ਪੱਛਮੀ ਬੰਗਾਲ : ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਸੋਮਵਾਰ ਨੂੰ ਦੋਸ਼ ਲਗਾਇਆ ਕਿ ਨੂਪੁਰ ਸ਼ਰਮਾ ਵਿਵਾਦ “ਸਮਾਜ ਨੂੰ ਵੰਡਣ ਦੀ ਭਾਜਪਾ ਦੀ ਨੀਤੀ ਨੂੰ ਅੱਗੇ ਵਧਾਉਣ ਦੀ ਸਾਜ਼ਿਸ਼” ਹੈ। ਉਨ੍ਹਾਂ ਕਿਹਾ ਕਿ ਭਾਜਪਾ ਦੇ ਮੁਅੱਤਲ ਬੁਲਾਰੇ ਨੂੰ ਗ੍ਰਿਫ਼ਤਾਰ ਕੀਤਾ ਜਾਣਾ ਚਾਹੀਦਾ ਹੈ ਅਤੇ ਕਿਸੇ ਨੂੰ ਵੀ ਅੱਗ ਨਾਲ ਖੇਡਣ ਦੀ ਇਜਾਜ਼ਤ ਨਹੀਂ ਦਿੱਤੀ ਜਾਣੀ ਚਾਹੀਦੀ।"
ਇੱਕ ਟੈਲੀਵਿਜ਼ਨ ਚੈਨਲ ਦੇ ਪ੍ਰੋਗਰਾਮ ਵਿੱਚ ਬੈਨਰਜੀ ਨੇ ਦੋਸ਼ ਲਾਇਆ ਕਿ ਭਾਜਪਾ ਸੋਸ਼ਲ ਨੈੱਟਵਰਕਿੰਗ ਵੈੱਬਸਾਈਟਾਂ ਰਾਹੀਂ ਫਰਜ਼ੀ ਖ਼ਬਰਾਂ ਅਤੇ ਵੀਡੀਓਜ਼ ਫੈਲਾ ਰਹੀ ਹੈ। ਉਨ੍ਹਾਂ ਕਿਹਾ, "ਨੂਪੁਰ ਸ਼ਰਮਾ ਵਿਵਾਦ ਪੂਰੀ ਤਰ੍ਹਾਂ ਨਾਲ ਸਾਜ਼ਿਸ਼ ਹੈ। ਇਹ ਭਾਜਪਾ ਦੀ ਨਫਰਤ ਅਤੇ ਫੁੱਟ ਪਾਊ ਨੀਤੀ ਨੂੰ ਵਧਾਉਣ ਦੀ ਸਾਜ਼ਿਸ਼ ਹੈ। ਉਸ ਨੂੰ ਗ੍ਰਿਫਤਾਰ ਕਿਉਂ ਨਹੀਂ ਕੀਤਾ ਗਿਆ? ਉਨ੍ਹਾਂ ਨੂੰ ਗ੍ਰਿਫ਼ਤਾਰ ਕਰੋ ਕਿਉਂਕਿ ਤੁਸੀਂ ਅੱਗ ਨਾਲ ਨਹੀਂ ਖੇਡ ਸਕਦੇ।''
ਮਮਤਾ ਬੈਨਰਜੀ ਨੇ ਦਾਅਵਾ ਕੀਤਾ ਕਿ ਪੈਗੰਬਰ ਮੁਹੰਮਦ ਬਾਰੇ ਨੂਪੁਰ ਦੇ ਵਿਵਾਦਿਤ ਬਿਆਨ ਕਾਰਨ ਭਾਰਤ ਦਾ ਵਿਸ਼ਵਵਿਆਪੀ ਅਕਸ ਖ਼ਰਾਬ ਹੋਇਆ ਹੈ।
ਇਹ ਵੀ ਪੜ੍ਹੋ: ਇੱਕ ਸਲੈਬ ਤੇ ਘੱਟ ਦਰ GST ਗਰੀਬ ਤੇ ਮੱਧ ਵਰਗ 'ਤੇ ਬੋਝ ਘਟੇਗਾ: ਰਾਹੁਲ