Aries horoscope (ਮੇਸ਼)
ਅੱਜ ਤੁਸੀਂ ਆਪਣੇ ਆਪ ਨੂੰ ਯਾਦਾਂ ਵਿੱਚ ਖੋਇਆ ਪਾ ਸਕਦੇ ਹੋ। ਤੁਸੀਂ ਆਪਣਾ ਨਿੱਘ ਭਰਿਆ ਪੱਖ ਅੱਗੇ ਰੱਖੋਂਗੇ ਜੋ ਕੰਮ 'ਤੇ ਸਾਰਿਆਂ ਨੂੰ ਦਿਖਾਈ ਦੇਵੇਗਾ। ਤੁਸੀਂ ਆਪਣੇ ਖਰਚਿਆਂ ਬਾਰੇ ਥੋੜ੍ਹਾ ਸੰਭਲ ਸਕਦੇ ਹੋ ਅਤੇ ਭਵਿੱਖ ਲਈ ਬੱਚਤ ਕਰਨ ਵੱਲ ਜ਼ਿਆਦਾ ਧਿਆਨ ਦਿਓਗੇ।
Taurus Horoscope (ਵ੍ਰਿਸ਼ਭ)
ਤੁਸੀਂ ਥੋੜ੍ਹਾ ਜ਼ਿਆਦਾ ਮਾਰਖੋਰੇ ਅਤੇ ਭਾਰੂ ਬਣਨ ਦੀ ਜ਼ਰੂਰਤ ਮਹਿਸੂਸ ਕਰ ਸਕਦੇ ਹੋ, ਪਰ ਆਪਣੇ ਅਧਿਕਾਰ ਜਤਾਉਣ ਵਾਲੇ ਪੱਖ 'ਤੇ ਲਗਾਤਾਰ ਕਾਬੂ ਰੱਖਦੇ ਹੋਏ। ਮਿਲਣ ਵਾਲੇ ਲੋਕਾਂ ਨਾਲ ਮਿਲਾਪੜੇ ਬਣ ਕੇ ਰਹੋ। ਅੱਜ ਕੋਈ ਵੱਡੇ ਫੈਸਲੇ ਨਾ ਲੈਣ ਦੀ ਕੋਸ਼ਿਸ਼ ਕਰੋ। ਆਪਣਾ ਦਿਨ ਉਸੇ ਤਰ੍ਹਾਂ ਬਿਤਾਓ ਜਿਵੇਂ ਤੁਸੀਂ ਆਮ ਤੌਰ 'ਤੇ ਬਿਤਾਉਂਦੇ ਹੋ।
Gemini Horoscope (ਮਿਥੁਨ)
ਤੁਸੀਂ ਤੁਹਾਡੇ ਵੱਲੋਂ ਕੀਤੇ ਗਏ ਹਰ ਕੰਮ ਵਿੱਚ ਗੂਣਵੱਤਾ ਚਾਹੁੰਦੇ ਹੋ ਅਤੇ ਇਹ ਫਲਸਫਾ ਕੁੱਝ ਅਜਿਹਾ ਵੀ ਹੈ ਜੋ ਤੁਸੀਂ ਆਪਣੇ ਆਪ ਵਿੱਚ ਅਪਣਾ ਲਿਆ ਹੈ। ਤੁਹਾਨੂੰ ਮਹਿਜ਼ ਸਕਾਰਾਤਮਕ ਹੋਣ ਦੀ ਲੋੜ ਹੈ ਤਾਂ ਜੋ ਤੁਹਾਡੇ ਵੱਲੋਂ ਲਗਾਈ ਗਈ ਊਰਜਾ ਜ਼ਿੰਦਗੀ ਵਿੱਚ ਠੀਕ ਫੈਸਲੇ ਲੈਣ ਵਿੱਚ ਸਹੀ ਤਰ੍ਹਾਂ ਕੇਂਦਰਤ ਹੋਵੇ।
Cancer horoscope (ਕਰਕ)
ਅੱਜ ਦਾ ਦਿਨ ਅਸਧਾਰਨਤਾਵਾਂ ਨਾਲ ਭਰਿਆ ਲੱਗ ਰਿਹਾ ਹੈ, ਖਾਸ ਤੌਰ 'ਤੇ ਜਦੋਂ ਤੁਹਾਡੇ ਬਦਲਦੇ ਮੂਡ ਦੀ ਗੱਲ ਆਉਂਦੀ ਹੈ। ਹਾਲਾਂਕਿ, ਤੁਹਾਨੂੰ ਬਹੁਤ ਜ਼ਿਆਦਾ ਭਾਵੁਕ ਜਾਂ ਅਵਿਵਹਾਰਕ ਨਾ ਹੋਣ ਲਈ ਆਪਣੇ ਆਪ ਨੂੰ ਯਾਦ ਕਰਵਾਉਂਦੇ ਰਹਿਣ ਦੀ ਲੋੜ ਹੋਵੇਗੀ। ਨਹੀਂ ਤਾਂ, ਤੁਸੀਂ ਗੁੰਝਲਦਾਰ ਸਥਿਤੀਆਂ ਵਿੱਚ ਪੈ ਸਕਦੇ ਹੋ। ਇਹ ਤੁਹਾਡੀ ਸਿਹਤ ਅਤੇ ਖਾਣ-ਪੀਣ ਦੀਆਂ ਆਦਤਾਂ ਪ੍ਰਤੀ ਉਚਿਤ ਧਿਆਨ ਦੇਣ ਦਾ ਸਹੀ ਸਮਾਂ ਹੈ। ਧਿਆਨਪੂਰਵਕ ਬਦਲਾਅ ਲਿਆਓ। ਲੋੜ ਤੋਂ ਵੱਧ ਖਾਣ ਦੀ ਬਹੁਤ ਸੰਭਾਵਨਾ ਹੈ!
Leo Horoscope (ਸਿੰਘ)
ਤੁਸੀਂ ਪਰਿਵਾਰ ਦੇ ਛੋਟੇ ਜੀਆਂ ਪ੍ਰਤੀ ਜ਼ਿਆਦਾ ਧਿਆਨ ਦੇਵੋਗੇ। ਤੁਸੀਂ ਬੱਚਿਆਂ ਦੇ ਰੋਜ਼ਾਨਾ ਦੇ ਸ਼ੈਡਿਊਲ ਨੂੰ ਸੁਧਾਰਨ ਵਿੱਚ ਉਨ੍ਹਾਂ ਦਾ ਮਾਰਗਦਰਸ਼ਨ ਕਰੋਗੇ। ਜਸ਼ਨ ਮਨਾਉਣ ਦਾ ਮੌਕਾ ਆਵੇਗਾ। ਤੁਸੀਂ ਕਿਸੇ ਪ੍ਰਤੀਯੋਗਤਾ ਜਾਂ ਪ੍ਰੋਗਰਾਮ ਵਿੱਚ ਭਾਗ ਲੈਣ ਦੀ ਇੱਛਾ ਰੱਖੋਗੇ।
Virgo horoscope (ਕੰਨਿਆ)
ਤੁਹਾਡੇ ਵੱਲੋਂ ਬੀਤੇ ਸਮੇਂ ਵਿੱਚ ਕੀਤੇ ਗਏ ਚੰਗੇ ਕੰਮ ਦਾ ਅੱਜ ਤੁਹਾਨੂੰ ਫਲ ਮਿਲੇਗਾ। ਦੂਜਿਆਂ ਤੋਂ ਆਦੇਸ਼ ਲੈਣ ਦੀ ਬਜਾਏ, ਤੁਸੀਂ ਆਪਣੇ ਤਰੀਕੇ ਨਾਲ ਚੀਜ਼ਾਂ ਨੂੰ ਸੰਭਾਲਣ ਪ੍ਰਤੀ ਤਰਜੀਹ ਦਿਓਗੇ। ਹਾਲਾਂਕਿ, ਤੁਹਾਨੂੰ ਦੂਜਿਆਂ 'ਤੇ ਆਪਣੀ ਮਰਜ਼ੀ ਨਾ ਕਰਨ, ਪਰ ਦ੍ਰਿੜ ਅਤੇ ਸ਼ਾਂਤ ਰਹਿਣ ਦੀ ਸਲਾਹ ਦਿੱਤੀ ਜਾਂਦੀ ਹੈ।
Libra Horoscope (ਤੁਲਾ)
ਤੁਸੀਂ ਆਪਣੀ ਸੁੰਦਰਤਾ ਅਤੇ ਬਾਹਰੀ ਦਿੱਖ ਪ੍ਰਤੀ ਜ਼ਿਆਦਾ ਸੁਚੇਤ ਹੋਵੋਗੇ ਅਤੇ ਬਿਊਟੀ ਪਾਰਲਰ ਜਾ ਕੇ ਜਾਂ ਮਹਿੰਗੇ ਕੌਸਮੈਟਿਕ ਖਰੀਦ ਕੇ ਇਸ ਨੂੰ ਸੁਧਾਰਨ ਦੀ ਕੋਸ਼ਿਸ਼ ਕਰੋਗੇ। ਆਪਣੀ ਦਿੱਖ ਅਤੇ ਸ਼ਖ਼ਸੀਅਤ ਨੂੰ ਸੁਧਾਰਨ ਲਈ, ਤੁਸੀਂ ਕੱਪੜਿਆਂ ਲਈ ਖਰੀਦਦਾਰੀ ਕਰਨ ਵੀ ਜਾ ਸਕਦੇ ਹੋ।
Scorpio Horoscope (ਵ੍ਰਿਸ਼ਚਿਕ)
ਹਰ ਸੰਭਾਵਨਾ ਵਿੱਚ, ਅੱਜ ਤੁਹਾਡਾ ਮੂਡ ਬਹੁਤ ਲੜਾਕਾ ਹੈ। ਇੱਥੋਂ ਤੱਕ ਕਿ ਤੁਹਾਡਾ ਲੜਾਕਾ ਮੂਡ ਤੁਹਾਡੀ ਕਿਸਮਤ ਨੂੰ ਵੀ ਬਦਕਿਸਮਤੀ ਵਿੱਚ ਬਦਲ ਸਕਦਾ ਹੈ। ਤੁਹਾਨੂੰ ਕਿਸੇ ਵੀ ਕਿਸਮ ਦੇ ਵਿਰੋਧਾਂ ਅਤੇ ਮੁਸ਼ਕਿਲਾਂ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਜਾਂਦੀ ਹੈ। ਹਾਲਾਂਕਿ, ਸ਼ਾਮ, ਆਰਾਮਦਾਇਕ ਹੋਵੇਗੀ।
Sagittarius Horoscope (ਧਨੁ)
ਵਿਦੇਸ਼ ਵਿੱਚ ਬਣਾਏ ਤੁਹਾਡੇ ਸੰਬੰਧਾਂ ਨਾਲ ਤੁਹਾਡਾ ਵਪਾਰ ਵੱਧਣ ਦੀ ਉਮੀਂਦ ਹੈ। ਪ੍ਰਭਾਵੀ ਸੰਚਾਰ ਕੌਸ਼ਲ ਤੁਹਾਨੂੰ ਆਪਣੇ ਕੰਮ ਨਿਪਟਾਉਣ ਵਿੱਚ ਮਦਦ ਕਰਨਗੇ। ਇਸ ਤੋਂ ਇਲਾਵਾ, ਤੁਸੀਂ ਆਪਣੇ ਖੇਤਰ ਵਿੱਚ ਲੀਡਰ ਬਣਨ ਲਈ ਸਾਰੇ ਸਹੀ ਕਦਮ ਚੁੱਕ ਰਹੇ ਹੋ।
Capricorn Horoscope (ਮਕਰ)
ਜੇ ਤੁਸੀਂ ਪਹਿਲੀ ਕੋਸ਼ਿਸ਼ ਵਿੱਚ ਸਫਲ ਨਹੀਂ ਹੁੰਦੇ ਤਾਂ ਮੁੜ ਕੋਸ਼ਿਸ਼ ਕਰੋ। ਕਈ ਲੋਕ ਧੀਰਜ ਅਤੇ ਸਬਰ ਦੀ ਸ਼ਕਤੀ ਨੂੰ ਛੋਟਾ ਸਮਝ ਲੈਂਦੇ ਹਨ। ਹਾਲਾਂਕਿ, ਇਹ ਗੁਣ ਤੁਹਾਨੂੰ ਸਫਲਤਾ ਵੱਲ ਲੈ ਜਾਣਗੇ। ਗੁੱਸੇ ਅਤੇ ਬੇਚੈਨੀ ਨਾਲ ਭਰਨ ਦੀ ਬਜਾਏ, ਆਪਣੀਆਂ ਯੋਜਨਾਵਾਂ ਵਿੱਚ ਆਪਣਾ ਭਰੋਸਾ ਬਣਾਏ ਰੱਖੋ, ਖਾਸ ਤੌਰ ਤੇ ਜਦੋਂ ਨਤੀਜੇ ਤੁਹਾਡੀਆਂ ਯੋਜਨਾਵਾਂ ਦੇ ਅਨੁਸਾਰ ਨਹੀਂ ਹਨ।
Aquarius Horoscope (ਕੁੰਭ)
ਚੀਜ਼ਾਂ ਖੜ੍ਹ ਗਈਆਂ ਹਨ ਪਰ ਇਹ ਤੁਹਾਡੇ ਹੌਂਸਲੇ ਨੂੰ ਢਾਉਣ ਵਿੱਚ ਅਸਫਲ ਹਨ। ਹੌਲੀ-ਹੌਲੀ ਅਤੇ ਲਗਾਤਾਰ ਚਲਦੇ ਰਹਿਣ ਵਾਲਾ ਵਿਅਕਤੀ ਜਿੱਤ ਹਾਸਿਲ ਕਰਦਾ ਹੈ, ਅਤੇ ਲਗਦਾ ਹੈ ਕਿ ਤੁਸੀਂ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝ ਲਿਆ ਹੈ। ਤੁਸੀਂ ਤੁਹਾਡੇ ਰਾਹ ਵਿੱਚ ਆਉਣ ਵਾਲੇ ਮੌਕਿਆਂ ਦਾ ਲਾਭ ਚੁੱਕ ਸਕੋਗੇ ਅਤੇ ਆਪਣੇ ਰਾਹ 'ਤੇ ਅੱਗੇ ਵਧੋਗੇ। ਵਿੱਤੀ ਪੱਖੋਂ, ਤੁਸੀਂ ਵਧੀਆ ਸਥਿਤੀ ਵਿੱਚ ਹੋਵੋਗੇ।
Pisces Horoscope (ਮੀਨ)
ਤੁਹਾਡਾ ਖ਼ਰਚ ਤੁਹਾਡੀ ਆਮਦਨ ਜਾਂ ਲਾਭ ਤੋਂ ਦੁੱਗਣਾ ਹੋ ਸਕਦਾ ਹੈ। ਪੈਸੇ ਦੇ ਮਾਮਲਿਆਂ ਵਿੱਚ ਤੁਹਾਨੂੰ ਜ਼ਿਆਦਾ ਸੁਚੇਤ ਹੋਣ ਦੀ ਲੋੜ ਹੈ। ਇਹ ਕਿਸੇ ਨਵੇਂ ਕੰਮ, ਨਵੇਂ ਸੌਦੇ ਜਾਂ ਕਿਸੇ ਨਵੀਂ ਸ਼ੁਰੂਆਤ ਲਈ ਸ਼ੁਭ ਦਿਨ ਨਹੀਂ ਹੈ। ਚੀਜ਼ਾਂ ਦੋ ਦਿਨਾਂ ਬਾਅਦ ਸੁਧਰ ਜਾਣਗੀਆਂ।