ਮੁੰਬਈ: ਮੁੰਬਈ ਦੇ ਨਾਈਗਾਓਂ ਖੇਤਰ ਵਿੱਚ ਤਾਇਨਾਤ 38 ਸਾਲਾ ਅਮੋਲ ਯਸ਼ਵੰਤ ਕਾਂਬਲੇ ਦਾ ਪੁਲਿਸ ਮੁਲਾਜ਼ਮ ਆਪਣੇ ਦਿਲਕਸ਼ ਅੰਦਾਜ ਨਾਲ ਰਾਤੋਂ ਰਾਤ ਚਰਚਾ 'ਚ ਆ ਗਿਆ ਹੈ।
- " class="align-text-top noRightClick twitterSection" data="
">
ਪੁਲਿਸ ਮੁਲਾਜ਼ਮ ਵਲੋਂ ਆਪਣੇ ਇੰਸਟਾਗ੍ਰਾਮ 'ਤੇ ਫਿਲਮ 'ਅੱਪੂ ਰਾਜਾ' ਦੇ ਗੀਤ 'ਆਇਆ ਹੈ ਰਾਜਾ' 'ਤੇ ਡਾਂਸ ਕੀਤਾ ਗਿਆ ਹੈ, ਜਿਸ ਨੂੰ ਲੋਕਾਂ ਵਲੋਂ ਖੂਬ ਪਿਆਰ ਮਿਲ ਰਿਹਾ ਹੈ। ਆਪਣੀ ਇਸ ਵੀਡੀਓ 'ਚ ਉਨ੍ਹਾਂ ਦੇ ਨਾਲ ਇੱਕ ਹੋਰ ਕੰਟੇਂਟ ਨਿਰਮਾਤਾ ਡਾਂਸ ਕਰ ਰਿਹਾ ਹੈ। ਉਕਤ ਪੁਲਿਸ ਮੁਲਾਜ਼ਮ ਨੇ ਵੀਡੀਓ ਦੇ ਕੈਪਸ਼ਨ 'ਚ ਲਿਖਿਆ ਹੈ ਕਿ 'ਪੁਲਿਸ ਨੂੰ ਚਿੜਾਉਣ ਦੀ ਸਜ਼ਾ ਇਹ ਹੈ'।
ਉਕਤ ਪੁਲਿਸ ਮੁਲਾਜ਼ਮ ਨੂੰ ਬਚਪਨ ਤੋਂ ਹੀ ਡਾਂਸ ਦਾ ਬਹੁਤ ਸ਼ੌਂਕ ਸੀ। ਉਕਤ ਪੁਲਿਸ ਮੁਲਾਜ਼ਮ ਭਰਤੀ ਹੋਣ ਤੋਂ ਪਹਿਲਾਂ ਆਪਣੇ ਭਰਾ ਨਾਲ ਕੋਰੀਓਗ੍ਰਾਫਰ ਦਾ ਕੰਮ ਕਰਦਾ ਸੀ। ਇਸ ਦੇ ਚੱਲਦਿਆਂ ਇੱਕ ਇਵੈਂਟ ਦੇ ਦੌਰਾਨ ਉਸਨੇ ਬਾਲੀਵੁੱਡ ਅਦਾਕਾਰ ਰਿਤਿਕ ਰੋਸ਼ਨ ਦੇ ਨਾਲ ਡਾਂਸ ਵੀ ਕੀਤਾ!
ਇਹ ਵੀ ਪੜ੍ਹੋ:ਵਿਵਾਦਾਂ ਨਾਲ ਪੰਜਾਬੀ ਗਾਇਕਾਂ ਦਾ ਗਹਿਰਾ ਰਿਸ਼ਤਾ, ਜਾਣੋ ਵਿਵਾਦਾਂ 'ਚ ਘਿਰੇ ਕਿਹੜੇ ਗਾਇਕ
ਇਸ ਸਬੰਧੀ ਖ਼ਬਰ ਏਜੰਸੀ ਨਾਲ ਗੱਲ ਕਰਦਿਆਂ ਕਾਂਬਲੇ ਨੇ ਦੱਸਿਆ ਕਿ ਬਤੌਰ ਪੁਲਿਸ ਮੁਲਾਜ਼ਮ ਉਸ ਦੀ ਜਿੰਮੇਵਾਰੀ ਹੈ ਕਿ ਕਾਨੂੰਨ ਵਿਵਸਥਾ ਬਣਾਈ ਰੱਖਣਾ। ਉਨ੍ਹਾਂ ਦੱਸਿਆ ਕਿ ਛੁੱਟੀ ਵਾਲੇ ਦਿਨ ਉਹ ਆਪਣੇ ਪਰਿਵਾਰ ਨਾਲ ਮਸਤੀ ਕਰਦੇ ਹਨ ਅਤੇ ਡਾਂਸ ਕਰਦੇ ਹਨ। ਇਸ ਵੀਡੀਓ ਸਬੰਧੀ ਉਨ੍ਹਾਂ ਦੱਸਿਆ ਕਿ ਇਸ ਵੀਡੀਓ ਦਾ ਥੀਮ ਪੁਲਿਸ ਮੁਲਾਜ਼ਮ 'ਤੇ ਅਧਾਰਿਤ ਸੀ, ਜਿਸ 'ਚ ਮੋਟਰ ਸਾਈਕਲ ਸਵਾਰ ਨੂੰ ਮਾਸਕ ਪਾਉਣ ਲਈ ਜਾਗਰੂਕ ਕੀਤਾ ਜਾ ਰਿਹਾ ਸੀ।