ਨਵੀਂ ਦਿੱਲੀ: ਸੰਸਦ ਦੇ ਬਜਟ ਸੈਸ਼ਨ 2022 (Parliament budget session) ਦਾ ਅੱਜ ਦੂਜਾ ਦਿਨ ਹੈ। ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਲੋਕ ਸਭਾ (budget sitharaman lok sabha) ਵਿੱਚ ਵਿੱਤੀ ਸਾਲ 2022-23 ਲਈ ਕੇਂਦਰੀ ਬਜਟ ਪੇਸ਼ ਕੀਤਾ। ਬਜਟ ਵਿੱਚ ਵਿੱਤ ਮੰਤਰਾਲੇ ਨੇ ਸੂਖਮ, ਲਘੂ ਅਤੇ ਮੱਧਮ ਉਦਯੋਗ ਖੇਤਰ (union budget msme sector) ਲਈ ਵੱਡੇ ਐਲਾਨ ਕੀਤੇ ਹਨ।
Union Budget 2022: MSME ਦੇ ਲਈ ਵੱਡੇ ਐਲਾਨ
ਕ੍ਰੈਡਿਟ ਗਾਰੰਟੀ ਸਕੀਮ (credit guarantee scheme) ਰਾਹੀਂ ਛੋਟੇ ਉਦਯੋਗਾਂ (MSMEs) ਨੂੰ ਮਦਦ ਦਿੱਤੀ ਜਾਵੇਗੀ। ਰੇਲਵੇ ਛੋਟੇ ਕਿਸਾਨਾਂ ਅਤੇ ਛੋਟੇ ਅਤੇ ਦਰਮਿਆਨੇ ਉਦਯੋਗਾਂ ਲਈ ਨਵੇਂ ਉਤਪਾਦ ਅਤੇ ਕੁਸ਼ਲ ਲੌਜਿਸਟਿਕਸ ਸੇਵਾ ਤਿਆਰ ਕਰੇਗਾ।
ਉੱਦਮ, ਈਸ਼ਰਮ, NCS ਅਤੇ Aseem ਪੋਰਟਲ ਜਿਵੇਂ MSME ਨੂੰ ਆਪਸ ਚ ਜੋੜਿਆ (Udyam,e-shram, NCS & Aseem portals interlinked) ਜਾਵੇਗਾ। ਉਨ੍ਹਾਂ ਦਾ ਦਾਇਰਾ ਵਧਾਇਆ ਜਾਵੇਗਾ। ਉਹ ਹੁਣ ਤੋਂ ਜੀ-ਸੀ, ਬੀ-ਸੀ ਅਤੇ ਬੀ-ਬੀ ਸੇਵਾਵਾਂ (G-C, B-C & B-B services) ਪ੍ਰਦਾਨ ਕਰਨ ਵਾਲੇ ਲਾਈਵ ਆਰਗੈਨਿਕ ਡੇਟਾਬੇਸ ਦੇ ਨਾਲ ਇੱਕ ਪੋਰਟਲ ਵਜੋਂ ਕੰਮ ਕਰਨਗੇ।
ਇਸ ਤੋਂ ਪਹਿਲਾਂ ਸੋਮਵਾਰ ਨੂੰ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਲੋਕ ਸਭਾ ਦੀ ਮੇਜ਼ 'ਤੇ ਆਰਥਿਕ ਸਰਵੇਖਣ 2021-22 ਰੱਖਿਆ। ਆਰਥਿਕ ਸਰਵੇਖਣ ਨੇ ਵਿੱਤੀ ਸਾਲ 2021-22 ਵਿੱਚ ਅਸਲ ਮਿਆਦ ਵਿੱਚ 9.2 ਫੀਸਦ ਵਿਕਾਸ ਦਰ ਦਾ ਅਨੁਮਾਨ ਲਗਾਇਆ ਹੈ। ਵਿੱਤੀ ਸਾਲ 2022-23 ਵਿੱਚ ਜੀਡੀਪੀ 8.0-8.5 ਫੀਸਦੀ ਦੀ ਦਰ ਨਾਲ ਵਧਣ ਦਾ ਅਨੁਮਾਨ ਹੈ। ਅਪ੍ਰੈਲ-ਨਵੰਬਰ 2021 ਦੇ ਦੌਰਾਨ, ਪੂੰਜੀਗਤ ਖਰਚ ਸਾਲਾਨਾ ਆਧਾਰ 'ਤੇ 13.5 ਫੀਸਦੀ ਵਧਿਆ ਹੈ। 31 ਦਸੰਬਰ, 2021 ਤੱਕ, ਵਿਦੇਸ਼ੀ ਮੁਦਰਾ ਭੰਡਾਰ 633.6 ਬਿਲੀਅਨ ਡਾਲਰ ਦੇ ਪੱਧਰ 'ਤੇ ਪਹੁੰਚ ਗਿਆ ਹੈ।
2021 ਦੇ ਆਮ ਬਜਟ ਵਿੱਚ MSME ਸੈਕਟਰ
ਇਸ ਤੋਂ ਪਹਿਲਾਂ ਫਰਵਰੀ 2021 ਦੇ ਆਮ ਬਜਟ 'ਚ MSME ਸੈਕਟਰ 'ਤੇ ਕਾਫੀ ਉਦਾਰਤਾ ਦਿਖਾਈ ਗਈ ਸੀ। ਸੂਖਮ, ਲਘੂ ਅਤੇ ਦਰਮਿਆਨੇ ਉਦਯੋਗਾਂ (MSME) ਨੂੰ ਵਧਾਵਾ ਦੇਣ ਲਈ 15700 ਕਰੋੜ ਰੁਪਏ ਅਲਾਟ ਕੀਤੇ ਗਏ ਸਨ। ਇਹ ਰਕਮ ਬਜਟ ਸੈਸ਼ਨ 2020-21 ਦੇ ਮੁਕਾਬਲੇ ਦੁੱਗਣੀ ਹੈ।
Budget 2020: MSME ਸੈਕਟਰ ਨੂੰ ਕੀ ਮਿਲਿਆ ਸੀ-
2020-21 ਦੇ ਬਜਟ ਵਿੱਚ, 7572 ਕਰੋੜ ਰੁਪਏ ਐਮਐਸਐਮਆਈ ਨੂੰ ਅਲਾਟ ਕੀਤੇ ਗਏ ਸੀ। ਇਸ ਦੇ ਨਾਲ ਹੀ ਏਆਈ ਅਤੇ ਮਸ਼ੀਨ ਲਰਨਿੰਗ (machine learning ) ਨੂੰ ਵਿਕਸਤ ਕਰਨ 'ਤੇ ਜ਼ੋਰ ਦਿੱਤਾ ਗਿਆ।
MSME ਨੂੰ 2020 ਦੇ ਬਜਟ ਚ ਕੀ ਮਿਲਿਆ ਸੀ-
2020 ਦੇ ਬਜਟ ਵਿੱਚ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਐਲਾਨ ਕੀਤਾ ਸੀ ਕਿ ਉਦਯੋਗ ਅਤੇ ਕਾਮਰਸ ਦੇ ਵਿਸਥਾਰ ਲਈ 27,300 ਕਰੋੜ ਰੁਪਏ ਦਿੱਤੇ ਜਾਣਗੇ। ਐਮਐਸਐਮਈ ਸੈਕਟਰ ਨੂੰ ਇਸ ਦਾ ਬਹੁਤ ਫਾਇਦਾ ਹੋਇਆ ਸੀ। ਇਸ ਦੇ ਨਾਲ ਹੀ ਇਸ ਸੈਕਟਰ ਵਿੱਚ ਭੁਗਤਾਨ ਸੁਧਾਰ ਲਈ ਇੱਕ ਐਪ ਆਧਾਰਿਤ ਇਨਵੌਇਸਿੰਗ ਬਣਾਉਣ ਦਾ ਵੀ ਐਲਾਨ ਕੀਤਾ ਗਿਆ। ਨਾਲ ਹੀ 'ਨਿਰਵਿਕ' (ਐਕਸਪੋਰਟ ਕ੍ਰੈਡਿਟ ਡਿਵੈਲਪਮੈਂਟ ਸਕੀਮ) ਸਕੀਮ ਦਾ ਐਲਾਨ ਕੀਤਾ ਗਿਆ ਸੀ। ਇਸ ਸਕੀਮ ਤਹਿਤ ਨਿਵੇਸ਼ਕਾਂ ਨੂੰ ਕਰਜ਼ਾ ਦੇਣ ਦੀ ਗੱਲ ਕਹੀ ਗਈ ਸੀ। ਇਸ ਯੋਜਨਾ 'ਚ 90 ਫੀਸਦੀ ਤੱਕ ਦਾ ਬੀਮਾ ਦਿੱਤਾ ਗਿਆ ਸੀ।
ਇਹ ਵੀ ਪੜੋ: Union Budget 2022: ਡਰੋਨ ਨਾਲ ਫਸਲਾਂ 'ਤੇ ਕੀਟਨਾਸ਼ਕਾਂ ਦਾ ਛਿੜਕਾਅ ਕਰਨ ਨੂੰ ਵਧਾਵਾ