ETV Bharat / bharat

ਵਰਗੀਸ ਕੁਰੀਅਨ ਜਿਸ ਨੂੰ ਮਿਲਕਮੈਨ ਦੇ ਨਾਂਅ ਤੋਂ ਜਾਣਦੀ ਹੈ ਦੁਨੀਆ

ਭਾਰਤ ਦੁੱਧ ਉਤਪਾਦਨ ਵਿੱਚ ਪਹਿਲੇ ਸਥਾਨ 'ਤੇ ਹੈ, ਵਿਸ਼ਵ ਦੁੱਧ ਉਤਪਾਦਨ ਵਿੱਚ 23 ਫ਼ੀਸਦੀ ਦਾ ਯੋਗਦਾਨ ਹੈ। ਦੇਸ਼ ਵਿੱਚ ਦੁੱਧ ਦਾ ਉਤਪਾਦਨ 2014-15 ਵਿੱਚ 146.31 ਮਿਲੀਅਨ ਟਨ ਦੇ ਮੁਕਾਬਲੇ 2020-21 ਵਿੱਚ ਲਗਭਗ 6.2 ਫ਼ੀਸਦੀ ਦੀ ਮਿਸ਼ਰਿਤ ਸਾਲਾਨਾ ਵਿਕਾਸ ਦਰ ਨਾਲ ਵਧ ਕੇ 209.96 ਮਿਲੀਅਨ ਟਨ ਹੋ ਗਿਆ ਹੈ।

AMUL Milk Brand, Verghese Kurien, Amul Girl
Verghese Kurien
author img

By

Published : Aug 14, 2022, 8:54 AM IST

ਹੈਦਰਾਬਾਦ ਡੈਸਕ: ਦੇਸ਼ ਨੇ ਆਜ਼ਾਦੀ ਤੋਂ ਪਹਿਲਾਂ ਅਤੇ ਬਾਅਦ ਵਿੱਚ ਕਈ ਕ੍ਰਾਂਤੀਆਂ ਨੂੰ ਦੇਖਿਆ ਹੈ। ਅੱਜ ਅਸੀਂ ਗੱਲ ਕਰਾਂਗੇ ਸ਼ਵੇਤ ਕ੍ਰਾਂਤੀ ਬਾਰੇ। ਜਾਣਾਂਗੇ ਕੌਣ ਹੈ ਇਸ ਕ੍ਰਾਂਤੀ ਦਾ ਜਨਮ ਦਾਤਾ। ਜੇਕਰ ਤੁਸੀਂ ਦੇਸ਼ ਅਤੇ ਸਮਾਜ ਵਿੱਚ ਕੁਝ ਬਦਲਾਅ ਲਿਆਉਣਾ ਚਾਹੁੰਦੇ ਹੋ ਤਾਂ ਉਸ ਲਈ ਤੁਹਾਨੂੰ ਸਿਰਫ਼ ਇੱਕ ਚੰਗੀ ਸੋਚ ਦੀ ਲੋੜ ਹੈ। ਇਸੇ ਤਰ੍ਹਾਂ ਦੀ ਸੋਚ ਰੱਖਣ ਵਾਲੇ ਵਿਅਕਤੀ ਡਾ. ਵਰਗੀਸ ਕੁਰੀਅਨ (Dr Verghese Kurien) ਸਨ, ਉਨ੍ਹਾਂ ਨੂੰ ਭਾਰਤ ਵਿੱਚ ਸ਼ਵੇਤ ਕ੍ਰਾਂਤੀ ਦਾ ਪਿਤਾਮਾ ਵੀ ਕਿਹਾ ਜਾਂਦਾ ਹੈ। ਉਹ ਇੱਕ ਸਮਾਜਿਕ ਉੱਦਮੀ ਸਨ ਜਿਨ੍ਹਾਂ ਦੇ 'ਬਿਲੀਅਨ ਲਿਟਰ ਆਈਡੀਆ' ਅਤੇ ਓਪਰੇਸ਼ਨ ਫਲੱਡ ਨੇ ਦੇਸ਼ ਵਿੱਚ ਡੇਅਰੀ ਉਦਯੋਗ ਦੇ ਤਸਵੀਰ ਹੀ ਬਦਲ ਦਿੱਤੀ। ਇਸੇ ਲਈ ਅੱਜ ਅਸੀਂ ਅਜ਼ਾਦੀ ਦੇ ਅੰਮ੍ਰਿਤ ਵੇਲੇ ਉਨ੍ਹਾਂ ਨੂੰ ਚੇਂਜ ਮੇਕਰ ਵਜੋਂ ਯਾਦ ਕਰ ਰਹੇ ਹਾਂ।

AMUL Milk Brand, Verghese Kurien, Amul Girl
ਵਰਗੀਸ ਕੁਰੀਅਨ ਜਿਸ ਨੂੰ ਮਿਲਕਮੈਨ ਦੇ ਨਾਂਅ ਤੋਂ ਜਾਣਦੀ ਹੈ ਦੁਨੀਆ

ਮਿਲਕ ਮੈਨ ਆਫ਼ ਇੰਡਿਆ:
ਅੱਜ ਵਰਗੀਸ ਕੁਰੀਅਨ ਦੀ ਮਿਹਨਤ ਸਦਕਾ ਭਾਰਤ ਦੁੱਧ ਉਤਪਾਦਨ ਵਿੱਚ ਪਹਿਲੇ ਸਥਾਨ 'ਤੇ ਹੈ, ਵਿਸ਼ਵ ਦੁੱਧ ਉਤਪਾਦਨ ਵਿੱਚ 23 ਫ਼ੀਸਦੀ ਦਾ ਯੋਗਦਾਨ ਹੈ। ਦੇਸ਼ ਵਿੱਚ ਦੁੱਧ ਦਾ ਉਤਪਾਦਨ 2014-15 ਵਿੱਚ 146.31 ਮਿਲੀਅਨ ਟਨ ਦੇ ਮੁਕਾਬਲੇ 2020-21 ਵਿੱਚ ਲਗਭਗ 6.2 ਫ਼ੀਸਦੀ ਦੀ ਮਿਸ਼ਰਿਤ ਸਾਲਾਨਾ ਵਿਕਾਸ ਦਰ ਨਾਲ ਵਧ ਕੇ 209.96 ਮਿਲੀਅਨ ਟਨ ਹੋ ਗਿਆ ਹੈ।

ਕਿਵੇਂ ਕੀਤੀ ਸ਼ੁਰੂਆਤ:
ਡਾ. ਕੁਰੀਅਨ ਨੇ ਸਾਲ 1949 ਵਿੱਚ ਭਾਰਤ ਵਿੱਚ ਦੁੱਧ ਉਤਪਾਦਨ ਵਧਾਉਣ ਲਈ ਕੈਰਾ ਡਿਸਟ੍ਰਿਕਟ ਕੋ-ਆਪਰੇਟਿਵ ਮਿਲਕ ਪ੍ਰੋਡਿਊਸਰਜ਼ ਯੂਨੀਅਨ ਲਿਮਿਟੇਡ (KDCMPUL) ਨਾਂਅ ਦੀ ਡੇਅਰੀ ਨੂੰ ਸੰਭਾਲਿਆ। ਜਦੋਂ ਇਹ ਕੰਮ ਸਾਂਭਿਆ ਤਾਂ ਉਸ ਸਮੇਂ ਦੁੱਧ ਉਤਪਾਦਨ ਵਿੱਚ ਕ੍ਰਾਂਤੀ ਦਾ ਦੌਰ ਚੱਲ ਰਿਹਾ ਸੀ। ਇਸ ਲਈ KDCMPUL ਦੀ ਗਠਨ ਕੀਤਾ ਗਿਆ। ਦੁੱਧ ਉਤਪਾਦਨ ਵਿੱਚ ਵਾਧਾ ਵੇਖਦੇ ਹੋਏ ਦੁੱਧ ਭੰਡਾਰਨ ਲਈ ਪਲਾਂਟ ਲਗਾਉਣ ਦਾ ਫੈਸਲਾ ਕੀਤਾ ਗਿਆ।

ਜਦੋਂ ਅਮੁਲ ਬਣਿਆ ਬ੍ਰਾਂਡ: KDCMPUL ਅਹੁਦਾ ਸੰਭਾਲਣ ਤੋਂ ਬਾਅਦ ਕੁਰੀਅਨ ਚਾਹੁੰਦੇ ਸਨ ਕਿ ਇਸ ਦਾ ਨਾਂ ਬਦਲ ਕੇ ਅਜਿਹਾ ਕੀਤਾ ਜਾਵੇ ਜਿਸ ਦੀ ਪੂਰੀ ਦੁਨੀਆ 'ਚ ਵੱਖਰੀ ਪਛਾਣ ਬਣ ਜਾਵੇ। ਇਸ ਮੰਤਵ ਲਈ, ਕੁਰੀਅਨ ਨੇ ਪਲਾਂਟ ਦੇ ਕਰਮਚਾਰੀਆਂ ਦੇ ਸੁਝਾਅ 'ਤੇ ਕੇਡੀਸੀਐਮਪੀਯੂਐਲ (KDCMPUL) ਦਾ ਨਾਮ ਬਦਲ ਕੇ ਅਮੁਲ (AMUL) ਰੱਖਣ ਦਾ ਫੈਸਲਾ ਕੀਤਾ। ਅਮੁਲ ਦਾ ਸ਼ਾਬਦਿਕ ਅਰਥ ਅਨਮੋਲ ਹੈ। ਅੱਜ ਦੇਸ਼ ਦੇ 1.5 ਕਰੋੜ ਤੋਂ ਵੱਧ ਕਿਸਾਨ ਜਾਂ ਦੁੱਧ ਉਤਪਾਦਕ ਅਮੁਲ ਵਰਗੇ ਵੱਡੇ ਦੁੱਧ ਉਤਪਾਦਕਾਂ ਨਾਲ ਜੁੜੇ ਹੋਏ ਹਨ।

ਦੇਸ਼ ਵਿੱਚ ਕਰੀਬ ਦੋ ਲੱਖ ਡੇਅਰੀ ਸਹਿਕਾਰੀ ਸਭਾਵਾਂ ਕੰਮ ਕਰ ਰਹੀਆਂ ਹਨ, ਜੋ ਕਿਸਾਨਾਂ ਤੋਂ ਦੁੱਧ ਇਕੱਠਾ ਕਰਕੇ ਅਮੁਲ ਨੂੰ ਪਹੁੰਚਾਉਂਦੀਆਂ ਹਨ। ਇਹੀ ਕਾਰਨ ਹੈ ਕਿ AMUL ਅੱਜ ਦੇਸ਼ ਦੇ ਹਰ ਹਿੱਸੇ ਵਿੱਚ ਵਰਤਿਆ ਜਾਣ ਵਾਲਾ ਦੁੱਧ ਦਾ ਬ੍ਰਾਂਡ ਹੈ।

AMUL ਦੇ ਪਿਤਾਮਾ ਬਣੇ International Person Of The Year: AMUL ਦੇ ਸੰਸਥਾਪਕ ਡਾ. ਕੁਰੀਅਨ ਵਰਗੀਸ ਨੂੰ ਭਾਰਤ ਸਰਕਾਰ ਨੇ ਪਦਮ ਵਿਭੂਸ਼ਣ, ਪਦਮ ਸ਼੍ਰੀ ਅਤੇ ਪਦਮ ਭੂਸ਼ਣ ਵਰਗੇ ਦੇਸ਼ ਦੇ ਸਰਵਉੱਚ ਨਾਗਰਿਕ ਸਨਮਾਨਾਂ ਨਾਲ ਸਨਮਾਨਿਤ ਕੀਤਾ ਹੈ। ਡਾ. ਕੁਰੀਅਨ ਨੂੰ ਕਮਿਊਨਿਟੀ ਲੀਡਰਸ਼ਿਪ ਲਈ ਰੈਮਨ ਮੈਗਸੇਸੇ ਅਵਾਰਡ ਨਾਲ ਵੀ ਸਨਮਾਨਿਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਉਨ੍ਹਾਂ ਨੂੰ ਕਾਰਨੇਗੀ ਵਾਲਟਰ ਵਰਲਡ ਪੀਸ ਪ੍ਰਾਈਜ਼ ਅਤੇ ਅਮਰੀਕਾ ਦੇ ਇੰਟਰਨੈਸ਼ਨਲ ਪਰਸਨ ਆਫ ਦਿ ਈਅਰ ਦਾ ਖਿਤਾਬ ਵੀ ਮਿਲਿਆ ਹੈ। ਕੁਰੀਅਨ ਨੇ ਲੰਮਾ ਅਤੇ ਬਿਹਤਰ ਜੀਵਨ ਬਤੀਤ ਕੀਤਾ। ਇਕ ਲੰਮੀ ਬਿਮਾਰੀ ਤੋਂ ਬਾਅਦ 2012 ਵਿੱਚ ਕੁਰੀਅਨ 90 ਸਾਲ ਦੀ ਉਮਰ ਵਿੱਚ ਪ੍ਰਾਣ ਤਿਆਗ ਗਏ।

ਗਿਨੀਜ਼ ਵਰਲਡ ਰਿਕਾਰਡ 'ਚ ਸ਼ਾਮਲ ਅਮੁਲ:
ਅਮੁਲ ਦੀ “Utterly Butterly Campaign” ਸਭ ਤੋਂ ਵੱਧ ਚੱਲਣ ਵਾਲਾ ਵਿਗਿਆਪਨ ਰਿਹਾ ਹੈ। ਇਸ ਨੂੰ ਗਿਨੀਜ਼ ਵਰਲਡ ਰਿਕਾਰਡ ਵਿੱਚ ਸ਼ਾਮਲ ਕੀਤਾ ਗਿਆ। ਕੰਪਨੀ ਦਾ ਮੰਨਣਾ ਹੈ ਕਿ ਇਹ ਇਕ ਬਹੁਤ ਹੀ ਸਿਧੀ, ਆਸਾਨ, ਇਕ ਨਵੀਂ ਸੋਚ ਨਾਲ ਅਤੇ ਆਪਣੇ ਗਾਹਕਾਂ ਨੂੰ ਇਕੋ ਜਿਹਾ ਉਤਪਾਦ ਪ੍ਰਦਾਨ ਕਰਨ ਵਾਲੀ ਕੰਪਨੀ ਹੈ। ਅਮੁਲ ਵਿਗਿਆਪਨ ਵਿੱਚ ਕਦੇ ਵੱਡੇ ਐਕਟਰ ਨੂੰ ਸ਼ਾਮਲ ਨਹੀਂ ਕੀਤਾ ਗਿਆ।

ਇਹ ਵੀ ਪੜ੍ਹੋ: ਭਾਰਤ ਦੀਆਂ ਅੱਠ ਬਹਾਦਰ ਔਰਤਾਂ ਜਿਨ੍ਹਾਂ ਨੇ ਬਦਲ ਦਿੱਤੀ ਸੈਨਾ ਦੀ ਤਸਵੀਰ

ETV Bharat Logo

Copyright © 2024 Ushodaya Enterprises Pvt. Ltd., All Rights Reserved.