ਨੀਮਚ:- ਸ਼ਹਿਰ ਵਿੱਚ ਕਚਹਿਰੀ ਖੇਤਰ ਵਿੱਚ ਦਰਗਾਹ ਨੇੜੇ ਹਨੂੰਮਾਨ ਦੀ ਮੂਰਤੀ ਸਥਾਪਤ ਕਰਨ ਨੂੰ ਲੈ ਕੇ 2 ਧਿਰਾਂ ਵਿੱਚ ਝਗੜਾ ਹੋ ਗਿਆ। ਇਸ ਦੌਰਾਨ ਪੱਥਰਬਾਜ਼ੀ ਅਤੇ ਅੱਗਜ਼ਨੀ ਦੀਆਂ ਘਟਨਾਵਾਂ ਵੀ ਵਾਪਰੀਆਂ, ਜਿਸ ਤੋਂ ਬਾਅਦ ਇਲਾਕੇ 'ਚ ਤਣਾਅ ਫੈਲ ਗਿਆ। ਬਦਮਾਸ਼ਾਂ ਨੇ ਇੱਕ ਮੋਟਰਸਾਇਕਲ ਨੂੰ ਅੱਗ ਲਗਾ ਦਿੱਤੀ।
ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਫੋਰਸ ਅਮਨ-ਕਾਨੂੰਨ ਬਣਾਈ ਰੱਖਣ ਲਈ ਮੌਕੇ 'ਤੇ ਪਹੁੰਚ ਗਈ, ਪੁਲਿਸ ਨੇ ਤੁਰੰਤ ਦੁਕਾਨਾਂ ਬੰਦ ਕਰਵਾ ਦਿੱਤੀਆਂ ਤੇ ਸ਼ਰਾਰਤੀ ਅਨਸਰਾਂ ਨੂੰ ਕਾਬੂ ਕਰਨ ਲਈ ਪੁਲਿਸ ਨੇ ਲਾਠੀਚਾਰਜ ਕੀਤਾ ਅਤੇ ਅੱਥਰੂ ਗੈਸ ਦੇ ਗੋਲੇ ਵੀ ਛੱਡੇ। ਨੀਮਚ ਸ਼ਹਿਰ ਦੇ ਇਲਾਕੇ ਵਿੱਚ ਧਾਰਾ 144 ਲਾਗੂ ਕਰ ਦਿੱਤੀ ਗਈ ਹੈ, ਫਿਲਹਾਲ ਸਥਿਤੀ ਕਾਬੂ ਹੇਠ ਹੈ। (neemuch violence)
ਬਦਮਾਸ਼ਾਂ ਨੇ ਪੱਥਰ ਸੁੱਟੇ: ਪ੍ਰਾਪਤ ਜਾਣਕਾਰੀ ਅਨੁਸਾਰ ਪੁਰਾਣੇ ਦਰਬਾਰ ’ਤੇ ਸਥਿਤ ਦਰਗਾਹ ਨੇੜੇ ਹਨੂੰਮਾਨ ਜੀ ਦੀ ਮੂਰਤੀ ਸਥਾਪਤ ਕਰਨ ਨੂੰ ਲੈ ਕੇ ਦੋਵਾਂ ਧਿਰਾਂ ਵਿੱਚ ਝਗੜਾ ਹੋ ਗਿਆ ਸੀ। ਮੂਰਤੀ ਦੀ ਸਥਾਪਨਾ ਦੇ ਵਿਰੋਧ ਵਿੱਚ ਵਿਸ਼ੇਸ਼ ਭਾਈਚਾਰੇ ਦੇ ਲੋਕਾਂ ਨੇ ਉਕਤ ਸਥਾਨ ਨੂੰ ਦਰਗਾਹ ਦੱਸਿਆ। ਸ਼ਾਮ ਕਰੀਬ 6 ਵਜੇ ਦੋਵਾਂ ਧਿਰਾਂ ਵਿਚਾਲੇ ਕਚਹਿਰੀ ਖੇਤਰ ਵਿਚ ਭੀੜ ਇਕੱਠੀ ਹੁੰਦੀ ਦੇਖ ਕੇ ਝਗੜਾ ਵਧ ਗਿਆ। ਸੂਚਨਾ ਮਿਲਣ 'ਤੇ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਲੋਕਾਂ ਨੂੰ ਸਮਝਾਉਣਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਬਦਮਾਸ਼ਾਂ ਨੇ ਪੱਥਰਬਾਜ਼ੀ ਸ਼ੁਰੂ ਕਰ ਦਿੱਤੀ। ਹੌਲੀ-ਹੌਲੀ ਮਾਮੂਲੀ ਝਗੜਾ ਅੱਗਜ਼ਨੀ ਤੱਕ ਪਹੁੰਚ ਗਿਆ। ਕਿਸੇ ਨੇ ਮੋਟਰਸਾਈਕਲ ਨੂੰ ਅੱਗ ਲਾ ਦਿੱਤੀ। 4 ਤੋਂ 5 ਬਾਈਕ ਦੇ ਨੁਕਸਾਨੇ ਜਾਣ ਦੀ ਸੂਚਨਾ ਹੈ। (neemuch police)

ਨੀਮਚ ਸ਼ਹਿਰ 'ਚ ਧਾਰਾ 144 ਲਾਗੂ: ਦੱਸਿਆ ਜਾ ਰਿਹਾ ਹੈ ਕਿ ਅੱਗਜ਼ਨੀ ਦੀ ਘਟਨਾ ਕਿਸੇ ਖਾਸ ਵਰਗ ਵੱਲੋਂ ਕੀਤੀ ਗਈ ਹੈ, ਫਿਲਹਾਲ ਇਸ ਦੀ ਪੁਸ਼ਟੀ ਨਹੀਂ ਹੋਈ ਹੈ। ਕਈ ਵਾਹਨਾਂ ਦੀ ਭੰਨਤੋੜ ਵੀ ਕੀਤੀ ਗਈ। ਝਗੜਾ ਵਧਦਾ ਦੇਖ ਕੇ ਆਸ-ਪਾਸ ਦੇ ਥਾਣਿਆਂ ਤੋਂ ਪੁਲਸ ਫੋਰਸ ਬੁਲਾ ਲਈ ਗਈ। ਪੁਲਿਸ ਨੇ ਸ਼ਰਾਰਤੀ ਅਨਸਰਾਂ 'ਤੇ ਲਾਠੀਚਾਰਜ ਕੀਤਾ, ਪਰ ਸਥਿਤੀ ਕਾਬੂ 'ਚ ਨਹੀਂ ਆਈ।

ਇਸ ਤੋਂ ਬਾਅਦ ਪੁਲਿਸ ਨੇ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਅੱਥਰੂ ਗੈਸ ਦੇ ਗੋਲੇ ਛੱਡੇ। ਫਿਲਹਾਲ ਇਲਾਕੇ 'ਚ ਪੁਲਸ ਫੋਰਸ ਤਾਇਨਾਤ ਕਰ ਦਿੱਤੀ ਗਈ ਹੈ। ਨੀਮਚ ਸ਼ਹਿਰ 'ਚ ਕਰਫਿਊ ਵਰਗੀ ਸਥਿਤੀ ਪੈਦਾ ਹੋ ਗਈ ਹੈ। ਪ੍ਰਸ਼ਾਸਨ ਨੇ ਧਾਰਾ 144 ਲਾਗੂ ਕਰ ਦਿੱਤੀ ਹੈ। ਪੁਲਿਸ ਹਰ ਕੋਨੇ 'ਤੇ ਤਿੱਖੀ ਨਜ਼ਰ ਰੱਖ ਰਹੀ ਹੈ। ਇਸ ਦੇ ਨਾਲ ਹੀ ਲੋਕਾਂ ਨੂੰ ਘਰਾਂ ਤੋਂ ਬਾਹਰ ਨਾ ਨਿਕਲਣ ਦੀ ਹਦਾਇਤ ਕੀਤੀ ਜਾ ਰਹੀ ਹੈ। (neemuch hanuman dargah dispute)
ਕਿਉਂ ਡੂੰਘਾ ਹੋਇਆ ਵਿਵਾਦ : ਪੁਰਾਣੇ ਦਰਬਾਰ ਵਿੱਚ ਸਥਿਤ ਦਰਗਾਹ ਦੇ ਕੋਲ ਹਨੂੰਮਾਨ ਜੀ ਦੀ ਮੂਰਤੀ ਦੀ ਸਥਾਪਨਾ ਕੀਤੀ ਗਈ ਸੀ। ਵਿਸ਼ੇਸ਼ ਭਾਈਚਾਰੇ ਦੇ ਲੋਕਾਂ ਨੇ ਇਸ ਦਾ ਵਿਰੋਧ ਕੀਤਾ, ਜਿਸ ਕਾਰਨ ਦੋਵਾਂ ਧਿਰਾਂ ਵਿਚਾਲੇ ਝਗੜੇ ਦੀ ਸਥਿਤੀ ਬਣ ਗਈ। ਪੁਲੀਸ ਨੇ ਦੋਵਾਂ ਧਿਰਾਂ ਨੂੰ ਗੱਲਬਾਤ ਲਈ ਥਾਣੇ ਬੁਲਾਇਆ ਸੀ। ਇਸ ਤੋਂ ਬਾਅਦ ਸ਼ਾਮ ਨੂੰ ਕੁਝ ਲੋਕ ਵਿਵਾਦਿਤ ਜਗ੍ਹਾ 'ਤੇ ਇਕੱਠੇ ਹੋ ਗਏ ਅਤੇ ਹਨੂੰਮਾਨ ਜੀ ਦੀ ਪੂਜਾ ਸ਼ੁਰੂ ਕਰ ਦਿੱਤੀ। ਇਸ ਸੂਚਨਾ 'ਤੇ ਭੀੜ ਦਰਗਾਹ 'ਤੇ ਪਹੁੰਚ ਗਈ ਅਤੇ ਆਰਤੀ ਦਾ ਵਿਰੋਧ ਕੀਤਾ। (neemuch hanuman statue dispute)

ਨੀਮਚ ਜ਼ਿਲ੍ਹੇ ਦੇ ਕਰੀਬ 5 ਥਾਣਿਆਂ ਦੀ ਪੁਲਿਸ ਫੋਰਸ ਮੌਕੇ 'ਤੇ ਪਹੁੰਚ ਗਈ। ਇਸ ਦੇ ਨਾਲ ਹੀ ਕਲੈਕਟਰ ਮਯਕ ਅਗਰਵਾਲ, ਐਸਪੀ ਸੂਰਜ ਕੁਮਾਰ ਵਰਮਾ, ਏਡੀਐਮ ਨੇਹਾ ਮੀਨਾ, ਜਾਵੜ ਦੇ ਐਸਡੀਐਮ ਰਾਜੇਂਦਰ ਸਿੰਘ, ਸੀਐਸਪੀ ਰਾਕੇਸ਼ ਮੋਹਨ ਸ਼ੁਕਲਾ ਸਮੇਤ ਪ੍ਰਸ਼ਾਸਨਿਕ ਬਲ ਮੌਕੇ ਉੱਤੇ ਪਹੁੰਚ ਗਏ।
ਇਹ ਵੀ ਪੜੋ:- ਮੁਸਲਿਮ ਲੜਕੇ ਨੇ ਹਿੰਦੂ ਕੁੜੀ ਨੂੰ ਕੀਤਾ ਬਲੈਕਮੇਲ ,ਸ਼ਿਕਾਇਤ ਤੋਂ ਬਾਅਦ ਹੋਈ ਕੁੱਟਮਾਰ, ਭੇਜਿਆ ਜੇਲ੍ਹ
ਐਸ.ਪੀ ਨੇ ਦਿੱਤੇ ਨਿਰਦੇਸ਼ : ਘਟਨਾ ਸਬੰਧੀ ਐਸਪੀ ਸੂਰਜ ਕੁਮਾਰ ਵਰਮਾ ਨੇ ਦੱਸਿਆ ਕਿ ਹਨੂੰਮਾਨ ਜੀ ਦੀ ਮੂਰਤੀ ਦੀ ਸਥਾਪਨਾ ਨੂੰ ਲੈ ਕੇ ਇਹ ਸਾਰੀ ਘਟਨਾ ਰਚੀ ਗਈ ਸੀ। ਇਸ 'ਤੇ ਦੋਵਾਂ ਧਿਰਾਂ ਦੇ ਲੋਕਾਂ ਨੂੰ ਸਲਾਹ-ਮਸ਼ਵਰੇ ਲਈ ਬੁਲਾਇਆ ਗਿਆ, ਇਸ ਤੋਂ ਪਹਿਲਾਂ ਹੀ ਵਿਵਾਦਿਤ ਥਾਂ 'ਤੇ ਦੋਵਾਂ ਧਿਰਾਂ ਦੀ ਭੀੜ ਇਕੱਠੀ ਹੋ ਗਈ। ਇਸ ਤੋਂ ਬਾਅਦ ਕੁਝ ਸਮਾਜ ਵਿਰੋਧੀ ਅਨਸਰਾਂ ਵੱਲੋਂ ਪੱਥਰਬਾਜ਼ੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ। ਨੀਮਚ ਸ਼ਹਿਰ ਦੇ ਇਲਾਕੇ ਵਿੱਚ ਧਾਰਾ 144 ਲਾਗੂ ਕਰ ਦਿੱਤੀ ਗਈ ਹੈ। ਫਿਲਹਾਲ ਸਥਿਤੀ ਕਾਬੂ ਹੇਠ ਹੈ। ਪੁਲਿਸ ਸਾਰਿਆਂ ਨੂੰ ਆਪਣੇ ਘਰਾਂ ਵਿੱਚ ਰਹਿਣ ਦੀ ਹਦਾਇਤ ਕਰ ਰਹੀ ਹੈ।