ETV Bharat / bharat

ਕਿਸਾਨਾਂ ਨੇ ਅੱਜ KGP-KMP ਐਕਸਪ੍ਰੈਸ-ਵੇਅ 24 ਘੰਟਿਆਂ ਲਈ ਕੀਤਾ ਜਾਮ - Today SKM and Farmers Jam

ਕਿਸਾਨਾਂ ਵੱਲੋਂ ਅੱਜ KGP-KMP ਐਕਸਪ੍ਰੈਸ-ਵੇਅ 24 ਘੰਟਿਆਂ ਲਈ ਕੀਤਾ ਜਾਮ

author img

By

Published : Apr 10, 2021, 9:50 AM IST

Updated : Apr 10, 2021, 10:28 PM IST

10:57 April 10

ਖੇਤੀ ਕਾਨੂੰਨਾਂ ਦੇ ਰੱਦ ਹੋਣ ਤੱਕ ਰਣਨੀਤੀ ਜਾਰੀ ਰਹੇਗੀ: ਕਿਸਾਨ

ਇਸ ਜਾਮ ਨੂੰ ਲੈ ਕੇ ਜਦੋਂ ਈਟੀਵੀ ਭਾਰਤ ਦੀ ਟੀਮ ਨੇ ਕਿਸਾਨਾਂ ਨਾਲ ਗੱਲਬਾਤ ਕੀਤੀ। ਕਿਸਾਨਾਂ ਨੇ ਕਿਹਾ ਕਿ ਜਦੋਂ ਤੱਕ ਸਰਕਾਰ ਉਨ੍ਹਾਂ ਦੀਆਂ ਮੰਗਾਂ ਨੂੰ ਨਹੀਂ ਮੰਨਦੀ ਅਤੇ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਨਹੀਂ ਕਰਦੀ ਉਦੋਂ ਤੱਕ ਵੱਖ-ਵੱਖ ਰਣਨੀਤੀਆਂ ਇਨ੍ਹਾਂ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਬਣਾਉਂਦੇ ਰਹਿਣਗੇ।

10:37 April 10

KGP-KMP ਐਕਸਪ੍ਰੈਸ-ਵੇਅ 'ਤੇ ਉਤਰੇ ਕਿਸਾਨ

KGP-KMP ਐਕਸਪ੍ਰੈਸ-ਵੇਅ 'ਤੇ ਉਤਰੇ ਕਿਸਾਨ

ਕਿਸਾਨਾਂ ਨੇ ਦਾਸਨਾ ਟੋਲ ਪਲਾਜ਼ਾ ਦੇ ਕੋਲ ਕੇਐਮਪੀ ਐਕਸਪ੍ਰੈਸ ਵੇਅ ਜਾਮ ਕਰ ਦਿੱਤਾ ਹੈ। 

09:44 April 10

ਇਨ੍ਹਾਂ ਰੂਟਾਂ 'ਚ ਕੀਤਾ ਗਿਆ ਬਦਲਾਅ

ਉਨ੍ਹਾਂ ਦੱਸਿਆ ਕਿ ਕੌਮੀ ਰਾਜਮਾਰਗ -44 'ਤੇ ਅੰਬਾਲਾ / ਚੰਡੀਗੜ੍ਹ ਤੋਂ ਆਉਣ ਵਾਲੇ ਯਾਤਰੀ ਕਰਨਾਲ ਤੋਂ ਸ਼ਾਮਲੀ ਅਤੇ ਪਾਣੀਪਤ ਤੋਂ ਸਨੌਲੀ ਹੁੰਦਿਆ ਯੂਪੀ, ਗਾਜ਼ੀਆਬਾਦ ਅਤੇ ਨੋਇਡਾ ਜਾ ਸਕਦੇ ਹਨ। ਇਸੇ ਤਰ੍ਹਾਂ ਗੁਰੂਗ੍ਰਾਮ, ਜੈਪੁਰ ਆਦਿ ਵੱਲ ਜਾਣ ਵਾਲੇ ਵਾਹਨ ਪਾਣੀਪਤ ਤੋਂ ਰੋਹਤਕ, ਝੱਜਰ ਅਤੇ ਰੇਵਾੜੀ ਹੁੰਦੇ ਹੋਏ ਐਨ.ਐਚ.-71 ਏ ਰਾਹੀਂ ਗੋਹਾਨਾ ਵੱਲ ਜਾ ਸਕਦੇ ਹਨ।

ਹਰਿਆਣਾ ਏਡੀਜੀਪੀ ਵਿਰਕ ਨੇ ਕਿਹਾ ਕਿ ਕਾਨੂੰਨ ਵਿਵਸਥਾ ਬਣਾਈ ਰੱਖਣਾ ਪੁਲਿਸ ਦੀ ਪਹਿਲ ਹੈ। ਕਿਸੇ ਵੀ ਵਿਅਕਤੀ ਨੂੰ ਕਾਨੂੰਨ ਹੱਥ ਵਿਚ ਲੈਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਅਤੇ ਕਾਨੂੰਨ ਵਿਵਸਥਾ ਨੂੰ ਭੰਗ ਕਰਨ ਦੀ ਕੋਸ਼ਿਸ਼ ਕਰਨ ਵਾਲਿਆਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ।

09:44 April 10

ਹਰਿਆਣਾ ਪੁਲਿਸ ਦੀ ਤਿਆਰੀ

ਹਰਿਆਣਾ ਪੁਲਿਸ ਵੱਲੋਂ ਅੱਜ KMP ਦੀ ਵਰਤੋਂ ਨਾ ਕਰਨ ਦੀ ਐਡਵਾਜ਼ਰੀ ਜਾਰੀ ਕੀਤੀ ਗਈ ਹੈ। ਨਾਲ ਹੀ, ਪੁਲਿਸ ਵੱਲੋਂ ਦੂਜੇ ਰੂਟਾਂ ਵਿੱਚ ਵੀ ਬਦਲਾਅ ਕੀਤਾ ਗਿਆ ਹੈ, ਤਾਂ ਜੋ ਲੋਕਾਂ  ਨੂੰ ਜਾਮ ਵਿੱਚ ਨਾ ਫੱਸਣਾ ਪਵੇ।

ਹਰਿਆਣਾ ਏ.ਡੀ.ਜੀ.ਪੀ. ਨਵਦੀਪ ਸਿੰਘ ਵਿਰਕ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਸ਼ਾਂਤੀ ਵਿਵਸਥਾ ਬਣਾਈ ਰੱਖਣ, ਕਿਸੇ ਵੀ ਤਰ੍ਹਾਂ ਦੀ ਹਿੰਸਾ ਨੂੰ ਰੋਕਣ ਅਤੇ ਇਸ ਅਹਿਮ ਐਕਸਪ੍ਰੈਸ ਉਤੇ ਟ੍ਰੈਫਿਕ ਨੂੰ ਸਚਾਰੂ ਬਨਾਉਣ ਲਈ ਪ੍ਰਬੰਧ ਕੀਤੇ ਗਏ ਹਨ। ਇਸ ਦੇ ਮੱਦੇਨਜ਼ਰ ਸਾਰੇ ਰੇਂਜ਼ ਏ.ਡੀ.ਜੀ.ਪੀ ਅਤੇ ਆਈ.ਜੀ.ਪੀ. ਅਤੇ ਜ਼ਿਲ੍ਹਾ ਪੁਲਿਸ ਅਧਿਕਾਰੀਆਂ ਨੂੰ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ ਕਿ ਲੋਕਾਂ ਨੂੰ ਘੱਟ ਤੋਂ ਘੱਟ ਸਮੱਸਿਆ ਪੇਸ਼ ਹੋਵੇ। ਇਸ ਦੇ ਨਾਲ ਹੀ, ਕਾਨੂੰਨ ਵਿਵਸਥਾ ਵੀ ਬਣਾਈ ਰੱਖਣ ਲਈ ਯਕੀਨੀ ਬਣਾਇਆ ਗਿਆ।  

ਪ੍ਰਭਾਵਿਤ ਜ਼ਿਲ੍ਹੇ ਖਾਸਕਰ ਸੋਨੀਪਤ, ਝੱਜਰ, ਪਾਣੀਪਤ, ਰੋਹਤਕ, ਫ਼ਰੀਦਾਬਾਦ, ਗੁਰੂਗ੍ਰਾਮ ਅਤੇ ਨੂਹ ਵਿੱਚ ਟ੍ਰੈਫਿਕ ਦੀ ਸਮੱਸਿਆਂ ਦੇ ਹੱਲ ਲਈ ਬਦਲਵੇ ਰੂਟਾਂ ਲਈ ਪਹਿਲਾ ਹੀ ਤਿਆਰੀਆਂ ਕੀਤੀ ਜਾ ਚੁੱਕੀਆਂ ਹਨ। ਪੁਲਿਸ ਵੱਲੋਂ ਲੋਕਾਂ ਨੂੰ ਇੰਨਾਂ ਬਦੇਲ ਰੂਟਾਂ ਬਾਰੇ ਵੀ ਸੂਚਿਤ ਕਰ ਦਿੱਤਾ ਗਿਆ ਹੈ ਤਾਂ ਜੋ ਲੋਕਾਂ ਨੂੰ ਕਿਸਾਨਾਂ ਦੇ ਜਾਮ ਦੌਰਾਨ ਲੋਕਾਂ ਨੂੰ ਕੋਈ ਪਰੇਸ਼ਾਨੀ ਨਾ ਆਵੇ।

09:44 April 10

ਜ਼ਰੂਰੀ ਸੇਵਾਵਾਂ ਨੂੰ ਛੋਟ

ਜਾਮ ਵਿੱਚ ਅੰਤਮ ਯਾਤਰਾ ਵਾਹਨ, ਐਂਬੂਲੈਂਸਾਂ, ਵਿਆਹ ਦੀਆਂ ਗੱਡੀਆਂ, ਜ਼ਰੂਰੀ ਸਮਾਨ ਦੀਆਂ ਗੱਡੀਆਂ ਨੂੰ ਛੋਟ ਦਿੱਤੀ ਜਾਵੇਗੀ। ਜੇ ਔਰਤਾਂ ਦੀ ਕਾਰ ਫੱਸ ਜਾਂਦੀ ਹੈ, ਤਾਂ ਉਨ੍ਹਾਂ ਨੂੰ ਹੇਠਾਂ ਉਤਰਨ ਦੀ ਛੋਟ ਹੋਵੇਗੀ। ਰਾਕੇਸ਼ ਟਿਕੈਤ ਨੇ ਆਮ ਲੋਕਾਂ ਨੂੰ ਅਪੀਲ ਵੀ ਕੀਤੀ ਕਿ ਉਹ ਸ਼ਨੀਵਾਰ ਨੂੰ KMP ਵੇਅ ਦੀ ਵਰਤੋਂ ਨਾ ਕਰਨ, ਅਸੀਂ ਕਿਸੇ ਨੂੰ ਪਰੇਸ਼ਾਨ ਨਹੀਂ ਕਰਨਾ ਚਾਹੁੰਦੇ।

09:44 April 10

ਲੱਖਾ ਸਿਧਾਣਾ ਵੀ ਹੋਵੇਗਾ ਸ਼ਾਮਲ

ਦਿੱਲੀ ਹਿੰਸਾ ਦਾ ਮੁੱਖ ਦੋਸ਼ੀ ਲੱਖਾ ਸਿਧਾਨਾ ਇਕ ਵਾਰ ਮੁੜ ਦਿੱਲੀ ਪਹੁੰਚ ਚੁੱਕਾ ਹੈ। ਦੱਸ ਦਈਏ ਕਿ ਕਿਸਾਨਾਂ ਨੇ ਅੱਜ 24 ਘੰਟਿਆਂ ਲਈ ਕੇਐਮਪੀ ਜਾਮ ਕਰਨ ਦੀ ਚਿਤਾਵਨੀ ਦਿੱਤੀ ਹੈ। ਲੱਖਾ ਸਿਧਾਣਾ ਇਸ ਵਿੱਚ ਸ਼ਾਮਲ ਹੋਵੇਗਾ। ਸਿਧਾਨਾ ਨੇ ਫੇਸਬੁਕ ਉੱਤੇ ਲਾਈਵ ਹੋ ਕੇ ਖੁੱਲਾ ਚੈਂਲੰਜ ਦਿੰਦਿਆ ਕਿਹਾ ਸੀ ਕਿ ਉਹ ਸ਼ਨੀਵਾਰ, 10 ਅਪ੍ਰੈਲ ਨੂੰ ਕੁੰਡਲੀ-ਮਾਨੇਸਰ-ਪਲਵਲ ਹਾਈਵੇ ਜਾਮ ਕਰਨ ਆ ਰਿਹਾ ਹੈ।  

ਇਸ ਦੌਰਾਨ ਲੱਖਾ ਨੇ ਕਿਹਾ ਕਿ ਉਸ ਨੂੰ ਗ੍ਰਿਫ਼ਤਾਰੀ ਦਾ ਬਿਲਕੁਲ ਡਰ ਨਹੀਂ ਹੈ ਅਤੇ ਜਦੋਂ ਸਰਕਾਰ ਖਿਲਾਫ ਸੰਘਰਸ਼ ਹੁੰਦਾ ਹੈ ਤਾਂ ਸਰਕਾਰ ਪਰਚਾ ਵੀ ਬਣਾ ਦਿੰਦੀ ਹੈ ਅਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਵੀ ਕਰਦੀ ਹੈ, ਪਰ ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ। ਲੱਖਾ ਸਿਧਾਨਾ ਨੇ ਕਿਹਾ ਕਿ ਜੇ ਉਹ ਗ੍ਰਿਫ਼ਤਾਰ ਵੀ ਹੋ ਜਾਂਦਾ ਹੈ ਤਾਂ ਇਹ ਅੰਦੋਲਨ ਲੱਖਾ ਸਿਧਾਣਾ ਕਰਕੇ ਨਹੀਂ ਹੈ, ਬਲਕਿ ਲੱਖਾ ਇਸ ਅੰਦੋਲਨ ਕਾਰਨ ਹੈ ਅਤੇ ਇਹ ਅੰਦੋਲਨ ਉਸ ਦੀ ਗ੍ਰਿਫ਼ਤਾਰੀ ਤੋਂ ਬਾਅਦ ਵੀ ਜਾਰੀ ਰਹੇਗੀ।

09:43 April 10

ਹਰਿਆਣਾ ਪੁਲਿਸ ਵੱਲੋਂ ਐਡਵਾਜ਼ਰੀ ਜਾਰੀ

ਪੰਚਕੂਲਾ: ਸੰਯੁਕਤ ਕਿਸਾਨ ਮੋਰਚਾ ਵਲੋਂ 24 ਘੰਟਿਆਂ ਲਈ ਅੱਜ ਕੁੰਡਲੀ-ਮਾਨੇਸਰ-ਪਲਵਲ ਐਕਸਪ੍ਰੈਸ ਜਾਮ ਕਰਨ ਦਾ ਐਲਾਨ ਕੀਤਾ ਗਿਆ ਹੈ। KMP ਜਾਮ ਹੋਣ ਕਾਰਨ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ ਇਸ ਦੇ ਮੱਦੇਨਜ਼ਰ ਹਰਿਆਣਾ ਟ੍ਰੈਫਿਕ ਪੁਲਿਸ ਵੱਲੋਂ ਇੱਕ ਐਡਵਾਜ਼ਰੀ ਜਾਰੀ ਕੀਤੀ ਗਈ ਹੈ। ਐਡਵਾਜ਼ਰੀ ਦੇ ਜ਼ਰੀਏ ਲੋਕਾਂ ਨੂੰ ਅੱਜ ਸਵੇਰੇ 8 ਵਜੇ ਤੋਂ, ਭਲਕੇ 11 ਅਪ੍ਰੈਲ, ਸਵੇਰੇ 8 ਵਜੇ ਤੱਕ ਇਸ ਐਕਸਪ੍ਰੈਸ ਵੇਅ ਦੀ ਵਰਤੋਂ ਨਾ ਕਰਨ ਦੀ ਅਪੀਲ ਕੀਤੀ ਗਈ ਹੈ।

09:22 April 10

ਕਿਸਾਨਾਂ ਵੱਲੋਂ ਅੱਜ KGP-KMP ਐਕਸਪ੍ਰੈਸ-ਵੇਅ 24 ਘੰਟਿਆਂ ਲਈ ਕੀਤਾ ਜਾਮ

ਸੋਨੀਪਤ: ਤਿੰਨ ਖੇਤੀ ਕਨੂੰਨਾਂ ਦੇ ਵਿਰੋਧ ਵਿੱਚ ਅੱਜ ਸੰਯੁਕਤ ਕਿਸਾਨ ਮੋਰਚੇ ਦੀ ਕੁੰਡਲੀ-ਮਨੇਸਰ-ਪਲਵਲ ਯਾਨੀ ਕੇਐਮਪੀ ਜਾਮ ਤੋਂ ਐਲਨ ਕੀਤਾ ਸੀ। ਇਸ ਦੇ ਲਈ ਸੋਨੀਪਤ ਤੋਂ ਗੁਜ਼ਰਨੇ ਵਾਲੇ ਕੁੰਡਲੀ-ਗਾਜ਼ੀਆਬਾਦ-ਪਲਵਲ ਅਤੇ ਕੁੰਡਲੀ-ਮਨੇਸਰ-ਪਲਵਲ ਐਕਸਪ੍ਰੈੱਸ-ਵੇਅ 'ਤੇ ਕਿਸਾਨਾਂ ਦਾ ਜਲਦ ਜਮ੍ਹਾ ਹੋਣ ਦੀ ਸ਼ੁਰੂਆਤ ਹੋ ਗਈ ਹੈ। ਸੰਯੁਕਤ ਕਿਸਾਨ ਮੋਰਚੇ ਦੇ ਆਹਵਾਨ ਵਿਖੇ ਅੱਜ ਸਵੇਰੇ 8 ਵਜੇ ਤੋਂ ਸਵੇਰੇ 8 ਵਜੇ ਤੱਕ ਕੇਜੀਪੀ ਅਤੇ ਕੇਐਮਪੀ ਬੰਦ ਰੱਖਿਆ ਜਾਵੇਗਾ। ਸੰਯੁਕਤ ਕਿਸਾਨ ਮੋਰਚਾ ਸਰਕਾਰ ਦੇ ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਝੁਕਾਉਣ ਦੇ ਲਈ ਵੱਖਰੀ-ਵੱਖਰੀ ਰਣਨੀਤੀ ਬਣਾ ਰਿਹਾ ਹੈ। ਕਿਸਾਨਾਂ ਨੇ ਕਿਹਾ ਕਿ ਜਦੋਂ ਤੱਕ ਤਿੰਨ ਖੇਤੀ ਕਾਨੂੰਨ ਵਾਪਸ ਨਹੀਂ ਹੋਣਗੇ, ਉਨ੍ਹਾਂ ਦਾ ਅੰਦੋਲਨ ਲਗਾਤਾਰ ਜਾਰੀ ਰਹੇਗਾ।

Last Updated : Apr 10, 2021, 10:28 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.