ETV Bharat / bharat

ਪਾਕਿਸਤਾਨ ਤੋਂ ਹਥਿਆਰ ਤਸਕਰੀ ‘ਚ ਇੱਕ ਗ੍ਰਿਫ਼ਤਾਰ - ਪਾਕਿ ਤੋਂ ਆਉਂਦੇ ਹਨ ਸਟਾਰ ਮਾਅਰਕਾ ਹਥਿਆਰ

ਬੀਐਸਐਫ ਤੇ ਪੰਜਾਬ ਪੁਲਿਸ ਨੇ ਸਾਂਝੇ ਆਪਰੇਸ਼ਨ ਵਿੱਚ ਪਾਕਿਸਤਾਨ ਤੋਂ ਸਪਲਾਈ ਕੀਤੇ ਗਏ ਹਥਿਆਰ ਬਰਾਮਦ ਕੀਤੇ ਹਨ। ਇਹ ਹਥਿਆਰ ਇੱਕ ਗੈਂਗਸਟਰ ਲਈ ਆਏ ਦੱਸੇ ਜਾ ਰਹੇ ਹਨ ਤੇ ਹੁਣ ਪੁਲਿਸ ਪਤਾ ਲਗਾ ਰਹੀ ਹੈ ਕਿ ਹਥਿਆਰ ਕਿਵੇਂ ਆਏ ਹਨ।

ਪਾਕਿਸਤਾਨ ਤੋਂ ਆਏ ਹਥਿਆਰ ਬਰਾਮਦ
ਪਾਕਿਸਤਾਨ ਤੋਂ ਆਏ ਹਥਿਆਰ ਬਰਾਮਦ
author img

By

Published : Aug 30, 2021, 1:14 PM IST

Updated : Aug 30, 2021, 2:26 PM IST

ਮੋਗਾ: ਬੀਐਸਐਫ ਤੇ ਪੰਜਾਬ ਪੁਲਿਸ ਨੇ ਇੱਕ ਸਾਂਝੇ ਆਪ੍ਰੇਸ਼ਨ ਦੌਰਨ ਕੈਨੇਡਾ ਵਿੱਚ ਬੈਠਿਆਂ ਪੰਜਾਬ ਦੇ ਕਈ ਜ਼ਿਲ੍ਹਿਆਂ ਵਿਚ ਫਿਰੌਤੀ ਮੰਗਣ ਦਾ ਧੰਦਾ ਚਲਾ ਰਹੇ ਅਰਸ਼ਦੀਪ ਨਾਮੀ ਗੈਂਗਸਟਰ ਲਈ ਪਾਕਿਸਤਾਨ ਤੋਂ ਆਏ ਹਥਿਆਰ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਸੂਤਰਾਂ ਮੁਤਾਬਕ ਇਸ ਸਬੰਧ ਵਿੱਚ ਪੁਲਿਸ ਨੇ ਗੈਂਗਸਟਰ ਦੇ ਭਗੋੜੇ ਭਰਾ ਬਲਦੀਪ ਸਿੰਘ ਸਿੰਘ ਨੂੰ ਵਿਦੇਸ਼ ਨੱਸਣ ਦੀ ਤਾਕ ਵਿੱਚ ਬੈਠਿਆਂ ਦਿੱਲੀ ਏਅਰਪੋਰਟ ਤੋਂ ਗਿਰਫਤਾਰ ਵੀ ਕੀਤਾ ਹੈ। ਉਹ ਪੁਲਿਸ ਰਿਮਾਂਡ ‘ਤੇ ਹੈ ਅਤੇ ਪੁਲਿਸ ਪਤਾ ਲਗਾ ਰਹੀ ਹੈ ਕਿ ਪਾਕਿਸਤਾਨ ਵੱਲੋਂ ਇਹ ਹਥਿਆਰ ਸਮਗਲ ਕਰਨ ਪਿੱਛੇ ਕਿਸ ਦਾ ਹੱਥ ਹੈ।

ਇਹ ਵੀ ਪੜੋ: ਕਿਸਾਨਾਂ ’ਤੇ ਲਾਠੀਚਾਰਜ ਮਾਮਲਾ: ‘ਦੇਸ਼ ’ਚ ਸੰਵਿਧਾਨ ਦਾ ਨਹੀਂ ਕੋਈ ਮਤਲਬ’

ਕੈਨੇਡਾ ‘ਚ ਬੈਠੇ ਗੈਂਗਸਟਰ ਦਾ ਭਰਾ ਕਰਦਾ ਸੀ ਧੰਦਾ

ਐਸਐਸਪੀ ਮੋਗਾ ਡੀਐਚ ਨਿੰਬਲੇ ਨੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਮੀਡੀਆ ਨੂੰ ਜਾਣਕਾਰੀ ਦਿੱਤੀ ਕਿ ਹਰਮਨ ਨਾਂ ਦੇ ਇੱਕ ਹੋਰ ਮੁਲਜਮ ਕੋਲੋਂ ਅਰਸ਼ਦੀਪ ਡਾਲਾ ਤੇ ਭਰਾ ਹਥਿਆਰ ਇੱਧਰੋਂ ਉਧਰ ਕਰਵਾਉਂਦੇ ਸੀ ਪਰ ਇੱਕ ਮਾਮਲੇ ਵਿੱਚ ਉਨ੍ਹਾਂ ਨੇ ਉਸ ਨੂੰ ਫਸਾ ਦਿੱਤਾ ਸੀ ਤੇ ਇਸ ਵਾਰ ਫੇਰ ਹਥਿਆਰ ਆਉਣ ਦੀ ਖਬਰ ਮਿਲੀ ਸੀ ਪਰ ਪਹਿਲਾਂ ਅਰਸ਼ਦੀਪ ਤੇ ਭਰਾ ਵੱਲੋਂ ਕੀਤੇ ਸਲੂਕ ਕਾਰਨ ਬਲਦੀਪ ਨੇ ਪੁਲਿਸ ਨੂੰ ਸੂਹ ਦੇ ਦਿੱਤੀ। ਐਸਐਸਪੀ ਮੁਤਾਬਕ ਸੂਹ ਮਿਲਣ ‘ਤੇ ਤਰਨਤਾਰਨ ਦੇ ਸਰਹੱਦੀ ਪਿੰਡ ਗਜਲ ਲਾਗੇ ਤਿੰਨ ਘੰਟੇ ਦੀ ਤਲਾਸ਼ੀ ਮੁਹਿੰਮ ਦੌਰਾਨ ਇੱਕ ਪਿੱਠੂ ਬੈਗ ਲੱਭਿਆ। ਬੈਗ ਵਿੱਚੋਂ ਚਾਰ ਸਟਾਰ ਮੇਡ ਪਿਸਤੌਲ ਤੇ ਇੱਕ ਪੁਆਇੰਟ ਨੌ ਐਮਐਮ ਦੇ ਪਿਸਤੌਲ ਤੋਂ ਇਲਾਵਾ ਅੱਠ ਜਿੰਦਾ ਕਾਰਤੂਸ ਬਰਾਮਦ ਕੀਤੇ ਗਏ।

ਪਾਕਿਸਤਾਨ ਤੋਂ ਹਥਿਆਰ ਤਸਕਰੀ ‘ਚ ਇੱਕ ਗ੍ਰਿਫ਼ਤਾਰ

ਪਾਕਿ ਤੋਂ ਆਉਂਦੇ ਹਨ ਸਟਾਰ ਮਾਰਕਾ ਹਥਿਆਰ

ਐਸਐਸਪੀ ਮੁਤਾਬਕ ਹੁਣ ਤੱਕ ਦੇ ਰਿਕਾਰਡ ਮੁਤਾਬਕ ਸਟਾਰ ਮਾਰਕਾ ਦੇ ਹਥਿਆਰ ਪਾਕਿਸਤਾਨ ਤੋਂ ਹੀ ਸਮਗਲ ਕੀਤੇ ਜਾਂਦੇ ਹਨ ਤੇ ਇਹ ਹਥਿਆਰ ਵੀ ਪਾਕਿਸਤਾਨ ਤੋਂ ਆਏ ਹਨ। ਇਸ ਪਿੱਛੇ ਕੌਣ ਹੈ ਤੇ ਕਿਸ ਨੇ ਕਿੱਥੋਂ ਮੰਗਵਾਏ ਤੇ ਕਿੱਥੇ ਜਾਣੇ ਸੀ, ਇਸ ਬਾਰੇ ਘੋਖ ਕੀਤੀ ਜਾ ਰਹੀ ਹੈ। ਹਥਿਆਰ ਮਿਲਣ ਦੇ ਸਬੰਧ ਵਿੱਚ ਡਾਲਾ ਦੇ ਭਰਾ ਬਲਦੀਪ ਸਿੰਘ ਨੂੰ ਦਿੱਲੀ ਏਅਰਪੋਰਟ ਤੋਂ ਗਿਰਫਤਾਰ ਕਰ ਲਿਆ ਗਿਆ ਹੈ, ਜਿਹੜਾ ਕਿ ਕੈਨੇਡਾ ਨੱਸਣ ਦੀ ਫਿਰਾਕ ਵਿੱਚ ਸੀ।

ਐਲਓਸੀ ਕਾਰਨ ਦਿੱਲੀ ਏਅਰਪੋਰਟ ਤੋਂ ਆਇਆ ਕਾਬੂ

ਉਨ੍ਹਾਂ ਦੱਸਿਆ ਕਿ ਡਾਲਾ ਕੈਨੇਡਾ ਬੈਠਿਆਂ ਪੰਜਾਬ ਦੇ ਕਈ ਜਿਲ੍ਹਿਆਂ ਵਿੱਚ ਫਿਰੌਤੀ ਮੰਗਦਾ ਹੈ ਤੇ ਬਲਦੀਪ ਵੀ ਉਸ ਦਾ ਸਾਥ ਦਿੰਦਾ ਸੀ ਤੇ ਇਹ ਹਥਿਆਰ ਇਸੇ ਕੰਮ ਲਈ ਮੰਗਵਾਏ ਗਏ ਸੀ। ਪੁਲਿਸ ਮੁਤਾਬਕ ਡਾਲਾ ਵਿਰੁੱਧ ਫਿਰੌਤੀ ਲੈਣ, ਕਤਲ ਤੇ ਕਤਲ ਦੀ ਕੋਸ਼ਿਸ਼ ਆਦਿ ਦੇ 11 ਮਾਮਲੇ ਦਰਜ ਹਨ ਤੇ ਉਸ ਨੂੰ ਵਿਦੇਸ਼ ਤੋਂ ਵਾਪਸ ਭਾਰਤ ਲਿਆਉਣ ਦੀ ਕਾਰਵਾਈ ਪਾਈ ਹੋਈ ਹੈ। ਦੂਜੇ ਪਾਸੇ ਬਲਦੀਪ ਵਿਰੁੱਧ ਵੀ ਇੱਕ ਕੇਸ ਦਰਜ ਸੀ ਤੇ ਇਸ ਮਾਮਲੇ ਵਿੱਚ ਉਸ ਨੇ ਜਮਾਨਤ ਜੰਪ ਕੀਤੀ ਹੋਈ ਸੀ, ਜਿਸ ਕਾਰਨ ਉਹ ਭਗੌੜਾ ਅਪਰਾਧੀ ਸੀ ਤੇ ਉਸ ਦਾ ਲੁੱਕ ਆਊਟ ਨੋਟਿਸ ਜਾਰੀ ਕੀਤਾ ਹੋਇਆ ਸੀ ਤੇ ਇਸੇ ਸ਼ਿਕੰਜੇ ਵਿੱਚ ਆ ਕੇ ਉਸ ਨੂੰ ਦਿੱਲੀ ਤੋਂ ਗਿਰਫਤਾਰ ਕਰਨ ਵਿੱਚ ਸਫਲਤਾ ਮਿਲ ਗਈ ਤੇ ਹੁਣ ਉਸ ਨੂੰ ਅਦਾਲਤ ਕੋਲੋਂ ਰਿਮਾਂਡ ‘ਤੇ ਲਿਆ ਗਿਆ ਹੈ।

Last Updated : Aug 30, 2021, 2:26 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.