ਨਵੀਂ ਦਿੱਲੀ: ਦਿੱਲੀ ਵਿਧਾਨ ਸਭਾ (Delhi Assembly) ਵਿੱਚ ਵੀਰਵਾਰ ਨੂੰ ਇੱਕ ਸੁਰੰਗ (Tunnel) ਵਰਗੀ ਬਣਤਰ ਸਾਹਮਣੇ ਆਈ ਹੈ। ਇਸ ਸਬੰਧੀ ਦਿੱਲੀ ਵਿਧਾਨ ਸਭਾ ਦੇ ਸਪੀਕਰ ਰਾਮ ਨਿਵਾਸ ਗੋਇਲ (Speaker Ram Niwas Goyal) ਨੇ ਕਿਹਾ ਕਿ ਸੁਰੰਗ ਵਿਧਾਨ ਸਭਾ ਨੂੰ ਲਾਲ ਕਿਲ੍ਹੇ ਨਾਲ ਜੋੜਦੀ ਹੈ। ਉਸਨੇ ਦੱਸਿਆ ਕਿ ਬ੍ਰਿਟਿਸ਼ ਦੁਆਰਾ ਇਸਦੀ ਵਰਤੋਂ ਆਜ਼ਾਦੀ ਘੁਲਾਟੀਆਂ ਨੂੰ ਤਬਦੀਲ ਕਰਨ ਵੇਲੇ ਬਦਲਾ ਲੈਣ ਤੋਂ ਬਚਣ ਲਈ ਕੀਤੀ ਗਈ ਸੀ।
ਉਨ੍ਹਾਂ ਕਿਹਾ ਜਦੋਂ ਮੈਂ 1993 ਵਿੱਚ ਵਿਧਾਇਕ ਬਣਿਆ ਸੀ ਤਾਂ ਇੱਥੇ ਇੱਕ ਸੁਰੰਗ ਮੌਜੂਦ ਹੋਣ ਦੀ ਅਫ਼ਵਾਹ ਫੈਲੀ ਸੀ ਜੋ ਲਾਲ ਕਿਲ੍ਹੇ ਵੱਲ ਜਾਂਦੀ ਹੈ ਅਤੇ ਮੈਂ ਇਸਦੇ ਇਤਿਹਾਸ ਨੂੰ ਜਾਣਨ ਦੀ ਕੋਸ਼ਿਸ਼ ਕੀਤੀ ਪਰ ਇਸ ਬਾਰੇ ਕੋਈ ਕੋਈ ਪੱਕੀ ਜਾਣਕਾਰੀ ਨਹੀਂ ਸੀ।
ਉਸ ਨੇ ਕਿਹਾ ਹੁਣ ਸਾਨੂੰ ਸੁਰੰਗ ਦਾ ਅੰਤ ਮਿਲ ਗਿਆ ਹੈ ਪਰ ਅਸੀਂ ਇਸਦੀ ਹੋਰ ਖੁਦਾਈ ਨਹੀਂ ਕਰ ਰਹੇ। ਮੈਟਰੋ ਪ੍ਰਾਜੈਕਟ ਅਤੇ ਸੀਵਰ ਦੇ ਨਿਰਮਾਣ ਦੇ ਕਾਰਨ ਸੁਰੰਗ ਦੇ ਸਾਰੇ ਰਸਤੇ ਤਬਾਹ ਹੋ ਗਏ ਹਨ।
ਗੋਇਲ ਨੇ ਦੱਸਿਆ ਕਿ 1912 ਵਿੱਚ ਰਾਜਧਾਨੀ ਕੋਲਕਾਤਾ (The capital is Kolkata) ਤੋਂ ਦਿੱਲੀ ਤਬਦੀਲ ਕੀਤੇ ਜਾਣ ਤੋਂ ਬਾਅਦ ਦਿੱਲੀ ਵਿਧਾਨ ਸਭਾ ਨੂੰ ਕੇਂਦਰੀ ਸੰਸਥਾ ਵਜੋਂ ਵਰਤਿਆ ਗਿਆ ਸੀ। ਜਿਸਨੂੰ 1926 ਵਿੱਚ ਇੱਕ ਅਦਾਲਤ ਵਿੱਚ ਬਦਲ ਦਿੱਤਾ ਗਿਆ ਅਤੇ ਇਸ ਸੁਰੰਗ ਦੀ ਵਰਤੋਂ ਅੰਗਰੇਜ਼ਾਂ ਦੁਆਰਾ ਸੁਤੰਤਰਤਾ ਸੈਨਾਨੀਆਂ ਨੂੰ ਲਿਜਾਣ ਲਈ ਕੀਤੀ ਗਈ ਸੀ।
ਉਨ੍ਹਾਂ ਕਿਹਾ ਕਿ ਅਸੀਂ ਸਾਰੇ ਇੱਥੇ ਫਾਂਸੀ ਵਾਲੇ ਕਮਰੇ ਦੀ ਹੋਂਦ ਬਾਰੇ ਜਾਣਦੇ ਸੀ ਪਰ ਇਸ ਨੂੰ ਕਦੇ ਵੀ ਖੋਲ੍ਹਿਆ ਨਹੀਂ ਗਿਆ। ਹੁਣ ਆਜ਼ਾਦੀ ਦੇ 75 ਵੇਂ ਸਾਲ ਵਿੱਚ ਮੈਂ ਉਸ ਕਮਰੇ ਦੀ ਜਾਂਚ ਕਰਨ ਦਾ ਫੈਸਲਾ ਕੀਤਾ। ਅਸੀਂ ਉਸ ਕਮਰੇ ਨੂੰ ਸ਼ਰਧਾਂਜਲੀ ਵੱਜੋਂ ਸੁਤੰਤਰਤਾ ਸੈਨਾਨੀਆਂ ਦੇ ਮੰਦਰ ਵਿੱਚ ਬਦਲਣਾ ਚਾਹੁੰਦੇ ਹਾਂ।
ਸਪੀਕਰ ਨੇ ਕਿਹਾ ਕਿ ਦਿੱਲੀ ਵਿਧਾਨ ਸਭਾ ਦੇ ਦੇਸ਼ ਦੀ ਆਜ਼ਾਦੀ ਨਾਲ ਜੁੜੇ ਇਤਿਹਾਸ ਦੇ ਮੱਦੇਨਜ਼ਰ ਉਹ ਅਗਲੇ ਸੁਤੰਤਰਤਾ ਦਿਵਸ (Independence Day) ਤੱਕ ਸੈਲਾਨੀਆਂ ਲਈ ਫਾਂਸੀ ਵਾਲਾ ਕਮਰਾ ਖੋਲ੍ਹਣ ਦਾ ਇਰਾਦਾ ਰੱਖਦੇ ਹਨ ਅਤੇ ਇਸ ਲਈ ਕੰਮ ਸ਼ੁਰੂ ਹੋ ਚੁੱਕਾ ਹੈ।
ਇਹ ਵੀ ਪੜ੍ਹੋ: Skyscraper Day 2021: ਜਾਣੋ ਦੁਨੀਆਂ ਦੀਆਂ 5 ਸਭ ਤੋਂ ਉੱਚੀ ਗਗਨਚੁੰਬੀ ਇਮਾਰਤਾਂ ਬਾਰੇ