ਰਾਮਨਗਰ/ ਉੱਤਰਾਖੰਡ : ਨੈਨੀਤਾਲ ਦੇ ਰਾਮਨਗਰ ਵਿੱਚ ਇੱਕ ਦਰਦਨਾਕ ਹਾਦਸੇ ਵਿੱਚ 9 ਲੋਕਾਂ ਦੀ ਮੌਤ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਸੈਲਾਨੀਆਂ ਨਾਲ ਭਰੀ ਅਰਟਿਗਾ ਕਾਰ ਢੇਲਾ ਨਦੀ 'ਚ ਰੁੜ੍ਹ ਗਈ। ਇਸ ਹਾਦਸੇ 'ਚ 9 ਲੋਕਾਂ ਦੀ ਮੌਤ ਹੋ ਗਈ ਹੈ। ਜਦਕਿ ਇੱਕ ਮਹਿਲਾ ਨੂੰ ਸੁਰੱਖਿਅਤ ਬਚਾ ਲਿਆ ਗਿਆ ਹੈ। ਸਥਾਨਕ ਪ੍ਰਸ਼ਾਸਨ ਮੁਤਾਬਕ ਕਾਰ 'ਚ ਕੁੱਲ 10 ਲੋਕ ਸਵਾਰ ਸਨ, ਜਿਨ੍ਹਾਂ 'ਚੋਂ ਇਕ ਔਰਤ ਨੂੰ ਸੁਰੱਖਿਅਤ ਬਚਾ ਲਿਆ ਗਿਆ ਹੈ।
ਮੁੱਢਲੀ ਜਾਣਕਾਰੀ ਮੁਤਾਬਕ ਕਾਰ ਅਰਟਿਗਾ ਸੀ। ਇਸ ਕਾਰ ਵਿੱਚ ਕੁੱਲ 10 ਲੋਕ ਸਵਾਰ ਸਨ। ਘਟਨਾ ਸਵੇਰੇ 5 ਵਜੇ ਦੀ ਦੱਸੀ ਜਾ ਰਹੀ ਹੈ। ਸਥਾਨਕ ਲੋਕਾਂ ਨੇ ਪ੍ਰਸ਼ਾਸਨ ਨਾਲ ਤਤਪਰਤਾ ਦਿਖਾਉਂਦੇ ਹੋਏ ਇੱਕ ਔਰਤ ਨੂੰ ਸੁਰੱਖਿਅਤ ਬਚਾ ਲਿਆ ਹੈ। ਇਸ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਮੌਕੇ 'ਤੇ ਰਾਹਤ ਅਤੇ ਬਚਾਅ ਕਾਰਜਾਂ 'ਚ ਜੁਟ ਗਿਆ। ਹੁਣ ਸਾਰੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ।
ਐਸਡੀਐਮ ਨੇ ਕੀ ਕਿਹਾ : ਐਸਡੀਐਮ ਗੌਰਵ ਚਟਵਾਲ ਨੇ ਦੱਸਿਆ ਕਿ ਹਾਦਸੇ ਵਿੱਚ 3 ਪੁਰਸ਼ ਅਤੇ 6 ਔਰਤਾਂ ਦੀ ਮੌਤ ਹੋ ਗਈ ਹੈ। ਤਿੰਨੋਂ ਵਿਅਕਤੀ ਪਟਿਆਲਾ ਪੰਜਾਬ ਦੇ ਰਹਿਣ ਵਾਲੇ ਸਨ। ਦੋ ਔਰਤਾਂ ਰਾਮਨਗਰ ਦੀਆਂ ਰਹਿਣ ਵਾਲੀਆਂ ਸਨ। ਐਸਡੀਐਮ ਨੇ ਕਿਹਾ ਕਿ ਬਾਕੀ ਗੱਲਾਂ ਦਾ ਖੁਲਾਸਾ ਜਾਂਚ ਤੋਂ ਬਾਅਦ ਹੀ ਹੋਵੇਗਾ। ਗੌਰਵ ਚਟਵਾਲ ਨੇ ਦੱਸਿਆ ਕਿ ਹਾਦਸੇ ਦਾ ਕਾਰਨ ਕਾਰ ਦੀ ਤੇਜ਼ ਰਫਤਾਰ ਕਾਰਨ ਸਾਹਮਣੇ ਆਇਆ ਹੈ।
ਚਸ਼ਮਦੀਦ ਨੇ ਦੱਸਿਆ ਕਿਵੇਂ ਹੋਇਆ ਹਾਦਸਾ: ਦੂਜੇ ਪਾਸੇ ਇਸ ਮਾਮਲੇ 'ਚ ਚਸ਼ਮਦੀਦ ਦੇ ਬਿਆਨ ਵੀ ਸਾਹਮਣੇ ਆਏ ਹਨ। ਚਸ਼ਮਦੀਦ ਬ੍ਰਹਮਪਾਲ ਦਾ ਕਹਿਣਾ ਹੈ ਕਿ ਉਸ ਨੇ ਕਾਰ ਵਿਚ ਸਵਾਰ ਸੈਲਾਨੀਆਂ ਨੂੰ ਰੋਕਣ ਦੀ ਪੂਰੀ ਕੋਸ਼ਿਸ਼ ਕੀਤੀ। ਪਰ ਉਨ੍ਹਾਂ ਨੇ ਇਕ ਨਾ ਸੁਣੀ ਜਿਸ ਤੋਂ ਬਾਅਦ ਇੰਨਾ ਵੱਡਾ ਹਾਦਸਾ ਹੋਇਆ, ਜਿਸ 'ਚ 9 ਲੋਕਾਂ ਦੀ ਜਾਨ ਚਲੀ ਗਈ।
ਇਹ ਵੀ ਪੜ੍ਹੋ: ਪਤੀ-ਪਤਨੀ ਨੇ ਆਪਣੇ 2 ਬੱਚਿਆਂ ਸਣੇ ਮਾਰੀ ਨਹਿਰ 'ਚ ਛਾਲ