਿਰਾਓ
ਜਾਣਕਾਰੀ ਮੁਤਾਬਕ ਰਾਮ ਰਹੀਮ ਆਪਣਾ ਇਲਾਜ ਪ੍ਰਾਈਵੇਟ ਵਾਰਡ ਵਿੱਚ ਕਰਵਾਉਣਾ ਚਾਹੁੰਦਾ ਹੈ। ਫਿਲਹਾਲ ਜੇਲ੍ਹ ਅਤੇ ਪੁਲਿਸ ਪ੍ਰਸ਼ਾਸਨ ਨੇ ਸਰਕਾਰ ਨੂੰ ਰਿਪੋਰਟ ਭੇਜੀ। ਜਿਸ ਦੇ ਬਾਅਦ ਇਹ ਨਿਸ਼ਚਿਤ ਹੋਵੇਗਾ ਕਿ ਰਾਮ ਰਹੀਮ ਦਾ ਇਲਾਜ ਕਿੱਥੇ ਅਤੇ ਕਿਵੇਂ ਹੋਵੇਗਾ।