ਉੱਤਰ ਪ੍ਰਦੇਸ਼/ਮਥੁਰਾ: ਕਈ ਟੀਵੀ ਸੀਰੀਅਲਾਂ ਵਿੱਚ ਕੰਮ ਕਰ ਚੁੱਕੀ ਅਦਾਕਾਰਾ ਨੂਪੁਰ ਅਲੰਕਾਰ (Actress Nupur Alankar)ਇਨ੍ਹੀਂ ਦਿਨੀਂ ਮੁਥਰਾ ਦੇ ਗੋਵਰਧਨ ਵਿੱਚ ਨਜ਼ਰ ਆ ਰਹੀ ਹੈ। ਜੀ ਹਾਂ, ਫਿਲਮੀ ਦੁਨੀਆ ਦੀ ਚਮਕ-ਦਮਕ ਤੋਂ ਦੂਰ ਉਹ ਗੋਵਰਧਨ 'ਚ ਸਾਧਵੀ ਦੇ ਰੂਪ 'ਚ ਸੜਕਾਂ 'ਤੇ ਘੁੰਮ ਕੇ ਲੋਕਾਂ ਤੋਂ ਭੀਖ ਮੰਗ ਰਹੀ ਹੈ, ਜਿਸ ਦੀ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ।
ਦਰਅਸਲ ਛੋਟੇ ਪਰਦੇ ਦੀ ਮਸ਼ਹੂਰ ਅਦਾਕਾਰਾ ਨੂਪੁਰ ਅਲੰਕਾਰ ਨੇ ਅਚਾਨਕ ਐਕਟਿੰਗ ਛੱਡ ਕੇ ਅਧਿਆਤਮਿਕਤਾ ਦਾ ਰਾਹ ਚੁਣ ਲਿਆ ਹੈ। ਨੂਪੁਰ ਨੇ ਆਪਣੇ ਗੁਰੂ ਸ਼ੰਭੂ ਸ਼ਰਨ ਝਾਅ (Guru Shambhu Sharan Jha) ਦੀ ਅਗਵਾਈ ਹੇਠ ਪੂਰੀ ਤਰ੍ਹਾਂ ਸੰਨਿਆਸੀ ਜੀਵਨ ਅਪਣਾ ਲਿਆ ਹੈ। ਕਿਹਾ ਜਾਂਦਾ ਹੈ ਕਿ ਉਸ ਨੇ ਹਿੰਦੀ ਮਨੋਰੰਜਨ ਜਗਤ ਤੋਂ ਆਪਣਾ ਮੋਹ ਪੂਰੀ ਤਰ੍ਹਾਂ ਤੋੜ ਲਿਆ ਹੈ। ਹਾਲ ਹੀ ਵਿੱਚ ਉਸ ਦੇ ਪਰਿਵਾਰ ਵਿੱਚ ਵਾਪਰੀਆਂ ਕੁਝ ਘਟਨਾਵਾਂ ਨੇ ਉਸ ਦਾ ਪੂਰਾ ਧਿਆਨ ਰੱਬ ਵੱਲ ਮੋੜ ਦਿੱਤਾ ਹੈ।
ਦੱਸ ਦੇਈਏ ਕਿ ਅਦਾਕਾਰਾ ਨੂਪੁਰ ਅਲੰਕਾਰ ਹੁਣ ਤੱਕ ਕਈ ਮਸ਼ਹੂਰ ਸੀਰੀਅਲਾਂ ਵਿੱਚ ਨਜ਼ਰ ਆ ਚੁੱਕੀ ਹੈ, ਜਿਸ ਵਿੱਚ ਰਾਜਾਜੀ, ਸਾਂਵਰੀਆ, ਸੋਨਾਲੀ ਕੇਬਲ ਤੋਂ ਇਲਾਵਾ ਸ਼ਕਤੀਮਾਨ, ਘਰ ਕੀ ਲਕਸ਼ਮੀ ਬੇਟੀਆਂ, ਦੀਆ ਅਤੇ ਬਾਤੀ ਹਮ ਵਰਗੇ ਕਈ ਸੀਰੀਅਲ ਸ਼ਾਮਿਲ ਹਨ।
ਇਹ ਵੀ ਪੜ੍ਹੋ: ਬਿਹਾਰ 'ਚ ਮਾਰਿਆ ਆਦਮਖੋਰ ਬਾਘ, ਹੁਣ ਤੱਕ 9 ਲੋਕਾਂ ਦੀ ਲੈ ਚੁੱਕਿਆ ਸੀ ਜਾਨ