ਨਵੀਂ ਦਿੱਲੀ: ਚੇਨਈ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਕਸਟਮ ਦੀ ਏਅਰ ਇੰਟੈਲੀਜੈਂਸ ਯੂਨਿਟ ਨੇ ਇਕ ਅੰਤਰਰਾਸ਼ਟਰੀ ਡਰੱਗ ਤਸਕਰ ਨੂੰ ਫੜਨ 'ਚ ਸਫਲਤਾ ਹਾਸਿਲ ਕੀਤੀ ਹੈ। ਉਸ ਕੋਲੋਂ 6 ਕਰੋੜ 58 ਲੱਖ ਰੁਪਏ ਦੀ ਹੈਰੋਇਨ ਬਰਾਮਦ ਹੋਈ ਹੈ। ਸ਼ਾਰਜਾਹ ਤੋਂ ਚੇਨਈ ਪਹੁੰਚੇ ਯੂਗਾਂਡਾ ਦੇ ਨਾਗਰਿਕ ਨੇ ਹੈਰੋਇਨ ਨਾਲ ਭਰੇ 80 ਕੈਪਸੂਲ ਨਿਗਲ ਲਏ ਸਨ।
ਦਿੱਲੀ ਹੈੱਡਕੁਆਰਟਰ ਦੇ ਕਸਟਮ ਬੁਲਾਰੇ ਅਨੁਸਾਰ 8 ਮਈ ਨੂੰ ਖੁਫੀਆ ਟੀਮ ਨੇ ਵਿਵਹਾਰ ਦੀ ਪਛਾਣ ਦੇ ਆਧਾਰ 'ਤੇ ਯੂਗਾਂਡਾ ਨਿਵਾਸੀ ਹਵਾਈ ਯਾਤਰੀ ਨੂੰ ਫੜਿਆ ਸੀ। ਜਿਸ ਨੂੰ ਕਬਜ਼ੇ 'ਚ ਲੈ ਕੇ ਮੈਡੀਕਲ ਨਿਗਰਾਨੀ 'ਚ ਰੱਖਿਆ ਗਿਆ ਹੈ। ਚਾਰ ਦਿਨਾਂ ਦੇ ਇਲਾਜ ਤੋਂ ਬਾਅਦ ਇਸ ਵਿੱਚੋਂ ਚਿੱਟੇ ਪਾਊਡਰ ਵਾਲੇ 80 ਕੈਪਸੂਲ ਕੱਢੇ ਗਏ। ਇਸ ਕੈਪਸੂਲ ਵਿੱਚੋਂ ਕੁੱਲ 940 ਗ੍ਰਾਮ ਚਿੱਟਾ ਪਾਊਡਰ ਬਰਾਮਦ ਹੋਇਆ। ਜਿਸ ਦੀ ਜਾਂਚ ਵਿੱਚ ਹੈਰੋਇਨ ਹੋਣ ਦੀ ਪੁਸ਼ਟੀ ਹੋਈ।
ਬਰਾਮਦ ਹੋਈ ਹੈਰੋਇਨ ਦੀ ਅੰਤਰਰਾਸ਼ਟਰੀ ਬਜ਼ਾਰ ਵਿੱਚ ਕੀਮਤ 6 ਕਰੋੜ 58 ਲੱਖ ਰੁਪਏ ਦੱਸੀ ਜਾ ਰਹੀ ਹੈ। ਕਸਟਮ ਵਿਭਾਗ ਦੀ ਟੀਮ ਨੇ 12 ਮਈ ਤੱਕ ਬਰਾਮਦ ਕੀਤੇ ਕੁੱਲ 80 ਕੈਪਸੂਲ ਜ਼ਬਤ ਕਰਕੇ ਦੋਸ਼ੀ ਹਵਾਈ ਯਾਤਰੀ ਨੂੰ ਗ੍ਰਿਫਤਾਰ ਕਰ ਲਿਆ ਹੈ।
ਇਹ ਵੀ ਪੜ੍ਹੋ: CM ਕੇਜਰੀਵਾਲ ਨੇ 'ਆਪ' ਵਿਧਾਇਕਾਂ ਦੀ ਬੁਲਾਈ ਮੀਟਿੰਗ, ਭਾਜਪਾ ਪ੍ਰਧਾਨ ਦੇ ਘਰ ਤੇ ਦਫਤਰ 'ਤੇ ਬੁਲਡੋਜ਼ਰ ਚਲਾਉਣ ਦੀ ਤਿਆਰੀ!