ਉੱਤਰ ਪ੍ਰਦੇਸ਼: ਬ੍ਰਿਟੇਨ ਤੋਂ ਭਾਰਤ ਆਏ 1655 ਵਿਅਕਤੀਆਂ ਦੀ ਸੂਚੀ ਭਾਰਤ ਸਰਕਾਰ ਨੇ ਸੌਂਪੀ ਸੀ। ਸਿਹਤ ਵਿਭਾਗ ਨੇ ਦੋ ਦਿਨ ਪਹਿਲਾਂ ਦਾਅਵਾ ਕੀਤਾ ਸੀ ਕਿ ਇਨ੍ਹਾਂ ਯਾਤਰੀਆਂ ਵਿੱਚੋਂ 1090 ਦੀ ਪਛਾਣ ਕੀਤੀ ਗਈ ਹੈ। ਬਾਕੀ ਮੋਬਾਈਲ ਫੋਨ ਬੰਦ ਮਿਲੇ ਸਨ ਜਾਂ ਸਿਹਤ ਵਿਭਾਗ ਉਨ੍ਹਾਂ ਨੂੰ ਨਹੀਂ ਲੱਭ ਸਕਿਆ। ਇੱਕ ਬੱਚੀ ਵਿੱਚ ਯੂਕੇ ਸਟ੍ਰੇਨ ਦਾ ਪਤਾ ਲੱਗਣ ਤੋਂ ਬਾਅਦ ਹੁਣ ਸਿਹਤ ਵਿਭਾਗ ਵਿੱਚ ਹਲਚਲ ਮਚ ਗਈ ਹੈ। ਸਿਹਤ ਵਿਭਾਗ ਕੋਲ ਕੱਲ ਦੁਪਹਿਰ ਤੱਕ ਇਸ ਮਰੀਜ਼ ਦੀ ਜਾਣਕਾਰੀ ਨਹੀਂ ਸੀ।
ਨਵੀਂ ਰਣਨੀਤੀ
ਇਹ ਦਾਅਵਾ ਕੀਤਾ ਗਿਆ ਸੀ ਕਿ ਆਈ.ਸੀ.ਐਮ.ਆਰ. ਇੱਕ ਤੋਂ ਦੋ ਦਿਨਾਂ ਵਿੱਚ ਜੀਨੋਮ ਸੀਕਵੈਂਸਿੰਗ ਦੀ ਰਿਪੋਰਟ ਦੇਵੇਗਾ ਪਰ ਅਚਾਨਕ ਮੰਗਲਵਾਰ ਦੀ ਸ਼ਾਮ ਨੂੰ ਇੱਕ ਮਰੀਜ਼ ਦੇ ਆਉਣ ਤੋਂ ਬਾਅਦ ਪੂਰੀ ਰਣਨੀਤੀ ਨੂੰ ਬਦਲਣਾ ਪਿਆ।
ਯੂਕੇ ਤੋਂ ਯਾਤਰੀਆਂ ਲਈ ਪ੍ਰਬੰਧ
ਜਿਥੇ ਵੀ ਯੂਕੇ ਤੋਂ ਵਾਪਸ ਆਉਣ ਵਾਲੇ ਯਾਤਰੀ ਹਨ ਓਥੇ ਆਈਸੋਲੇਸ਼ਨ ਅਤੇ ਕੰਟੇਨਮੈਂਟ ਦੇ ਨਿਯਮਾਂ ਦੀ ਸਖਤੀ ਨਾਲ ਪਾਲਣਾ ਕੀਤੀ ਜਾਵੇਗੀ ਇਸ ਵਿੱਚ ਸਥਾਨਕ ਪੁਲਿਸ ਦੀ ਮਦਦ ਲਈ ਜਾਵੇਗੀ ਤਾਂ ਜੋ ਆਈਸੋਲੇਸ਼ਨ ਵਾਲੇ ਲੋਕ ਬਾਹਰ ਨਾ ਨਿਕਲਣ। ਸਿਹਤ ਵਿਭਾਗ ਨੇ ਯੂਕੇ ਤੋਂ ਵਾਪਸ ਆਏ ਪੌਜ਼ੀਟਿਵ ਲੋਕਾਂ ਦੇ ਘਰਾਂ ‘ਤੇ ਪੋਸਟਰ ਲਗਾਉਣ ਦੇ ਨਿਰਦੇਸ਼ ਵੀ ਜਾਰੀ ਕੀਤੇ ਹਨ।