ETV Bharat / bharat

RTI ਕਾਰਕੁਨ ਦਾ ਦਿਨ-ਦਿਹਾੜੇ ਗੋਲੀ ਮਾਰ ਕੇ ਕਤਲ, ਥਾਣੇ ਦੇ ਨਜ਼ਦੀਕ ਵਾਪਰੀ ਘਟਨਾ

ਵਿਦਿਸ਼ਾ ਵਿੱਚ ਆਰਟੀਆਈ ਕਾਰਕੁਨ ਰਣਜੀਤ ਸੋਨੀ ਦਾ ਦਿਨ ਦਿਹਾੜੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਇਹ ਕਤਲ ਅਜਿਹੀ ਥਾਂ 'ਤੇ ਹੋਇਆ ਹੈ, ਜਿੱਥੇ ਥਾਣੇ, ਅਦਾਲਤਾਂ ਸਮੇਤ ਸਾਰੇ ਸਰਕਾਰੀ ਦਫ਼ਤਰ ਹਨ।

RTI ਕਾਰਕੁਨ ਦਾ ਦਿਨ-ਦਿਹਾੜੇ ਗੋਲੀ ਮਾਰ ਕੇ ਕਤਲ

author img

By

Published : Jun 3, 2022, 1:03 PM IST

ਵਿਦਿਸ਼ਾ। ਬੇਖੋਫ ਬਦਮਾਸ਼ਾਂ ਨੇ ਪੁਲਿਸ ਸਟੇਸ਼ਨ ਤੋਂ ਬਹੁਤ ਦੂਰ ਇੱਕ ITI ਕਾਰਕੁਨ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ। ਇਹ ਮਾਮਲਾ ਵਿਦਿਸ਼ਾ ਦਾ ਹੈ, ਜਿੱਥੇ ਬਦਮਾਸ਼ਾਂ ਨੇ ਦਿਨ-ਦਿਹਾੜੇ ਆਰਟੀਆਈ ਕਾਰਕੁਨ ਰਣਜੀਤ ਸੋਨੀ ਦਾ ਦਿਨ ਦਿਹਾੜੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਆਰੋਪੀਆਂ ਨੂੰ ਲੱਭਣ ਲਈ ਪੁਲਿਸ ਥਾਣਾ ਸਿਵਲ ਲਾਈਨ ਦੇ ਆਸ-ਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕਰ ਰਹੀ ਹੈ।

ਜਿੱਥੇ ਇਹ ਕਤਲ ਹੋਇਆ, ਉੱਥੇ ਜ਼ਿਲ੍ਹਾ ਦਫ਼ਤਰ, ਲੋਕ ਨਿਰਮਾਣ ਵਿਭਾਗ, ਜ਼ਿਲ੍ਹਾ ਸੈਸ਼ਨ ਕੋਰਟ ਸਮੇਤ ਹੋਰ ਵਿਭਾਗਾਂ ਦੇ ਦਫ਼ਤਰ ਹਨ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਕੀਤੀ ਜਾ ਰਹੀ ਹੈ, ਮ੍ਰਿਤਕ ਰਣਜੀਤ ਸੋਨੀ ਮੁਖਰਜੀ ਨਗਰ ਦਾ ਰਹਿਣ ਵਾਲਾ ਸੀ।

RTI ਕਾਰਕੁਨ ਦਾ ਦਿਨ-ਦਿਹਾੜੇ ਗੋਲੀ ਮਾਰ ਕੇ ਕਤਲ
RTI ਕਾਰਕੁਨ ਦਾ ਦਿਨ-ਦਿਹਾੜੇ ਗੋਲੀ ਮਾਰ ਕੇ ਕਤਲ

ਰਣਜੀਤ ਸੋਨੀ ਨੂੰ ਗੋਲੀ ਮਾਰਨ ਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ, ਲਾਸ਼ ਨੂੰ ਪੀਐਮ ਲਈ ਹਸਪਤਾਲ ਭੇਜ ਦਿੱਤਾ ਗਿਆ ਹੈ। ਪੁਲਿਸ ਆਸਪਾਸ ਦੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕਰ ਰਹੀ ਹੈ, ਜੋ ਵੀ ਤੱਥ ਸਾਹਮਣੇ ਆਉਣਗੇ, ਉਸ ਦੇ ਆਧਾਰ 'ਤੇ ਆਰੋਪੀਆਂ ਨੂੰ ਜਲਦ ਕਾਬੂ ਕਰ ਲਿਆ ਜਾਵੇਗਾ।- ਸਮੀਰ ਯਾਦਵ, ਐਡੀਸ਼ਨਲ ਐੱਸ.ਪੀ, ਵਿਦਿਸ਼ਾ

ਇਹ ਵੀ ਪੜੋ:- UPI ਭੁਗਤਾਨ ਆਸਾਨ, ਪਰ ਸਾਈਬਰ ਧੋਖਾਧੜੀ ਤੋਂ ਰਹੋ ਸਾਵਧਾਨ

ਇਲਾਕੇ 'ਚ ਦਹਿਸ਼ਤ ਦਾ ਮਾਹੌਲ: ਸ਼ਹਿਰ ਦੇ ਰੁਝੇਵਿਆਂ ਅਤੇ ਸਰਕਾਰੀ ਦਫ਼ਤਰਾਂ ਦੇ ਸਾਹਮਣੇ ਦਿਨ ਦਿਹਾੜੇ ਅਣਪਛਾਤੇ ਹਮਲਾਵਰਾਂ ਵੱਲੋਂ ਆਰ.ਟੀ.ਆਈ. ਕਾਰਕੁਨ ਰਣਜੀਤ ਸੋਨੀ ਦਾ ਕਤਲ ਕੀਤੇ ਜਾਣ ਕਾਰਨ ਸ਼ਹਿਰ 'ਚ ਦਹਿਸ਼ਤ ਦਾ ਮਾਹੌਲ ਹੈ।

ਇਹ ਘਟਨਾ ਭੀੜ ਵਾਲੇ ਇਲਾਕੇ 'ਚ ਵਾਪਰੀ ਤੇ ਘਟਨਾ ਦੀ ਸੂਚਨਾ ਮਿਲਦਿਆਂ ਹੀ ਵੱਡੀ ਗਿਣਤੀ 'ਚ ਲੋਕ ਮੌਕੇ 'ਤੇ ਇਕੱਠੇ ਹੋ ਗਏ। ਐਡੀਸ਼ਨਲ ਐਸਪੀ ਸਮੀਰ ਯਾਦਵ ਅਨੁਸਾਰ ਮ੍ਰਿਤਕ ਰਣਜੀਤ ਸੋਨੀ ਆਰਟੀਆਈ ਕਾਰਕੁਨ ਸੀ। ਉਸ ਦੇ ਬੈਗ ਵਿੱਚੋਂ ਕੁਝ ਕਾਗਜ਼ ਬਰਾਮਦ ਹੋਏ ਸਨ। ਇਸ ਘਟਨਾ ਨੂੰ ਅੰਜ਼ਾਮ ਦੇਣ ਵਾਲਿਆਂ ਦੀ ਭਾਲ ਜਾਰੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.