ETV Bharat / bharat

ਕੀ ਭਾਰਤ 'ਚ ਕੋਰੋਨਾ ਕਾਰਨ 47 ਲੱਖ ਲੋਕਾਂ ਦੀ ਮੌਤ ਹੋ ਚੁੱਕੀ ਹੈ? - ਅਰਵਿੰਦ ਸੁਬਰਾਮਨੀਅਮ

ਭਾਰਤ ਵਿਚ ਕੋਰੋਨਾ ਕਾਰਨ ਸਰਕਾਰੀ ਮੌਤਾਂ ਦਾ ਅੰਕੜਾ 4.14 ਲੱਖ ਹੈ ਪਰ ਇੱਕ ਅਮਰੀਕੀ ਸੰਗਠਨ ਦੀ ਰਿਪੋਰਟ ਦੇ ਅਨੁਸਾਰ ਭਾਰਤ 'ਚ ਕੋਰੋਨਾ ਤੋਂ ਮਰਨ ਵਾਲਿਆਂ ਦੀ ਗਿਣਤੀ 10 ਤੋਂ 12 ਗੁਣਾ ਜ਼ਿਆਦਾ ਹੈ। ਕੀ ਹੈ ਪੂਰਾ ਮਾਮਲਾ, ਜਾਣਨ ਲਈ ਪੜ੍ਹੋ ਇਹ ਖ਼ਬਰ

ਕੀ ਭਾਰਤ 'ਚ ਕੋਰੋਨਾ ਕਾਰਨ 47 ਲੱਖ ਲੋਕਾਂ ਦੀ ਮੌਤ ਹੋ ਚੁੱਕੀ ਹੈ?

author img

By

Published : Jul 22, 2021, 12:31 PM IST

ਚੰਡੀਗੜ੍ਹ:ਕੀ ਭਾਰਤ 'ਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ ਸਰਕਾਰ ਦੁਆਰਾ ਜਾਰੀ ਕੀਤੇ ਗਏ ਅੰਕੜੇ ਨਾਲੋਂ 10 ਗੁਣਾ ਜ਼ਿਆਦਾ ਹੈ? ਇੱਕ ਅਮਰੀਕੀ ਸੰਸਥਾ ਦੇ ਅਧਿਐਨ 'ਚ ਹੈਰਾਨ ਕਰਨ ਵਾਲੇ ਅੰਕੜੇ ਜਾਰੀ ਕੀਤੇ ਗਏ ਹਨ। ਜਿਸ ਦੇ ਅਨੁਸਾਰ ਭਾਰਤ 'ਚ ਕੋਰੋਨਾ ਕਾਰਨ ਤਕਰੀਬਨ 50 ਲੱਖ ਲੋਕਾਂ ਦੀ ਮੌਤ ਹੋ ਚੁੱਕੀ ਹੈ।

ਰਿਪੋਰਟ 'ਚ ਕੀ ਹੈ ?

ਵਾਸ਼ਿੰਗਟਨ ਦੇ ਸੈਂਟਰ ਫਾਰ ਗਲੋਬਲ ਡਿਵਲਪਮੈਂਟ ਦੁਆਰਾ ਜਾਰੀ ਕੀਤੀ ਗਈ ਇੱਕ ਰਿਪੋਰਟ 'ਚ ਸਰਕਾਰੀ ਅੰਕੜਿਆਂ, ਅੰਤਰਰਾਸ਼ਟਰੀ ਅਨੁਮਾਨਾਂ ਅਤੇ ਘਰੇਲੂ ਸਰਵੇਖਣਾਂ ਦੇ ਅਧਾਰ 'ਤੇ ਅੰਕੜੇ ਜਾਰੀ ਕੀਤੇ ਗਏ ਹਨ। ਰਿਪੋਰਟ 'ਚ ਭਾਰਤ ਸਰਕਾਰ ਦੁਆਰਾ ਜਾਰੀ ਕੋਵਿਡ ਨਾਲ ਮੌਤ ਦੇ ਅੰਕੜਿਆਂ 'ਤੇ ਸ਼ੰਕੇ ਖੜੇ ਕੀਤੇ ਗਏ ਹਨ। ਖਾਸ ਗੱਲ ਇਹ ਹੈ ਕਿ ਇਸ ਰਿਪੋਰਟ ਦੇ ਲੇਖਕਾਂ 'ਚ ਅਰਵਿੰਦ ਸੁਬਰਾਮਨੀਅਮ ਵੀ ਸ਼ਾਮਲ ਹਨ, ਜੋ ਮੋਦੀ ਸਰਕਾਰ ਦੇ ਮੁੱਖ ਆਰਥਿਕ ਸਲਾਹਕਾਰ ਸਨ। ਖੋਜਕਰਤਾਵਾਂ ਦਾ ਦਾਅਵਾ ਹੈ ਕਿ ਕੋਰੋਨਾ ਤੋਂ ਮਰਨ ਵਾਲਿਆਂ ਦੀ ਅਸਲ ਗਿਣਤੀ ਕੁਝ ਹਜ਼ਾਰਾਂ ਜਾਂ ਲੱਖਾਂ ਨਹੀਂ ਸਗੋਂ ਕਈ ਗੁਣਾ ਜਿਆਦਾ ਹੈ।

ਰਿਪੋਰਟ ਦੇ ਅਨੁਸਾਰ ਭਾਰਤ ਵਿੱਚ ਕੋਵਿਡ-19 ਕਾਰਨ 34 ਤੋਂ 47 ਲੱਖ (3.4 ਮਿਲੀਅਨ ਤੋਂ 4.7 ਮਿਲੀਅਨ) ਲੋਕਾਂ ਦੀ ਮੌਤ ਹੋ ਗਈ ਹੈ। ਜਦੋਂ ਕਿ ਭਾਰਤ 'ਚ ਕੋਵਿਡ ਨਾਲ ਮਰਨ ਵਾਲੇ ਲੋਕਾਂ ਦਾ ਅਧਿਕਾਰਤ ਅੰਕੜਾ 4.14 ਲੱਖ ਹੈ। ਰਿਪੋਰਟ 'ਚ ਜਾਰੀ ਕੀਤੇ ਗਏ ਅੰਕੜੇ, ਸਰਕਾਰੀ ਅੰਕੜਿਆਂ ਨਾਲੋਂ 12 ਗੁਣਾ ਜ਼ਿਆਦਾ ਹਨ। ਜਿਸ ਨੂੰ ਆਜ਼ਾਦੀ ਅਤੇ ਵੰਡ ਤੋਂ ਬਾਅਦ ਦੇਸ਼ ਦਾ ਸਭ ਤੋਂ ਵੱਡਾ ਦੁਖਾਂਤ ਦੱਸਿਆ ਗਿਆ ਹੈ।

ਮੌਤ ਦੇ ਅਧਿਕਾਰਤ ਅੰਕੜਿਆਂ 'ਤੇ ਸਵਾਲ

ਖੋਜਕਰਤਾਵਾਂ ਦੇ ਅਨੁਸਾਰ ਭਾਰਤ ਸਰਕਾਰ ਦੇ ਅੰਕੜੇ ਅਸਲ ਸੰਖਿਆ ਤੋਂ ਘੱਟ ਹਨ। ਅਪ੍ਰੈਲ ਅਤੇ ਮਈ 'ਚ ਕੋਰੋਨਾ ਦੀ ਦੂਜੀ ਲਹਿਰ ਭਾਰਤ 'ਚ ਸਿਖਰ 'ਤੇ ਸੀ। ਦੇਸ਼ ਭਰ ਦੇ ਹਸਪਤਾਲਾਂ 'ਚ ਜਗ੍ਹਾ ਨਹੀਂ ਸੀ। ਮਰੀਜ਼ਾਂ ਨੂੰ ਹਸਪਤਾਲ ਤੋਂ ਵਾਪਸ ਲਿਆਇਆ ਜਾ ਰਿਹਾ ਸੀ ਅਤੇ ਬਾਅਦ ਵਿੱਚ ਉਨ੍ਹਾਂ ਦੀ ਘਰ 'ਚ ਮੌਤ ਹੋ ਜਾਂਦੀ ਸੀ। ਗਲੋਬਲ ਡਿਵੈਲਪਮੈਂਟ ਸੈਂਟਰ ਦੇ ਅਨੁਸਾਰ ਭਾਰਤ ਵਿੱਚ ਜਨਵਰੀ 2020 ਤੋਂ ਜੂਨ 2021 ਤੱਕ 34 ਲੱਖ ਤੋਂ ਲੈਕੇ 47 ਲੱਖ ਲੋਕਾਂ ਦੀ ਮੌਤ ਹੋਣ ਦਾ ਅਨੁਮਾਨ ਹੈ।

ਸਰਕਾਰੀ ਅੰਕੜਿਆਂ 'ਤੇ ਪ੍ਰਸ਼ਨ ਹੋਣਾ ਲਾਜ਼ਮੀ ਹੈ

ਦਰਅਸਲ, ਭਾਰਤ 'ਚ ਕੋਰੋਨਾ ਸੰਕਰਮਣ ਦੀ ਦੂਜੀ ਲਹਿਰ ਦੌਰਾਨ, ਰੋਜ਼ਾਨਾ ਨਵੇਂ ਕੇਸ ਅਤੇ ਮੌਤਾਂ ਦੇ ਅੰਕੜੇ ਤੇਜ਼ੀ ਨਾਲ ਵੱਧ ਰਹੇ ਸਨ। ਦੂਸਰੀ ਲਹਿਰ ਦੇ ਦੌਰਾਨ 24 ਘੰਟਿਆਂ ਵਿੱਚ ਮਰਨ ਵਾਲਿਆਂ ਦੀ ਗਿਣਤੀ 4 ਹਜ਼ਾਰ ਨੂੰ ਪਾਰ ਕਰ ਗਈ ਅਤੇ ਔਸਤਨ 4 ਲੱਖ ਤੋਂ ਵੱਧ ਨਵੇਂ ਕੇਸ ਰੋਜ਼ਾਨਾ ਸਾਹਮਣੇ ਆ ਰਹੇ ਸੀ। ਮੱਧ ਪ੍ਰਦੇਸ਼ ਤੋਂ ਗੁਜਰਾਤ ਅਤੇ ਯੂ ਪੀ ਤੋਂ ਬਿਹਾਰ, ਛੱਤੀਸਗੜ ਅਤੇ ਦਿੱਲੀ ਤੱਕ ਕੋਰੋਨਾ ਦੀ ਲਾਗ ਕਾਰਨ ਹੋਈ ਮੌਤ 'ਤੇ ਸਵਾਲ ਵੀ ਖੜੇ ਕੀਤੇ ਗਏ ਸਨ। ਦਰਅਸਲ ਉਨ੍ਹਾਂ ਦਿਨਾਂ 'ਚ ਸਰਕਾਰੀ ਮੌਤਾਂ ਦਾ ਅੰਕੜਾ ਸ਼ਮਸ਼ਾਨਘਾਟ ਤੋਂ ਲੈ ਕੇ ਕਬਰਸਤਾਨ 'ਚ ਸਸਕਾਰ ਅਤੇ ਦਫ਼ਨ ਕੀਤੀਆਂ ਲਾਸ਼ਾਂ ਦੀ ਗਿਣਤੀ ਮੇਲ ਨਹੀਂ ਖਾਂਦੀ ਸੀ। 24 ਘੰਟੇ ਸ਼ਮਸ਼ਾਨਘਾਟ ਵਿੱਚ ਬਲਦਾ ਸਿਵਾ ਅਤੇ ਸ਼ਮਸ਼ਾਨ ਦੀਆਂ ਚਿਮਣੀਆਂ ਦੇ ਪਿਘਲਣ ਦੀਆਂ ਖ਼ਬਰਾਂ ਅਖ਼ਬਾਰਾਂ ਦੀਆਂ ਸੁਰਖੀਆਂ ਵਿੱਚ ਰਹੀਆਂ।

ਮੀਡੀਆ ਤੋਂ ਲੈ ਕੇ ਸੋਸ਼ਲ ਮੀਡੀਆ ਤੱਕ ਕੋਵਿਡ ਕਾਰਨ ਮੌਤ ਦੇ ਅਧਿਕਾਰਤ ਅੰਕੜਿਆਂ 'ਤੇ ਸਵਾਲ ਖੜ੍ਹੇ ਹੋਣੇ ਸ਼ੁਰੂ ਹੋ ਗਏ ਹਨ। ਦੁਨੀਆ ਭਰ ਦੀਆਂ ਕਈ ਸੰਸਥਾਵਾਂ ਇਸ ਤੋਂ ਪਹਿਲਾਂ ਵੀ ਅੰਕੜਿਆਂ 'ਤੇ ਸਵਾਲ ਖੜੇ ਕਰ ਚੁੱਕੀਆਂ ਹਨ। ਪਰ ਇਸ ਵਾਰ ਇਹ ਅੰਕੜਾ ਸਰਕਾਰੀ ਅੰਕੜੇ ਨਾਲੋਂ 10 ਤੋਂ 12 ਗੁਣਾ ਜ਼ਿਆਦਾ ਹੈ। ਹੁਣ ਤੱਕ ਭਾਰਤ 'ਚ ਕੋਰੋਨਾ ਕਾਰਨ 4.14 ਲੱਖ ਮੌਤਾਂ ਹੋ ਚੁੱਕੀਆਂ ਹਨ, ਪਰ ਵਾਸ਼ਿੰਗਟਨ ਦੇ ਸੈਂਟਰ ਫਾਰ ਗਲੋਬਲ ਡਿਵੈਲਪਮੈਂਟ ਦੀ ਰਿਪੋਰਟ ਦਾ ਅੰਕੜਾ ਇਸ ਅਧਿਕਾਰਤ ਅੰਕੜੇ ਤੋਂ 10 ਤੋਂ 12 ਗੁਣਾ ਜ਼ਿਆਦਾ ਹੈ। ਹੁਣ ਸਵਾਲ ਇਹ ਹੈ ਕਿ, ਕੀ ਕੋਰੋਨਾ ਦੀ ਲਾਗ ਕਾਰਨ ਤਕਰੀਬਨ 47 ਲੱਖ ਲੋਕ ਮਰੇ?

ਖੋਜ 'ਚ ਕੌਣ-ਕੌਣ ਸ਼ਾਮਲ

ਇਸ ਖੋਜ 'ਚ ਤਿੰਨ ਮਾਹਰ ਸਨ। ਇਨ੍ਹਾਂ ਵਿੱਚ ਭਾਰਤ ਦੇ ਸਾਬਕਾ ਮੁੱਖ ਆਰਥਿਕ ਸਲਾਹਕਾਰ ਅਰਵਿੰਦ ਸੁਬਰਾਮਨੀਅਮ ਤੋਂ ਇਲਾਵਾ ਹਾਰਵਰਡ ਯੂਨੀਵਰਸਿਟੀ ਦੇ ਅਭਿਸ਼ੇਕ ਆਨੰਦ ਅਤੇ ਸੈਂਟਰ ਫਾਰ ਗਲੋਬਲ ਡੇਵਲਪਮੈਂਟ ਦੇ ਜਸਟਿਨ ਸੇਂਡਰ ਸ਼ਾਮਲ ਹਨ। ਖੋਜ ਦੇ ਅਨੁਸਾਰ ਸਾਰੇ ਅੰਦਾਜ਼ੇ ਭਾਰਤ ਵਿੱਚ ਮੌਤ ਦੇ ਸਰਕਾਰੀ ਅੰਕੜੇ ਚਾਰ ਲੱਖ ਤੋਂ ਬਹੁਤ ਵੱਧ ਹਨ। ਪਹਿਲੀ ਲਹਿਰ ਦਾ ਕਹਿਰ ਦੂਜੀ ਲਹਿਰ ਨਾਲੋਂ ਘੱਟ ਦਿਖਾਈ ਦੇ ਸਕਦਾ ਹੈ, ਪਰ ਇਨ੍ਹਾਂ ਮਾਹਰਾਂ ਅਨੁਸਾਰ ਪਹਿਲੀ ਲਹਿਰ ਵੀ ਘਾਤਕ ਸੀ।

ਮਰਨ ਵਾਲਿਆਂ ਦੀ ਗਿਣਤੀ ਕਿਵੇਂ ਕੀਤੀ ਗਈ?

ਪਹਿਲੇ ਵਿਧੀ ਵਿੱਚ ਟੀਮ ਨੇ 7 ਸੂਬਿਆਂ ਆਂਧਰਾ ਪ੍ਰਦੇਸ਼, ਬਿਹਾਰ, ਛੱਤੀਸਗੜ, ਕਰਨਾਟਕ, ਕੇਰਲ, ਮੱਧ ਪ੍ਰਦੇਸ਼, ਤਾਮਿਲਨਾਡੂ ਅਤੇ ਉੱਤਰ ਪ੍ਰਦੇਸ਼ ਤੋਂ ਕੋਰੋਨਾ ਕਾਰਨ ਹੋਈਆਂ ਮੌਤਾਂ ਦਾ ਅੰਕੜਾ ਲਿਆ। ਭਾਰਤ ਦੀ ਕੁੱਲ ਆਬਾਦੀ ਦਾ ਅੱਧਾ ਹਿੱਸਾ ਇਨ੍ਹਾਂ ਸੂਬਿਆਂ 'ਚ ਰਹਿੰਦਾ ਹੈ। ਇਨ੍ਹਾਂ ਸੱਤ ਸੂਬਿਆਂ ਅਤੇ ਆਬਾਦੀ ਦੇ ਅਧਾਰ 'ਤੇ ਦੇਸ਼ ਭਰ ਵਿੱਚ 3.4 ਮਿਲੀਅਨ ਅਰਥਾਤ 34 ਲੱਖ ਮੌਤਾਂ ਦਾ ਅਨੁਮਾਨ ਲਗਾਇਆ ਗਿਆ ਹੈ। ਹਾਲਾਂਕਿ ਟੀਮ ਨੇ ਮੰਨਿਆ ਕਿ 7 ਸੂਬਿਆਂ ਦੇ ਅੰਕੜਿਆਂ ਦੇ ਅਧਾਰ 'ਤੇ ਦੇਸ਼ ਭਰ ਵਿੱਚ ਕੋਰੋਨਾ ਸੰਕਰਮਣ ਕਾਰਨ ਮਰਨ ਵਾਲਿਆਂ ਦੀ ਗਿਣਤੀ ਤੱਕ ਪਹੁੰਚਣ ਦੀਆਂ ਕੁਝ ਸੀਮਾਵਾਂ ਹਨ। ਉਹ ਵੀ ਉਦੋਂ ਜਦੋਂ ਹਰ ਸੂਬੇ ਵਿੱਚ ਕੋਰੋਨਾ ਦਾ ਪ੍ਰਭਾਵ ਅਤੇ ਸਿਹਤ ਸਹੂਲਤਾਂ ਦੀ ਸਥਿਤੀ ਵੱਖਰੀ ਹੁੰਦੀ ਹੈ। ਸੂਬਿਆਂ ਤੋਂ ਲਏ ਗਏ ਅੰਕੜੇ ਇਸ ਸਾਲ ਮਈ ਤੱਕ ਦੇ ਹਨ।

7 ਸੂਬਿਆਂ ਵਿੱਚ ਮੌਤ ਦੇ ਅੰਕੜਿਆਂ ਦੇ ਅਧਾਰ 'ਤੇ 13 ਮਹੀਨੇ ਲੰਬੀ ਚੱਲੀ ਪਹਿਲੀ ਲਹਿਰ ਵਿੱਚ 2 ਮਿਲੀਅਨ ਭਾਵ 20 ਲੱਖ ਦੀ ਮੌਤ ਹੋਈ, ਜਦੋਂ ਕਿ 1.4 ਮਿਲੀਅਨ ਭਾਵ 14 ਲੱਖ ਲੋਕਾਂ ਦੀ ਤਿੰਨ ਮਹੀਨਿਆਂ ਦੀ ਦੂਜੀ ਲਹਿਰ ਦੌਰਾਨ ਮੌਤ ਹੋ ਗਈ। ਜਦੋਂ ਕਿ ਸਰਕਾਰ ਦੁਆਰਾ ਮੌਤਾਂ ਦਾ ਸਰਕਾਰੀ ਅੰਕੜਾ ਪਹਿਲੀ ਲਹਿਰ 'ਚ 1.6 ਲੱਖ ਅਤੇ ਦੂਜੀ ਲਹਿਰ ਵਿਚ 2.4 ਲੱਖ ਹੈ।

ਦੂਜੀ ਵਿਧੀ 'ਚ ਸੀਰੋ ਦੇ ਸਰਵੇਖਣਾਂ ਦੇ ਅੰਕੜਿਆਂ ਦਾ ਇਸਤਮਾਲ ਕੀਤਾ ਜਿਸ 'ਚ ਦੇਸ਼ ਦੀ ਆਬਾਦੀ 'ਚ ਕੋਵਿਡ-19 ਐਂਟੀਬਾਡੀਜ਼ ਦੀ ਮੌਜੂਦਗੀ ਦਾ ਪਤਾ ਚੱਲਦਾ ਹੈ ਅਤੇ ਉਮਰ-ਸੰਬੰਧੀ ਲਾਗ ਮੌਤ ਦਰ (ਆਈਐਫਆਰ) ਦੇ ਅੰਤਰ ਰਾਸ਼ਟਰੀ ਅਨੁਮਾਨਾਂ ਨੂੰ ਲਾਗੂ ਕਰਦਾ ਹੈ। ਜੋ ਕਿ ਕਿਸੇ ਦੇਸ਼ ਵਿੱਚ ਕੁੱਲ ਸੰਕਰਮਿਤਾਂ ਦੇ ਮੁਕਾਬਲੇ ਮੌਤਾਂ ਦੇ ਅਨੁਪਾਤ ਨੂੰ ਦੱਸਦਾ ਹੈ। ਦੂਜੀ ਵਿਧੀ ਦੇ ਅਨੁਸਾਰ ਭਾਰਤ 'ਚ ਕੋਵਿਡ ਦੀ ਮੌਤਾਂ ਦਾ ਅੰਕੜਾ 4 ਮਿਲੀਅਨ (40 ਲੱਖ) ਤੋਂ ਵੀ ਵੱਧ ਹੋ ਸਕਦਾ ਹੈ, ਜੋ ਕਿ ਸੂਬਿਆਂ ਦੁਆਰਾ ਦੱਸੀ ਗਈ ਅਧਿਕਾਰਤ ਗਿਣਤੀ ਤੋਂ ਦਸ ਗੁਣਾ ਹੈ। ਉਨ੍ਹਾਂ ਦੇ ਅਨੁਮਾਨ ਦੱਸਦੇ ਹਨ ਕਿ ਪਹਿਲੀ ਅਤੇ ਦੂਜੀ ਲਹਿਰ 'ਚ ਕ੍ਰਮਵਾਰ 1.5 ਅਤੇ 2.4 ਮਿਲੀਅਨ ਮੌਤਾਂ ਹੋ ਸਕਦੀਆਂ ਹਨ, ਜਿਸ ਨਾਲ ਕੁੱਲ ਸੰਖਿਆ 3.9 ਮਿਲੀਅਨ ਹੋ ਗਈ ਹੈ।

ਇਸ ਤੋਂ ਇਲਾਵਾ ਮੌਤਾਂ ਦਾ ਸਰਕਾਰੀ ਏਜੰਸੀਆਂ ਦੁਆਰਾ ਰਜਿਸਟ੍ਰੇਸ਼ਨ ਅਤੇ ਘਰ-ਘਰ ਸਰਵੇਖਣ ਦੇ ਅੰਕੜਿਆਂ ਦੀ ਵਰਤੋਂ ਕੀਤੀ ਗਈ। CPHS (Consumer Pyramid Household Survey) ਨੇ ਸਰਵੇਖਣ ਦੌਰਾਨ ਸਾਲ 'ਚ ਤਿੰਨ ਵਾਰ ਸਾਰੇ ਸੂਬਿਆਂ 'ਚ 8 ਲੱਖ ਤੋਂ ਵੱਧ ਲੋਕਾਂ ਨੂੰ ਕਵਰ ਕੀਤਾ। ਹਰ ਚਾਰ ਮਹੀਨਿਆਂ ਬਾਅਦ ਕੀਤੇ ਇਸ ਸਰਵੇਖਣ ਦੌਰਾਨ ਲੋਕਾਂ ਨੂੰ ਪੁੱਛਿਆ ਗਿਆ ਕਿ, ਕੀ ਪਿਛਲੇ 4 ਮਹੀਨਿਆਂ 'ਚ ਪਰਿਵਾਰ 'ਚ ਕੋਈ ਮੌਤ ਹੋਈ ਹੈ, ਹਾਲਾਂਕਿ ਇੱਥੇ ਮੌਤ ਦੇ ਕਾਰਨਾਂ ਬਾਰੇ ਨਹੀਂ ਪੁੱਛਿਆ ਗਿਆ। ਇਸ ਅੰਕੜਿਆਂ ਅਨੁਸਾਰ ਪਹਿਲੀ ਲਹਿਰ ਵਿੱਚ 3.4 ਮਿਲੀਅਨ ਅਤੇ ਦੂਜੀ ਲਹਿਰ ਵਿੱਚ 1.5 ਮਿਲੀਅਨ ਲੋਕਾਂ ਦੀ ਮੌਤ ਹੋਈ। ਇਸ ਤਰ੍ਹਾਂ ਦੋਵਾਂ ਲਹਿਰਾਂ ਦੌਰਾਨ ਮਰਨ ਵਾਲਿਆਂ ਦੀ ਗਿਣਤੀ 4.9 ਮਿਲੀਅਨ ਦੱਸੀ ਗਈ ਸੀ।

ਤਿੰਨ ਅੰਕੜਿਆਂ ਦੇ ਸਰੋਤਿਆਂ 'ਚ ਇੱਕ ਸਭ ਤੋਂ ਮਹੱਤਵਪੂਰਨ ਮੋੜ ਇਹ ਹੈ ਕਿ ਸੂਬਿਆਂ ਦਾ ਸਿਟੀਜ਼ਨ ਰਜਿਸਟ੍ਰੇਸ਼ਨ ਡੇਟਾ (ਸੀਆਰਐਸ) ਅਤੇ ਸੀਐਮਆਈਈ ਦੇ ਖਪਤਕਾਰ ਪਿਰਾਮਿਡ ਘਰੇਲੂ ਸਰਵੇਖਣ (ਸੀਪੀਐਚਐਸ) ਦੇ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਪਹਿਲੀ ਲਹਿਰ 'ਚ ਕੋਵਿਡਾ ਨਾਲ ਮੌਤ ਦਾ ਅੰਕੜਾ ਕ੍ਰਮਵਾਰ 2 ਮਿਲੀਅਨ ਅਤੇ 3.4 ਮਿਲੀਅਨ ਸੀ ਅਤੇ ਦੂਸਰੀ ਲਹਿਰ ਵਿਚ ਮਰਨ ਵਾਲਿਆਂ ਦੀ ਗਿਣਤੀ 1.4 ਮਿਲੀਅਨ ਅਤੇ 1.5 ਮਿਲੀਅਨ ਹੈ।

ਜਦੋਂ ਕਿ ਭਾਰਤ ਦੀ ਜਨਸੰਖਿਆ ਅਤੇ ਸੀਰੋ-ਪ੍ਰਸਾਰ ਦਰ 'ਤੇ ਲਾਗੂ ਅੰਤਰਰਾਸ਼ਟਰੀ ਇਨਫੈਕਸ਼ਨ ਮੌਰਟੈਲਿਟੀ ਰੇਟ (ਆਈਐਫਆਰ) ਦੀ ਵਰਤੋਂ ਕਰਦਿਆਂ ਲੇਖਕਾਂ ਦੇ ਵਿਸ਼ਲੇਸ਼ਣ ਨੇ ਸੁਝਾਅ ਦਿੱਤਾ ਕਿ ਕੋਵਿਡ ਤੋਂ ਮਰਨ ਵਾਲਿਆਂ ਦੀ ਗਿਣਤੀ ਪਹਿਲੀ ਲਹਿਰ 'ਚ 1.5 ਮਿਲੀਅਨ ਤੋਂ ਘੱਟ ਅਤੇ ਦੂਜੀ ਲਹਿਰ 'ਚ 2.4 ਮਿਲੀਅਨ ਤੋਂ ਵੱਧ ਹੈ।

ਪਹਿਲੀ ਲਹਿਰ ਵਿੱਚ ਮ੍ਰਿਤਕਾਂ ਦੇ ਅੰਕੜੇ ਨੂੰ ਲੁਕਾਉਣਾ ਬਣਿਆ ਦੂਜੀ ਲਹਿਰ ਦਾ ਕਾਰਨ

ਰਿਪੋਰਟ 'ਚ, ਮਾਹਰਾਂ ਨੇ ਜ਼ੋਰ ਦੇ ਕੇ ਕਿਹਾ ਕਿ ਪਹਿਲੀ ਲਹਿਰ 'ਚ ਕੋਰਨਾ ਕਾਰਨ ਹੋਈਆਂ ਮੌਤਾਂ ਦੇ ਅਸਲ ਅੰਕੜਿਆਂ ਨੂੰ ਛੁਪਾਉਣ ਕਾਰਨ ਦੂਜੀ ਲਹਿਰ ਪੈਦਾ ਹੋਈ।

"ਭਾਵੇਂ ਕਿ ਪਹਿਲੀ ਲਹਿਰ ਨੂੰ ਘੱਟ ਖਤਰਨਾਕ ਮੰਨਿਆ ਗਿਆ, ਪਰ ਇਹ ਇਸ ਨਾਲੋਂ ਕਿਤੇ ਜ਼ਿਆਦਾ ਮਾਰੂ ਸੀ। ਕਿਉਂਕਿ ਇਹ ਥੋੜ੍ਹੇ ਸਮੇਂ 'ਚ ਵਧੇਰੇ ਥਾਵਾਂ 'ਤੇ ਫੈਲ ਗਈ। ਜਦੋਂ ਕਿ ਦੂਜੀ ਲਹਿਰ 'ਚ ਅਚਾਨਕ ਅਤੇ ਤੇਜ ਉਛਾਲ ਦੇਖਿਆ ਗਿਆ ਜੋ ਕਿ ਪਹਿਲੀ ਲਹਿਰ 'ਚ ਘੱਟ ਸੀ।''

“ਪਰ ਸੀ.ਆਰ.ਐਸ ਦੇ ਅੰਕੜੇ ਇਹ ਵੀ ਦਰਸਾਉਂਦੇ ਹਨ ਕਿ ਉਸ ਸਮੇਂ ਵਿੱਚ 20 ਲੱਖ ਲੋਕਾਂ ਦੀ ਮੌਤ ਹੋ ਸਕਦੀ ਸੀ। ਅਸਲ 'ਚ ਪਹਿਲੀ ਲਹਿਰ 'ਚ ਮਰਨ ਵਾਲਿਆਂ ਦੀ ਗਿਣਤੀ ਘੱਟ ਸੀ ਜਿਸ ਕਾਰਨ ਲੋਕਾਂ 'ਚ ਡਰ ਵੀ ਘੱਟ ਸੀ। ਜਿਸ ਕਾਰਨ ਦੂਜੀ ਲਹਿਰ ਵਿੱਚ ਸਥਿਤੀ ਹੋਰ ਵੀ ਭਿਆਨਕ ਹੋ ਗਈ। ਅਜਿਹੀ ਸਥਿਤੀ ਵਿੱਚ ਜੇ ਅੰਕੜੇ ਲੁਕਾਏ ਜਾਣ ਤਾਂ ਤੀਜੀ ਲਹਿਰ ਵਿੱਚ ਮਰਨ ਵਾਲਿਆਂ ਦੀ ਗਿਣਤੀ ਇਸ ਤੋਂ ਵੀ ਵੱਧ ਹੋ ਸਕਦੀ ਹੈ।

ਹਰ ਇੱਕ ਡੇਟਾ ਸਰੋਤ ਦੀਆਂ ਸੀਮਾਵਾਂ ਨੂੰ ਸਵੀਕਾਰ ਕਰਦਿਆਂ, ਲੇਖਕਾਂ ਨੇ ਕਿਹਾ ਕਿ ਇਹ ਡਾਟਾ ਅਧਾਰਿਤ ਅਨੁਮਾਨਾਂ ਨੂੰ ਸਮਝਣਾ ਅਤੇ ਉਹਨਾਂ ਨਾਲ ਜੋੜਨਾ ਜ਼ਰੂਰੀ ਹੈ ਕਿਉਂਕਿ ਇਸ ਭਿਆਨਕ ਦੁਖਾਂਤ ਵਿੱਚ ਗਿਣਤੀ ਅਤੇ ਜਵਾਬਦੇਹੀ ਭਵਿੱਖ ਲਈ ਵੀ ਗਿਣਾਈ ਜਾਵੇਗੀ।

ਲੇਖਕਾਂ ਨੇ ਮੰਨਿਆ ਕਿ ਉਨ੍ਹਾਂ ਦੁਆਰਾ ਵਰਤੇ ਗਏ ਤਿੰਨ ਸਰਵੇਖਣ ਵਿਧੀਆਂ ਦੇ ਅਨੁਸਾਰ, ਵਧੀਕ ਕੋਵਿਡ ਮੌਤਾਂ ਮਿਲ ਕੇ 1 ਮਿਲੀਅਨ ਤੋਂ 6 ਮਿਲੀਅਨ ਦੀ ਸੀਮਾ ਵਿੱਚ ਹੋ ਸਕਦੀਆਂ ਹਨ, ਕੇਂਦਰੀ ਅਨੁਮਾਨਾਂ ਵਿੱਚ 3.4 ਅਤੇ 4.9 ਮਿਲੀਅਨ ਦੇ ਵਿੱਚਕਾਰ ਵੱਖਰਾ ਹੈ।

“ਸਰੋਤ ਅਤੇ ਅੰਦਾਜ਼ੇ ਦੇ ਬਾਵਜੂਦ, ਕੋਵਿਡ ਮਹਾਂਮਾਰੀ ਦੌਰਾਨ ਅਸਲ ਮੌਤਾਂ ਆਧਿਕਾਰਕ ਗਿਣਤੀ ਤੋਂ ਵੱਧ ਪ੍ਰਮਾਣ ਦਾ ਇੱਕ ਕ੍ਰਮ ਹੋ ਜਾਣ ਦੀ ਸੰਭਾਵਨਾ ਹੈ। ਮੌਤਾਂ ਦੀ ਸੰਭਾਵਨਾ ਸੈਂਕੜੇ ਅਤੇ ਹਜ਼ਾਰਾਂ 'ਚ ਨਹੀਂ ਬਲਕਿ ਲੱਖਾਂ ਵਿਚ ਹੋ ਸਕਦੀ ਹੈ। ਜਿਸ ਨਾਲ ਇਹ ਯਕੀਨਨ ਭਾਰਤ ਦੀ ਵੰਡ ਅਤੇ ਆਜ਼ਾਦੀ ਤੋਂ ਬਾਅਦ ਸਭ ਤੋਂ ਭਿਆਨਕ ਮਨੁੱਖੀ ਦੁਖਾਂਤ ਬਣ ਗਈ।”

1.19 ਲੱਖ ਬੱਚਿਆਂ ਦੇ ਸਿਰੋਂ ਉਠਿਆ ਮਾਤਾ-ਪਿਤਾ ਦਾ ਸਾਇਆ

ਦੂਜੇ ਪਾਸੇ ਨੈਸ਼ਨਲ ਇੰਸਟੀਟਿਊਡ ਆੱਨ ਡਰੱਗ ਅਬਿਊਜ਼ (ਐਨਆਈਡੀਏ) ਅਤੇ ਨੈਸ਼ਨਲ ਇੰਸਟੀਚਿਊਟਸ ਆੱਫ ਹੈਲਥ ਦੇ ਅਧਿਐਨ 'ਚ ਕਿਹਾ ਗਿਆ ਹੈ ਕਿ ਭਾਰਤ 'ਚ 25,500 ਬੱਚਿਆਂ ਨੇ ਕੋਵਿਡ ਕਾਰਨ ਆਪਣੀਆਂ ਮਾਵਾਂ ਨੂੰ ਗਵਾ ਦਿੱਤਾ ਜਦਕਿ 90,751 ਬੱਚਿਆਂ ਨੇ ਆਪਣੇ ਪਿਤਾ ਨੂੰ ਗੁਆ ਦਿੱਤਾ। ਇੱਥੇ ਹੀ 12 ਬੱਚੇ ਸਨ ਜਿਨ੍ਹਾਂ ਨੇ ਆਪਣੀ ਮਾਂ ਅਤੇ ਪਿਤਾ ਦੋਵੇਂ ਗੁਆ ਚੁੱਕੇ ਹਨ। ਕੋਰੋਨਾ ਮਹਾਂਮਾਰੀ ਦੇ ਪਹਿਲੇ 14 ਮਹੀਨਿਆਂ ਦੌਰਾਨ ਦੇਸ਼ ਵਿੱਚ 1.19 ਲੱਖ ਬੱਚਿਆਂ ਨੇ ਆਪਣੇ ਮਾਪਿਆਂ ਨੂੰ ਗੁਆ ਦਿੱਤਾ। ਜਦੋਂ ਕਿ ਕੁੱਲ 21 ਦੇਸ਼ਾਂ ਵਿੱਚ 15 ਲੱਖ ਤੋਂ ਵੱਧ ਬੱਚੇ ਕੋਰੋਨਾ ਦੀ ਲਾਗ ਕਾਰਨ ਆਪਣੇ ਮਾਪਿਆਂ ਨੂੰ ਗੁਆ ਚੁੱਕੇ ਹਨ।

ਤੀਜੀ ਵੇਵ ਅਤੇ ਡੈਲਟਾ ਪਲੱਸ

ਭਾਰਤ 'ਚ ਦੂਸਰੀ ਲਹਿਰ ਤੋਂ ਬਾਅਦ ਭਾਵੇਂ ਕੇਸ ਘੱਟ ਗਏ ਹਨ, ਪਰ ਇਸ ਸਮੇਂ ਰੋਜ਼ਾਨਾ 40 ਹਜ਼ਾਰ ਤੋਂ ਵੱਧ ਮਾਮਲੇ ਸਾਹਮਣੇ ਆ ਰਹੇ ਹਨ। ਬਹੁਤ ਸਾਰੇ ਮਾਹਰ ਅਗਸਤ ਅਤੇ ਸਤੰਬਰ ਵਿੱਚ ਕੋਰੋਨਾ ਦੀ ਤੀਜੀ ਲਹਿਰ ਦੀ ਭਵਿੱਖਬਾਣੀ ਕਰ ਰਹੇ ਹਨ। ਡੈਲਟਾ ਪਲੱਸ ਦੇ ਮਾਮਲੇ 'ਚ ਦੇਸ਼ 'ਚ ਕੋਰੋਨਾ ਦੇ ਨਿਰੰਤਰ ਰੂਪ 'ਚ ਸਾਹਮਣੇ ਆ ਰਹੇ ਹਨ। ਕੁਝ ਮਾਹਰ ਮੰਨਦੇ ਹਨ ਕਿ ਡੈਲਟਾ ਪਲੱਸ ਵੇਰੀਐਂਟ ਤੀਜੀ ਲਹਿਰ ਲਈ ਜ਼ਿੰਮੇਵਾਰ ਹੋਵੇਗਾ, ਨਾਲ ਹੀ ਦੇਸ਼ ਭਰ ਵਿੱਚ ਤਾਲਾਬੰਦੀ 'ਚ ਮਿਲੀ ਢਿੱਲ ਤੋਂ ਬਾਅਦ ਭੀੜ ਬਾਜ਼ਾਰ ਤੋਂ ਲੈਕੇ ਸੜਕਾਂ ਅਤੇ ਸੈਰ ਸਪਾਟਾ ਸਥਾਨਾਂ 'ਤੇ ਇਕੱਠੀ ਹੋਣ ਲੱਗੀ ਹੈ। ਸਰਕਾਰ ਤੋਂ ਲੈਕੇ ਵਿਗਿਆਨੀ ਤੱਕ ਚਿਤਾਵਨੀ ਦੇ ਚੁੱਕੇ ਹਨ ਹੈ ਕਿ ਅਜਿਹੀ ਭੀੜ ਕੋਰੋਨਾ ਦੀ ਤੀਜੀ ਲਹਿਰ ਨੂੰ ਸੱਦਾ ਦੇ ਸਕਦੀ ਹੈ।

ਇਹ ਵੀ ਪੜ੍ਹੋ:Corona Update: 24 ਘੰਟਿਆਂ 'ਚ 41 ਹਜ਼ਾਰ ਤੋਂ ਵੱਧ ਨਵੇਂ ਕੇਸ, 507 ਦੀ ਮੌਤ

ETV Bharat Logo

Copyright © 2025 Ushodaya Enterprises Pvt. Ltd., All Rights Reserved.