ਨਵੀਂ ਦਿੱਲੀ: ਕਾਂਗਰਸ ਨੇਤਾ ਅਤੇ ਅੰਮ੍ਰਿਤਸਰ ਪੂਰਬੀ ਤੋਂ ਵਿਧਾਇਕ ਨਵਜੋਤ ਸਿੰਘ ਸਿੱਧੂ ਦਿੱਲੀ ਵਿੱਚ ਪਾਰਟੀ ਦੀ ਤਿੰਨ ਮੈਂਬਰੀ ਕਮੇਟੀ ਨਾਲ ਮੀਟਿੰਗ ਖ਼ਤਮ ਹੋ ਗਈ। ਪਾਰਟੀ ਨੇਤਾਵਾਂ ਦੇ ਇੱਕ ਧੜੇ ਨੇ ਬੇਅਦਬੀ ਤੋਂ ਬਾਅਦ ਫ਼ਰੀਦਕੋਟ ਦੇ ਕੋਟਕਪੂਰਾ ਵਿੱਚ ਸਾਲ 2015 ਵਿੱਚ ਹੋਈ ਗੋਲੀਬਾਰੀ ਦੀ ਘਟਨਾ ਵਿੱਚ ਕੀਤੀ ਗਈ ਕਾਰਵਾਈ ਤੋਂ ਅਸੰਤੁਸ਼ਟੀ ਜ਼ਾਹਰ ਕੀਤੀ ਹੈ।
ਸੱਚ ਪ੍ਰੇਸ਼ਾਨ ਹੋ ਸਕਦਾ ਹੈ, ਹਾਰ ਨਹੀਂ ਸਕਦਾ : ਨਵਜੋਤ ਸਿੱਧੂ
ਪਾਰਟੀ ਹਾਈਕਮਾਨ ਨਾਲ ਮੁਲਾਕਾਤ ਤੋਂ ਬਾਅਦ ਸਿੱਧੂ ਨੇ ਕਿਹਾ ਕਿ ਉਹ ਪਾਰਟੀ ਹਾਈਕਮਾਨ ਨੂੰ ਪੰਜਾਬ ਦਾ ਸੱਚ ਅਤੇ ਸਹੀ ਦੱਸਣ ਆਏ ਹਨ। ਮੇਰਾ ਸਟੈਂਡ ਜੋ ਪਹਿਲਾਂ ਸੀ ਉਹੀ ਅੱਜ ਵੀ ਕਾਇਮ ਹੈ। ਮੈਂ ਪੰਜਾਬ ਦੇ ਲੋਕਾਂ ਦਾ ਪੈਸਾ ਪੰਜਾਬ ਦੇ ਲੋਕਾਂ ਨੂੰ ਭੇਜਣ ਆਇਆ ਹਾਂ। ਸੱਚ ਪ੍ਰੇਸ਼ਾਨ ਹੋ ਸਕਦਾ ਹੈ, ਹਾਰ ਨਹੀਂ ਸਕਦਾ। ਪੰਜਾਬ ਦੇ ਹਰ ਨਾਗਰਿਕ ਨੂੰ ਜਿੱਤਣਾ ਹੈ, ਹਰ ਪੰਜਾਬ ਵਿਰੋਧੀ ਤਾਕਤ ਨੂੰ ਹਰਾਉਣਾ ਹੈ।
ਤਿੰਨ ਮੈਂਬਰੀ ਪੈਨਲ ਵੱਲੋਂ ਕਾਟੋ ਕਲੇਸ਼ ਮੁਕਾਉਣ ਦੇ ਯਤਨ
ਪੰਜਾਬ ਕਾਂਗਰਸ ਦੇ ਕਾਟੋ ਕਲੇਸ਼ ਨੂੰ ਵਿਰਾਮ ਦੇਣ ਲਈ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਨੇ ਤਿੰਨ ਮੈਂਬਰੀ ਪੈਨਲ ਬਣਾਇਆ ਹੈ ਜੋ ਪਾਰਟੀ ਕਾਂਗਰਸੀ ਵਿਧਾਇਕਾਂ ਦੀ ਨਾਰਾਜ਼ਗੀ ਨੂੰ ਖ਼ਤਮ ਕਰਨ ਲਈ ਮਾਮਲੇ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰੇਗਾ। ਇਸ ਪੈਨਲ ਦੀ ਅਗਵਾਈ ਪੰਜਾਬ ਦੇ ਇੰਚਾਰਜ ਹਰੀਸ਼ ਰਾਵਤ ਕਰ ਰਹੇ ਹਨ। ਉਨ੍ਹਾਂ ਤੋਂ ਇਲਾਵਾ ਇਸ ਵਿਚ ਸੰਸਦ ਮੈਂਬਰ ਮੱਲੀਕਾਰਜੁਨ ਖੜਗੇ ਤੇ ਸਾਬਕਾ ਸੰਸਦ ਜੈ ਪ੍ਰਕਾਸ਼ ਅਗਰਵਾਲ ਵੀ ਹਨ।
ਬੇਅਦਬੀ ਮਾਮਲੇ 'ਚ ਇਨਸਾਫ਼ ਨੂੰ ਲੈ ਕੇ ਸਿੱਧੂ ਦੇ ਨਿਸ਼ਾਨੇ 'ਤੇ ਰਹੇ CM
ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਬੇਅਦਬੀ ਤੇ ਗੋਲੀਕਾਂਡ ਦੀ ਰਿਪੋਰਟ ਰੱਦ ਕਰਨ ਤੋਂ ਬਾਅਦ ਕ੍ਰਿਕਟਰ ਤੋਂ ਸਿਆਸਤਦਾਨ ਬਣੇ ਨਵਜੋਤ ਸਿੱਧੂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਸਫ਼ਲ ਕਰਾਰ ਦਿੰਦਿਆਂ ਲਗਾਤਾਰ ਨਿਸ਼ਾਨੇ ਸਾਧਦੇ ਆ ਰਹੇ ਹਨ ਤੇ ਮਾਮਲੇ ਇਥੋਂ ਤਕ ਵਧ ਗਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਟਿਆਲਾ ਤੋਂ ਚੋਣ ਲੜਣ ਦੀ ਸਿੱਧੀ ਚੁਣੌਤੀ ਦੇ ਬੈਠੇ।
ਸੂਤਰਾਂ ਤੋਂ ਪਤਾ ਲੱਗਦੇ ਹੈ ਕਿ ਸ਼ਾਇਦ ਸਿੱਧੂ ਨੇ ਮੁੱਖ ਮੰਤਰੀ ਦੀ ਚੁਣੌਤੀ ਨੂੰ ਸਿਰਮੱਥੇ ਸਵਿਕਾਰਦਿਆਂ ਪਟਿਆਲਾ 'ਚ ਸਰਗਰਮੀਆਂ ਵੀ ਵਧਾ ਦਿੱਤੀਆਂ ਹਨ। ਬਾਕੀ ਸਮਾਂ ਆਉਣ 'ਤੇ ਪਤਾ ਲੱਗੇਗਾ।
ਮੁੱਖ ਮੰਤਰੀ ਵੀ ਵੀਰਵਾਰ ਜਾਂ ਸ਼ੁੱਕਰਵਾਰ ਨੂੰ ਮਿਲ ਸਕਦੇ ਹਨ ਪੈਨਲ ਨੂੰ
ਅੱਜ ਪਾਰਟੀ ਆਲਾਕਮਾਨ ਨੂੰ ਮਿਲਣ ਵਾਲਿਆਂ ਵਿੱਚ ਵਿਧਾਇਕ ਰਮਨਜੀਤ ਸਿੱਕੀ, ਮਦਨ ਲਾਲ ਜਲਾਲਪੁਰ, ਹਰਦਿਆਲ ਕੰਬੋਜ, ਕੈਬਨਿਟ ਮੰਤਰੀ ਤ੍ਰਿਪਤ ਬਾਜਵਾ ਅਤੇ ਵਿਧਾਇਕ ਨਿਰਮਲ ਸਿੰਘ ਸ਼ੁਤਰਾਣਾ ਵੀ ਸ਼ਾਮਲ ਹਨ। ਪਹੁੰਚ ਗਏ ਸਨ। ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ ਨੇ ਪੰਜਾਬ ਇਕਾਈ ਦੇ ਝਗੜੇ ਨੂੰ ਦੂਰ ਕਰਨ ਦੇ ਉਦੇਸ਼ ਨਾਲ ਸੋਮਵਾਰ ਸੂਬਾ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਤੇ ਹੋਰ ਵਿਧਾਇਕਾਂ ਨਾਲ ਵੀ ਮੁਲਾਕਾਤ ਕੀਤੀ ਅਤੇ ਉਨ੍ਹਾਂ ਦੀ ਰਾਇ ਜਾਣੀ। ਸੂਤਰਾਂ ਨੇ ਦੱਸਿਆ ਕਿ ਮੁੱਖ ਮੰਤਰੀ ਅਮਰਿੰਦਰ ਸਿੰਘ ਵੀ ਵੀਰਵਾਰ ਜਾਂ ਸ਼ੁੱਕਰਵਾਰ ਨੂੰ ਇਸ ਤਿੰਨ ਮੈਂਬਰੀ ਪੈਨਲ ਨੂੰ ਮਿਲ ਸਕਦੇ ਹਨ।
ਇਹ ਵੀ ਪੜ੍ਹੋ : Navjot Sidhu:ਸਿੱਧੂ ਨੂੰ ਮਿਲੇ ਪ੍ਰਧਾਨਗੀ, ਦਿੱਲੀ ਤੋਂ ਪਰਤੇ ਵਿਧਾਇਕ ਦੀ ਮੰਗ.