ਚੰਡੀਗੜ੍ਹ: ਵਿਆਹ ਸਮਾਗਮਾਂ ’ਚ ਲਾੜੀਆਂ ਦੀ ਵੱਖ-ਵੱਖ ਤਰ੍ਹਾਂ ਦੀ ਐਂਟਰੀ ਦੇਖਣ ਨੂੰ ਮਿਲਦੀ ਹੈ, ਇਸ ਤਰ੍ਹਾਂ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਛਾਈਆਂ ਰਹਿੰਦੀਆਂ ਹਨ ਪਰ ਹੁਣ ਤੁਹਾਨੂੰ ਇੱਕ ਅਜਿਹੀ ਲਾੜੀ ਦੀ ਵੀਡੀਓ ਵਿਖਾਉਣ ਜਾ ਰਹੇ ਹਾਂ ਜਿਸਦੀ ਐਂਟਰੀ ਨਹੀਂ ਸਗੋਂ ਵਿਦਾਈ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਆਪਣੀ ਵਿਦਾਈ ਚ ਲਾੜੀ ਨਾ ਤਾਂ ਰੋ ਰਹੀ ਹੈ ਅਤੇ ਨਾ ਹੀ ਉਸਦੇ ਚਿਹਰੇ ’ਤੇ ਇਸਦਾ ਗਮ ਦਿਖਾਈ ਦੇ ਰਿਹਾ ਹੈ।
-
A bride driving herself with the groom to her in-laws. #KhudkafeelKashmir pic.twitter.com/lwRRy4QRw5
— Ahmed Ali Fayyaz (@ahmedalifayyaz) August 24, 2021 " class="align-text-top noRightClick twitterSection" data="
">A bride driving herself with the groom to her in-laws. #KhudkafeelKashmir pic.twitter.com/lwRRy4QRw5
— Ahmed Ali Fayyaz (@ahmedalifayyaz) August 24, 2021A bride driving herself with the groom to her in-laws. #KhudkafeelKashmir pic.twitter.com/lwRRy4QRw5
— Ahmed Ali Fayyaz (@ahmedalifayyaz) August 24, 2021
ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਇਹ ਲਾੜੀ ਆਪਣੀ ਵਿਦਾਈ ਸਮੇਂ ਥਾਰ ਚਲਾਉਂਦੀ ਨਜਰ ਆ ਰਹੀ ਹੈ। ਥਾਰ ਚਲਾਉਂਦੇ ਹੋਏ ਲਾੜੀ ਆਪਣੇ ਸਹੁਰੇ ਪਰਿਵਾਰ ਪਹੁੰਚੀ ਜਿੱਥੇ ਉਸਦਾ ਜੋਰਦਾਰ ਸਵਾਗਤ ਕੀਤਾ ਗਿਆ। ਇਹ ਵੀਡੀਓ ਸੋਸ਼ਲ ਮੀਡੀਆ ’ਤੇ ਕਾਫੀ ਵਾਇਰਲ ਹੋ ਰਹੀ ਹੈ। ਇਸ ਵੀਡੀਓ ਲੋਕਾਂ ਵੱਲੋਂ ਬਹੁਤ ਪਸੰਦ ਕੀਤਾ ਜਾ ਰਿਹਾ ਹੈ।
ਦੱਸਿਆ ਜਾ ਰਿਹਾ ਹੈ ਕਿ ਇਹ ਵੀਡੀਓ ਨਾਰਥ ਕਸ਼ਮੀਰ ਦੀ ਦੱਸੀ ਜਾ ਰਹੀ ਹੈ, ਵੀਡੀਓ ਚ ਦਿਖਾਈ ਰਿਹਾ ਜੋੜਾ ਕਸ਼ਮੀਰ ਦਾ ਦੱਸਿਆ ਜਾ ਰਿਹਾ ਹੈ। ਜੋੜੇ ਦਾ ਵਿਆਹ ਦੋ ਦਿਨ ਪਹਿਲਾਂ ਹੀ ਹੋਇਆ। ਵਿਆਹ ਸਮੇਂ ਲਾੜੀ ਨੇ ਆਪਣੀ ਵਿਦਾਈ ਸਮੇਂ ਵਖਰਾ ਹੀ ਤਰੀਕਾ ਅਪਣਾਇਆ। ਵੀਡੀਓ ਚ ਦੇਖਿਆ ਜਾ ਸਕਦਾ ਹੈ ਕਿ ਲਾੜੀ ਥਾਰ ਚਲਾ ਰਹੀ ਹੈ ਅਤੇ ਨਾਲ ਦੀ ਸੀਟ ਤੇ ਲਾੜਾ ਬੈਠਿਆ ਹੈ। ਵੀਡੀਓ ਚ ਦੋਵੇਂ ਖੁਸ਼ ਨਜਰ ਆ ਰਹੇ ਹਨ।
ਇਹ ਵੀ ਪੜੋ: ਇਸ ਦੇਸ਼ 'ਚ ਅਫਗਾਨਿਸਤਾਨ ਦਾ ਸਾਬਕਾ ਆਈਟੀ ਮੰਤਰੀ ਕਰ ਰਿਹਾ ਪੀਜ਼ਾ ਡਿਲੀਵਰੀ