ETV Bharat / bharat

ਟੂਲਕਿੱਟ ਮਾਮਲਾ: ਦਿਸ਼ਾ ਰਵੀ ਨੂੰ ਇੱਕ ਦਿਨ ਦੀ ਪੁਲਿਸ ਹਿਰਾਸਤ 'ਚ ਭੇਜਿਆ - ਟੂਲਕਿੱਟ ਮਾਮਲਾ

ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਦਿਸ਼ਾ ਰਵੀ ਨੂੰ ਇੱਕ ਦਿਨ ਦੀ ਪੁਲਿਸ ਹਿਰਾਸਤ ਵਿੱਚ ਭੇਜ ਦਿੱਤਾ ਹੈ। ਚੀਫ ਮੈਟਰੋਪੋਲੀਟਨ ਮੈਜਿਸਟਰੇਟ ਪੰਕਜ ਸ਼ਰਮਾ ਨੇ ਇਹ ਆਦੇਸ਼ ਜਾਰੀ ਕੀਤਾ ਹੈ। ਦਿੱਲੀ ਪੁਲਿਸ ਨੇ ਪੰਜ ਦਿਨ ਦੀ ਹੋਰ ਰਿਮਾਂਡ ਮੰਗੀ ਸੀ।

ਫ਼ੋਟੋ
ਫ਼ੋਟੋ
author img

By

Published : Feb 22, 2021, 7:10 PM IST

ਨਵੀਂ ਦਿੱਲੀ: ਦਿੱਲੀ ਦੀ ਪਟਿਆਲਾ ਹਾਉਸ ਕੋਰਟ ਨੇ ਦਿਸ਼ਾ ਰਵੀ ਨੂੰ ਇੱਕ ਦਿਨ ਦੀ ਪੁਲਿਸ ਹਿਰਾਸਤ ਵਿੱਚ ਭੇਜ ਦਿੱਤਾ ਹੈ। ਚੀਫ ਮੈਟਰੋਪੋਲੀਟਨ ਮੈਜਿਸਟਰੇਟ ਪੰਕਜ ਸ਼ਰਮਾ ਨੇ ਇਹ ਆਦੇਸ਼ ਜਾਰੀ ਕੀਤਾ ਹੈ। ਦਿੱਲੀ ਪੁਲਿਸ ਨੇ ਪੰਜ ਦਿਨ ਦੀ ਹੋਰ ਰਿਮਾਂਡ ਮੰਗੀ ਸੀ।

ਨਿਕਿਤਾ ਅਤੇ ਸ਼ਾਂਤਨੂ 'ਤੇ ਦੋਸ਼ ਲਗਾਏ

ਸੁਣਵਾਈ ਦੌਰਾਨ ਦਿੱਲੀ ਪੁਲਿਸ ਨੇ ਕਿਹਾ ਕਿ ਦਿਸ਼ਾ ਨੇ ਇਸ ਮਾਮਲੇ ਵਿੱਚ ਦੋ ਹੋਰ ਮੁਲਜ਼ਮ ਨਿਕਿਤਾ ਅਤੇ ਸ਼ਾਂਤਨੂ 'ਤੇ ਦੋਸ਼ ਲਗਾਇਆ ਹੈ। ਦਿਸ਼ਾ ਦੀ ਉਨ੍ਹਾਂ ਨਾਲ ਆਮ੍ਹਣੇ-ਸਾਹਮਣੇ ਕਰਕੇ ਪੁਛਗਿੱਛ ਜਾਰੀ ਹੈ। ਦਿੱਲੀ ਪੁਲਿਸ ਨੇ ਕਿਹਾ ਕਿ ਟੂਲਕਿੱਟ ਉਤੇ ਹਾਈਪਰ ਲਿੰਕ ਦਿੱਤੇ ਗਏ ਹਨ ਜਿਨ੍ਹਾਂ ਉੱਤੇ ਕਲਿੱਕ ਕਰਦੇ ਹੀ ਤੁਹਾਨੂੰ ਖਤਰਨਾਕ ਕੰਟੈਂਟ ਮਿਲਦਾ ਹੈ। 11 ਜਨਵਰੀ ਨੂੰ ਜੂਮ ਉੱਤੇ ਇੱਕ ਮੀਟਿੰਗ ਹੋਈ ਹੈ ਇਸ ਵਿੱਚ ਧਾਲੀਵਾਲ, ਅਨਿਤਾ ਲਾਲ, ਸ਼ਾਂਤਨੂ ਅਤੇ ਨਿਕਿਤਾ ਸ਼ਾਮਲ ਹੋਏ ਬਾਕੀ ਲੋਕਾਂ ਦਾ ਪਤਾ ਲਗਾਇਆ ਜਾ ਰਿਹਾ ਹੈ।

ਪੁਲਿਸ ਹਿਰਾਸਤ ਦਾ ਕੀਤਾ ਵਿਰੋਧ

ਦਿਸ਼ਾ ਰਵੀ ਦੇ ਵਕੀਲ ਸਿਧਾਰਥ ਅਗਰਵਾਲ ਨੇ ਕਿਹਾ ਕਿ ਨਿਆਂਇਕ ਹਿਰਾਸਤ ਵਿੱਚ ਰਹਿੰਦੇ ਹੋਏ ਵੀ ਦਿਸ਼ਾ ਦਾ ਬਾਕੀ ਲੋਕਾਂ ਨਾਲ ਆਮ੍ਹਣੇ ਸਾਹਮਣੇ ਕਰਵਾਇਆ ਜਾ ਸਕਦਾ ਹੈ। ਆਪਣੇ ਬਾਕੀ ਲੋਕਾਂ ਨੂੰ ਪੁਛਗਿੱਛ ਲਈ ਕਿਉਂ ਨਹੀਂ ਬੁਲਾਇਆ, ਕੀ ਦਿਸ਼ਾ ਦੀ ਗ੍ਰਿਫ਼ਤਾਰੀ ਦੇ ਬਾਅਦ ਜਾਂਚ ਸ਼ੁਰੂ ਹੋਈ।

ਖ਼ਤਮ ਹੋ ਰਹੀ ਸੀ ਨਿਆਂਇਕ ਹਿਰਾਸਤ

ਪਿਛਲੀ 19 ਫਰਵਰੀ ਨੂੰ ਕੋਰਟ ਨੇ ਦਿਸ਼ਾ ਰਵੀ ਨੂੰ ਸੋਮਵਾਰ ਤੱਕ ਨਿਆਂਇਕ ਹਿਰਾਸਤ ਵਿੱਚ ਭੇਜਿਆ ਸੀ। ਅੱਜ ਦਿਸ਼ਾ ਰਵੀ ਦੀ ਨਿਆਂਇਕ ਹਿਰਾਸਤ ਖ਼ਤਮ ਹੋ ਰਹੀ ਸੀ ਜਿਸ ਤੋਂ ਬਾਅਦ ਕੋਰਟ ਵਿੱਚ ਪੇਸ਼ ਕੀਤਾ ਗਿਆ। ਕੋਰਟ ਨੇ ਪਿਛਲੇ 14 ਫਰਵਰੀ ਨੂੰ ਦਿਸ਼ਾ ਰਵੀ ਨੂੰ ਅੱਜ ਤੱਕ ਪੁਲਿਸ ਹਿਰਾਸਤ ਵਿੱਚ ਭੇਜਿਆ ਸੀ। ਦਿੱਲੀ ਪੁਲਿਸ ਦੀ ਸਪੈਸ਼ਲ ਸੈਲ ਨੇ ਦਿਸ਼ਾ ਰਵੀ ਨੂੰ ਬੰਗਲੂਰ ਤੋਂ ਗ੍ਰਿਫ਼ਤਾਰ ਕੀਤਾ ਸੀ। ਦਿੱਲੀ ਪੁਲਿਸ ਦਾ ਇਲਜ਼ਾਮ ਹੈ ਕਿ ਦਿਸ਼ਾ ਰਵੀ ਨੇ ਕਿਸਾਨ ਅੰਦੋਲਨ ਤੋਂ ਜੁੜੇ ਉਸ ਦਸਤਾਵੇਜ਼ ਨੂੰ ਸਾਝਾ ਕੀਤਾ, ਜਿਸ ਨੂੰ ਕੌਮਾਤਰੀ ਵਾਤਾਵਰਨ ਕਾਰਕੁਨ ਗ੍ਰੇਟਾ ਥਨਬਰਗ ਨੇ ਟਵੀਟ ਕੀਤਾ ਸੀ। ਦਿਸ਼ਾ ਉੱਤੇ ਟੂਲਕਿੱਟ ਨਾਂਅ ਦੇ ਉਸ ਦਸਤਾਵੇਜ ਨੂੰ ਐਡਿਟ ਕਰਕੇ ਉਸ ਵਿੱਚ ਕੁਝ ਚੀਜਾਂ ਨੂੰ ਜੋੜਣ ਅਤੇ ਉਸ ਨੂੰ ਅੱਗੇ ਫੋਰਵਰਡ ਕਰਨ ਦਾ ਇਲਜ਼ਾਮ ਹੈ।

4 ਫ਼ਰਵਰੀ ਨੂੰ ਐਫਆਈਆਰ ਕੀਤੀ ਸੀ ਦਰਜ

ਟੂਲਕਿੱਟ ਮਾਮਲਾ ਉਦੋਂ ਚਰਚਾ ਵਿੱਚ ਆਇਆ ਸੀ ਜਦੋਂ ਇਸ ਨੂੰ ਅੰਤਰਰਾਸ਼ਟਰੀ ਵਾਤਾਵਰਣ ਕਾਰਕੁਨ ਗ੍ਰੇਟਾ ਥਨਰਬਰਗ ਨੇ ਕਿਸਾਨ ਅੰਦੋਲਨ ਦਾ ਸਮਰਥਨ ਕਰਦੇ ਹੋਏ ਟਵਿੱਟਰ ਉੱਤੇ ਅਕਾਉਂਟ ਸਾਂਝਾ ਕੀਤਾ। ਉਸ ਤੋਂ ਬਾਅਦ ਹੀ ਪੁਲਿਸ ਨੇ ਪਿਛਲੀ 4 ਫਰਵਰੀ ਨੂੰ ਐਫਆਈਆਰ ਦਰਜ ਕੀਤੀ ਸੀ। ਦਿੱਲੀ ਪੁਲਿਸ ਨੇ ਇਸ ਮਾਮਲੇ ਵਿੱਚ ਆਈਪੀਸੀ ਦੀ ਧਾਰਾ 124 ਏ 120 ਏ ਅਤੇ 153ਏ ਤਹਿਤ ਬਦਨਾਮ ਕਰਨ, ਆਪਰਾਧਿਕ ਸਾਜਿਸ਼ ਰਚਣ ਅਤੇ ਨਫਰਤ ਨੂੰ ਵਧਾਉਣ ਦੇ ਇਲਜ਼ਾਮਾਂ ਵਿੱਚ ਐਫਆਈਆਰ ਦਰਜ ਕੀਤੀ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.