ETV Bharat / bharat

ਦਰਦਨਾਕ ਹਾਦਸਾ: ਕੁੱਲੂ 'ਚ NHPC ਦੀ ਉਸਾਰੀ ਅਧੀਨ ਸੁਰੰਗ ਢਹਿ, 4 ਮਜ਼ਦੂਰਾਂ ਦੀ ਮੌਤ, 1 ਫੱਟੜ - ਐਸਡੀਐਮ ਅਮਿਤ ਗੁਲੇਰੀਆ

ਜ਼ਿਲ੍ਹਾ ਕੁੱਲੂ ਵਿੱਚ ਇੱਕ ਦਰਦਨਾਕ ਹਾਦਸਾ ਵਾਪਰਿਆ ਹੈ। ਗਰਸਾ ਘਾਟੀ ਦੇ ਪੰਚਨਾਲਾ ਵਿੱਚ ਪਾਰਵਤੀ ਪਣਬਿਜਲੀ ਪ੍ਰਾਜੈਕਟ ਦੇ ਨਿਰਮਾਣ ਅਧੀਨ ਸੁਰੰਗ ਅਚਾਨਕ ਢਹਿ ਗਈ। ਸੁਰੰਗ ਦੇ ਢਹਿਣ ਨਾਲ 4 ਮਜ਼ਦੂਰਾਂ ਦੀ ਮੌਤ ਹੋ ਗਈ। ਇੱਕ ਵਰਕਰ ਗੰਭੀਰ ਰੂਪ ਵਿੱਚ ਜ਼ਖਮੀ ਹੈ। ਜ਼ਖਮੀ ਮਜ਼ਦੂਰ ਨੂੰ ਕੁੱਲੂ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਇਸ ਤੋਂ ਇਲਾਵਾ ਸੁਰੰਗ ਵਿੱਚ ਕੰਮ ਕਰਦੇ ਇੱਕ ਮਜ਼ਦੂਰ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ।

ਫ਼ੋਟੋ
ਫ਼ੋਟੋ
author img

By

Published : May 22, 2021, 10:42 AM IST

ਕੁੱਲੂ: ਜ਼ਿਲ੍ਹਾ ਕੁੱਲੂ ਵਿੱਚ ਇੱਕ ਦਰਦਨਾਕ ਹਾਦਸਾ ਵਾਪਰਿਆ ਹੈ। ਗਰਸਾ ਘਾਟੀ ਦੇ ਪੰਚਨਾਲਾ ਵਿੱਚ ਪਾਰਵਤੀ ਪਣਬਿਜਲੀ ਪ੍ਰਾਜੈਕਟ ਦੇ ਨਿਰਮਾਣ ਅਧੀਨ ਸੁਰੰਗ ਅਚਾਨਕ ਢਹਿ ਗਈ। ਸੁਰੰਗ ਦੇ ਢਹਿਣ ਨਾਲ 4 ਮਜ਼ਦੂਰਾਂ ਦੀ ਮੌਤ ਹੋ ਗਈ। ਇੱਕ ਵਰਕਰ ਗੰਭੀਰ ਰੂਪ ਵਿੱਚ ਜ਼ਖਮੀ ਹੈ। ਜ਼ਖਮੀ ਮਜ਼ਦੂਰ ਨੂੰ ਕੁੱਲੂ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਇਸ ਤੋਂ ਇਲਾਵਾ ਸੁਰੰਗ ਵਿੱਚ ਕੰਮ ਕਰਦੇ ਇੱਕ ਮਜ਼ਦੂਰ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ।

ਵੇਖੋ ਵੀਡੀਓ

ਫਿਲਹਾਲ ਹਾਦਸੇ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਪ੍ਰਸ਼ਾਸਨ ਨੇ ਸੁਰੰਗ ਦੇ ਢਹਿਣ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਦੇ ਨਾਲ ਹੀ ਪੁਲਿਸ ਨੇ ਮਜ਼ਦੂਰਾਂ ਦੀਆਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਸਾਰੇ ਮਜ਼ਦੂਰਾਂ ਦਾ ਕੁੱਲੂ ਹਸਪਤਾਲ ਵਿੱਚ ਪੋਸਟ ਮਾਰਟਮ ਵੀ ਕੀਤਾ ਜਾਵੇਗਾ। ਨਿਰਮਾਣ ਅਧੀਨ ਸੁਰੰਗ ਦੀ ਕੁੱਲ ਲੰਬਾਈ 400 ਮੀਟਰ ਦੱਸੀ ਜਾਂਦੀ ਹੈ, ਜਦੋਂ ਕਿ ਇਹ ਹਾਦਸਾ ਸੁਰੰਗ ਦੇ 300 ਮੀਟਰ ਦੇ ਅੰਦਰ ਹੋਇਆ ਹੈ।

ਇਹ ਵੀ ਪੜ੍ਹੋ: ਏਅਰ ਇੰਡੀਆ ਨੇ ਮੰਨਿਆ 45 ਲੱਖ ਯਾਤਰੀਆਂ ਦਾ ਡਾਟਾ ਹੋਇਆ ਲੀਕ

ਦਸ ਦਈਏ ਕਿ ਸ਼ੁੱਕਰਵਾਰ ਸ਼ਾਮ ਨੂੰ ਉਸਾਰੀ ਅਧੀਨ ਸੁਰੰਗ ਅਚਾਨਕ ਢਹਿ ਗਈ। ਇਸ ਦੌਰਾਨ ਇਥੇ ਕੰਮ ਕਰ ਰਹੇ 6 ਮਜ਼ਦੂਰ ਫਸ ਗਏ। ਸੁਰੰਗ ਦੇ ਢਹਿਣ ਦੀ ਸੂਚਨਾ ਮਿਲਣ ਦੇ ਬਾਅਦ ਐਨਐਚਪੀਸੀ ਪ੍ਰਬੰਧਨ ਵੱਲੋਂ ਬਚਾਅ ਕਾਰਜ ਸ਼ੁਰੂ ਕੀਤਾ ਗਿਆ ਸੀ। ਸੂਚਨਾ ਮਿਲਦੇ ਹੀ ਜ਼ਿਲ੍ਹਾ ਪ੍ਰਸ਼ਾਸਨ ਦੀ ਟੀਮ ਵੀ ਮੌਕੇ ਉੱਤੇ ਪਹੁੰਚ ਗਈ। ਕੁੱਲੂ ਦੇ ਐਸਪੀ ਗੌਰਵ ਸਿੰਘ ਨੇ ਦੱਸਿਆ ਕਿ ਇਸ ਹਾਦਸੇ ਵਿੱਚ 4 ਮਜ਼ਦੂਰਾਂ ਦੀ ਮੌਤ ਹੋ ਗਈ ਹੈ ਜਦਕਿ 1 ਮਜ਼ਦੂਰ ਜ਼ਖਮੀ ਹੋ ਗਿਆ ਹੈ। ਪੁਲਿਸ ਨੇ ਸੁਰੰਗ ਦੇ ਢਹਿਣ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਸ ਦੇ ਨਾਲ ਹੀ ਐਸਡੀਐਮ ਅਮਿਤ ਗੁਲੇਰੀਆ ਨੇ ਕਿਹਾ ਕਿ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਕਿਸ ਦੀ ਗਲਤੀ ਸੀ ਇਹ ਜਾਂਚ ਤੋਂ ਬਾਅਦ ਦੱਸਿਆ ਜਾ ਸਕਦਾ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.