Aries horoscope (ਮੇਸ਼)
ਅੱਜ ਤੁਸੀਂ ਜੋ ਵੀ ਕਰੋਗੇ ਉਸ ਵਿੱਚ ਪੂਰਨ ਆਜ਼ਾਦੀ ਚਾਹੋਗੇ। ਨੌਜਵਾਨਾਂ ਲਈ ਅੱਜ ਬਹੁਤ ਸਾਰੇ ਮਨੋਰੰਜਨ ਜਿਵੇਂ ਕਿ ਵਿੰਡੋ ਸ਼ੌਪਿੰਗ (ਵੇਚਣ ਲਈ ਲੱਗੀਆਂ ਚੀਜ਼ਾਂ ਨੂੰ ਕੇਵਲ ਦੇਖਣਾ ਅਤੇ ਨਾ ਖਰੀਦਣਾ) ਕਰਨ ਜਾਂ ਫਿਲਮ ਦੇਖਣ ਜਾਣ ਦਾ ਯੋਗ ਹੈ। ਬੱਚੇ ਤੁਹਾਡੇ ਤੋਂ ਪਾਰਟੀ ਮੰਗ ਸਕਦੇ ਹਨ। ਆਮ ਤੌਰ ਤੇ, ਅੱਜ ਪਰਿਵਾਰਿਕ ਮਸਲੇ ਤੁਹਾਡੇ 'ਤੇ ਹਾਵੀ ਰਹਿਣਗੇ।
Taurus Horoscope (ਵ੍ਰਿਸ਼ਭ)
![Taurus Horoscope (ਵ੍ਰਿਸ਼ਭ)](https://etvbharatimages.akamaized.net/etvbharat/prod-images/13425544_taurus-horoscope.png)
ਤੁਸੀਂ ਅੱਜ ਸੰਭਾਵਤ ਤੌਰ 'ਤੇ ਬਹੁਤ ਸਵੈ ਕੇਂਦਰਿਤ ਹੋ ਸਕਦੇ ਹੋ। ਇਹ ਤੁਹਾਨੂੰ ਬਹੁਤ ਅਸੁਰੱਖਿਅਤ ਮਹਿਸੂਸ ਕਰਵਾ ਸਕਦਾ ਹੈ। ਤੁਹਾਡੇ ਵਿੱਚ ਦੂਜਿਆਂ ਨੂੰ ਕਾਬੂ ਕਰਨ ਅਤੇ ਉਨ੍ਹਾਂ 'ਤੇ ਹਾਵੀ ਹੋਣ ਦੀ ਸਮਰੱਥਾ ਹੋਵੇਗੀ। ਇਹ ਸੰਭਾਵਨਾ ਹੈ ਕਿ ਤੁਸੀਂ, ਇਸ ਲਈ, ਜ਼ਰੂਰੀ ਰਿਸ਼ਤਿਆਂ ਨੂੰ ਮੁਸ਼ਕਿਲ ਸਥਿਤੀ ਵਿੱਚ ਪਾ ਸਕਦੇ ਹੋ। ਤੁਹਾਨੂੰ ਤੁਹਾਡੇ ਸੰਪਰਕ ਵਿੱਚ ਆਉਣ ਵਾਲੇ ਲੋਕਾਂ ਦੀਆਂ ਲੋੜਾਂ ਅਤੇ ਭਾਵਨਾਵਾਂ ਪ੍ਰਤੀ ਸੰਵੇਦਨਸ਼ੀਲ ਹੋਣ ਦੀ ਸਲਾਹ ਦਿੱਤੀ ਜਾਂਦੀ ਹੈ।
Gemini Horoscope (ਮਿਥੁਨ)
![Gemini Horoscope (ਮਿਥੁਨ)](https://etvbharatimages.akamaized.net/etvbharat/prod-images/13425544_gemini-horoscope.png)
ਤੁਸੀਂ ਆਪਣੇ ਸਮਾਜਿਕ ਦਾਇਰੇ ਵਿੱਚ ਇੱਕ ਲੀਡਰ ਦੇ ਤੌਰ 'ਤੇ ਆਪਣਾ ਰੁਤਬਾ ਬਣਾਓਗੇ। ਤੁਸੀਂ ਆਪਣੇ ਦਿਲ ਵਿੱਚ ਕਿਸੇ ਚੀਜ਼ ਦੀ ਇੱਛਾ ਰੱਖੀ ਹੋਈ ਹੈ, ਅਤੇ ਤੁਹਾਨੂੰ ਇਹ ਹਾਸਲ ਕਰਨ ਲਈ ਆਪਣੀਆਂ ਊਰਜਾਵਾਂ ਇਸ 'ਤੇ ਕੇਂਦਰਤ ਕਰਨ ਦੀ ਲੋੜ ਹੈ। ਤੁਹਾਡਾ ਰਚਨਾਤਮਕ ਮਨ ਅੱਜ ਤੁਹਾਨੂੰ ਉਨ੍ਹਾਂ ਸਵਾਲਾਂ ਦੇ ਜਵਾਬ ਦੇਵੇਗਾ ਜੋ ਤੁਹਾਨੂੰ ਕਾਫੀ ਸਮੇਂ ਤੋਂ ਉਲਝਾ ਰਹੇ ਸਨ।
Cancer horoscope (ਕਰਕ)
![Cancer horoscope (ਕਰਕ)](https://etvbharatimages.akamaized.net/etvbharat/prod-images/13425544_cancer-horoscope.png)
ਪਰਮਾਤਮਾ ਦੀ ਮਿਹਰ ਨਾਲ, ਤੁਸੀਂ ਜੋ ਵੀ ਸੋਚੋਗੇ ਜਾਂ ਖਿਆਲ ਕਰੋਗੇ ਉਹ ਸਫਲ ਹੋਵੇਗਾ। ਵਿਦਿਆਰਥੀ ਬਾਕੀ ਪਏ ਕੰਮ ਵਿੱਚ ਵਧੀਆ ਪ੍ਰਦਰਸ਼ਨ ਕਰਕੇ ਉਸ ਨੂੰ ਪੂਰਾ ਕਰਨਗੇ। ਤੁਸੀਂ ਆਪਣੀ ਸੋਚ ਨੂੰ ਉੱਤਮ ਤਰੀਕੇ ਨਾਲ ਪ੍ਰਗਟ ਕਰ ਸਕਦੇ ਹੋ। ਸੰਖੇਪ ਵਿੱਚ, ਅੱਜ ਦਾ ਦਿਨ ਖੁਸ਼ੀਆਂ ਅਤੇ ਵੰਨਸੁਵੰਨਤਾ ਨਾਲ ਭਰਿਆ ਹੈ।
Leo Horoscope (ਸਿੰਘ)
![Leo Horoscope (ਸਿੰਘ)](https://etvbharatimages.akamaized.net/etvbharat/prod-images/13425544_leo-horoscope.png)
ਤੁਹਾਡਾ ਜ਼ਿਆਦਾਤਰ ਸਮਾਂ ਕੰਮ ਦੀ ਥਾਂ 'ਤੇ ਬੀਤੇਗਾ। ਅੱਜ ਤੁਸੀਂ ਆਪਣੇ ਸਾਰੇ ਕੰਮਾਂ ਵਿੱਚ ਵਧੀਆ ਕਰੋਗੇ। ਪੇਸ਼ੇਵਰ ਰਿਸ਼ਤਿਆਂ ਵਿੱਚ ਸਹਿਯੋਗ ਹੋਵੇਗਾ। ਤੁਹਾਡੇ ਸਹਿਕਰਮੀਆਂ ਨਾਲ ਤੁਹਾਡੇ ਰਿਸ਼ਤੇ ਵਧੀਆ ਹੋਣਗੇ। ਵਪਾਰ ਲਈ ਇਹ ਸ਼ੁਭ ਅਤੇ ਵਿਕਾਸਸ਼ੀਲ ਦਿਨ ਹੈ।
Virgo horoscope (ਕੰਨਿਆ)
![Virgo horoscope (ਕੰਨਿਆ)](https://etvbharatimages.akamaized.net/etvbharat/prod-images/13425544_virgo-horoscope.png)
ਜੋ ਭਾਵਨਾਵਾਂ ਤੁਹਾਡੇ ਦਿਲ ਦੇ ਅੰਦਰ ਬੰਦ ਸਨ ਉਹ ਅੱਜ ਬਾਹਰ ਆ ਸਕਦੀਆਂ ਹਨ। ਤੁਸੀਂ ਆਪਣੀਆਂ ਵਸਤੂਆਂ ਨਾਲ ਭਾਵਨਾਤਮਕ ਸੰਬਧ ਸਥਾਪਿਤ ਕਰ ਸਕਦੇ ਹੋ। ਹਾਲਾਂਕਿ, ਜੇ ਤੁਹਾਨੂੰ ਆਪਣਾ ਆਲਾ-ਦੁਆਲਾ ਸਹਾਈ ਨਹੀਂ ਲੱਗ ਰਿਹਾ ਹੈ ਤਾਂ ਤੁਸੀਂ ਬਹੁਤ ਬੇਚੈਨ ਮਹਿਸੂਸ ਕਰੋਗੇ।
Libra Horoscope (ਤੁਲਾ)
![Libra Horoscope (ਤੁਲਾ)](https://etvbharatimages.akamaized.net/etvbharat/prod-images/13425544_libra-horoscope.png)
ਅੱਜ ਆਪਣੇ ਅੰਦਰਲਾ ਕਲਾਕਾਰ ਬਾਹਰ ਲੈ ਕੇ ਆਓ! ਜੇ ਤੁਸੀਂ ਕਲਾ ਪ੍ਰਤੀ ਪਿਆਰ ਖੋਜ ਲੈਂਦੇ ਹੋ ਤਾਂ ਹੈਰਾਨ ਨਾਂ ਹੋਵੋ। ਸਿਤਾਰੇ ਤੁਹਾਡੇ 'ਤੇ ਸ਼ੁੱਧ ਸੁੰਦਰਤਾ ਦਾ ਭਾਵ ਅਰਪਣ ਕਰਨਗੇ। ਇਸ ਦੇ ਨਤੀਜੇ ਵੱਜੋਂ, ਅੰਦਰੂਨੀ ਸਜਾਵਟ ਲਈ ਤੁਹਾਡੀ ਇੱਛਾ ਯਕੀਨਨ ਵਧੇਗੀ।
Scorpio Horoscope (ਵ੍ਰਿਸ਼ਚਿਕ)
![Scorpio Horoscope (ਵ੍ਰਿਸ਼ਚਿਕ)](https://etvbharatimages.akamaized.net/etvbharat/prod-images/13425544_scorpio-horoscope.png)
ਨਵੇਂ ਸਾਂਝੇ ਉੱਦਮ ਦਾ ਆਉਣ ਵਾਲਾ ਪ੍ਰੋਜੈਕਟ ਤੁਹਾਡੇ ਨਿੱਜੀ ਜੀਵਨ ਨੂੰ ਉਲਟ-ਪੁਲਟ ਕਰ ਦੇਵੇਗਾ ਅਤੇ ਅੱਜ ਤੁਹਾਨੂੰ ਵਿਅਸਤ ਰੱਖੇਗਾ। ਹੋ ਸਕਦਾ ਹੈ ਕਿ ਤੁਹਾਨੂੰ ਤੁਹਾਡੇ ਵੱਲੋਂ ਕੀਤੀਆਂ ਗਈਆਂ ਕੋਸ਼ਿਸ਼ਾਂ ਦੇ ਮੁਤਾਬਕ ਨਤੀਜੇ ਨਾਂ ਮਿਲਣ, ਪਰ ਸਬਰ ਰੱਖੋ ਕਿਉਂਕਿ ਸਹੀ ਸਮੇਂ 'ਤੇ ਹੀ ਹਰ ਚੀਜ਼ ਸਹੀ ਹੋ ਜਾਵੇਗੀ।
Sagittarius Horoscope (ਧਨੁ)
![Sagittarius Horoscope (ਧਨੁ)](https://etvbharatimages.akamaized.net/etvbharat/prod-images/13425544_sagittarius-horoscope.png)
ਬਿਨਾਂ ਮੰਗੀ ਅਤੇ ਬੇਲੋੜੀ ਸਲਾਹ ਲੈਣ ਲਈ ਤਿਆਰ ਰਹੋ। ਇਸ ਨੂੰ ਨਜ਼ਰਅੰਦਾਜ਼ ਨਾਂ ਕਰੋ, ਕਿਉਂਕਿ ਇਹ ਸਲਾਹਾਂ ਵਿਚਾਰ ਕਰਨ ਯੋਗ ਹੋ ਸਕਦੀਆਂ ਹਨ, ਪਰ ਆਖਿਰੀ ਸ਼ਬਦ ਨੂੰ ਤੁਹਾਡੇ ਹੱਥਾਂ ਵਿੱਚ ਰਹਿਣ ਦਿਓ ਅਤੇ ਸਹੀ ਵਿਚਾਰ ਲਈ ਆਪਣੇ ਅੰਦਰ ਗਹਿਰੀ ਝਾਤ ਮਾਰੋ।
Capricorn Horoscope (ਮਕਰ)
![Capricorn Horoscope (ਮਕਰ)](https://etvbharatimages.akamaized.net/etvbharat/prod-images/13425544_capricorn-horoscope.png)
ਤੁਸੀਂ ਦਿਨ ਦੀ ਸ਼ੁਰੂਆਤ ਹੌਂਸਲੇ ਨਾਲ ਕਰੋਗੇ ਜੋ ਹਰ ਕਿਸੇ ਨੂੰ ਹੈਰਾਨ ਕਰ ਦੇਵੇਗਾ। ਤੁਸੀਂ ਕੰਮ 'ਤੇ ਬਦਲਾਅ ਕਰੋਗੇ ਤਾਂ ਜੋ ਤੁਸੀਂ ਜ਼ਿਆਦਾ ਕੁਸ਼ਲਤਾ ਅਤੇ ਲਾਭਕਾਰੀ ਤਰੀਕੇ ਨਾਲ ਕੰਮ ਕਰ ਸਕੋ। ਅਜਿਹਾ ਬਦਲਾਅ ਤੁਹਾਡੇ ਹੌਂਸਲੇ ਨੂੰ ਵਧਾਏਗਾ। ਕਿਉਂਕਿ ਤੁਸੀਂ ਆਪਣੇ ਆਪ ਲਈ ਸਕਾਰਾਤਮਕ ਨਤੀਜੇ ਦੇਖੋਗੇ।
Aquarius Horoscope (ਕੁੰਭ)
![Aquarius Horoscope (ਕੁੰਭ)](https://etvbharatimages.akamaized.net/etvbharat/prod-images/13425544_aquarius-horoscope.png)
ਸਹਿਯੋਗੀ ਅਤੇ ਮਦਦਗਾਰ, ਤੁਹਾਡੇ ਸਹਿਕਰਮੀ ਕੰਮ 'ਤੇ ਤੁਹਾਡੇ ਪ੍ਰਦਰਸ਼ਨ ਨੂੰ ਸੁਧਾਰਨ ਵਿੱਚ ਮਦਦ ਕਰਨਗੇ। ਇਸ ਦੇ ਨਾਲ ਹੀ, ਤੁਹਾਡੀ ਰਚਨਾਤਮਕਤਾ ਨਾਲ ਤੁਸੀਂ ਸਾਰਿਆਂ ਤੋਂ ਤਰੀਫਾਂ ਪਾਓਗੇ। ਦਿਨ ਦਾ ਅੰਤ ਉੱਤਮ ਹੋਵੇਗਾ ਕਿਉਂਕਿ ਤੁਸੀਂ ਆਪਣੇ ਦੋਸਤਾਂ ਅਤੇ ਪਰਿਵਾਰ ਨਾਲ ਵਧੀਆ ਸਮਾਂ ਬਿਤਾਓਗੇ।
Pisces Horoscope (ਮੀਨ)
![Pisces Horoscope (ਮੀਨ)](https://etvbharatimages.akamaized.net/etvbharat/prod-images/13425544_pisces-horoscope.png)
ਅੱਜ ਤੁਹਾਨੂੰ ਵਿਪਰੀਤ ਲਿੰਗ ਦੇ ਵਿਅਕਤੀ ਤੋਂ ਧਿਆਨ ਮਿਲੇਗਾ ਅਤੇ ਇਹ ਆਉਣ ਵਾਲੇ ਸਮੇਂ ਵਿੱਚ ਤੁਹਾਡੀ ਸਫਲਤਾ ਵਿੱਚ ਇੱਕ ਜ਼ਰੂਰੀ ਭੂਮਿਕਾ ਨਿਭਾਏਗਾ। ਗ੍ਰਹਿਆਂ ਦੇ ਤੁਹਾਡੇ ਹੱਕ ਵਿੱਚ ਹੋਣ ਕਾਰਨ ਤੁਹਾਨੂੰ ਤੁਹਾਡੀ ਉਮੀਦ ਤੋਂ ਜ਼ਿਆਦਾ ਮਿਲੇਗਾ। ਭਾਵੇਂ ਤੁਸੀਂ ਸਤਰਕ ਅਤੇ ਸੁਚੇਤ ਵਿਅਕਤੀ ਹੋ, ਅੱਜ ਤੁਸੀਂ ਮਾਰਖੰਡੇ, ਮਿਲਣਸਾਰ ਅਤੇ ਜੋਖਿਮ ਲੈਣ ਲਈ ਤਿਆਰ ਬਣੋਗੇ।