ETV Bharat / bharat

ਜੰਮੂ -ਕਸ਼ਮੀਰ: ਪੁੰਛ ‘ਚ ਮੁਕਾਬਲੇ ਦੌਰਾਨ 2 ਜਵਾਨ ਹੋਏ ਸ਼ਹੀਦ - ਜੂਨੀਅਰ ਕਮਿਸ਼ਨਡ ਅਫਸਰ ਸ਼ਹਿਦ

ਜੰਮੂ -ਕਸ਼ਮੀਰ (Jammu and Kashmir) ਦੇ ਪੁੰਛ ਜ਼ਿਲ੍ਹੇ ਦੇ ਭਿੰਬਰ ਖੇਤਰ ਦੇ ਭਾਟਾ ਧੂੜੀਆਨ ਪਿੰਡ ਵਿੱਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਦੇ ਵਿੱਚ ਹੋਏ ਮੁਕਾਬਲੇ ਵਿੱਚ ਜੇਸੀਓ (JCO) ਸਮੇਤ ਫੌਜ ਦੇ ਦੋ ਜਵਾਨ ਸ਼ਹੀਦ ਹੋ ਗਏ।

ਪੁੰਛ ‘ਚ ਮੁਕਾਬਲੇ ਦੌਰਾਨ 2 ਜਵਾਨ ਹੋਏ ਸ਼ਹੀਦ
ਪੁੰਛ ‘ਚ ਮੁਕਾਬਲੇ ਦੌਰਾਨ 2 ਜਵਾਨ ਹੋਏ ਸ਼ਹੀਦ
author img

By

Published : Oct 15, 2021, 10:19 AM IST

ਸ਼੍ਰੀਨਗਰ: ਜੰਮੂ -ਕਸ਼ਮੀਰ (Jammu and Kashmir) ਦੇ ਪੁੰਛ ਜ਼ਿਲ੍ਹੇ ਵਿੱਚ ਅੱਤਵਾਦੀਆਂ ਨਾਲ ਮੁਕਾਬਲੇ ਵਿੱਚ ਇੱਕ ਜੂਨੀਅਰ ਕਮਿਸ਼ਨਡ ਅਫਸਰ (ਜੇਸੀਓ) ਸਮੇਤ ਫੌਜ ਦੇ ਦੋ ਜਵਾਨ ਸ਼ਹੀਦ ਹੋ ਗਏ। ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ।

ਇਹ ਵੀ ਪੜੋ: ਸਿੰਘੂ-ਕੁੰਡਲੀ ਸਰਹੱਦ 'ਤੇ ਨੌਜਵਾਨ ਦਾ ਬੇਰਹਿਮੀ ਨਾਲ ਕਤਲ, ਹੱਥ ਵੱਢ ਲਾਸ਼ ਨੂੰ ਬੈਰੀਕੇਡ ‘ਤੇ ਲਟਕਾਇਆ !

ਰੱਖਿਆ ਬੁਲਾਰੇ ਦੇ ਅਨੁਸਾਰ ਵੀਰਵਾਰ ਸ਼ਾਮ ਨੂੰ ਮੇਂਢਰ ਉਪਮੰਡਲ ਦੇ ਨਾਰ ਖ਼ਾਸ ਜੰਗਲ ਖੇਤਰ ਵਿੱਚ ਅੱਤਵਾਦ ਵਿਰੋਧੀ ਕਾਰਵਾਈ ਦੌਰਾਨ ਇੱਕ ਜੇਸੀਓ (JCO) ਅਤੇ ਇੱਕ ਜਵਾਨ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਇਲਾਕੇ ਵਿੱਚ ਆਪਰੇਸ਼ਨ ਚੱਲ ਰਿਹਾ ਹੈ।

ਤੁਹਾਨੂੰ ਦੱਸ ਦੇਈਏ ਕਿ ਇਹ ਉਹੀ ਖੇਤਰ ਹੈ, ਜਿੱਥੇ ਸੋਮਵਾਰ ਸਵੇਰੇ ਐਨਕਾ ਐਨਕਾਉਂਟਰ ਹੋਇਆ ਸੀ, ਜਿਸ ਵਿੱਚ ਫੌਜ ਦੇ ਪੰਜ ਜਵਾਨ ਸ਼ਹੀਦ ਹੋ ਗਏ ਸਨ।

ਸੂਤਰਾਂ ਨੇ ਦੱਸਿਆ ਕਿ ਵੀਰਵਾਰ ਸਵੇਰੇ ਭੀਬਰ ਗਲੀ ਆਰਮੀ ਇੰਸਟਾਲੇਸ਼ਨ ਦੇ ਕੋਲ ਸਥਿਤ ਪੁੰਛ ਦੇ ਭਾਟਾ ਧੂੜੀਆਂ ਪਿੰਡ ਵਿੱਚ ਆਪਰੇਸ਼ਨ ਸ਼ੁਰੂ ਕੀਤਾ ਗਿਆ ਸੀ। ਜਦੋਂ ਫ਼ੌਜ ਅਤੇ ਪੁਲਿਸ ਦੀਆਂ ਟੀਮਾਂ ਇਲਾਕੇ ਵਿੱਚ ਤਲਾਸ਼ੀ ਮੁਹਿੰਮ ਚਲਾ ਰਹੀਆਂ ਸਨ ਤਾਂ ਅੱਤਵਾਦੀਆਂ ਨੇ ਸੁਰੱਖਿਆ ਬਲਾਂ 'ਤੇ ਗੋਲੀਆਂ ਚਲਾ ਦਿੱਤੀਆਂ, ਜਿਸ ਤੋਂ ਬਾਅਦ ਫ਼ੌਜ ਨੇ ਜਵਾਬੀ ਕਾਰਵਾਈ ਕੀਤੀ ਅਤੇ ਮੁਕਾਬਲਾ ਸ਼ੁਰੂ ਹੋ ਗਿਆ। ਮੁਕਾਬਲੇ ਵਿੱਚ ਫੌਜ ਦਾ ਇੱਕ ਜਵਾਨ ਸ਼ਹੀਦ ਹੋ ਗਿਆ।

ਉਨ੍ਹਾਂ ਅੱਗੇ ਕਿਹਾ ਕਿ ਫੌਜ ਦੇ ਕੁਝ ਹੋਰ ਜਵਾਨਾਂ ਦੇ ਜ਼ਖਮੀ ਹੋਣ ਦੀਆਂ ਵੀ ਖਬਰਾਂ ਹਨ। ਚੱਲ ਰਹੀ ਮੁਠਭੇੜ ਦੇ ਕਾਰਨ ਅਧਿਕਾਰੀਆਂ ਨੇ ਜੰਮੂ-ਪੁੰਛ ਐਨਐਚਡਬਲਯੂ ਉੱਤੇ ਮੇਂਢਰ ਵਿੱਚ ਬੀਜੀ ਦੇ ਕੋਲ ਵਾਹਨਾਂ ਦੀ ਆਵਾਜਾਈ ਰੋਕ ਦਿੱਤੀ ਹੈ।

ਰਾਜੌਰੀ-ਪੁੰਛ ਰੇਂਜ ਦੇ ਡਿਪਟੀ ਇੰਸਪੈਕਟਰ ਜਨਰਲ (ਡੀਆਈਜੀ) ਵਿਵੇਕ ਗੁਪਤਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਅੱਤਵਾਦੀਆਂ ਦੇ ਖਿਲਾਫ ਇੱਕ ਖਾਸ ਖੇਤਰ ਤੱਕ ਸੀਲ ਕਰਕੇ ਆਪਰੇਸ਼ਨ ਸ਼ੁਰੂ ਕੀਤਾ ਗਿਆ ਹੈ। ਇਸ ਸਾਲ ਸਰਹੱਦੀ ਜ਼ਿਲ੍ਹਿਆਂ ਰਾਜੌਰੀ ਅਤੇ ਪੁੰਛ ਵਿੱਚ ਅੱਤਵਾਦ ਵਿਰੋਧੀ ਕਾਰਵਾਈਆਂ ਅਤੇ ਮੁਕਾਬਲੇ ਹੋਏ ਹਨ।

ਦੱਸ ਦੇਈਏ ਕਿ 12 ਅਕਤੂਬਰ ਨੂੰ ਪੁੰਛ ਦੇ ਸੁਰਨਕੋਟ ਇਲਾਕੇ ਵਿੱਚ ਡੇਰਾ ਕੀ ਗਲੀ (ਡੀਕੇਜੀ) ਵਿਖੇ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਦੇ ਵਿੱਚ ਹੋਏ ਮੁਕਾਬਲੇ ਦੌਰਾਨ ਇੱਕ ਜੇਸੀਓ (JCO) ਸਮੇਤ ਪੰਜ ਫੌਜੀ ਜਵਾਨ ਸ਼ਹੀਦ ਹੋ ਗਏ ਸਨ।

ਇਹ ਵੀ ਪੜੋ: ਦੱਖਣੀ ਤਾਈਵਾਨ ਦੇ ਸ਼ਹਿਰ ਕਾਊਸ਼ੁੰਗ 'ਚ 13 ਮੰਜ਼ਿਲਾ ਇਮਾਰਤ 'ਚ ਲੱਗੀ ਭਿਆਨਕ ਅੱਗ

ਇਸ ਦੇ ਨਾਲ ਹੀ 12 ਸਤੰਬਰ ਨੂੰ ਰਾਜੌਰੀ ਦੇ ਮੰਜਾਕੋਟ ਦੇ ਉਪਰਲੇ ਇਲਾਕਿਆਂ ਵਿੱਚ ਤਲਾਸ਼ੀ ਮੁਹਿੰਮ ਦੇ ਬਾਅਦ ਸੁਰੱਖਿਆ ਬਲਾਂ ਦੇ ਨਾਲ ਹੋਏ ਮੁਕਾਬਲੇ ਵਿੱਚ ਇੱਕ ਸ਼ੱਕੀ ਅੱਤਵਾਦੀ ਮਾਰਿਆ ਗਿਆ ਸੀ।

19 ਅਗਸਤ ਨੂੰ ਰਾਜੌਰੀ ਦੇ ਥਾਨਾਮੰਡੀ ਇਲਾਕੇ ਵਿੱਚ ਅੱਤਵਾਦੀਆਂ ਨਾਲ ਮੁਕਾਬਲੇ ਵਿੱਚ ਇੱਕ ਜੇਸੀਓ (JCO) ਸ਼ਹੀਦ ਹੋ ਗਿਆ ਸੀ। 6 ਅਗਸਤ ਨੂੰ ਥਾਨਾਮੰਡੀ ਪੱਟੀ ਵਿੱਚ ਸੁਰੱਖਿਆ ਬਲਾਂ ਨਾਲ ਹੋਏ ਮੁਕਾਬਲੇ ਵਿੱਚ ਲਸ਼ਕਰ-ਏ-ਤੋਇਬਾ (ਐਲਈਟੀ) ਦੇ ਦੋ ਅੱਤਵਾਦੀ ਮਾਰੇ ਗਏ ਸਨ।

ETV Bharat Logo

Copyright © 2025 Ushodaya Enterprises Pvt. Ltd., All Rights Reserved.