ETV Bharat / bharat

BUDGET 2022: RBI ਲਾਂਚ ਕਰੇਗਾ ਡਿਜੀਟਲ ਕਰੰਸੀ, ਕ੍ਰਿਪਟੋ ਤੋਂ ਕਮਾਈ 'ਤੇ 30 ਫੀਸਦ ਟੈਕਸ - RBI To Launch Digital Currency

ਭਾਰਤੀ ਰਿਜ਼ਰਵ ਬੈਂਕ ਦੁਆਰਾ ਇਸ ਸਾਲ ਤੋਂ ਡਿਜੀਟਲ ਕਰੰਸੀ ਸ਼ੁਰੂ ਕੀਤੀ (RBI To Launch Digital Currency) ਜਾਵੇਗੀ। ਇਸ ਦੇ ਨਾਲ ਹੀ ਵਿੱਤ ਮੰਤਰੀ ਨੇ ਕਿਹਾ ਕਿ ਕ੍ਰਿਪਟੋ ਗਿਫਟ ਕਰਨ 'ਤੇ ਵੀ ਟੈਕਸ ਲੱਗੇਗਾ। ਕ੍ਰਿਪਟੋ ਕਰੰਸੀ ਦਾ ਤੋਹਫ਼ਾ ਦੇਣ 'ਤੇ 30 ਪ੍ਰਤੀਸ਼ਤ ਟੈਕਸ ਲੱਗੇਗਾ। ਕ੍ਰਿਪਟੋ ਦੇ ਟ੍ਰਾਂਸਫਰ 'ਤੇ ਵੀ ਟੈਕਸ ਲੱਗੇਗਾ।

RBI ਲਾਂਚ ਕਰੇਗਾ ਡਿਜੀਟਲ ਕਰੰਸੀ
RBI ਲਾਂਚ ਕਰੇਗਾ ਡਿਜੀਟਲ ਕਰੰਸੀ
author img

By

Published : Feb 1, 2022, 1:22 PM IST

Updated : Feb 1, 2022, 1:28 PM IST

ਨਵੀਂ ਦਿੱਲੀ: ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਬਜਟ 2022 ਦੌਰਾਨ ਕਈ ਅਹਿਮ ਐਲਾਨ ਕੀਤੇ ਹਨ। ਇਹਨਾਂ ਵਿੱਚੋਂ ਇੱਕ ਡਿਜੀਟਲ ਮੁਦਰਾ ਹੈ। ਵਿੱਤ ਮੰਤਰੀ ਨੇ ਕਿਹਾ ਕਿ ਭਾਰਤੀ ਰਿਜ਼ਰਵ ਬੈਂਕ (RBI To Launch Digital Currency) ਦੁਆਰਾ ਇਸ ਸਾਲ ਡਿਜੀਟਲ ਕਰੰਸੀ ਲਾਂਚ ਕੀਤੀ ਜਾਵੇਗੀ। ਇਹ ਬਲਾਕ ਚੇਨ ਆਧਾਰਿਤ ਮੁਦਰਾ ਹੋਵੇਗੀ।

ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਬਜਟ ਭਾਸ਼ਣ ਵਿੱਚ ਕਿਹਾ ਕਿ ਬਲਾਕ ਚੇਨ ਅਤੇ ਹੋਰ ਤਕਨੀਕ ਦੀ ਵਰਤੋਂ ਕਰਕੇ ਡਿਜੀਟਲ ਕਰੰਸੀ ਜਾਰੀ ਕੀਤੀ ਜਾਵੇਗੀ। ਇਹ 2022-23 ਦੇ ਸ਼ੁਰੂ ਵਿੱਚ ਰਿਲੀਜ਼ ਹੋਵੇਗੀ। ਵਿੱਤ ਮੰਤਰੀ ਨੇ ਕਿਹਾ ਕਿ ਇਸ ਨਾਲ ਆਰਥਿਕਤਾ ਨੂੰ ਵੱਡਾ ਹੁਲਾਰਾ ਮਿਲੇਗਾ।

ਇਸ ਦੇ ਨਾਲ ਹੀ ਵਿੱਤ ਮੰਤਰੀ ਨੇ ਕਿਹਾ ਕਿ ਡਿਜੀਟਲ ਭੁਗਤਾਨ ਨੂੰ ਉਤਸ਼ਾਹਿਤ ਕਰਨ ਲਈ ਅਨੁਸੂਚਿਤ ਵਪਾਰਕ ਬੈਂਕਾਂ ਵੱਲੋਂ 75 ਜ਼ਿਲ੍ਹਿਆਂ ਵਿੱਚ 75 ਡਿਜੀਟਲ ਬੈਂਕ ਸਥਾਪਤ ਕੀਤੇ ਜਾਣਗੇ। ਵਿੱਤ ਮੰਤਰੀ ਸੀਤਾਰਮਨ ਨੇ ਕਿਹਾ, 'ਡਿਜ਼ੀਟਲ ਬੁਨਿਆਦੀ ਢਾਂਚੇ ਨੂੰ ਉਤਸ਼ਾਹਿਤ ਕਰਨ ਲਈ 'ਦੇਸ਼ ਸਟੈਕ ਈ-ਪੋਰਟਲ' ਸ਼ੁਰੂ ਕੀਤਾ ਜਾਵੇਗਾ।

ਕ੍ਰਿਪਟੋ ਤੋਂ ਕਮਾਈ 'ਤੇ 30 ਫੀਸਦ ਟੈਕਸ

ਵਿੱਤ ਮੰਤਰੀ ਨੇ ਕਿਹਾ ਹੈ ਕਿ ਡਿਜੀਟਲ ਕਰੰਸੀ ਇਸ ਸਾਲ ਹੀ ਜਾਰੀ ਕੀਤੀ ਜਾਵੇਗੀ। RBI ਇਸ ਸਾਲ 2022-23 ਤੋਂ ਡਿਜੀਟਲ ਰੁਪਿਆ ਜਾਰੀ ਕਰੇਗਾ, ਡਿਜੀਟਲ ਰੁਪਈਆ ਹੋਰ ਤਕਨੀਕਾਂ ਦੀ ਵਰਤੋਂ ਕਰਕੇ ਜਾਰੀ ਕੀਤਾ ਜਾਵੇਗਾ। ਇਸ ਨਾਲ ਆਰਥਿਕਤਾ ਨੂੰ ਵੱਡਾ ਹੁਲਾਰਾ ਮਿਲੇਗਾ। ਇਸ ਦੇ ਨਾਲ ਹੀ ਵਿੱਤ ਮੰਤਰੀ ਨੇ ਕਿਹਾ ਕਿ ਕ੍ਰਿਪਟੋ ਗਿਫਟ ਕਰਨ 'ਤੇ ਵੀ ਟੈਕਸ ਲੱਗੇਗਾ। ਕ੍ਰਿਪਟੋ ਕਰੰਸੀ ਦਾ ਤੋਹਫ਼ਾ ਦੇਣ 'ਤੇ 30 ਪ੍ਰਤੀਸ਼ਤ ਟੈਕਸ ਲੱਗੇਗਾ। ਕ੍ਰਿਪਟੋ ਦੇ ਟ੍ਰਾਂਸਫਰ 'ਤੇ ਵੀ ਟੈਕਸ ਲੱਗੇਗਾ।

2022-23 ਦਾ ਆਮ ਬਜਟ ਪੇਸ਼ ਕਰਦੇ ਹੋਏ ਵਿੱਤ ਮੰਤਰੀ ਨੇ ਇਹ ਵੀ ਕਿਹਾ ਕਿ ਚਿੱਪ ਆਧਾਰਿਤ ਈ-ਪਾਸਪੋਰਟ ਜਾਰੀ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਸ਼ਹਿਰੀ ਯੋਜਨਾਬੰਦੀ ਲਈ ਇੱਕ ਉੱਚ ਪੱਧਰੀ ਕਮੇਟੀ ਦਾ ਗਠਨ ਕੀਤਾ ਜਾਵੇਗਾ ਅਤੇ ਕਾਰੋਬਾਰ ਕਰਨ ਵਿੱਚ ਸੌਖ ਅਤੇ ਰਹਿਣ ਸਹਿਣ ਦੇ ਅਗਲੇ ਪੜਾਅ ਵੀ ਸ਼ੁਰੂ ਕੀਤੇ ਜਾਣਗੇ।

Last Updated : Feb 1, 2022, 1:28 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.