ETV Bharat / bharat

ਫੈਨਸੀ ਵਾਲ ਕਟਵਾਉਣ 'ਤੇ ਪਿਤਾ ਨੇ ਝਿੜਕਿਆ, 8ਵੀਂ ਦੇ ਵਿਦਿਆਰਥੀ ਨੇ ਕੀਤੀ ਖੁਦਕੁਸ਼ੀ

ਪੱਛਮੀ ਬੰਗਾਲ 'ਚ ਇਕ 14 ਸਾਲ ਦੇ ਲੜਕੇ ਨੇ ਮਾਮੂਲੀ ਗੱਲ 'ਤੇ ਅਜਿਹਾ ਕਦਮ ਚੁੱਕਿਆ, ਜਿਸ ਨੂੰ ਸੁਣ ਕੇ ਹਰ ਕੋਈ ਹੈਰਾਨ ਹੈ। 14 ਸਾਲਾ ਲੜਕੇ ਨੇ ਪਿਤਾ ਵੱਲੋਂ 'ਫੈਂਸੀ' ਵਾਲ ਕਟਵਾਉਣ ਲਈ ਝਿੜਕਣ ਤੋਂ ਬਾਅਦ ਖੁਦਕੁਸ਼ੀ ਕਰ ਲਈ ਹੈ। WB STUDENT DIES BY SUICIDE

author img

By

Published : Dec 11, 2022, 9:10 PM IST

WB STUDENT DIES BY SUICIDE
WB STUDENT DIES BY SUICIDE

ਪੱਛਮ ਮੇਦਿਨੀਪੁਰ (ਪੱਛਮੀ ਬੰਗਾਲ) : ਪਿਤਾ ਵੱਲੋਂ ਫੈਂਸੀ ਵਾਲ ਕਟਵਾਉਣ ਦੀ ਤਾੜਨਾ ਤੋਂ ਬਾਅਦ ਅੱਠਵੀਂ ਜਮਾਤ ਦੇ ਵਿਦਿਆਰਥੀ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਇਹ ਘਟਨਾ 9 ਦਸੰਬਰ ਨੂੰ ਪੱਛਮ ਮੇਦਿਨੀਪੁਰ ਜ਼ਿਲ੍ਹੇ ਦੇ ਦਾਸਪੁਰ ਇਲਾਕੇ ਵਿੱਚ ਵਾਪਰੀ ਸੀ। ਮ੍ਰਿਤਕ ਦੀ ਪਛਾਣ ਜੈਜੀਤ ਪੁਰੀਆ ਵਜੋਂ ਹੋਈ ਹੈ, ਜੋ ਬ੍ਰਾਹਮਣਵਾਸਨ ਹਾਈ ਸਕੂਲ ਦਾ ਵਿਦਿਆਰਥੀ ਸੀ। WB STUDENT DIES BY SUICIDE

ਦਰਅਸਲ ਜੈਜੀਤ ਨੇ ਆਪਣੇ ਵਾਲ ਕੱਟ ਲਏ ਅਤੇ ਜਦੋਂ ਉਹ ਘਰ ਪਰਤਿਆ ਤਾਂ ਉਸਦੇ ਪਿਤਾ ਸ਼ਿਆਮਪਦ ਪੁਰੀਆ ਨੇ ਉਸਨੂੰ ਝਿੜਕਿਆ। ਸ਼ਿਆਮਪਦ ਨੇ ਜੈਜੀਤ ਨੂੰ ਕਿਹਾ ਕਿ ਉਸ ਨੂੰ ਅਜਿਹੇ ਵਾਲ ਨਹੀਂ ਰੱਖਣੇ ਚਾਹੀਦੇ। ਪੁਲਿਸ ਮੁਤਾਬਕ ਜੈਜੀਤ ਨੇ ਇਸ ਘਟਨਾ ਤੋਂ ਅਪਮਾਨਿਤ ਮਹਿਸੂਸ ਕੀਤਾ ਅਤੇ ਸ਼ੁੱਕਰਵਾਰ ਦੁਪਹਿਰ ਨੂੰ ਆਪਣੇ ਘਰ ਦੀ ਦੂਜੀ ਮੰਜ਼ਿਲ 'ਤੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ।

ਜੈਜੀਤ ਦੇ ਇਸ ਕਦਮ ਕਾਰਨ ਉਸਦੇ ਪਿਤਾ ਸ਼ਿਆਮਪਦ ਸਮੇਤ ਪਰਿਵਾਰ ਦੇ ਸਾਰੇ ਮੈਂਬਰ ਸਦਮੇ 'ਚ ਹਨ। ਕਿਸੇ ਨੇ ਸੋਚਿਆ ਵੀ ਨਹੀਂ ਸੀ ਕਿ ਉਹ ਇੰਨੇ ਛੋਟੇ ਜਿਹੇ ਮੁੱਦੇ ਲਈ ਆਪਣੀ ਜੀਵਨ ਲੀਲਾ ਸਮਾਪਤ ਕਰ ਲਵੇਗਾ। ਪੁਲਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਭੇਜ ਦਿੱਤਾ।

ਇਹ ਵੀ ਪੜੋ:- ਦਿੱਲੀ ਭਾਜਪਾ ਦੇ ਸੂਬਾ ਪ੍ਰਧਾਨ ਆਦੇਸ਼ ਗੁਪਤਾ ਨੇ ਆਪਣੇ ਅਹੁਦੇ ਤੋਂ ਦਿੱਤਾ ਅਸਤੀਫਾ

ETV Bharat Logo

Copyright © 2024 Ushodaya Enterprises Pvt. Ltd., All Rights Reserved.