ETV Bharat / bharat

ਜਬਰਨ ਧਰਮ ਪਰਿਵਰਤਨ ਮਾਮਲਾ: ਸਿੱਖ ਕੁੜੀ ਦਾ ਬਿਆਨ ਆਇਆ ਸਾਹਮਣੇ, ਵੀਡੀਓ ਵਾਇਰਲ - ਧਰਮ ਪਰਿਵਰਤਨ

ਵੀਡੀਓ ਚ ਲੜਕੀ ਕਹਿ ਰਹੀ ਹੈ ਕਿ ਉਸਨੇ ਇੱਕ ਮੁਸਲਮਾਨ ਲੜਕੇ ਨਾਲ ਵਿਆਹ ਕਰਵਾ ਲਿਆ ਹੈ। ਲੜਕੀ ਨੇ ਇਹ ਵੀ ਦੱਸਿਆ ਕਿ ਉਸਨੇ 2012 ਚ ਧਰਮ ਪਰਿਵਰਤਨ ਕਰ ਲਿਆ ਸੀ ਅਤੇ ਆਈਜੀ 2014 ’ਚ ਉਸਨੇ ਇੱਕ ਮੁਸਲਮ ਲੜਕੇ ਨਾਲ ਵਿਆਹ ਕਰਵਾ ਲਿਆ ਸੀ ਜੋ ਕਿ ਉਸਦੇ ਬੈਂਚ ਦਾ ਸੀ।

ਲੜਕੀ ਨੇ ਜਬਰਨ ਧਰਮ ਪਰਿਵਰਤਨ ਦੇ ਇਲਜ਼ਾਮਾਂ ਨੂੰ ਕੀਤਾ ਖਾਰਿਜ, ਦੇਖੋ ਵੀਡੀਓ

author img

By

Published : Jun 29, 2021, 6:04 PM IST

Updated : Jun 29, 2021, 6:34 PM IST

ਜੰਮੂ-ਕਸ਼ਮੀਰ: ਇੱਕ ਪਾਸੇ ਜਿੱਥੇ ਜੰਮੂ ਕਸ਼ਮੀਰ ’ਚ ਜਬਰੀ ਧਰਮ ਪਰਿਵਰਤਨ ਦਾ ਮਾਮਲੇ ਕਾਫੀ ਗਰਮਾਇਆ ਹੋਇਆ ਹੈ ਉੱਥੇ ਹੀ ਦੂਜੇ ਪਾਸੇ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ। ਵੀਡੀਓ ਚ ਇੱਕ ਲੜਕੀ ਜੋ ਕਿ ਇਹ ਦਾਅਵਾ ਕਰ ਰਹੀ ਹੈ ਕਿ ਉਹ ਉਨ੍ਹਾਂ ਲੜਕੀਆਂ ਚੋਂ ਇੱਕ ਹੈ ਜਿਸ ਨੂੰ ਸਿੱਖ ਕੌਮ ਮੁਤਾਬਿਕ ਅਗਵਾ ਕਰ ਲਿਆ ਗਿਆ ਹੈ ਅਤੇ ਮੁਸਲਮਾਨ ਨਾਲ ਵਿਆਹ ਕਰਨ ਲਈ ਮਜਬੂਰ ਹੋ ਗਈ ਹੈ।

ਲੜਕੀ ਨੇ ਜਬਰਨ ਧਰਮ ਪਰਿਵਰਤਨ ਦੇ ਇਲਜ਼ਾਮਾਂ ਨੂੰ ਕੀਤਾ ਖਾਰਿਜ, ਦੇਖੋ ਵੀਡੀਓ

ਵੀਡੀਓ ਚ ਲੜਕੀ ਕਹਿ ਰਹੀ ਹੈ ਕਿ ਉਸਨੇ ਇੱਕ ਮੁਸਲਮਾਨ ਲੜਕੇ ਨਾਲ ਵਿਆਹ ਕਰਵਾ ਲਿਆ ਹੈ। ਲੜਕੀ ਨੇ ਇਹ ਵੀ ਦੱਸਿਆ ਕਿ ਉਸਨੇ 2012 ਚ ਧਰਮ ਪਰਿਵਰਤਨ ਕਰ ਲਿਆ ਸੀ ਅਤੇ ਆਈਜੀ 2014 ’ਚ ਉਸਨੇ ਇੱਕ ਮੁਸਲਮ ਲੜਕੇ ਨਾਲ ਵਿਆਹ ਕਰਵਾ ਲਿਆ ਸੀ ਜੋ ਕਿ ਉਸਦੇ ਬੈਂਚ ਦਾ ਸੀ। ਵੀਡੀਓ ਚ ਲੜਕੀ ਇਹ ਵੀ ਕਹਿ ਰਹੀ ਹੈ ਕਿ ਉਸਨੂੰ ਕਿਸੇ ਨੇ ਵੀ ਧੱਕੇ ਨਾਲ ਧਰਮ ਪਰਿਵਰਤਨ ਕਰਨ ਲਈ ਨਹੀਂ ਕਿਹਾ ਸੀ। ਲੜਕੀ ਨੇ ਕਿਹਾ ਕਿ ਜੇ ਉਸ ਨੂੰ ਕਿਸੇ ਦੁਆਰਾ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਤਾਂ ਉਹ ਹੋਰ ਕੋਈ ਨਹੀਂ ਸਗੋਂ ਉਸ ਦੇ ਆਪਣੇ ਭਾਈਚਾਰੇ ਦੇ ਲੋਕ ਹਨ।

ਇਹ ਵੀ ਪੜੋ: ਜਬਰੀ ਧਰਮ ਪਰਿਵਰਤਨ ਦਾ ਮਾਮਲਾ : ਸਿਰਸਾ ਨੇ ਕਸ਼ਮੀਰੀ ਨੇਤਾਵਾਂ ਤੋਂ ਸਹਿਯੋਗ ਮੰਗਿਆ

ਵਾਇਰਲ ਹੋਈ ਵੀਡੀਓ ਵਿੱਚ ਲੜਕੀ ਨੇ ਕਿਹਾ ਕਿ ਉਹ ਨਾਬਾਲਗ ਨਹੀਂ ਹੈ ਬਲਕਿ ਇੱਕ 29 ਸਾਲਾਂ ਦੀ ਲੜਕੀ ਹੈ। ਉਸਨੇ ਕਿਹਾ ਕਿ ਉਸਨੂੰ ਸਿੱਖ ਕੌਮ ਦੇ ਲੋਕਾਂ ਦੁਆਰਾ ਅਦਾਲਤ ਸਾਹਮਣੇ ਆਪਣਾ ਬਿਆਨ ਬਦਲਣ ਲਈ ਮਜਬੂਰ ਕੀਤਾ ਗਿਆ। ਉਸਨੇ ਇਹ ਵੀ ਦਾਅਵਾ ਕੀਤਾ ਕਿ ਸਿੱਖ ਭਾਈਚਾਰੇ ਦੇ ਲੋਕਾਂ ਨੇ ਉਸ ਨੂੰ ਜਾਨ ਤੋਂ ਮਾਰਨ ਦੀ ਧਮਕੀ ਵੀ ਦਿੱਤੀ ਜੇਕਰ ਉਹ ਆਪਣਾ ਬਿਆਨ ਅਦਾਲਤ ਚ ਨਹੀਂ ਬਦਲਦੀ।

ਇਸ ਵੀਡੀਓ ’ਤੇ ਸਿੱਖ ਭਾਈਚਾਰੇ ਦੇ ਲੋਕ ਦਾਅਵਾ ਕਰ ਰਹੇ ਹਨ ਕਿ ਇਹ ਵੀਡੀਓ ਪੁਰਾਣੀ ਹੈ ਅਤੇ ਪ੍ਰਮਾਣਿਕ ਨਹੀਂ ਹੈ। ਉਨ੍ਹਾਂ ਪੁਲਿਸ ਅਤੇ ਐਲਜੀ ਐਡਮਿਨ ਨੂੰ ਮਾਮਲੇ ਦੀ ਜਾਂਚ ਕਰਨ ਦੀ ਅਪੀਲ ਕੀਤੀ ਹੈ।

Last Updated : Jun 29, 2021, 6:34 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.