ETV Bharat / bharat

Vijay Ekadashi 2023 : ਲੰਕਾ 'ਤੇ ਜਿੱਤ ਹਾਸਲ ਕਰਨ ਲਈ ਭਗਵਾਨ ਰਾਮ ਨੇ ਰੱਖਿਆ ਸੀ ਇਹ ਵਰਤ, ਜਾਣੋ ਸ਼ੁਭ ਮਹੂਰਤ

author img

By

Published : Feb 16, 2023, 1:13 PM IST

ਇਸ ਸਾਲ ਵਿਜਯਾ ਏਕਾਦਸ਼ੀ ਅੱਜ 16 ਫਰਵਰੀ ਨੂੰ ਮਨਾਈ ਜਾਵੇਗੀ। ਇਹ ਵਰਤ ਰੱਖਣ ਨਾਲ ਸ਼ਰਧਾਲੂ ਆਪਣੇ ਜੀਵਨ ਵਿੱਚ ਜਿੱਤ ਪ੍ਰਾਪਤ ਕਰਦਾ ਹੈ। ਮਹਾਨਤਾ ਇੰਨੀ ਹੈ ਕਿ ਭਗਵਾਨ ਰਾਮ ਨੇ ਵੀ ਇਹ ਵਰਤ ਰੱਖਿਆ ਸੀ। ਤਾਂ ਆਓ ਜਾਣਦੇ ਹਾਂ ਇਸ ਦਾ ਮਹੱਤਵ ਅਤੇ ਸ਼ੁਭ ਮਹੂਰਤ ਕੀ ਹੈ।

Vijay Ekadashi 2023
Vijay Ekadashi 2023

ਹੈਦਰਾਬਾਦ ਡੈਸਕ : ਹਿੰਦੂ ਧਰਮ ਵਿੱਚ ਵਿਜਯਾ ਏਕਾਦਸ਼ੀ ਦਾ ਵਿਸ਼ੇਸ਼ ਮਹੱਤਵ ਦੱਸਿਆ ਗਿਆ ਹੈ। ਫਾਲਗੁਨ ਮਹੀਨੇ ਦੇ ਕ੍ਰਿਸ਼ਨ ਪੱਖ ਵਿੱਚ ਆਉਂਦੀ ਏਕਾਦਸ਼ੀ ਨੂੰ ਵਿਜਯਾ ਏਕਾਦਸ਼ੀ ਕਿਹਾ ਜਾਂਦਾ ਹੈ। ਇਸ ਦਿਨ ਵਰਤ ਰੱਖਣ ਅਤੇ ਪੂਜਾ ਕਰਨ ਨਾਲ ਨਾ ਸਿਰਫ ਤੁਹਾਨੂੰ ਕਈ ਤਰ੍ਹਾਂ ਦੇ ਦੋਸ਼ਾਂ ਤੋਂ ਛੁਟਕਾਰਾ ਮਿਲਦਾ ਹੈ, ਸਗੋਂ ਤੁਹਾਨੂੰ ਅਪਾਰ ਪੁੰਨ ਵੀ ਮਿਲਦਾ ਹੈ। ਵਿਜਯਾ ਏਕਾਦਸ਼ੀ ਦੇ ਵਰਤ ਨੂੰ ਜਿੱਤ ਪ੍ਰਦਾਨ ਕਰਨ ਵਾਲਾ ਵਰਤ ਕਿਹਾ ਜਾਂਦਾ ਹੈ। ਅਜਿਹਾ ਕਿਹਾ ਜਾਂਦਾ ਹੈ ਕਿ ਇਹ ਵਰਤ ਰੱਖਣ ਨਾਲ ਭਗਵਾਨ ਵਿਸ਼ਨੂੰ ਦਾ ਵਿਸ਼ੇਸ਼ ਆਸ਼ੀਰਵਾਦ ਪ੍ਰਾਪਤ ਹੁੰਦਾ ਹੈ।

ਅੱਜ ਰੱਖਿਆ ਜਾਵੇਗਾ ਵਰਤ : ਵਿਜਯਾ ਏਕਾਦਸ਼ੀ ਦਾ ਵਰਤ ਅੱਜ ਯਾਨੀ 16 ਫਰਵਰੀ (ਵੀਰਵਾਰ) ਨੂੰ ਰੱਖਿਆ ਜਾਵੇਗਾ। ਵਿਜਯਾ ਏਕਾਦਸ਼ੀ ਦਾ ਦਿਨ ਕੋਈ ਵੀ ਨਵਾਂ ਕੰਮ ਸ਼ੁਰੂ ਕਰਨ ਲਈ ਬਹੁਤ ਸ਼ੁਭ ਮੰਨਿਆ ਜਾਂਦਾ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਵਿਜਯਾ ਏਕਾਦਸ਼ੀ ਦੇ ਦਿਨ ਸ਼ੁਰੂ ਕੀਤੇ ਗਏ ਨਵੇਂ ਕੰਮ ਭਗਵਾਨ ਵਿਸ਼ਨੂੰ ਦੀ ਕਿਰਪਾ ਨਾਲ ਪੂਰੇ ਹੁੰਦੇ ਹਨ। ਇਹ ਵੀ ਕਿਹਾ ਜਾਂਦਾ ਹੈ ਕਿ ਜਦੋਂ ਤੁਸੀਂ ਮੁਸੀਬਤ ਵਿੱਚ ਹੁੰਦੇ ਹੋ ਅਤੇ ਦੁਸ਼ਮਣ ਤੁਹਾਡੇ 'ਤੇ ਹਾਵੀ ਹੁੰਦਾ ਹੈ, ਵਿਜਯਾ ਏਕਾਦਸ਼ੀ ਵਾਲੇ ਦਿਨ ਤੁਹਾਨੂੰ ਦੁਸ਼ਮਣ ਉੱਤੇ ਜਿੱਤ ਪ੍ਰਾਪਤ ਕਰਨ ਲਈ ਸਮਰੱਥਾ ਮਿਲਦੀ ਹੈ।

ਵਿਜਯਾ ਏਕਾਦਸ਼ੀ ਦਾ ਮਹੱਤਵ : ਕਥਾ ਅਨੁਸਾਰ ਪ੍ਰਾਚੀਨ ਕਾਲ ਵਿੱਚ ਵਿਜਯਾ ਏਕਾਦਸ਼ੀ ਦੇ ਵਰਤ ਨਾਲ ਕਈ ਰਾਜਿਆਂ-ਮਹਾਰਾਜਿਆਂ ਨੇ ਆਪਣੀ ਹਾਰ ਨੂੰ ਜਿੱਤ ਵਿਚ ਬਦਲ ਲਿਆ ਸੀ। ਇੰਨਾ ਹੀ ਨਹੀਂ, ਭਗਵਾਨ ਰਾਮ ਨੇ ਖੁਦ ਵੀ ਲੰਕਾ ਨੂੰ ਜਿੱਤਣ ਲਈ ਵਿਜਯਾ ਏਕਾਦਸ਼ੀ ਦਾ ਵਰਤ ਰੱਖਿਆ ਸੀ। ਸ਼੍ਰੀ ਕ੍ਰਿਸ਼ਨ ਨੇ ਯੁਧਿਸ਼ਠਿਰ ਨੂੰ ਇਸ ਬਾਰੇ ਦੱਸਿਆ ਸੀ। ਇਸ ਵਾਰ ਵਿਜਯਾ ਏਕਾਦਸ਼ੀ 'ਤੇ ਤਿੰਨ ਵਿਸ਼ੇਸ਼ ਸ਼ੁਭ ਯੋਗ ਬਣ ਰਹੇ ਹਨ।

ਵਿਜਯਾ ਏਕਾਦਸ਼ੀ - ਸ਼ੁੱਭ ਮੁਹੂਰਤ:

ਅਭਿਜੀਤ ਮੁਹੂਰਤ : ਦੁਪਹਿਰ 12:13 ਵਜੇ ਤੋਂ ਸ਼ੁਰੂ ਹੋਵੇਗਾ, ਜੋ ਕਿ ਰਾਤ 12:58 ਵਜੇ ਖ਼ਤਮ ਹੋਵੇਗਾ।

ਵਿਜਯਾ ਮੁਹੂਰਤ : ਦੁਪਹਿਰ 2:27 ਵਜੇ ਸ਼ੁਰੂ ਹੋ ਕੇ, ਮੱਧ ਰਾਤ 3:12 ਵਜੇ ਖਤਮ ਹੋਵੇਗਾ।

ਗੋਲੂਧੀ ਮੁਹੂਰਤ : ਸ਼ਾਮ 6:09 ਵਜੇ ਸ਼ੁਰੂ ਹੋਵੇਗਾ, ਜੋ ਕਿ ਸ਼ਾਮ 6:35 ਵਜੇ ਤੱਕ ਹੀ ਰਹੇਗਾ।

ਵਿਜਯਾ ਏਕਾਦਸ਼ੀ ਵਾਲੇ ਦਿਨ ਨਾ ਕਰੋ ਇਹ ਕੰਮ : ਵਿਜਯਾ ਏਕਾਦਸ਼ੀ ਦੇ ਦਿਨ ਮਾਂਸਾਹਾਰੀ ਭੋਜਨ ਜਿਵੇਂ ਮੀਟ, ਪਿਆਜ਼ ਅਤੇ ਲਸਣ ਦਾ ਸੇਵਨ ਨਾ ਕਰੋ। ਸ਼ਰਾਬ, ਗੁਟਖਾ, ਸਿਗਰਟ ਆਦਿ ਕਿਸੇ ਵੀ ਤਰ੍ਹਾਂ ਦੇ ਨਸ਼ੀਲੇ ਪਦਾਰਥਾਂ ਤੋਂ ਵੀ ਦੂਰ ਰਹੋ। ਪੌਰਾਣਿਕ ਮਾਨਤਾਵਾਂ ਦੇ ਅਨੁਸਾਰ ਮਕਰ ਸੰਕ੍ਰਾਂਤੀ, ਅਮਾਵਸਿਆ, ਚਤੁਰਦਸ਼ੀ, ਪੂਰਨਿਮਾ ਅਤੇ ਅਕਾਦਸ਼ੀ ਦੇ ਦਿਨ ਸਬੰਧ ਨਹੀਂ ਬਣਾਏ ਜਾਣੇ ਚਾਹੀਦੇ। ਇਸ ਦਿਨ ਅਜਿਹਾ ਕਰਨਾ ਪਾਪ ਮੰਨਿਆ ਜਾਂਦਾ ਹੈ। ਵਿਜਯਾ ਏਕਾਦਸ਼ੀ ਦੇ ਦਿਨ, ਖਾਸ ਤੌਰ 'ਤੇ ਧਿਆਨ ਰੱਖੋ ਕਿ ਕਿਸੇ ਨਾਲ ਗਲਤ ਸ਼ਬਦਾਂ ਦੀ ਵਰਤੋਂ ਨਾ ਕਰੋ ਜਾਂ ਕਿਸੇ ਨਾਲ ਗੁੱਸਾ ਨਾ ਕਰੋ। ਇਸ ਦਿਨ ਚੌਲ ਖਾਣ ਦੀ ਮਨਾਹੀ ਹੈ, ਇਸ ਲਈ ਗਲਤੀ ਨਾਲ ਵੀ ਚੌਲਾਂ ਦਾ ਸੇਵਨ ਨਾ ਕਰੋ।

Disclaimer: ਇੱਥੇ ਪ੍ਰਦਾਨ ਕੀਤੀ ਗਈ ਜਾਣਕਾਰੀ ਸਿਰਫ ਧਾਰਨਾਵਾਂ ਅਤੇ ਜਾਣਕਾਰੀ 'ਤੇ ਅਧਾਰਤ ਹੈ। ਇੱਥੇ ਇਹ ਦੱਸਣਾ ਜ਼ਰੂਰੀ ਹੈ ਕਿ ETV Bharat ਕਿਸੇ ਵੀ ਤਰ੍ਹਾਂ ਦੇ ਵਿਸ਼ਵਾਸ, ਜਾਣਕਾਰੀ ਦਾ ਸਮਰਥਨ ਨਹੀਂ ਕਰਦਾ। ਕਿਸੇ ਵੀ ਜਾਣਕਾਰੀ ਜਾਂ ਧਾਰਨਾ ਨੂੰ ਲਾਗੂ ਕਰਨ ਤੋਂ ਪਹਿਲਾਂ, ਸਬੰਧਤ ਮਾਹਰ ਨਾਲ ਸਲਾਹ ਕਰੋ।

ਇਹ ਵੀ ਪੜ੍ਹੋ: Mahashivratri : ਇਸ ਦਿਨ ਮਨਾਈ ਜਾਵੇਗੀ ਮਹਾਂ ਸ਼ਿਵਰਾਤਰੀ, ਜਾਣੋ ਸਹੀ ਤਰੀਕ, ਮਹੂਰਤ ਤੇ ਪੂਜਾ ਵਿਧੀ

ETV Bharat Logo

Copyright © 2024 Ushodaya Enterprises Pvt. Ltd., All Rights Reserved.