ਚੰਡੀਗੜ੍ਹ: ਭਾਰਤ ਦੇ ਪਹਿਲਵਾਨ ਰਵੀ ਕੁਮਾਰ ਨੇ ਕੁਸ਼ਤੀ ਦੇ 57 ਕਿਲੋਗ੍ਰਾਮ ਵਰਗ ਵਿੱਚ ਸ਼ਾਨਦਾਰ ਜਿੱਤ ਦਰਜ ਕਰਕੇ ਭਾਰਤ ਦਾ ਤਗਮਾ ਪੱਕਾ ਕਰ ਦਿੱਤੀ ਹੈ। ਸੈਮੀਫਾਈਨਲ ਵਿੱਚ ਰਵੀ ਕੁਮਾਰ ਨੇ ਕਜ਼ਾਖਿਸਤਾਨ ਦੇ ਪਹਿਵਾਨ ਨੂੰ ਮਾਤ ਦੇ ਕੇ ਫਾਈਨਲ ਚ ਪਰਵੇਸ਼ ਕਰ ਲਿਆ ਹੈ। ਯਾਨੀ ਹੁਣ Olympics ਭਾਰਤ ਇੱਕ ਹੋਰ ਮੈਡਲ ਪੱਕਾ ਹੋ ਗਿਆ ਹੈ
ਇਸ ਤੋਂ ਪਹਿਲਾ ਬੁੱਧਵਾਰ ਸੇਵੇਰ ਭਾਰਤ ਦੇ ਪਹਿਲਵਾਨ ਰਵੀ ਕੁਮਾਰ ਨੇ ਪੁਰਸ਼ਾਂ ਦੀ ਫ੍ਰੀ-ਸਟਾਈਲ ਕੁਸ਼ਤੀ ਦੇ 57 ਕਿਲੋਗ੍ਰਾਮ ਵਰਗ ਵਿੱਚ ਸ਼ਾਨਦਾਰ ਜਿੱਤ ਤੇ ਦੀਪਕ ਪੂਨੀਆ ਨੇ 86 ਕਿਲੋਗ੍ਰਾਮ ਵਰਗ ਦੇ ਕੁਆਰਟਰ ਫਾਈਨਲ ਜਿੱਤ ਨਾਲ ਤਗਮੇ ਦੀ ਉਮੀਦ ਵਧਾ ਦਿੱਤੀ ਹੈ। ਰਵੀ ਕੁਮਾਰ ਨੇ ਇਸ ਮੈਚ ਵਿੱਚ ਬੁਲਗਾਰੀਆ ਦੇ ਜੋਰਜੀ ਵੈਂਗੇਲੋਵ ਨੂੰ 14-4 ਦੇ ਫਰਕ ਨਾਲ ਹਰਾਇਆ। ਰਵੀ ਕੁਮਾਰ ਨੂੰ ਇਸ ਸ਼੍ਰੇਣੀ ਵਿੱਚ ਤਮਗੇ ਦਾ ਦਾਅਵੇਦਾਰ ਮੰਨਿਆ ਜਾ ਰਿਹਾ ਹੈ। ਦੂਜੇ ਪਾਸੇ, ਪੂਨੀਆ ਨੇ ਕੁਆਰਟਰ ਫਾਈਨਲ ਵਿੱਚ ਚੀਨ ਦੇ ਜੁਸ਼ੇਨ ਲਿਨ ਨੂੰ 6-3 ਨਾਲ ਹਰਾ ਕੇ ਸੈਮੀਫਾਈਨਲ ਵਿੱਚ ਪ੍ਰਵੇਸ਼ ਕੀਤਾ।