Aries horoscope (ਮੇਸ਼)
ਅੱਜ ਤੁਹਾਡੇ ਵੱਲੋਂ ਕਿਸੇ ਦਾ ਦਿਲ ਤੋੜਨ ਦੀਆਂ ਸੰਭਾਵਨਾਵਾਂ ਹਨ। ਪਰ ਦੂਜੇ ਪਾਸੇ ਤੁਸੀਂ ਆਪਣੇ ਆਪ ਨੂੰ ਸਥਿਰ ਰਿਸ਼ਤੇ ਵਿੱਚ ਬੱਝੇ ਜਾਣ ਦੀ ਲੋੜ ਵੀ ਮਹਿਸੂਸ ਕਰ ਸਕਦੇ ਹੋ। ਵਿਆਹੇ ਲੋਕਾਂ ਲਈ ਬੰਧਨ ਮਜ਼ਬੂਤ ਹੋਣਗੇ।
Taurus Horoscope (ਵ੍ਰਿਸ਼ਭ)
ਤੁਹਾਡੇ ਵੱਲੋਂ ਕੀਤੀ ਗਈ ਸਖ਼ਤ ਮਿਹਨਤ ਦੇ ਬਾਵਜੂਦ, ਤੁਸੀਂ ਇਹ ਪਾ ਸਕਦੇ ਹੋ ਕਿ ਇਸ ਦੇ ਇਨਾਮ ਉਸ ਦੇ ਅਨੁਸਾਰ ਨਹੀਂ ਹਨ। ਹੋ ਸਕਦਾ ਹੈ ਕਿ ਤੁਸੀਂ ਦੁਪਹਿਰ ਵਿੱਚ ਯਾਤਰਾ ਕਰਨ ਲਈ ਪ੍ਰੇਰਿਤ ਨਾ ਹੋਵੋ, ਜਦਕਿ ਸ਼ਾਮ ਆਪਣੇ ਪਿਆਰੇ ਨਾਲ ਗੱਲ-ਬਾਤ ਕਰਦਿਆਂ, ਕਾਫੀ ਆਰਾਮਦਾਇਕ ਸਾਬਿਤ ਹੋ ਸਕਦੀ ਹੈ।
Gemini Horoscope (ਮਿਥੁਨ)
ਜਦਕਿ ਤੁਹਾਡੇ ਆਲੇ-ਦੁਆਲੇ ਦੇ ਲੋਕ ਆਪਣੇ ਸਮੇਂ ਦਾ ਅਨੰਦ ਮਾਣਨਗੇ, ਤੁਸੀਂ ਆਪਣੇ ਆਪ ਨੂੰ ਵਪਾਰਕ ਕੰਮਾਂ ਵਿੱਚ ਰੁੱਝੇ ਪਾ ਸਕਦੇ ਹੋ। ਤੁਸੀਂ ਸੰਭਾਵਿਤ ਤੌਰ ਤੇ ਵਪਾਰਕ ਯਾਤਰਾ 'ਤੇ ਵੀ ਜਾ ਸਕਦੇ ਹੋ ਪਰ ਪੇਸ਼ੇਵਰ ਸਫਲਤਾ ਯਕੀਨੀ ਹੈ, ਜਿਸ ਦਾ ਤੁਸੀਂ ਜਸ਼ਨ ਮਨਾਉਣਾ ਮਹਿਸੂਸ ਕਰੋਗੇ।
Cancer horoscope (ਕਰਕ)
ਕੰਮ ਦੇ ਬੋਝ ਅਤੇ ਦੂਸਰਿਆਂ ਦੇ ਕੰਮ ਦੇ ਭਾਰ ਦੀ ਦਿਸ਼ਾ ਬਦਲੋ। ਫਿਰ ਵੀ ਤੁਸੀਂ ਵਧੀਆ ਕਰੋਗੇ। ਵਪਾਰ ਵਿੱਚ ਵਿਰੋਧੀ ਆਪਣੀਆਂ ਚਾਲਾਂ ਵਿੱਚ ਅਸਫਲ ਹੋਣਗੇ। ਇਸ ਚਰਨ ਦਾ ਪੂਰਾ ਲਾਭ ਚੁੱਕੋ।
Leo Horoscope (ਸਿੰਘ)
ਅੱਜ ਤੁਹਾਨੂੰ ਜ਼ਿਆਦਾ ਭਾਵੁਕ ਨਾ ਹੋਣ ਦੀ ਸਲਾਹ ਦਿੱਤੀ ਜਾਂਦੀ ਹੈ। ਜ਼ਿੰਦਗੀ ਵੱਲ ਤੁਹਾਡਾ ਰਵਈਆ ਬਦਲਣ ਦੀ ਤੁਹਾਡੀ ਇੱਛਾ ਦੇ ਕਾਰਨ ਅੱਜ ਤੁਸੀਂ ਜ਼ਿੰਦਗੀ ਦੇ ਸਾਰੇ ਖੇਤਰਾਂ ਵਿੱਚ ਵਧੀਆ ਕਰ ਪਾਓਗੇ। ਅੱਜ ਤੁਹਾਡੇ ਘਰ ਨੂੰ ਦੁਬਾਰਾ ਸਜਾਏ ਜਾਣ ਜਾਂ ਮੁਰੰਮਤ ਕੀਤੇ ਜਾਣ ਦੀ ਸੰਭਾਵਨਾ ਹੈ। ਸਮੁੱਚੇ ਤੌਰ 'ਤੇ ਇੱਕ ਪ੍ਰਗਤੀਸ਼ੀਲ ਦਿਨ ਤੁਹਾਡੀ ਉਡੀਕ ਕਰ ਰਿਹਾ ਹੈ।
Virgo horoscope (ਕੰਨਿਆ)
ਅੱਜ ਤੁਹਾਡੀ ਨਵੀਂ ਪਦਵੀ ਤੁਹਾਡਾ ਦਿਲ ਤੋੜ ਸਕਦੀ ਹੈ। ਤੁਹਾਡੇ ਖਰਚੇ ਤੁਹਾਡੇ ਵੱਲੋਂ ਕੀਤੀ ਗਈ ਬੱਚਤ ਤੋਂ ਵੱਧ ਜਾਣਗੇ। ਤੁਸੀਂ ਵਿਆਹ ਦੇ ਬੰਧਨ ਵਿੱਚ ਬੱਝੇ ਜਾਣ ਦੀ ਉਮੀਦ ਕਰ ਸਕਦੇ ਹੋ। ਖੁਸ਼ੀ ਭਰਿਆ ਜੀਵਨ ਬਿਤਾਉਣ ਲਈ ਤੁਹਾਨੂੰ ਆਪਣੇ ਜੀਵਨ ਸਾਥੀ ਨਾਲ ਆਪਣਾ ਰਿਸ਼ਤਾ ਮਜ਼ਬੂਤ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।
Libra Horoscope (ਤੁਲਾ)
ਤੁਹਾਡੇ ਦੁਆਰਾ ਪਹਿਨੇ ਕੱਪੜੇ ਤੁਹਾਡੀ ਸਖਸ਼ੀਅਤ ਅਤੇ ਸੁੰਦਰਤਾ ਵਿੱਚ ਚਾਰ ਚੰਨ ਲਗਾਉਣਗੇ। ਲੋਕ ਤੁਹਾਡੀ ਸੁੰਦਰਤਾ ਤੋਂ ਪ੍ਰਭਾਵਿਤ ਹੋਣਗੇ। ਸ਼ਾਮ ਵਿੱਚ ਇੱਕ ਸਮਾਜਿਕ ਸਮਾਗਮ ਤੁਹਾਨੂੰ ਕਿਸੇ ਦੇ ਨਜ਼ਦੀਕ ਲੈ ਆਵੇਗਾ ਅਤੇ ਰੋਮਾਂਸ ਭਰਿਆ ਮਾਹੌਲ ਬਣੇਗਾ।
Scorpio Horoscope (ਵ੍ਰਿਸ਼ਚਿਕ)
ਕਾਹਲੀ ਕਰਨ ਨਾਲ ਕੰਮ ਖਰਾਬ ਹੁੰਦਾ ਹੈ। ਕੋਈ ਫੈਸਲਾ ਲੈਣ ਤੋਂ ਪਹਿਲਾਂ ਦੋ ਵਾਰੀ ਸੋਚਣਾ ਜ਼ਰੂਰੀ ਹੈ ਨਹੀਂ ਤਾਂ ਤੁਹਾਡੀਆਂ ਯੋਜਨਾਵਾਂ ਅਸਫਲ ਹੋ ਸਕਦੀਆਂ ਹਨ। ਦਿਨ ਵਧੀਆ ਨਹੀਂ ਲੱਗ ਰਿਹਾ ਹੈ ਕਿਉਂਕਿ ਤੁਹਾਡੀਆਂ ਕੋਸ਼ਿਸ਼ਾਂ ਵਿਅਰਥ ਜਾ ਸਕਦੀਆਂ ਹਨ। ਵਪਾਰਕ ਯਾਤਰਾ ਹੋਵੇਗੀ। ਸ਼ਾਮ ਵਿੱਚ ਆਪਣੇ ਪਿਆਰੇ ਨੂੰ ਖਾਸ ਮਹਿਸੂਸ ਕਰਵਾਓ।
Sagittarius Horoscope (ਧਨੁ)
ਸ਼ਾਂਤ ਅਤੇ ਚੁੱਪ ਹੁੰਦੇ ਹੋਏ ਅੱਜ ਤੁਸੀਂ ਆਤਮਵਿਸ਼ਲੇਸ਼ਣ ਦੇ ਮੂਡ ਵਿੱਚ ਹੋ। ਤੁਸੀਂ ਆਪਣੀਆਂ ਭਾਵਨਾਵਾਂ ਪ੍ਰਕਟ ਕਰੋਗੇ ਅਤੇ ਆਪਣੇ ਪਰਿਵਾਰ ਦੇ ਜੀਆਂ ਦੇ ਸਾਹਮਣੇ ਭਾਵੁਕ ਵਿਅਕਤੀ ਦੇ ਤੌਰ ਤੇ ਉਭਰ ਕੇ ਆਓਂਗੇ। ਦੁਪਹਿਰ ਮੁਲਾਕਾਤਾਂ ਨਾਲ ਭਰੀ ਹੋਈ ਹੈ ਜੋ ਵਪਾਰ ਜਾਂ ਮਜ਼ੇ ਅਤੇ ਮਨੋਰੰਜਨ ਦੀਆਂ ਗਤੀਵਿਧੀਆਂ ਲਈ ਹੋ ਸਕਦੀਆਂ ਹਨ। ਹਾਲਾਂਕਿ, ਸ਼ਾਮ ਸਮੇਂ ਤੁਸੀਂ ਖੁਦ ਦਾ ਸ਼ਿੰਗਾਰ ਕਰਨ ਲਈ ਪੈਸੇ ਖਰਚ ਕਰ ਸਕਦੇ ਹੋ।
Capricorn Horoscope (ਮਕਰ)
ਅੱਜ ਤੁਸੀਂ ਦੋ ਜਾਂ ਜ਼ਿਆਦਾ ਕੰਮਾਂ ਨੂੰ ਸੰਭਾਲੋਂਗੇ। ਇੱਕ ਪਾਸੇ ਤੁਸੀਂ ਆਪਣੇ ਟੀਚਿਆਂ ਨੂੰ ਪੂਰਾ ਕਰਨ ਲਈ ਸਖ਼ਤ ਮਿਹਨਤ ਕਰੋਗੇ, ਜਦਕਿ ਦੂਜੇ ਪਾਸੇ, ਤੁਸੀਂ ਆਪਣੇ ਸ਼ੌਂਕਾਂ ਲਈ ਕੁਝ ਸਮਾਂ ਕੱਢੋਗੇ। ਤੁਹਾਡਾ ਬੌਸ ਅਤੇ ਟੀਮ-ਮੈਂਬਰ ਤੁਹਾਡੀਆਂ ਤਰੀਫਾਂ ਕਰਨਗੇ। ਹਾਲਾਂਕਿ, ਹਰ ਚਮਕਦੀ ਚੀਜ਼ ਸੋਨਾ ਨਹੀਂ ਹੁੰਦੀ ਹੈ। ਉਹਨਾਂ ਦੇ ਸ਼ਬਦਾਂ ਨੂੰ ਸੱਚ ਨਾ ਮੰਨੋ, ਕਿਉਂਕਿ ਹੋ ਸਕਦਾ ਹੈ ਕਿ ਤੁਸੀਂ ਉਹਨਾਂ ਦੀਆਂ ਗੱਲਾਂ ਪਿੱਛੇ ਛਿਪੇ ਮਤਲਬ ਨੂੰ ਸਮਝ ਨਾ ਪਾਓ। ਇਹ ਵਿਦਿਆਰਥੀਆਂ ਲਈ ਵਧੀਆ ਦਿਨ ਹੈ।
Aquarius Horoscope (ਕੁੰਭ)
ਅੱਜ ਤੁਹਾਨੂੰ ਪਾਰਟੀ ਕਰਨ ਲਈ ਛੋਟੇ ਤੋਂ ਛੋਟਾ ਕਾਰਨ ਚਾਹੀਦਾ ਹੋਵੇਗਾ! ਚੰਗੀ ਖਬਰ ਉਤਸ਼ਾਹ ਵਧਾਏਗੀ। ਦਿਨ ਦੀ ਸ਼ੁਰੂਆਤ ਸਕਾਰਾਤਮਕ ਪਲ ਤੋਂ ਹੋਵੇਗੀ, ਅਤੇ ਇਹ ਪੂਰਾ ਦਿਨ ਜਾਰੀ ਰਹੇਗਾ। ਤੁਸੀਂ ਨਵੇਂ ਲੋਕਾਂ ਨੂੰ ਮਿਲੋਗੇ ਅਤੇ ਜੀਵਨ ਭਰ ਸਾਥ ਦੇਣ ਵਾਲੇ ਦੋਸਤ ਬਣਾਓਗੇ। ਸ਼ਾਮ ਆਪਣੇ ਪਿਆਰਿਆਂ ਨਾਲ ਬਿਤਾਓ ਅਤੇ ਇਸ ਉੱਤਮ ਦਿਨ ਦਾ ਉੱਤਮ ਅੰਤ ਕਰੋ।
Pisces Horoscope (ਮੀਨ)
ਸਿੰਗਲ ਲੋਕਾਂ ਲਈ ਅੱਜ ਬੰਧਨ ਵਿੱਚ ਬੱਝੇ ਜਾਣ ਲਈ ਵਧੀਆ ਦਿਨ ਹੈ। ਵਿਆਹ ਜਾਂ ਪਿਆਰ ਦੇ ਬੰਧਨ ਵਿੱਚ ਬੱਝੇ ਲੋਕਾਂ ਲਈ, ਇੱਕ ਰੋਮਾਂਟਿਕ ਦਿਨ ਤੁਹਾਡਾ ਇੰਤਜ਼ਾਰ ਕਰ ਰਿਹਾ ਹੈ ਜੋ ਤੁਹਾਨੂੰ ਤੁਹਾਡੇ ਸਾਥੀ ਦੇ ਨੇੜੇ ਲੈ ਆਵੇਗਾ। ਵਪਾਰ ਵਿੱਚ ਨਵੀਆਂ ਸਾਂਝੇਦਾਰੀਆਂ ਦੀ ਵੀ ਸੰਭਾਵਨਾ ਹੈ। ਇਹ ਨਵੇਂ ਰਿਸ਼ਤੇ ਬਣਾਉਣ ਜਾਂ ਪੁਰਾਣਿਆਂ ਨੂੰ ਸੁਧਾਰਨ ਲਈ ਵਧੀਆ ਦਿਨ ਹੈ।