ETV Bharat / bharat

BBC PUNJABI TWITTER BLOCKS: ਭਾਰਤ ਵਿੱਚ ਬੀਬੀਸੀ ਪੰਜਾਬੀ ਦਾ ਟਵਿੱਟਰ ਅਕਾਊਂਟ ਬਲੌਕ

ਬੀਬੀਸੀ ਪੰਜਾਬੀ ਦੇ ਟਵਿੱਟਰ ਹੈੈਂਡਲ ਨੂੰ ਭਾਰਤ ਵਿੱਚ ਫਿਲਹਾਲ ਬਲੌਕ ਕਰ ਦਿੱਤਾ ਗਿਆ ਹੈ। ਪੇਜ ਨੂੰ ਐਕਸੈਸ ਕਰਨ ਦੀ ਕੋਸ਼ਿਸ਼ ਕਰਦੇ ਹੋਏ ਇੱਕ ਟਵਿੱਟਰ ਸੰਦੇਸ਼ ਵਿੱਚ ਕਿਹਾ ਗਿਆ ਹੈ ਕਿ ਇੱਕ ਕਾਨੂੰਨੀ ਮੰਗ ਦੇ ਕਾਰਨ ਖਾਤੇ ਨੂੰ ਬਲੌਕ ਕਰ ਦਿੱਤਾ ਹੈ। ਬੀਬੀਸੀ ਪੰਜਾਬੀ ਦੇ ਟਵਿੱਟਰ ਨੂੰ ਦੇਸ਼ ਵਿੱਚ ਅਜਿਹੇ ਹਾਲਾਤਾਂ ਵਿੱਚ ਬਲੌਕ ਕੀਤਾ ਗਿਆ ਹੈ ਜਦੋਂ ਖਾਲਿਸਤਾਨੀ ਸਮਰਥਕ ਅੰਮ੍ਰਿਤਪਾਲ ਖ਼ਿਲਾਫ਼ ਭਾਰਤ ਅੰਦਰ ਐਕਸ਼ਨ ਕੀਤਾ ਜਾ ਰਿਹਾ ਹੈ।

TWITTER BLOCKS BBC PUNJABI VERIFIED ACCOUNT IN INDIA CITING LEGAL DEMAND
ਭਾਰਤ ਵਿੱਚ ਬੀਬੀਸੀ ਪੰਜਾਬੀ ਦਾ ਟਵਿੱਟਰ ਅਕਾਊਂਟ ਬਲੌਕ, ਕਾਨੂੰਨੀ ਮੰਗ ਦਾ ਦਿੱਤਾ ਗਿਆ ਹਵਾਲਾ
author img

By

Published : Mar 28, 2023, 12:55 PM IST

Updated : Mar 28, 2023, 1:10 PM IST

ਹੈਦਰਾਬਾਦ: ਭਾਰਤ ਵਿੱਚ ਬੀਬੀਸੀ ਦੇ ਪੰਜਾਬੀ ਭਾਸ਼ਾ ਦੇ ਟਵਿੱਟਰ ਅਕਾਊਂਟ ਨੂੰ ਬਲੌਕ ਕਰ ਦਿੱਤਾ ਹੈ। ਦੱਸ ਦਈਏ ਫਿਲਹਾਲ ਇਹ ਸਪੱਸ਼ਟ ਨਹੀਂ ਹੈ ਕਿ ਇਹ ਮੰਗ ਨਰੇਂਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਕੀਤੀ ਸੀ ਜਾਂ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ। ਇਹ ਬਲੋਕਿੰਗ ਅਜਿਹੇ ਸਮੇਂ ਹੋਈ ਹੈ ਜਦੋਂ ਪੰਜਾਬ ਪੁਲਿਸ ਖਾਲਿਸਤਾਨ ਪੱਖੀ ਆਗੂ ਅਤੇ ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਨੂੰ ਫੜਨ ਲਈ ਸਰਗਰਮ ਹੈ।

ਸਿਆਸੀ ਲੋਕਾਂ ਨੇ ਕੀਤੀ ਨਿਖੇਧੀ: ਸਿਆਸੀ ਵਿਸ਼ਲੇਸ਼ਕ ਤਹਿਸੀਨ ਪੂਨਾਵਾਲਾ ਨੇ ਟਵੀਟ ਕਰਕੇ ਇਸ ਨੂੰ ਬੇਇਨਸਾਫ਼ੀ ਦੱਸਿਆ ਹੈ ਉਨ੍ਹਾਂ ਟਵੀਟ ਕਰਕੇ ਕਿਹਾ ਹੈ ਕਿ "ਜੇਕਰ ਮੀਡੀਆ, ਨਿਆਂਪਾਲਿਕਾ ਅਜੇ ਵੀ ਇਸ ਨੂੰ ਜਾਇਜ਼ ਠਹਿਰਾਉਣ ਜਾ ਰਹੀ ਹੈ.. ਤਾਂ ਆਓ ਸਮਝੀਏ ਕਿ ਅਸੀਂ ਹੁਣ ਇੱਕ ਪਾਰਟੀ ਦੁਆਰਾ ਸ਼ਾਸਿਤ ਰਾਜ ਹਾਂ। ਰਾਜ ਹੁਣ ਇੱਕ ਪਾਰਟੀ ਹੈ ਅਤੇ ਇੱਕ ਪਾਰਟੀ ਰਾਜ ਬਣ ਗਿਆ ਹੈ !" ਇਸ ਤੋਂ ਇਲਾਵਾ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਨੇ ਬੀਬੀਸੀ ਪੰਜਾਬੀ ਦੇ ਖ਼ਿਲਾਫ਼ ਇਸ ਕਾਰਵਾਈ ਨੂੰ ਗਲਤ ਠਹਿਰਾਇਆ ਹੈ। ਬਰਿੰਦਰ ਢਿੱਲੋਂ ਨੇ ਟਵੀਟ ਕਰਕੇ ਕਿਹਾ ਹੈ ਕਿ ਰਾਸ਼ਟਰੀ ਸੁਰੱਖਿਆ ਦਾ ਨਾਂਅ ਉੱਤੇ ਪੰਜਾਬ ਸਰਕਾਰ ਨੂੰ ਆਪਣੀ ਸਿਆਸੀ ਅਸੁਰੱਖਿਆ ਸਤਾਉਣ ਲੱਗੀ ਹੈ। ਉਨ੍ਹਾਂ ਇਹ ਕਿਹਾ ਕਿ ਕਿਸਾਨੀ ਅੰਦੋਲਨ ਸਮੇ ਚੱਲੇ ਕਿਸਾਨਾਂ ਦੇ ਨੈਸ਼ਨਲ ਐਂਥਮ, ਵਿਕ ਗਿਆ ਭਾਵੇਂ ਇੰਡੀਆ ਦਾ ਮੀਡੀਆ,ਬੀਬੀਸੀ ਦੇ ਉੱਤੇ ਝੋਟੇ ਛਾਏ ਹੋਏ ਨੇ,'। ਉਨ੍ਹਾਂ ਕਿਹਾ ਦੁਨੀਆਂ ਦੀ ਸਭ ਤੋਂ ਭਰੋਸੇਮੰਦ ਆਵਾਜ਼ ਬੀਬੀਸੀ ਨੂੰ ਅੱਜ ਕੇਂਦਰ ਦੀ ਮੋਦੀ ਸਰਕਾਰ ਅਤੇ ਪੰਜਾਬ ਦੀ ਮਾਨ ਸਰਕਾਰ ਨੇ ਨਿਜੀ ਹਿੱਤਾਂ ਲਈ ਦਬਾਉਣ ਦੀ ਕੋਸ਼ਿਸ਼ ਕੀ ਹੈ।

  • In the name of national security or there own political insecurity.#bbc

    Kissan anthem
    “Oh Bik Gaya Paave Inda Da Media⁰BBC de Utte Jhote Chaye Hoye Ne”

    Bbc the most credible voice is silenced by @BhagwantMann and @narendramodi , so called custodians of democracy. pic.twitter.com/TY1MugWbo5

    — Brinder (@brinderdhillon) March 28, 2023 " class="align-text-top noRightClick twitterSection" data=" ">

ਬੀਬੀਸੀ ਡਾਕੂਮੈਂਟਰੀ ਵਿਵਾਦ: ਜ਼ਿਕਰਯੋਗ ਹੈ ਕਿ 14 ਫਰਵਰੀ ਨੂੰ ਇਨਕਮ ਟੈਕਸ ਦੇ ਛਾਪਿਆਂ ਦੁਆਰਾ ਬ੍ਰਿਟਿਸ਼ ਮੀਡੀਆ ਪ੍ਰਮੁੱਖ ਦੇ ਖਿਲਾਫ਼ ਕਾਰਵਾਈ ਦੀ ਬਹੁਤ ਆਲੋਚਨਾ ਕੀਤੀ ਗਈ ਸੀ। ਇਹ ਛਾਪੇ ਬੀਬੀਸੀ ਦੁਆਰਾ ਬਣਾਈ ਗਈ ਇੱਕ ਡਾਕੂਮੈਂਟਰੀ ਦੇ ਪ੍ਰਸਾਰਣ ਤੋਂ ਬਾਅਦ ਮਾਰੇ ਗਏ। ਬੀਬੀਸੀ ਡਾਕੂਮੈਂਟਰੀ ਰਾਹੀਂ ਭਾਰਤ ਵਿੱਚ ਮੋਦੀ ਸਵਾਲ 2002 ਦੇ ਸਿਰਲੇਖ ਹੇਠ ਗੁਜਰਾਤ ਦੰਗਿਆਂ 'ਤੇ ਮੁੜ ਵਿਚਾਰ ਕੀਤਾ ਜਾ ਰਿਹਾ ਸੀ ਜਦੋਂ ਮੋਦੀ ਗੁਜਰਾਤ ਦੇ ਮੁੱਖ ਮੰਤਰੀ ਮੋਦੀ ਸਨ। ਸੱਤਾਧਾਰੀ ਭਾਜਪਾ ਨੇ ਇਸ ਦਸਤਾਵੇਜ਼ੀ ਫਿਲਮ ਨੂੰ ਬਸਤੀਵਾਦੀ ਮਾਨਸਿਕਤਾ ਨਾਲ ਬਣਾਈ ਗਈ ਭਾਰਤ ਵਿਰੋਧੀ ਕੂੜ ਪ੍ਰਚਾਰ ਕਰਾਰ ਦਿੱਤਾ। ਇਸ ਤੋਂ ਬਾਅਦ ਭਾਰਤ ਅੰਦਰ ਭਾਜਪਾ ਦੇ ਸਮਰਥਕਾਂ ਨੇ ਬੀਬੀਸੀ ਦੀ ਡਾਕੂਮੈਂਟਰੀ ਖ਼ਿਲਾਫ਼ ਕਈ ਪ੍ਰਦਰਸ਼ਨ ਉਲੀਕੇ ਅਤੇ ਬੀਬੀਸੀ ਉੱਤੇ ਮੋਦੀ ਸਰਕਾਰ ਨੂੰ ਬਦਨਾਮ ਕਰਨ ਦੇ ਇਲਜ਼ਾਮ ਵੀ ਲਗਾਏ। ਇਸ ਪੂਰੇ ਵਰਤਾਰੇ ਦੌਰਾਨ ਮੰਗ ਵੀ ਉੱਠੀ ਸੀ ਕਿ ਬੀਬੀਸੀ ਨੂੰ ਭਾਰਤ ਵਿੱਚ ਸਰਕਾਰ ਵੱਲੋਂ ਬੈਨ ਕੀਤਾ ਜਾਣਾ ਚਾਹੀਦਾ ਹੈ। ਇਸ ਤੋਂ ਇਲਾਵਾ 19 ਮਾਰਚ ਨੂੰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਦਾ ਟਵਿੱਟਰ ਅਕਾਊਂਟ ਭਾਰਤ ਵਿੱਚ ਬੰਦ ਕਰ ਦਿੱਤਾ ਗਿਆ ਸੀ। ਇਸ ਤੋਂ ਅਗਲੇ ਦਿਨ ਕੈਨੇਡੀਅਨ ਸੰਸਦ ਮੈਂਬਰ ਜਗਮੀਤ ਸਿੰਘ ਦਾ ਟਵਿੱਟਰ ਅਕਾਊਂਟ ਭਾਰਤ ਵਿੱਚ ਬੰਦ ਕਰ ਦਿੱਤਾ ਗਿਆ।

ਇਹ ਵੀ ਪੜ੍ਹੋ: Heroin Recovered Amritsar: ਅਟਾਰੀ ਬਾਰਡਰ 'ਤੇ ਨਾਪਾਕ ਡਰੋਨ ਦੀ ਦਸਤਕ, ਸਰਚ ਆਪ੍ਰੇਸ਼ਨ ਦੌਰਾਨ 3 ਪੈਕੇਟ ਹੈਰੋਇਨ ਬਰਾਮਦ

Last Updated : Mar 28, 2023, 1:10 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.