ਨਵੀਂ ਦਿੱਲੀ: ਰਾਜਧਾਨੀ 'ਚ ਵਧਦੇ ਕੋਰੋਨਾ ਦੇ ਮਾਮਲਿਆਂ ਨੂੰ ਦੇਖਦਿਆਂ ਦਿੱਲੀ ਸਰਕਾਰ ਨੇ ਵੀਕਐਂਡ ਕਰਫ਼ਿਊ ਲਗਾਇਆ ਗਿਆ ਹੈ ਪਰ ਬਹਾਨੇਬਾਜ਼ ਲੋਕਾਂ ਉੇਤੇ ਇ ਦਾ ਕੋਈ ਅਸਰ ਨਹੀਂ। ਲੋਕ ਵੱਖ ਵੱਖ ਤਰ੍ਹਾਂ ਦੇ ਬਹਾਨੇ ਬਣਾ ਕੇ ਘਰਾਂ ਵਿੱਚੋਂ ਨਿਕਲਦੇ ਹਨ। ਅਜਿਹੇ ਕਈ ਲੋਕਾਂ ਦਿੱਲੀ ਦੇ ਸਾਊਥ ਈਸਟ ਡੀਸੀਪੀ ਵੱਲੋਂ ਵੀਡੀਉ ਜਾਰੀ ਕਰ ਕੇ ਬੇਨਕਾਬ ਕੀਤਾ ਹੈ।
ਜਿਸ ਵਿੱਚ ਵੀਕਐਂਡ ਕਰਫ਼ਿਊ ਦੌਰਾਨ ਘਰਾਂ ਤੋਂ ਬਾਹਰ ਨਿਕਲੇ ਲੋਕ ਪੁਲਿਸ ਕੋਲ ਬਹਾਨੇ ਬਣਾਉਂਦੇ ਨਜ਼ਰ ਆਏ। ਇਸੇ ਦੌਰਾਨ ਇਕ ਅਜਿਹਾ ਵੀ ਸ਼ਖ਼ਸ ਨਜ਼ਰ ਆਇਆ ਜਿਸ ਨੇ ਘਰ ਤੋਂ ਬਾਹਰ ਨਿਕਲਣ ਦਾ ਬਹਾਨਾ ਦੇਸ਼ ਦੀ ਤਰੱਕੀ ਕਰਵਾਉਣ ਦਾ ਦੱਸਿਆ। ਦਰਅਸਲ ਉਹ ਸ਼ਖ਼ਸ ਆਪਣੇ ਲਈ ਸ਼ਰਾਬ ਖ਼ਰੀਦਣ ਲਈ ਘਰ ਤੋਂ ਨਿਕਲਿਆ ਸੀ। ਜਦੋਂ ਪੁਲਿਸ ਨੇ ਉਸ ਨੂੰ ਘਰ ਤੋਂ ਨਿਕਲਣ ਦਾ ਕਾਰਨ ਪੁੱਛਿਆ ਤਾਂ ਉਸ ਨੇ ਕਿਹਾ ਕਿ ਉਹ ਸ਼ਰਾਬ ਖ਼ਰੀਦਣ ਨਿਕਲਿਆ ਹੈ। ਉਸ ਨੇ ਕਿਹਾ ਕਿ ਜੇ ਮੈਂ ਸ਼ਰਾਬ ਖ਼ਰੀਦੂਗਾ ਤਾਂ ਸਰਕਾਰ ਨੂੰ ਟੈਕਸ ਜਾਵੇਗਾ ਤੇ ਦੇਸ਼ ਦੀ ਤਰੱਕੀ ਹੋਵੇਗੀ। ਇਸ ਨੂੰ ਉਸ ਦਾ ਬਹਾਨਾ ਸਮਝੋ ਜਾਂ ਹਕੀਕਤ। ਇਸੇ ਤਰ੍ਹਾਂ ਦੇ ਹੋਰ ਵੀ ਕਈ ਲੋਕ ਪੁਲਿਸ ਕੋਲ ਬਹਾਨੇ ਬਣਾਉਂਦੇ ਤੇ ਬਹਿਸ ਕਰਦੇ ਦਿਖਾਈ ਦਿੱਤੇ।