ਹੈਦਰਾਬਾਦ ਡੈਸਕ: ਹਿੰਦੂ ਧਰਮ ਵਿੱਚ ਗਣੇਸ਼ ਚਤੁਰਥੀ (Ganesh Chaturthi 2022) ਦਾ ਵਿਸ਼ੇਸ਼ ਮਹੱਤਵ ਹੈ ਜੋ ਹਰ ਸਾਲ ਭਾਦਰਪਦ ਮਹੀਨੇ ਦੇ ਸ਼ੁਕਲ ਪੱਖ ਦੀ ਚਤੁਰਥੀ ਤਰੀਕ ਨੂੰ ਮਨਾਇਆ ਜਾਂਦਾ ਹੈ। ਪਰੰਪਰਾ ਦੇ ਅਨੁਸਾਰ ਗਣੇਸ਼ ਤਿਉਹਾਰ (Ganesh Chaturthi 2022) ਗਣੇਸ਼ ਚਤੁਰਥੀ ਦੇ ਦਿਨ ਤੋਂ ਸ਼ੁਰੂ ਹੁੰਦਾ ਹੈ। ਇਸ ਦੌਰਾਨ ਲੋਕ ਆਪਣੇ ਘਰਾਂ ਵਿੱਚ ਗਣੇਸ਼ ਜੀ (Ganesh Chaturthi 2022 Shubh Muhurat) ਦੀ ਸਥਾਪਨਾ ਕਰਦੇ ਹਨ ਅਤੇ 10 ਦਿਨ੍ਹਾਂ ਤੱਕ ਉਨ੍ਹਾਂ ਦੀ ਪੂਜਾ ਕਰਦੇ ਹਨ। ਆਓ ਜਾਣਦੇ ਹਾਂ ਕਿਸ ਤਰ੍ਹਾਂ ਕਰੀਏ ਤਿਆਰੀ।
ਇਸ ਦਿਨ ਮਨਾਈ ਜਾਵੇਗੀ ਗਣੇਸ਼ ਚਤੁਰਥੀ: ਹਿੰਦੂ ਕੈਲੰਡਰ ਦੇ ਅਨੁਸਾਰ ਗਣੇਸ਼ ਚਤੁਰਥੀ ਦਾ ਤਿਉਹਾਰ ਭਾਦਰਪਦ ਮਹੀਨੇ ਦੇ ਸ਼ੁਕਲ ਪੱਖ ਦੀ ਚਤੁਰਥੀ ਤਿਥੀ ਨੂੰ ਮਨਾਇਆ ਜਾਂਦਾ ਹੈ। ਇਸ ਵਾਰ ਇਹ ਤਿਉਹਾਰ 31 ਅਗਸਤ 2022 ਨੂੰ ਮਨਾਇਆ ਜਾਵੇਗਾ। ਪੰਚਾਂਗ ਅਨੁਸਾਰ ਚਤੁਰਥੀ ਤਿਥੀ 30 ਅਗਸਤ ਨੂੰ ਦੁਪਹਿਰ 3:33 ਵਜੇ ਸ਼ੁਰੂ ਹੋਵੇਗੀ ਅਤੇ 31 ਅਗਸਤ ਨੂੰ ਦੁਪਹਿਰ 3:22 ਵਜੇ ਸਮਾਪਤ ਹੋਵੇਗੀ। ਉਦੈਤਿਥੀ ਅਨੁਸਾਰ ਗਣੇਸ਼ ਚਤੁਰਥੀ ਵਰਤ 31 ਅਗਸਤ ਨੂੰ ਰੱਖਿਆ ਜਾਵੇਗਾ।
ਗਣਪਤੀ ਦੀ ਸਥਾਪਨਾ ਦਾ ਸ਼ੁਭ ਮਹੂਰਤ: ਗਣੇਸ਼ ਚਤੁਰਥੀ ਦੇ ਦਿਨ ਲੋਕ ਆਪਣੇ ਘਰਾਂ ਵਿੱਚ ਭਗਵਾਨ ਗਣਪਤੀ ਦੀ ਸਥਾਪਨਾ ਕਰਦੇ ਹਨ ਅਤੇ ਇਹ ਕੰਮ ਸ਼ੁਭ ਸਮੇਂ ਵਿੱਚ ਕੀਤਾ ਜਾਂਦਾ ਹੈ। ਇਸ ਦਿਨ ਪੂਜਾ ਦਾ ਸ਼ੁਭ ਸਮਾਂ 11:5 ਮਿੰਟ ਤੋਂ 1:38 ਮਿੰਟ ਤੱਕ ਹੋਵੇਗਾ। 31 ਅਗਸਤ ਨੂੰ ਰਵੀ ਯੋਗ ਵੀ ਬਣਾਇਆ ਜਾ ਰਿਹਾ ਹੈ ਜੋ ਸਵੇਰੇ 5.58 ਤੋਂ ਦੁਪਹਿਰ 12.12 ਵਜੇ ਤੱਕ ਚੱਲੇਗਾ। ਇਹ ਯੋਗ ਸ਼ੁਭ ਕੰਮਾਂ ਲਈ ਬਹੁਤ ਸ਼ੁਭ ਹੈ।
10 ਦਿਨ੍ਹਾਂ ਤੱਕ ਚੱਲਦਾ ਹੈ ਗਣੇਸ਼ ਉਤਸਵ: ਗਣੇਸ਼ ਚਤੁਰਥੀ 31 ਅਗਸਤ ਨੂੰ ਮਨਾਈ ਜਾਵੇਗੀ ਅਤੇ ਇਸ ਦਿਨ ਤੋਂ ਹੀ ਗਣਪਤੀ ਤਿਉਹਾਰ ਸ਼ੁਰੂ ਹੋ ਜਾਵੇਗਾ। ਇਹ ਤਿਉਹਾਰ 10 ਦਿਨ ਤੱਕ ਚੱਲਦਾ ਹੈ। ਇਸ ਦੌਰਾਨ ਲੋਕ 10 ਦਿਨ ਜਾਂ ਇਸ ਤੋਂ ਘੱਟ ਸਮੇਂ ਲਈ ਆਪਣੇ ਘਰ ਗਣਪਤੀ ਦੀ ਸਥਾਪਨਾ ਕਰਦੇ ਹਨ। ਉਸ ਦੀ 10 ਦਿਨ੍ਹਾਂ ਤੱਕ ਪੂਰੀ ਪਰਾਹੁਣਚਾਰੀ ਨਾਲ ਸੇਵਾ ਅਤੇ ਪੂਜਾ ਕੀਤੀ ਜਾਂਦੀ ਹੈ।
ਇਹ ਵੀ ਪੜ੍ਹੋ: ਗਣੇਸ਼ ਚਤੁਰਥੀ ਮੌਕੇ ਘਰ ਵਿੱਚ ਬਣਾਓ ਇਹ ਸਵਾਦਿਸ਼ਟ ਡਿਸ਼