ਨਿਊਯਾਰਕ: ਯੂਕਰੇਨ ਵਿੱਚ ਰੂਸ ਦੀ ਵਿਸ਼ੇਸ਼ ਫੌਜੀ ਕਾਰਵਾਈ ਦਰਮਿਆਨ ਅਮਰੀਕਾ ਵੱਲੋਂ ਰੂਸ ਤੋਂ ਤੇਲ ਦੀ ਦਰਾਮਦ ’ਤੇ ਪਾਬੰਦੀ ਲਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਰਿਪੋਰਟ ਮੁਤਾਬਕ ਅਮਰੀਕੀ ਰਾਸ਼ਟਰਪਤੀ ਜੋ ਬਿਡੇਨ ਰੂਸ ਤੋਂ ਤੇਲ ਦੀ ਆਮਦ 'ਤੇ ਪਾਬੰਦੀ ਲਗਾਉਣ ਜਾ ਰਹੇ ਹਨ।
ਸਮਾਚਾਰ ਏਜੰਸੀ ਪੀਟੀਆਈ ਨੇ ਖਬਰ ਦਿੱਤੀ ਹੈ ਕਿ ਯੂਕਰੇਨ ਵਿਚ ਰੂਸੀ ਫੌਜ ਦੀ ਵਿਸ਼ੇਸ਼ ਫੌਜੀ ਕਾਰਵਾਈ ਤੋਂ ਬਾਅਦ ਅਮਰੀਕਾ ਹੋਰ ਸਖਤ ਪਾਬੰਦੀਆਂ ਲਗਾਉਣ ਦੀ ਤਿਆਰੀ ਕਰ ਰਿਹਾ ਹੈ। ਖਬਰਾਂ ਮੁਤਾਬਕ ਪੁਤਿਨ ਨੂੰ ਉਲਟਾਉਣ ਲਈ ਬਿਡੇਨ ਦੀ ਬਾਜ਼ੀ ਰੂਸ ਤੋਂ ਅਮਰੀਕਾ ਨੂੰ ਆਯਾਤ ਕੀਤੇ ਜਾਣ ਵਾਲੇ ਤੇਲ 'ਤੇ ਪਾਬੰਦੀ ਲਗਾਉਣ ਦੀ ਹੈ।
ਇਹ ਵੀ ਪੜੋ:- ਰੂਸ-ਯੂਕਰੇਨ ਜੰਗ ਵਿਚਕਾਰ ਭਾਰਤ 'ਚ ਤੇਲ ਦੀ ਨਹੀ ਹੋਵੇਗੀ ਕਮੀ: ਹਰਦੀਪ ਪੁਰੀ