ਵਡੋਦਰਾ— ਗੁਜਰਾਤ ਦੇ ਵਡੋਦਰਾ ਸ਼ਹਿਰ 'ਚ ਇੱਕ ਵੱਡਾ ਹਾਦਸਾ ਵਾਪਰ ਗਿਆ। ਇਕ ਝੀਲ 'ਚ ਵੀਰਵਾਰ ਨੂੰ ਇਕ ਕਿਸ਼ਤੀ ਪਲਟਣ ਨਾਲ 14 ਬੱਚੇ ਡੁੱਬ ਗਏ। ਹਾਦਸੇ ਵਿੱਚ ਇੱਕ ਅਧਿਆਪਕ ਦੀ ਵੀ ਮੌਤ ਹੋ ਗਈ ਹੈ। ਕਿਸ਼ਤੀ 'ਤੇ 27 ਵਿਦਿਆਰਥੀ ਸਵਾਰ ਸਨ ਜੋ ਪਿਕਨਿਕ ਮਨਾਉਣ ਆਏ ਸਨ। ਘਟਨਾ ਤੋਂ ਬਾਅਦ ਲੋਕਾਂ ਨੇ ਰੌਲਾ ਸੁਣ ਕੇ ਪ੍ਰਸ਼ਾਸਨ ਨੂੰ ਸੂਚਿਤ ਕੀਤਾ।
-
#WATCH | Gujarat: Collector, Vadodara, AB Gor says, "There were 27 children (on the boat)..." pic.twitter.com/6JND41Foj2
— ANI (@ANI) January 18, 2024 " class="align-text-top noRightClick twitterSection" data="
">#WATCH | Gujarat: Collector, Vadodara, AB Gor says, "There were 27 children (on the boat)..." pic.twitter.com/6JND41Foj2
— ANI (@ANI) January 18, 2024#WATCH | Gujarat: Collector, Vadodara, AB Gor says, "There were 27 children (on the boat)..." pic.twitter.com/6JND41Foj2
— ANI (@ANI) January 18, 2024
ਕਿਸ਼ਤੀ ਵਿੱਚ 27 ਬੱਚੇ ਸਵਾਰ: ਅਧਿਕਾਰੀਆਂ ਨੇ ਦੱਸਿਆ ਕਿ ਹੋਰ ਵਿਦਿਆਰਥੀਆਂ ਨੂੰ ਲੱਭਣ ਲਈ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ। ਗੁਜਰਾਤ ਦੇ ਸਿੱਖਿਆ ਮੰਤਰੀ ਕੁਬੇਰ ਡੰਡੋਰ ਨੇ ਕਿਹਾ, ‘ਮੈਨੂੰ ਹੁਣੇ ਪਤਾ ਲੱਗਾ ਹੈ ਕਿ ਸਕੂਲੀ ਵਿਦਿਆਰਥੀਆਂ ਨੂੰ ਲੈ ਕੇ ਜਾ ਰਹੀ ਇੱਕ ਕਿਸ਼ਤੀ ਝੀਲ ਵਿੱਚ ਪਲਟ ਜਾਣ ਕਾਰਨ ਬੱਚਿਆਂ ਦੀ ਮੌਤ ਹੋ ਗਈ ਹੈ।’ ਉਨ੍ਹਾਂ ਕਿਹਾ, ‘ਬਚਾਅ ਕਾਰਜ ਜਾਰੀ ਹਨ। ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ (ਐੱਨ.ਡੀ.ਆਰ.ਐੱਫ.) ਅਤੇ ਫਾਇਰ ਬ੍ਰਿਗੇਡ ਦੇ ਕਰਮਚਾਰੀ ਹੋਰ ਏਜੰਸੀਆਂ ਦੇ ਨਾਲ ਬਚਾਅ ਕਾਰਜ ਚਲਾ ਰਹੇ ਹਨ। ਵਡੋਦਰਾ ਦੇ ਜ਼ਿਲ੍ਹਾ ਮੈਜਿਸਟਰੇਟ ਏਬੀ ਗੋਰ ਨੇ ਦੱਸਿਆ ਕਿ ਕਿਸ਼ਤੀ ਵਿੱਚ 27 ਬੱਚੇ ਸਵਾਰ ਸਨ।
- ਸ਼ਰਮਨਾਕ ! ਦਿੱਲੀ 'ਚ ਮਾਂ ਦੇ ਲਿਵ-ਇਨ ਪਾਰਟਨਰ ਨੇ ਕੀਤਾ ਨਾਬਾਲਗ ਧੀ ਨਾਲ ਬਲਾਤਕਾਰ
- ਈਰਾਨ ਨੇ ਪਾਕਿਸਤਾਨ 'ਚ ਅੱਤਵਾਦੀ ਸਮੂਹ ਦੇ ਟਿਕਾਣਿਆਂ 'ਤੇ ਡਰੋਨ ਤੇ ਮਿਜ਼ਾਈਲਾਂ ਨਾਲ ਕੀਤਾ ਹਮਲਾ
- ਕਾਰ ਨੇ ਓਵਰ ਬ੍ਰਿਜ ਹੇਠਾਂ ਸੁੱਤੇ ਪਰਿਵਾਰ ਨੂੰ ਦਰੜਿਆ, ਇੱਕ ਬੱਚੇ ਦੀ ਮੌਤ, 3 ਹੋਰ ਜਖ਼ਮੀ
- ਮਾਡਲ ਦਿਵਿਆ ਪਾਹੂਜਾ ਦੀ ਹਿਸਾਰ 'ਚ ਲਾਸ਼ ਦਾ ਪੋਸਟਮਾਰਟਮ, ਸਿਰ 'ਚ ਲੱਗੀ ਗੋਲੀ, ਗੁਰੂਗ੍ਰਾਮ 'ਚ ਕੀਤਾ ਗਿਆ ਅੰਤਿਮ ਸਸਕਾਰ
NDRF ਦੀ ਟੀਮ ਵੀ ਬਚਾਅ ਕਾਰਜ 'ਚ ਲੱਗੀ: ਵਡੋਦਰਾ ਦੇ ਚੀਫ਼ ਫਾਇਰ ਅਫ਼ਸਰ ਪਾਰਥ ਬ੍ਰਹਮਭੱਟ ਨੇ ਦੱਸਿਆ, 'ਪਿਕਨਿਕ ਮਨਾਉਣ ਆਏ ਸਕੂਲੀ ਵਿਦਿਆਰਥੀਆਂ ਨੂੰ ਲੈ ਕੇ ਜਾ ਰਹੀ ਕਿਸ਼ਤੀ ਦੁਪਹਿਰ ਵੇਲੇ ਹਰਨੀ ਝੀਲ 'ਚ ਡੁੱਬ ਗਈ। ਫਾਇਰ ਕਰਮੀਆਂ ਨੇ ਹੁਣ ਤੱਕ ਸੱਤ ਵਿਦਿਆਰਥੀਆਂ ਨੂੰ ਬਚਾ ਲਿਆ ਹੈ, ਜਦੋਂ ਕਿ ਲਾਪਤਾ ਬੱਚਿਆਂ ਦੀ ਭਾਲ ਜਾਰੀ ਹੈ। ਉਨ੍ਹਾਂ ਦੱਸਿਆ ਕਿ ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਦੇ ਪਹੁੰਚਣ ਤੋਂ ਪਹਿਲਾਂ ਹੀ ਸਥਾਨਕ ਲੋਕਾਂ ਵੱਲੋਂ ਕੁਝ ਬੱਚਿਆਂ ਨੂੰ ਬਚਾ ਲਿਆ ਗਿਆ ਪਰ ਹਾਲੇ ਵੀ NDRF ਦੀ ਟੀਮ ਵੀ ਬਚਾਅ ਕਾਰਜ 'ਚ ਲੱਗੀ ਹੋਈ ਹੈ।