ETV Bharat / bharat

ਵੋਡਾਫੋਨ ਆਈਡੀਆ ਦੇ ਗਾਹਕਾਂ ਨੂੰ ਵੱਡਾ ਝਟਕਾ

ਵੋਡਾਫੋਨ ਆਈਡੀਆ (Vodafone Idea) ਨੇ ਮੋਬਾਈਲ ਸੇਵਾਵਾਂ (Mobile services) ਦੀਆਂ ਦਰਾਂ ਵਿੱਚ 20-25 ਫੀਸਦੀ ਦਾ ਵਾਧਾ ਕੀਤਾ ਹੈ। ਦੱਸ ਦੇਈਏ ਕਿ ਏਅਰਟੈੱਲ (Airtel) ਨੇ ਸ਼ੁਰੂਆਤੀ ਪੱਧਰ ਦੇ ਵਾਇਸ ਪਲਾਨ ਵਿੱਚ ਕਰੀਬ 25 ਫੀਸਦੀ ਦਾ ਵਾਧਾ ਕੀਤਾ ਹੈ।

ਵੋਡਾਫੋਨ ਆਈਡੀਆ ਦੇ ਗਾਹਕਾਂ ਨੂੰ ਵੱਡਾ ਝਟਕਾ
ਵੋਡਾਫੋਨ ਆਈਡੀਆ ਦੇ ਗਾਹਕਾਂ ਨੂੰ ਵੱਡਾ ਝਟਕਾ
author img

By

Published : Nov 23, 2021, 6:06 PM IST

ਮੁੰਬਈ: ਕਰਜ਼ੇ ਵਿੱਚ ਡੁੱਬੀ ਦੂਰਸੰਚਾਰ ਕੰਪਨੀ ਵੋਡਾਫੋਨ ਆਈਡੀਆ (Vodafone Idea) ਨੇ ਮੰਗਲਵਾਰ ਨੂੰ ਸਾਰੇ ਪਲਾਨ (Plan) ਵਿੱਚ ਮੋਬਾਈਲ ਕਾਲ ਅਤੇ ਡਾਟਾ ਦਰਾਂ ਵਿੱਚ 20-25 ਫੀਸਦੀ ਦੇ ਵਾਧੇ ਦਾ ਐਲਾਨ ਕੀਤਾ ਹੈ।

ਕੰਪਨੀ ਨੇ ਇਕ ਬਿਆਨ 'ਚ ਕਿਹਾ ਕਿ ਵਧੀਆਂ ਹੋਈਆਂ ਦਰਾਂ 25 ਨਵੰਬਰ ਤੋਂ ਲਾਗੂ ਹੋਣਗੀਆਂ।

ਕੰਪਨੀ ਨੇ 28 ਦਿਨਾਂ ਦੀ ਮਿਆਦ ਲਈ ਘੱਟੋ-ਘੱਟ ਰਿਚਾਰਜ ਮੁੱਲ ਨੂੰ 79 ਰੁਪਏ ਤੋਂ ਵਧਾ ਕੇ 99 ਰੁਪਏ ਕਰ ਦਿੱਤਾ ਹੈ।

ਵੋਡਾਫੋਨ ਆਈਡੀਆ (Vodafone Idea) ਨੇ ਪ੍ਰਸਿੱਧ ਅਨਲਿਮਟਿਡ ਸ਼੍ਰੇਣੀ ਦੇ ਪਲਾਨ ਦੀਆਂ ਦਰਾਂ ਵਿੱਚ 20-23 ਫੀਸਦੀ ਦਾ ਵਾਧਾ ਕੀਤਾ ਹੈ।

ਬਿਆਨ ਵਿੱਚ ਕਿਹਾ ਗਿਆ ਹੈ ਕਿ 28 ਦਿਨਾਂ ਦੀ ਮਿਆਦ ਦੇ ਨਾਲ ਪ੍ਰਤੀ ਦਿਨ ਇੱਕ ਜੀਬੀ ਡੇਟਾ ਸੀਮਾ ਵਾਲੇ ਅਸੀਮਤ ਪਲਾਨ ਦੀ ਕੀਮਤ 25 ਨਵੰਬਰ ਤੋਂ 269 ਰੁਪਏ ਹੋਵੇਗੀ। ਫਿਲਹਾਲ ਇਸ ਦੀ ਕੀਮਤ 219 ਰੁਪਏ ਹੈ।

ਇਸ ਤੋਂ ਇਲਾਵਾ, 1.5 ਜੀਬੀ ਪ੍ਰਤੀ ਦਿਨ ਡੇਟਾ ਲਿਮਿਟ ਦੇ ਨਾਲ 84 ਦਿਨਾਂ ਦੀ ਮਿਆਦ ਵਾਲੇ ਪਲਾਨ ਦੀ ਕੀਮਤ 599 ਰੁਪਏ ਦੀ ਬਜਾਏ 719 ਰੁਪਏ ਹੋਵੇਗੀ।

ਬਿਆਨ 'ਚ ਕਿਹਾ ਗਿਆ ਹੈ ਕਿ 1.5 ਜੀਬੀ ਪ੍ਰਤੀ ਦਿਨ ਡਾਟਾ ਸੀਮਾ ਵਾਲੇ 365 ਦਿਨਾਂ ਦੇ ਪਲਾਨ ਦੀ ਕੀਮਤ 20.8 ਫੀਸਦੀ ਵਧ ਕੇ 2,899 ਰੁਪਏ ਹੋ ਜਾਵੇਗੀ। ਫਿਲਹਾਲ ਇਸ ਦੀ ਕੀਮਤ 2,399 ਰੁਪਏ ਹੈ।

ਕੰਪਨੀ ਨੇ ਘੱਟ ਮੁੱਲ ਵਾਲੇ ਡੇਟਾ ਟਾਪ ਅਪ ਦੀ ਕੀਮਤ ਵੀ ਲਗਭਗ 20 ਪ੍ਰਤੀਸ਼ਤ ਵਧਾ ਦਿੱਤੀ ਹੈ।

ਵੋਡਾਫੋਨ ਆਈਡੀਆ (Vodafone Idea) ਦੀ ਘੋਸ਼ਣਾ ਭਾਰਤੀ ਏਅਰਟੈੱਲ (Airtel) ਦੁਆਰਾ ਦਰਾਂ ਵਿੱਚ ਵਾਧੇ ਦੇ ਐਲਾਨ ਤੋਂ ਇੱਕ ਦਿਨ ਬਾਅਦ ਆਈ ਹੈ।

ਇਹ ਵੀ ਪੜ੍ਹੋ: Reliance Industries ਨੇ ਰਾਈਟਸ ਇਸ਼ੂ ਦੇ ਨਿਵੇਸ਼ਕਾਂ ਨੂੰ ਅੰਤਿਮ ਭੁਗਤਾਨ ਲਈ ਦਿੱਤੇ ਨਿਰਦੇਸ਼

ETV Bharat Logo

Copyright © 2024 Ushodaya Enterprises Pvt. Ltd., All Rights Reserved.