ਨਵੀਂ ਦਿੱਲੀ: ਟਵਿੱਟਰ ਨੇ ਐਲਾਨ ਕੀਤਾ ਹੈ ਕਿ ਲੋਕ ਜਲਦੀ ਹੀ ਸੁੱਰਖਿਆ ਕੁੰਜੀ ਜਾਂ ਸਕਿਊਰਟੀ ਕੀਜ ਦੀ ਵਰਤੋਂ ਕਰਨ ਦੇ ਯੋਗ ਹੋ ਜਾਣਗੇ। ਪਰ ਇਹ ਸਿਰਫ਼ ਪ੍ਰਮਾਣੀਕਰਣ ਵਿਧੀ ਵਜੋਂ ਵਰਤੀ ਜਾਏਗੀ।
ਮਾਈਕ੍ਰੋ ਬਲੌਗਿੰਗ ਪਲੇਟਫਾਰਮ ਨੇ ਕਿਹਾ ਹੈ ਕਿ ਹੁਣ ਸਿਰਫ਼ ਇੱਕ ਹੀ ਨਹੀਂ ਸਗੋਂ ਕਈ ਸੁਰੱਖਿਆ ਕੁੰਜੀਆਂ ਦੌ ਵਰਤੋਂ ਕੀਤੀ ਜਾ ਸਕਦੀ ਹੈ। ਵਰਤਮਾਨ 'ਚ ਟਵਿੱਟਰ ਉਪਭੋਗਤਾ ਸਾਈਨ ਇਨ ਕਰਨ ਲਈ ਸੁਰੱਖਿਆ ਕੁੰਜੀ ਦੀ ਵਰਤੋਂ ਕਰ ਸਕਦੇ ਹਨ। ਉਹੀ ਦੋ-ਗੁਣਕ ਪ੍ਰਮਾਣੀਕਰਣ ਵਿਧੀ ਲਈ ਪ੍ਰਮਾਣੀਕਰਤਾ ਐਪ ਜਾਂ ਐਸ.ਐਮ.ਐਸ ਕੋਡ ਦੀ ਲੋੜ ਹੁੰਦੀ ਹੈ।
ਕੰਪਨੀ ਨੇ ਇੱਕ ਟਵੀਟ ਕਰ ਕਿਹਾ ਕਿ ਸੁਰੱਖਿਆ ਕੁੰਜੀਆਂ ਨਾਲ ਆਪਣੇ ਖਾਤੇ ਨੂੰ ਸੁਰੱਖਿਅਤ ਰੱਖਣ। ਹੁਣ ਤੁਸੀਂ ਮੋਬਾਈਲ ਅਤੇ ਵੈੱਬ ਦੋਵਾਂ 'ਤੇ ਇੱਕ ਸੁਰੱਖਿਆ ਕੁੰਜੀ ਦੀ ਥਾਂ ਮਲਟੀਪਲ ਦੀ ਵਰਤੋਂ ਕਰਕੇ ਲੌਗਇਨ ਕਰ ਸਕਦੇ ਹੋ। ਸਕਿਊਰਟੀ ਜਾਂ ਸੁਰੱਖਿਆ ਕੁੰਜੀ, ਭੌਤਿਕ ਕੁੰਜੀਆਂ ਹਨ ਜੋ ਕਿ ਯੂ.ਐਸ.ਬੀ ਜਾਂ ਬਲੂਟੁੱਥ ਦੀ ਸਹਾਇਤਾ ਨਾਲ ਜੁੜੀਆਂ ਹੋਈਆਂ ਹਨ। ਉਨ੍ਹਾਂ ਨੂੰ ਆਨਲਾਈਨ ਸੋਸ਼ਲ ਮੀਡੀਆ ਖਾਤਿਆਂ ਦੀ ਰੱਖਿਆ ਲਈ ਵਧੇਰੇ ਸੁਰੱਖਿਅਤ ਢੰਗ ਨਾਲ ਤਿਆਰ ਕੀਤਾ ਗਿਆ ਹੈ। ਦੋ-ਪੱਖੀ ਪ੍ਰਮਾਣੀਕਰਣ ਵਿਧੀ ਟਵਿੱਟਰ ਅਕਾਊਂਟਸ ਦੀ ਸੁਰੱਖਿਆ ਦੀ ਇੱਕ ਵਾਧੂ ਪਰਤ ਹੈ।
ਇਹ ਵੀ ਪੜ੍ਹੋ:ਮੁੱਖ ਮੰਤਰੀ ਨਾਲ ਬੈਠਕ ਕਰਨ ਤੋਂ ਬਾਅਦ ਪੀਐਮ ਬੋਲੇ, ਲਾਪਰਵਾਹੀ ਨਾ ਕਰੋਂ