ਦੇਹਰਾਦੂਨ : ਉਤਰਾਖੰਡ ਐਸਟੀਐਫ (STF) ਤੇ ਪੰਜਾਬ ਦੇ ਗੈਂਗਸਟਰਾਂ ਵਿਚਾਲੇ ਮੁਠਭੇੜ ਹੋਣ ਦੀ ਖ਼ਬਰ ਹੈ। ਇਸ ਦੌਰਾਨ ਉਤਰਾਖੰਡ ਐਸਟੀਐਫ (STF) ਵੱਲੋਂ 4 ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
ਉਤਰਾਖੰਡ ਐਸਟੀਐਫ ਅਤੇ ਪੰਜਾਬ ਦੇ ਗੈਂਗਸਟਰਾਂ ਵਿਚਾਲੇ ਮੁਠਭੇੜ ਹੋਈ ਹੈ। 4 ਗੈਂਗਸਟਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਫੜੇ ਗਏ ਗੈਂਗਸਟਰਾਂ ਵਿੱਚ ਸੰਦੀਪ ਸਿੰਘ ਉਰਫ ਭੱਲਾ, ਫਤਿਹ ਸਿੰਘ ਉਰਫ ਯੁਵਰਾਜ, ਅਮਨਦੀਪ ਅਤੇ ਜਗਵੰਤ ਸ਼ਾਮਲ ਹਨ। ਗ੍ਰਿਫ਼ਤਾਰ ਕੀਤੇ ਗਏ ਗੈਂਗਸਟਰਾਂ ਕੋਲੋਂ ਵਿਦੇਸ਼ੀ ਆਟੋਮੈਟਿਕ ਹਥਿਆਰ ਬਰਾਮਦ ਕੀਤੇ ਗਏ ਹਨ। ਫਿਲਹਾਲ ਇਹ ਮੁਠਭੇੜ ਜਾਰੀ ਹੈ।
ਉਤਰਾਖੰਡ ਐਸਟੀਐਫ ਦੇ ਐਸਐਸਪੀ ਅਜੇ ਸਿੰਘ ਮੁਤਾਬ, "ਪੰਜਾਬ ਦੇ ਗੈਂਗਸਟਰ ਕਾਸ਼ੀਪੁਰ ਦੇ ਗੁਲਜ਼ਾਰਪੁਰ ਪਿੰਡ ਵਿੱਚ ਸਥਿਤ ਇੱਕ ਫਾਰਮ ਹਾਊਸ ਵਿੱਚ ਲੁੱਕੇ ਹੋਏ ਸਨ। ਇਸ ਬਾਰੇ ਜਾਣਕਾਰੀ ਮਿਲਣ 'ਤੇ, ਉਨ੍ਹਾਂ ਦੀ ਗ੍ਰਿਫਤਾਰੀ ਦੇ ਦੌਰਾਨ, ਐਸਟੀਐਫ ਕੁਮਾਉਂ ਯੂਨਿਟ ਦੇ 10 ਮੈਂਬਰਾਂ ਦੀ ਟੀਮ ਅਤੇ ਪੰਜਾਬ ਕ੍ਰਾਈਮ ਯੂਨਿਟ ਦੇ ਇੰਸਪੈਕਟਰ ਪੁਸ਼ਪੇਂਦਰ ਸਿੰਘ ਨੇ, ਸਾਂਝੀ ਕਾਰਵਾਈ ਕਰਦਿਆਂ, ਮੁੱਠਭੇੜ ਦੌਰਾਨ ਬਦਮਾਸ਼ਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। "
ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦਾ ਵੇਰਵਾ :
- ਸੰਦੀਪ ਸਿੰਘ ਉਰਫ ਭੱਲਾ ਸ਼ਿਕੂ ਪੁੱਤਰ ਅੰਗਰੇਜ ਸਿੰਘ ਵਾਸੀ ਬਠਿੰਡਾ ਪੰਜਾਬ। ਇਸ ‘ਤੇ 7 ਮਾਮਲੇ ਦਰਜ ਹਨ।
- ਫਤਿਹ ਸਿੰਘ ਉਰਫ ਯੁਵਰਾਜ ਪੁੱਤਰ ਬਲਜਿੰਦਰ ਸਿੰਘ ਵਾਸੀ ਸੰਗਰੂਰ, ਪੰਜਾਬ। ਇਸ ‘ਤੇ 28 ਮਾਮਲੇ ਦਰਜ ਹਨ।
- ਦੋਹਾਂ ਮੁਲਜ਼ਮਾਂ ਨੇ ਕੁਲਵੀਰ ਸਿੰਘ ਉਰਫ ਬੀਰਾ ਉਰਫ ਸਾਧੂ ਸਿੰਘ ਨਿਵਾਸੀ ਨਰੂਆਣਾ ਬਠਿੰਡਾ 'ਤੇ ਗੋਲੀ ਚਲਾਈ ਸੀ।ਦੋਵੇਂ ਮੁਲਜ਼ਮ ਫਰਾਰ ਹੋ ਗਏ ਹਨ।
- ਅਮਨਦੀਪ ਖਿਲਾਫ 9 ਮਾਮਲੇ ਦਰਜ ਹਨ।
- ਜਗਵੰਤ ਇੱਕ ਸਥਾਨਕ ਫਾਰਮ ਹਾਊਸ ਹੈ ਜਿਥੇ ਇਹ ਗੈਂਗਸਟਰ ਲੁੱਕੇ ਹੋਏ ਸਨ।
ਇਹ ਵੀ ਪੜ੍ਹੋ : ਕੈਪਟਨ ਅਤੇ ਸਿੱਧੂ ਵਲੋਂ ਆਪਣੇ-ਆਪਣੇ ਹਮਾਇਤੀਆਂ ਨਾਲ ਮੁਲਾਕਾਤਾਂ