ਹੈਦਰਾਬਾਦ : ਵਿਸ਼ਵ ਸਿਹਤ ਸੰਗਠਨ (WHO) ਦੇ ਮੁਤਾਬਕ, ਮੰਕੀ ਪੌਕਸ ਵਾਇਰਸ ਦੇ ਕਾਰਨ ਇੱਕ ਅਜਿਹੀ ਬਿਮਾਰੀ ਹੁੰਦੀ ਹੈ, ਜਿਸ ਦੇ ਲੱਛਣ (Symptoms) ਸਮਾਲ ਪੌਕਸ (Smallpox) ਵਰਗੇ ਹੁੰਦੇ ਹਨ, ਪਰ ਇਹ ਉਸ ਨਾਲੋਂ ਘੱਟ ਗੰਭੀਰ ਹੁੰਦੀ ਹੈ। ਬੁਖਾਰ ਆਉਣਾ, ਸਰੀਰ ਵਿੱਚ ਦਾਣੇ ਨਿਕਲਨਾ ਆਦਿ ਇਸ ਬਿਮਾਰੀ ਦੇ ਮੁੱਖ ਲੱਛਣ ਹਨ। ਆਮ ਤੌਰ 'ਤੇ ਇਹ ਬਿਮਾਰੀ ਜੰਗਲੀ ਜਾਨਵਰਾਂ ਜਿਵੇਂ ਚੂਹਿਆਂ ਤੇ ਬੰਦਰਾਂ ਰਾਹੀਂ ਮਨੁੱਖਾਂ ਵਿੱਚ ਫੈਲਦੀ ਹੈ। ਇਸ ਤੋਂ ਇਲਾਵਾ ਇਹ ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਵਿੱਚ ਵੀ ਫੈਲਦੀ ਹੈ। ਇਸ ਬਿਮਾਰੀ ਨਾਲ ਪੀੜਤ 100 ਚੋਂ 10 ਮਰੀਜਾਂ ਦੀ ਮੌਤ ਹੋਣ ਦਾ ਖ਼ਦਸ਼ਾ ਰਹਿੰਦਾ ਹੈ।
ਇਹ ਵੀ ਪੜ੍ਹੋ: COVID-19: 24 ਘੰਟਿਆਂ ’ਚ ਕੋਰੋਨਾ ਦੇ 38,079 ਨਵੇਂ ਮਾਮਲੇ, 560 ਮੌਤਾਂ