ਨਵੀਂ ਦਿੱਲੀ: UNGA ਵਿੱਚ ਰੂਸ ਖ਼ਿਲਾਫ਼ ਮਤਾ (UNGA passes resolution against Russia) ਪਾਸ ਹੋ ਗਿਆ ਹੈ। ਭਾਰਤ ਸਮੇਤ 35 ਦੇਸ਼ ਵੋਟਿੰਗ ਤੋਂ ਦੂਰ ਰਹੇ। ਜਾਣਕਾਰੀ ਮੁਤਾਬਕ ਰੂਸ ਦੇ ਖਿਲਾਫ਼ ਮਤੇ 'ਚ ਭਾਰਤ ਨੇ ਯੂ.ਐੱਨ.ਜੀ.ਏ. 'ਚ ਰੂਸ ਦੇ ਖਿਲਾਫ ਵੋਟਿੰਗ ਤੋਂ ਪਰਹੇਜ਼ (India refrains from voting against Russia at UNGA) ਕੀਤਾ। ਇਸ ਦੇ ਹੱਕ ਵਿੱਚ ਕੁੱਲ 141 ਵੋਟਾਂ ਪਈਆਂ ਜਦੋਂ ਕਿ ਵਿਰੋਧ ਵਿੱਚ 5 ਵੋਟਾਂ ਪਈਆਂ। 35 ਦੇਸ਼ਾਂ ਨੇ ਪਰਹੇਜ਼ ਕੀਤਾ ਹੈ।
ਸੰਯੁਕਤ ਰਾਸ਼ਟਰ (United Nations) 'ਚ ਰੂਸ ਦੇ ਸਥਾਈ ਪ੍ਰਤੀਨਿਧੀ ਰਾਜਦੂਤ ਵੈਸੀਲੀ ਨੇਬੇਨਜ਼ੀਆ (Ambassador Vasily Nebenzia) ਨੇ ਕਿਹਾ ਕਿ ਅਸੀਂ ਨਾਗਰਿਕ ਸਹੂਲਤਾਂ ਅਤੇ ਨਾਗਰਿਕਾਂ 'ਤੇ ਹਮਲਾ ਨਹੀਂ ਕਰ ਰਹੇ ਹਾਂ। ਯੂਕਰੇਨ ਇੱਕ ਸ਼ਾਂਤਮਈ ਲੈਂਡਸਕੇਪ ਹੋ ਸਕਦਾ ਹੈ ਜਦੋਂ ਕੱਟੜਪੰਥੀ ਆਪਣੇ ਪਿੱਛੇ ਲੁਕਣ ਦੀ ਬਜਾਏ ਨਾਗਰਿਕ ਜੀਵਨ ਨੂੰ ਸੁਰੱਖਿਅਤ ਰੱਖਣ ਬਾਰੇ ਚਿੰਤਤ ਹੁੰਦੇ ਹਨ।
ਰੂਸ ਨੇ ਭਾਰਤ ਦੀ ਤਾਰੀਫ ਕੀਤੀ
ਇਸ ਤੋਂ ਪਹਿਲਾਂ ਰੂਸ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ 'ਚ ਲਿਆਂਦੇ ਮਤੇ 'ਤੇ ਵੋਟ ਨਾ ਪਾਉਣ ਦੇ ਭਾਰਤ ਦੇ ਕਦਮ ਦੀ ਸ਼ਲਾਘਾ ਕੀਤੀ ਹੈ। ਰੂਸ ਦੀ ਤਰਫੋਂ ਕਿਹਾ ਗਿਆ ਹੈ ਕਿ ਯੂਕਰੇਨ ਮੁੱਦੇ 'ਤੇ ਭਾਰਤ ਨੇ ਜਿਸ ਤਰ੍ਹਾਂ ਦਾ ਨਿਰਪੱਖ ਅਤੇ ਸੰਤੁਲਿਤ ਸਟੈਂਡ ਦਿਖਾਇਆ ਹੈ, ਅਸੀਂ ਉਸ ਦੀ ਸ਼ਲਾਘਾ ਕਰਦੇ ਹਾਂ। ਰੂਸ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਅਸੀਂ ਯੂਕਰੇਨ ਮੁੱਦੇ ਨੂੰ ਲੈ ਕੇ ਭਾਰਤ ਨਾਲ ਲਗਾਤਾਰ ਸੰਪਰਕ ਵਿੱਚ ਰਹਿਣ ਲਈ ਵਚਨਬੱਧ ਹਾਂ।
ਇਸ ਦੇ ਨਾਲ ਹੀ, ਰੂਸ ਦੇ ਰੱਖਿਆ ਮੰਤਰਾਲੇ ਨੇ ਯੂਕਰੇਨ ਵਿੱਚ ਸੈਨਿਕਾਂ ਦੇ ਮਾਰੇ ਜਾਣ ਦੀ ਪਹਿਲੀ ਰਿਪੋਰਟ ਦਿੰਦੇ ਹੋਏ ਕਿਹਾ ਕਿ ਉਸਦੇ 498 ਸੈਨਿਕ ਮਾਰੇ ਗਏ, 1,597 ਜ਼ਖਮੀ ਹੋਏ।
ਇਹ ਵੀ ਪੜ੍ਹੋ: ਓਪਰੇਸ਼ਨ ਗੰਗਾ: 208 ਭਾਰਤੀਆਂ ਨੂੰ ਲੈ ਕੇ ਪਰਤਿਆ C-17 ਜਹਾਜ਼, ਰੱਖਿਆ ਰਾਜ ਮੰਤਰੀ ਨੇ ਕੀਤਾ ਸਵਾਗਤ