ETV Bharat / bharat

ਬੱਚਿਆਂ ਦੇ ਜਨਮ ਸਰਟੀਫਿਕੇਟ 'ਤੇ ਮਾਂ-ਪਿਤਾ ਲਿਖਣ ਦੀ ਬਜਾਏ 'ਮਾਪੇ' ਲਿਖਣ ਦੀ ਅਪੀਲ, ਮਾਮਲਾ ਹਾਈਕੋਰਟ ਪਹੁੰਚਿਆ - childrens birth certificates

ਕੇਰਲ ਵਿੱਚ ਇੱਕ ਟਰਾਂਸਜੈਂਡਰ ਜੋੜੇ ਨੇ ਆਪਣੇ ਬੱਚਿਆਂ ਦੇ ਜਨਮ ਸਰਟੀਫਿਕੇਟ 'ਤੇ ਮਾਂ ਅਤੇ ਪਿਤਾ ਦੀ ਬਜਾਏ 'ਮਾਪੇ' ਲਿਖਣ ਲਈ ਅਪੀਲ ਕੀਤੀ ਹੈ। ਨਗਰ ਨਿਗਮ ਵੱਲੋਂ ਉਨ੍ਹਾਂ ਦੀ ਅਰਜ਼ੀ ਖਾਰਜ ਕੀਤੇ ਜਾਣ ਤੋਂ ਬਾਅਦ ਜੋੜੇ ਨੇ ਹਾਈ ਕੋਰਟ ਦਾ ਰੁਖ਼ ਕੀਤਾ ਹੈ।

Instead of writing mother and father on children's birth certificates, appeal to write 'parents', the matter reached the High Court
ਕੇਰਲ ਦੇ ਟਰਾਂਸ ਜੋੜੇ ਨੇ ਬੱਚੇ ਦੇ ਜਨਮ ਸਰਟੀਫਿਕੇਟ ਉੱਤੇ ਨਾਮ ਲਿਖਣ ਲਈ ਹਾਈਕੋਰਟ ਨੂੰ ਕੀਤੀ ਅਹਿਮ ਅਪੀਲ
author img

By

Published : Jul 22, 2023, 2:09 PM IST

ਕੋਚੀ: ਕੁਝ ਸਮਾਂ ਪਹਿਲਾਂ ਰਾਜ ਦੇ ਪਹਿਲੇ ਟਰਾਂਸਜੈਂਡਰ ਮਾਤਾ-ਪਿਤਾ ਬਣੇ ਜਿੰਨਾ ਨੇ ਹੁਣ ਆਪਣੇ ਬੱਚੇ ਦੇ ਜਨਮ ਸਰਟੀਫਿਕੇਟ ਉੱਤੇ ਨਾਮ ਲਿਖਣ ਨੂੰ ਲੈਕੇ ਪੇਸ਼ ਆ ਰਹੀ ਦਿੱਕਤ ਲਈ ਕੇਰਲ ਹਾਈਕੋਰਟ ਦਾ ਦਰਵਾਜ਼ਾ ਖੜਕਾਇਆ ਹੈ ਕਿ ਉਹ ਆਪਣੇ ਬੱਚੇ ਦੇ ਜਨਮ ਸਰਟੀਫਿਕੇਟ 'ਚ 'ਮਾਂ' ਅਤੇ 'ਪਿਤਾ' ਤੋਂ ਸਿਰਫ਼ 'ਮਾਤਾ-ਪਿਤਾ' ਵਿੱਚ ਵੇਰਵੇ ਬਦਲੇ ਜਾਨ ਨੂੰ ਲੈਕੇ ਅਪੀਲ ਕੀਤੀ ਹੈ। ਦਰਅਸਲ ਇਸ ਜੋੜੇ ਵਿਚ ਜ਼ਹਾਦ, ਇੱਕ ਟਰਾਂਸਮੈਨ ਹੈ ਅਤੇ ਜੀਆ ਪਵਲ, ਇੱਕ ਟਰਾਂਸਵੂਮੈਨ ਵੱਜੋਂ ਜਾਣੀ ਜਾਂਦੀ ਹੈ। ਕੇਰਲ ਵਿੱਚ ਇੱਕ ਟ੍ਰਾਂਸਜੈਂਡਰ ਜੋੜਾ ਹੈ ਜਿੰਨਾ ਨ ਏਕਾਫ਼ੀ ਮੁਸ਼ਕਿਲਾਂ ਤੋਂ ਬਾਅਦ ਮਾਤਾ ਪਿਤਾ ਬਣਨ ਦਾ ਫੈਸਲਾ ਲਿਆ ਅਤੇ ਇਸ ਦੌਰਾਨ ਜੋੜੇ ਵਿਚੋਂ ਇੱਕ ਨੇ ਬੱਚੇ ਨੂੰ ਜਨਮ ਦੇਣ ਲਈ ਸਾਰੇ ਪ੍ਰੋਸੈਸ ਨੂੰ ਅਪਣਾਇਆ ਅਤੇ ਇੱਕ ਬਚੇ ਨੂੰ ਜਨਮ ਦਿੱਤਾ ਸੀ।

ਮਾਂ-ਪਿਤਾ ਲਿਖਣ ਦੀ ਬਜਾਏ 'ਮਾਪੇ' ਲਿਖਣ ਦੀ ਅਪੀਲ: ਫਰਵਰੀ ਵਿੱਚ ਜ਼ਹਾਦ ਨੇ ਆਪਣੇ ਬੱਚੇ ਨੂੰ ਜਨਮ ਦਿੱਤਾ। ਪਰ ਕੋਝੀਕੋਡ ਕਾਰਪੋਰੇਸ਼ਨ ਦੁਆਰਾ ਰਜਿਸਟਰਡ ਬੱਚੇ ਦੇ ਜਨਮ ਸਰਟੀਫਿਕੇਟ ਵਿੱਚ ਮਾਂ ਦਾ ਨਾਮ ਜ਼ਹਾਦ (ਟਰਾਂਸਜੈਂਡਰ) ਅਤੇ ਪਿਤਾ ਦਾ ਨਾਮ ਜ਼ਿਆ (ਟਰਾਂਸਜੈਂਡਰ) ਵਜੋਂ ਸੂਚੀਬੱਧ ਕੀਤਾ ਗਿਆ ਸੀ। ਜ਼ਹਾਦ ਅਤੇ ਜ਼ਿਆ ਨੇ ਆਪਣੇ ਬੱਚੇ ਦੇ ਜਨਮ ਸਰਟੀਫਿਕੇਟ ਵਿੱਚ ਵੇਰਵੇ ਬਦਲਣ ਲਈ ਨਿਗਮ ਕੋਲ ਪਹੁੰਚ ਕੀਤੀ, ਤਾਂ ਜੋ ਦੋਵਾਂ ਨੂੰ ਮਾਂ ਅਤੇ ਪਿਤਾ ਦੀ ਬਜਾਏ ਸਿਰਫ਼ 'ਮਾਪਿਆਂ' ਵਜੋਂ ਦਰਸਾਇਆ ਗਿਆ, ਪਰ ਅਧਿਕਾਰੀਆਂ ਨੇ ਇਸ ਨੂੰ ਰੱਦ ਕਰ ਦਿੱਤਾ ਅਤੇ ਉਨ੍ਹਾਂ ਨੂੰ ਹਾਈ ਕੋਰਟ ਤੱਕ ਪਹੁੰਚ ਕਰਨ ਲਈ ਮਜਬੂਰ ਹੋਣਾ ਪਿਆ।

ਜ਼ਿੰਦਗੀ ਵਿੱਚ ਬੱਚੇ ਨੂੰ ਸੰਘਰਸ਼ ਨਾ ਕਰਨਾ ਪਵੇ : ਪਟੀਸ਼ਨਕਰਤਾਵਾਂ ਨੇ ਕੋਜ਼ੀਕੋਡ ਕਾਰਪੋਰੇਸ਼ਨ ਨੂੰ ਬੇਨਤੀ ਕੀਤੀ ਕਿ ਜਨਮ ਸਰਟੀਫਿਕੇਟ 'ਤੇ ਪਿਤਾ ਅਤੇ ਮਾਂ ਦਾ ਨਾਮ ਨਾ ਲਿਖਿਆ ਜਾਵੇ ਕਿਉਂਕਿ ਬੱਚੇ ਦੀ ਜੈਵਿਕ ਮਾਂ ਨੇ ਕਈ ਸਾਲ ਪਹਿਲਾਂ ਆਪਣੇ ਆਪ ਨੂੰ ਪੁਰਸ਼ ਵਜੋਂ ਪਛਾਣਿਆ ਹੈ ਅਤੇ ਸਮਾਜ ਦੇ ਇੱਕ ਪੁਰਸ਼ ਮੈਂਬਰ ਵਜੋਂ ਰਹਿ ਰਹੀ ਹੈ। ਜਿਸ ਦਾ ਸਾਹਮਣਾ ਉਨ੍ਹਾਂ ਦੇ ਬੱਚੇ ਨੂੰ ਬਾਅਦ ਵਿੱਚ ਜ਼ਿੰਦਗੀ ਭਰ ਕਰਨਾ ਪੈ ਸਕਦਾ ਹੈ।” ਸਕੂਲ ਦੇ ਦਾਖਲੇ, ਆਧਾਰ ਕਾਰਡ, ਪੈਨ ਕਾਰਡ, ਪਾਸਪੋਰਟ ਅਤੇ ਨੌਕਰੀ ਆਦਿ ਨਾਲ ਸਬੰਧਤ ਵੱਖ-ਵੱਖ ਦਸਤਾਵੇਜ਼ਾਂ ਵਿੱਚ ਉਸ ਦੇ ਨਾਮ ਲਿਖੇ ਜਾਣਗੇ ਤਾਂ ਦਿੱਕਤ ਨਹੀਂ ਹੋਵੇਗੀ। ਇਸ ਵਿਚ ਕਿਹਾ ਗਿਆ ਹੈ ਕਿ ਅਜਿਹੇ ਸਰਟੀਫਿਕੇਟ ਤੋਂ ਇਨਕਾਰ ਕਰਨਾ ਉਸ ਦੇ ਅਤੇ ਉਸ ਦੇ ਬੱਚੇ ਦੇ ਬੁਨਿਆਦੀ ਅਧਿਕਾਰਾਂ ਤੋਂ ਇਨਕਾਰ ਹੈ ਅਤੇ ਸੁਪਰੀਮ ਕੋਰਟ ਦੁਆਰਾ ਦਿੱਤੇ ਹੁਕਮਾਂ ਦੇ ਵਿਰੁੱਧ ਹੈ। ਉਨ੍ਹਾਂ ਦੀ ਪਟੀਸ਼ਨ ਦੱਸਦੀ ਹੈ ਕਿ ਕੁਝ ਦੇਸ਼ ਜੋੜਿਆਂ, ਖਾਸ ਤੌਰ 'ਤੇ ਸਮਲਿੰਗੀ ਜੋੜਿਆਂ ਨੂੰ ਆਪਣੇ ਬੱਚੇ ਦੇ ਜਨਮ ਸਰਟੀਫਿਕੇਟ 'ਤੇ ਮਾਂ, ਪਿਤਾ ਅਤੇ ਮਾਤਾ-ਪਿਤਾ ਦੇ ਸਰਨੇਮ ਵਿੱਚੋਂ ਇੱਕ ਦੀ ਚੋਣ ਕਰਨ ਦੀ ਇਜਾਜ਼ਤ ਦਿੰਦੇ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.