ਨਵੀਂ ਦਿੱਲੀ: ਸ਼ਾਹੀਨ ਬਾਗ ’ਚ ਸਥਿਤ ਪੀਐੱਫਆਈ ਦੇ ਦਫ਼ਤਰ ’ਤੇ ਅੱਜ ਯੂਪੀ ਐੱਸਟੀਐੱਫ ਦੁਆਰਾ ਛਾਪੇਮਾਰੀ ਕੀਤੀ ਗਈ ਹੈ, ਜਾਣਕਾਰੀ ਮੁਤਾਬਕ ਇਹ ਛਾਪੇਮਾਰੀ ਐਤਵਾਰ ਤਕਰੀਬਨ 12:00 ਵਜੇ ਕੀਤੀ ਗਈ।
ਛਾਪੇਮਾਰੀ ਲਈ ਯੂਪੀ ਐੱਸਟੀਐੱਫ ਦੀ ਟੀਮ ਦਿੱਲੀ ਪਹੁੰਚੀ ਜਿੱਥੇ ਉਨ੍ਹਾਂ ਵੱਲੋਂ ਛਾਪੇਮਾਰੀ ਕੀਤੀ ਗਈ, ਉੱਥੇ ਹੀ ਇਸਦੇ ਮੱਦੇਨਜ਼ਰ ਸ਼ਾਹੀਨ ਬਾਗ ਪੀਐੱਫਆਈ ਦਫ਼ਤਰ ਦੇ ਆਲੇ-ਦੁਆਲੇ ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮ ਕੀਤੇ ਗਏ ਸਨ, ਭਾਰੀ ਗਿਣਤੀ ’ਚ ਪੁਲਿਸ ਦੇ ਜਵਾਨਾਂ ਦੀ ਤੈਨਾਤੀ ਕੀਤੀ ਗਈ ਸੀ। ਜਾਣਕਾਰੀ ਮੁਤਾਬਕ ਐੱਸਟੀਐੱਫ ਵਿਭਾਗ ਵੱਲੋਂ ਛਾਪੇਮਾਰੀ ਦੀ ਇਹ ਪ੍ਰਕਿਰਿਆ ਤਕਰੀਬਨ ਇੱਕ ਘੰਟੇ ਚੱਲੀ।
ਦੱਸਿਆ ਜਾ ਰਿਹਾ ਹੈ ਕਿ ਯੂਪੀ ਐੱਸਟੀਐੱਫ ਇੱਥੇ ਆਈ ਸੀ ਅਤੇ ਉਸੇ ਦੁਆਰਾ ਇਹ ਛਾਪੇਮਾਰੀ ਕੀਤੀ ਗਈ। ਯੂਪੀ ਐੱਸਟੀਐੱਫ ਦੀ ਟੀਮ ਕਰੀਬ 12 ਵਜੇ ਸ਼ਾਹੀਨ ਬਾਗ ਪਹੁੰਚੀ ਸੀ।