ETV Bharat / bharat

ਟਰੈਜਡੀ ਕਿੰਗ ਦਲੀਪ ਕੁਮਾਰ ਦਾ ਹੋਇਆ ਦਿਹਾਂਤ: ਪੰਜਾਬ ਨਾਲ ਸੀ ਡੂੰਘਾ ਰਿਸ਼ਤਾ - Muhammad Yusuf Khan

ਦਲੀਪ ਕੁਮਾਰ ਦਾ ਜਨਮ 11 ਦਸੰਬਰ 1922 'ਚ ਬਰਤਾਨਵੀ ਪੰਜਾਬ, ਪੇਸ਼ਾਵਰ(ਹੁਣ ਪਾਕਿਸਤਾਨ ਵਿੱਚ) 'ਚ ਹੋਇਆ ਸੀ। ਉਨ੍ਹਾਂ ਦਾ ਪਹਿਲਾ ਨਾਮ ਮੁਹੰਮਦ ਯੂਸੁਫ ਖਾਨ(Muhammad Yusuf Khan) ਸੀ। ਆਪਣੀ ਮੁੱਢਲੀ ਸਿੱਖਿਆ ਵੀ ਉਨ੍ਹਾਂ ਪੇਸ਼ਾਵਰ ਤੋਂ ਹੀ ਕੀਤੀ। ਦੇਸ਼ ਦੀ ਵੰਡ ਤੋਂ ਪਹਿਲਾਂ ਬਰਤਾਨਵੀ ਪੰਜਾਬ, ਪੇਸ਼ਾਵਰ ਭਾਰਤ ਪੰਜਾਬ ਦਾ ਹਿੱਸਾ ਹੁੰਦਾ ਸੀ। ਜਿਸ ਕਾਰਨ ਕਿਹਾ ਜਾਂਦਾ ਹੈ ਕਿ ਦਲੀਪ ਕੁਮਾਰ ਦਾ ਪੰਜਾਬ ਦੇ ਨਾਲ ਡੂੰਘਾ ਰਿਸ਼ਤਾ ਸੀ, ਜਿਸ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ।

ਟਰੈਜਡੀ ਕਿੰਗ ਦਲੀਪ ਕੁਮਾਰ ਦਾ ਹੋਇਆ ਦਿਹਾਂਤ: ਪੰਜਾਬ ਨਾਲ ਸੀ ਡੂੰਘਾ ਰਿਸ਼ਤਾ

author img

By

Published : Jul 7, 2021, 10:39 AM IST

ਮੁੰਬਈ: ਮਸ਼ਹੂਰ ਅਦਾਕਾਰ ਦਲੀਪ ਕੁਮਾਰ ਦਾ 98 ਸਾਲ ਦੀ ਉਮਰ 'ਚ ਦਿਹਾਂਤ ਹੋ ਗਿਆ। ਮੁੰਬਈ ਸਥਿਤ ਹਿੰਦੂਜਾ ਹਸਪਤਾਲ 'ਚ ਸਵੇਰੇ 7.30 ਵਜੇ ਉਨ੍ਹਾਂ ਆਖਰੀ ਸਾਹ ਲਏ। ਦਲੀਪ ਕੁਮਾਰ ਦੇ ਦਿਹਾਂਤ ਦੀ ਪੁਸ਼ਟੀ ਹਸਪਤਾਲ ਦੇ ਪਲਮੋਨੋਲਾਜਿਸਟ ਡਾ. ਜਲੀਲ ਪਾਰਕਰ ਵਲੋਂ ਕੀਤੀ ਗਈ। ਦਲੀਪ ਕੁਮਾਰ ਨੂੰ ਸਾਹ ਲੈਣ 'ਚ ਸਮੱਸਿਆ ਆਉਣ ਦੇ ਚੱਲਦਿਆਂ 29 ਜੂਨ ਤੋਂ ਹਿੰਦੂਜਾ ਹਸਪਤਾਲ ਦੇ ਆਈ.ਸੀ.ਯੂ 'ਚ ਭਰਤੀ ਸੀ।

ਦਲੀਪ ਕੁਮਾਰ ਦਾ ਜਨਮ

ਦਲੀਪ ਕੁਮਾਰ ਦਾ ਜਨਮ 11 ਦਸੰਬਰ 1922 'ਚ ਬਰਤਾਨਵੀ ਪੰਜਾਬ, ਪੇਸ਼ਾਵਰ(ਹੁਣ ਪਾਕਿਸਤਾਨ ਵਿੱਚ) 'ਚ ਹੋਇਆ ਸੀ। ਉਨ੍ਹਾਂ ਦਾ ਪਹਿਲਾ ਨਾਮ ਮੁਹੰਮਦ ਯੂਸੁਫ ਖਾਨ(Muhammad Yusuf Khan) ਸੀ। ਆਪਣੀ ਮੁੱਢਲੀ ਸਿੱਖਿਆ ਵੀ ਉਨ੍ਹਾਂ ਪੇਸ਼ਾਵਰ ਤੋਂ ਹੀ ਕੀਤੀ। ਦੇਸ਼ ਦੀ ਵੰਡ ਤੋਂ ਪਹਿਲਾਂ ਬਰਤਾਨਵੀ ਪੰਜਾਬ, ਪੇਸ਼ਾਵਰ ਭਾਰਤ ਪੰਜਾਬ ਦਾ ਹਿੱਸਾ ਹੁੰਦਾ ਸੀ। ਜਿਸ ਕਾਰਨ ਕਿਹਾ ਜਾਂਦਾ ਹੈ ਕਿ ਦਲੀਪ ਕੁਮਾਰ ਦਾ ਪੰਜਾਬ ਦੇ ਨਾਲ ਡੂੰਘਾ ਰਿਸ਼ਤਾ ਸੀ, ਜਿਸ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ।

ਮੁਹਮੰਦ ਯੂਸੁਫ ਖਾਨ ਤੋਂ ਦਲੀਪ ਕੁਮਾਰ

ਦਲੀਪ ਕੁਮਾਰ ਦੇ ਪਿਤਾ ਉਨ੍ਹਾਂ ਨੂੰ ਨਾਲ ਲੈਕੇ ਮੁਬੰਈ ਆ ਵਸੇ, ਜਿਥੇ ਉਨ੍ਹਾਂ ਆਪਣੀ ਫਿਲਮੀ ਪਾਰੀ ਦੀ ਸ਼ੁਰੂਆਤ ਕੀਤੀ। ਦਲੀਪ ਕੁਮਾਰ ਦਾ ਪਹਿਲਾ ਨਾਮ ਮੁਹੰਮਦ ਯੂਸੁਫ ਖਾਨ ਸੀ। ਆਪਣੇ ਪਿਤਾ ਨਾਲ ਮੁੰਬਈ ਆਉਣ ਤੋਂ ਬਾਅਦ ਫਿਲਮਾਂ 'ਚ ਕਿਸਮਤ ਅਜਮਾਉਣ ਲਈ ਉਨ੍ਹਾਂ ਆਪਣਾ ਨਾਮ ਬਦਲ ਕੇ ਦਲੀਪ ਕੁਮਾਰ ਰੱਖ ਲਿਆ। ਉਨ੍ਹਾਂ ਦਾ ਮੰਨਣਾ ਸੀ ਕਿ ਨਾਮ ਬਦਲਣ ਨਾਲ ਉਨ੍ਹਾਂ ਨੂੰ ਹਿੰਦੀ ਫਿਲਮਾਂ 'ਚ ਜਿਆਦਾ ਪਹਿਚਾਣ ਮਿਲੇਗੀ।

ਫਿਲਮੀ ਸਫ਼ਰ ਦੀ ਸ਼ੁਰੂਆਤ

ਸਾਲ 1944 'ਚ ਜਵਾਰਭਾਟਾ ਪਿਲਮ ਨਾਲ ਦਲੀਪ ਕੁਮਾਰ ਨੇ ਆਪਣੇ ਫਿਲਮੀ ਸਫ਼ਰ ਦੀ ਸ਼ੁਰੂਆਤ ਕੀਤੀ। ਉਸ ਤੋਂ ਬਾਅਦ ਸਾਲ 1949 'ਚ ਉਨ੍ਹਾਂ ਦੀ ਫਿਲਮ ਅੰਦਾਜ ਨੇ ਦਲੀਪ ਕੁਮਾਰ ਦੀ ਜਿਆਦਾ ਪ੍ਰਸਿੱਧੀ ਦਿੱਤੀ। ਉਸ ਤੋਂ ਬਾਅਦ ਦਿਦਾਰ, ਦੇਵਦਾਸ,ਮੁਗਲ-ਏ-ਆਜ਼ਮ,ਗੰਗਾ-ਜਮਨਾ,ਵਿਧਾਤਾ,ਦੁਨੀਆ, ਕਰਮਾ,ਇੱਜਤਦਰ,ਸੌਦਾਗਰ ਅਤੇ ਕਿਲਾ ਵਰਗੀਆਂ ਕਈ ਹਿਟ ਫਿਲਮਾਂ ਦਰਸ਼ਕਾਂ ਦੀ ਝੋਲੀ ਪਾਈਆਂ। ਉਨ੍ਹਾਂ ਦੀ ਅਦਾਕਾਰੀ ਕਾਰਨ ਦਲੀਪ ਕੁਮਾਰ ਨੂੰ ਟਰੈਜਡੀ ਕਿੰਗ ਵਜੋਂ ਵੀ ਜਾਣਿਆ ਜਾਂਦਾ ਹੈ।

ਗ੍ਰਜਿਸਥ ਜੀਵਨ ਦੀ ਸ਼ੁਰੂਆਤ

ਸਾਲ 1966 'ਚ ਮਰਹੂਮ ਅਦਾਕਾਰ ਦਲੀਪ ਕੁਮਾਰ ਵਲੋਂ ਸਾਇਰਾ ਬਾਨੋ ਨਾਲ ਵਿਆਹ ਕਰਵਾਇਆ। ਜਦੋਂ ਉਨ੍ਹਾਂ ਦਾ ਵਿਆਹ ਹੋਇਆ ਤਾਂ ਉਸ ਸਮੇਂ ਦਲੀਪ ਕੁਮਾਰ ਦੀ ਉਮਰ 44 ਸਾਲ ਜਦਕਿ ਸਾਇਰਾ ਬਾਨੋ ਦੀ ਉਮਰ ਮਹਿਜ਼ 22 ਸਾਲ ਸੀ। ਬੇਸ਼ੱਕ ਦਲੀਪ ਕੁਮਾਰ ਵਲੋਂ ਸਾਲ 1980 'ਚ ਆਸਮਾ ਨਾਲ ਦੂਜਾ ਵਿਆਹ ਵੀ ਕਰਵਾਇਆ ਗਿਆ ਪਰ ਉਹ ਮਹਿਜ਼ ਦੋ ਸਾਲ ਹੀ ਚੱਲ ਸਕਿਆ।

ਸਿਆਸਤ 'ਚ ਵੀ ਦਿਖਾਈ ਰੂਚੀ

ਦਲੀਪ ਕੁਮਾਰ ਵਲੋਂ ਫਿਲਮੀ ਸਫ਼ਰ ਦੇ ਨਾਲ ਹੀ ਸਿਆਸਤ 'ਚ ਵੀ ਰੂਚੀ ਦਿਖਾਈ ਸੀ। ਜਿਸ ਦੇ ਚੱਲਦਿਆਂ ਸਾਲ 2000 ਤੋਂ ਉਹ ਰਾਜ ਸਭਾ ਦੇ ਮੈਂਬਰ ਸਨ।

ਐਵਾਰਡ ਪ੍ਰਾਪਤੀ

ਦਲੀਪ ਕੁਮਾਰ ਆਪਣੀ ਅਦਾਕਾਰੀ ਕਾਰਨ ਬਹੁਤ ਪ੍ਰਸਿਧ ਸਨ। ਜਿਸ ਦੇ ਚੱਲਦਿਆਂ ਉਨ੍ਹਾਂ ਨੂੰ ਕਈ ਐਵਾਰਡ ਮਿਲੇ। ਸਾਲ 1980 'ਚ ਦਲੀਪ ਕੁਮਾਰ ਨੂੰ ਸਨਮਾਨਿਤ ਕਰਨ ਲਈ ਉਨ੍ਹਾਂ ਨੂੰ ਮੁੰਬਈ ਦਾ ਸ਼ੇਰੀਫ ਐਲਾਨਿਆ ਗਿਆ। ਇਸ ਦੇ ਨਾਲ ਹੀ ਸਾਲ 1995 'ਚ ਦਲੀਪ ਕੁਮਾਰ ਦੀ ਬਾਮਿਸਾਲ ਅਦਾਕਾਰੀ ਕਾਰਨ ਉਨ੍ਹਾਂ ਨੂੰ 'ਦਾਦਾ ਸਾਹਿਬ ਫਾਲਕੇ' ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਸ ਦੇ ਨਾਲ ਹੀ ਸਾਲ 1998 'ਚ ਉਨ੍ਹਾਂ ਨੂੰ ਪਾਕਿਸਤਾਨ ਦਾ ਸਰਬ ਉੱਚ ਨਾਗਰਿਕ ਸਨਮਾਨ ਨਿਸ਼ਾਨ-ਏ-ਇਮਤਿਆਜ਼ ਵੀ ਦਿੱਤਾ ਗਿਆ। ਇਸ ਤੋਂ ਇਲਾਵਾ ਉਨ੍ਹਾਂ ਦੀਆਂ ਫਿਲਮਾਂ ਨੇ ਵੀ ਕਈ ਐਵਾਰਡ ਪ੍ਰਾਪਤ ਕੀਤੇ।

ਦਲੀਪ ਕੁਮਾਰ ਨੂੰ ਸ਼ਰਧਾਂਜਲੀ

ਦਲੀਪ ਕੁਮਾਰ ਦੇ ਦਿਹਾਂਤ ਨਾਲ ਫਿਲਮ ਜਗਤ ਦੇ ਨਾਲ-ਨਾਲ ਸਿਆਸੀ ਗਲਿਆਰਿਆਂ 'ਚੋਂ ਵੀ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ ਹੈ। ਉਨ੍ਹਾਂ ਦੀ ਮੌਤ 'ਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕਾਂਗਰਸ ਆਗੂ ਰਾਹੁਲ ਗਾਂਧੀ ਵਲੋਂ ਵੀ ਟਵੀਟ ਕੀਤਾ ਗਿਆ ਹੈ। ਇਸ ਦੇ ਨਾਲ ਹੀ ਕਿਹਾ ਜਾਂਦਾ ਹੈ ਕਿ ਦਲੀਪ ਕੁਮਾਰ ਦੇ ਦਿਹਾਂਤ ਨਾਲ ਹਿੰਦੀ ਸਿਨੇਮਾ ਦੇ ਇੱਕ ਯੁੱਗ ਦਾ ਅੰਤ ਹੋਇਆ ਹੈ।

ਇਹ ਵੀ ਪੜ੍ਹੋ:ਦਲੀਪ ਕੁਮਾਰ ਦਾ ਦੇਹਾਂਤ, 98 ਸਾਲ ਦੀ ਉਮਰ 'ਚ ਲਏ ਆਖਰੀ ਸਾਹ

ETV Bharat Logo

Copyright © 2024 Ushodaya Enterprises Pvt. Ltd., All Rights Reserved.