ਗਯਾ: ਬਿਹਾਰ ਦੇ ਗਯਾ 'ਚ ਬਾਰ ਗਰਲਜ਼ (Bar Girls) ਦੇ ਹਥਿਆਰਾਂ ਨਾਲ ਡਾਂਸ ਦਾ ਵੀਡੀਓ ਇਨ੍ਹੀਂ ਦਿਨੀਂ ਕਾਫੀ ਵਾਇਰਲ ਹੋ ਰਿਹਾ ਹੈ। ਮਾਮਲਾ ਜ਼ਿਲ੍ਹੇ ਦੇ ਮਾਨਪੁਰ ਬਲਾਕ ਦੇ ਗਾਂਧੀਨਗਰ ਇਲਾਕੇ ਦਾ ਹੈ। ਇਸ ਵੀਡੀਓ ਦੇ ਵਿੱਚ ਇੰਨ੍ਹਾਂ ਕੁੜੀਆਂ ਦੇ ਨਾਲ ਨੌਜਵਾਨ ਵੀ ਸ਼ਰਾਬ ਦੇ ਨਸ਼ੇ ਦੇ ਵਿੱਚ ਚੂਰ ਨੱਚਦੇ ਵਿਖਾਈ ਦੇ ਰਹੇ ਹਨ।
ਗਯਾ ਦੇ ਐਸਐਸਪੀ ਆਦਿਤਿਆ ਕੁਮਾਰ ਨੇ ਮਾਨਪੁਰ ਦੇ ਉੱਚ ਪੁਲਿਸ ਅਧਿਕਾਰੀਆਂ ਨੂੰ ਇਸ ਵਾਇਰਲ ਵੀਡੀਓ ਦੀ ਸੱਚਾਈ ਸਾਹਮਣੇ ਲਿਆਉਣ ਲਈ ਜਾਂਚ ਕਰਨ ਦੇ ਆਦੇਸ਼ ਦਿੱਤੇ ਹਨ। ਬਿਹਾਰ ਵਿੱਚ ਇਨ੍ਹੀਂ ਦਿਨੀਂ ਅਜਿਹੀਆਂ ਘਟਨਾਵਾਂ ਆਮ ਹੋ ਗਈਆਂ ਹਨ।
ਵੀਡੀਓ 'ਚ ਸਾਫ ਦੇਖਿਆ ਜਾ ਸਕਦਾ ਹੈ ਕਿ ਬਾਰ ਗਰਲਜ਼ (Bar Girls) ਵੀ ਹੱਥਾਂ 'ਚ ਹਥਿਆਰ ਲੈ ਕੇ ਖੂਬ ਡਾਂਸ ਕਰ ਰਹੀਆਂ ਹਨ। ਉਹ ਆਪਣੇ ਹੱਥਾਂ ਵਿੱਚ ਪਿਸਤੌਲ ਲੈ ਕੇ ਲਹਿਰਾ ਰਹੀਆਂ ਵਿਖਾਈ ਦੇ ਰਹੀਆਂ ਹਨ। ਅਜਿਹੇ 'ਚ ਕਿਸੇ ਵੀ ਸਮੇਂ ਕੋਈ ਅਣਸੁਖਾਵੀਂ ਘਟਨਾ ਵਾਪਰ ਸਕਦੀ ਹੈ। ਜਿਸ ਤਰ੍ਹਾਂ ਨਾਲ ਬਾਰ ਗਰਲਜ ਹੱਥਾਂ ਦੇ ਵਿੱਚ ਹਥਿਆਰ ਲੈ ਕੇ ਡਾਂਸ ਕਰ ਰਹੀਆਂ ਹਨ ਅਤੇ ਸਾਹਮਣੇ ਨੌਜਵਾਨ ਬੈਠੇ ਹਨ ਅਜਿਹੇ ਦੇ ਵਿੱਚ ਜੇਕਰ ਗਲਤੀ ਨਾਲ ਗੋਲੀ ਚੱਲ ਜਾਂਦੀ ਤਾਂ ਅਣਸੁਖਾਵੀਂ ਘਟਨਾ ਵਾਪਰ ਸਕਦੀ ਸੀ।
ਇੱਥੇ ਇਹ ਵੀ ਵੱਡੇ ਸਵਾਲ ਖੜ੍ਹੇ ਹੋ ਰਹੇ ਹਨ ਬਾਰ ਗਰਲਜ਼ (Bar Girls) ਬਿਨਾਂ ਕਿਸੇ ਡਰ ਦੇ ਹੱਥਾਂ ਵਿੱਚ ਹਥਿਆਰ ਲੈ ਕੇ ਉਨ੍ਹਾਂ ਨੂੰ ਆਪਣੇ ਸਰੀਰ ਨਾਲ ਲਗਾਉਂਦੇ ਹੋਏ ਡਾਂਸ ਕਰ ਰਹੀਆਂ ਹਨ। ਇਸ ਦੇ ਨਾਲ ਹੀ ਨੌਵਜਾਨ ਬਿਨਾਂ ਕਿਸੇ ਡਰ ਦੇ ਮਸਤੀ ਕਰਦੇ ਵਿਖਾਈ ਰਹੇ ਹਨ। ਜ਼ਿਲ੍ਹੇ ਦੇ ਵਿੱਚ ਅਜਿਹੀਆਂ ਘਟਨਾਵਾਂ ਆਮ ਹੋ ਗਈਆਂ ਹਨ ਲੋਕਾਂ ਨੂੰ ਪੁਲਿਸ ਦਾ ਕੋਈ ਖੌਫ ਨਹੀਂ ਰਿਹਾ। ਹਾਲਾਂਕਿ ਇਸ ਵੀਡੀਓ ਦੀ ਈਟੀਵੀ ਭਾਰਤ ਕੋਈ ਪੁਸ਼ਟੀ ਨਹੀਂ ਕਰਦਾ ਹੈ। ਫਿਲਹਾਲ ਇਸ ਘਟਨਾ ਦੀ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: ਵਿਵਾਦਾਂ ਦੀ ‘ਸਰਤਾਜ’ ਕੰਗਨਾ ਰਣੌਤ ਨੇ ਸਹੇੜਿਆ ਨਵਾਂ ਵਿਵਾਦ, ਹੁਣ ਹੋਣ ਲੱਗੀ ਇਹ ਮੰਗ